LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਕਰ ਇਨ੍ਹਾਂ ਬੈਂਕਾਂ 'ਚ ਹੈ ਤੁਹਾਡਾ ਵੀ ਬਚਤ ਖਾਤਾ ਤਾਂ ਪੜੋ ਇਹ ਖਬਰ! ਵਿਆਜ ਦਰਾਂ 'ਚ ਹੋਈ ਕਟੌਤੀ

28 pnb

ਨਵੀਂ ਦਿੱਲੀ: ਦੇਸ਼ ਦੇ 2 ਸਭ ਤੋਂ ਵੱਡੇ ਬੈਂਕਾਂ ਨੇ ਸੇਵਿੰਗ ਅਕਾਊਂਟ ਦੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਹੁਣ ਪੰਜਾਬ ਨੈਸ਼ਨਲ ਬੈਂਕ ਤੇ ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਨੂੰ ਪਹਿਲਾਂ ਦੇ ਮੁਕਾਬਲੇ ਘੱਟ ਵਿਆਜ ਮਿਲੇਗਾ। ਪੰਜਾਬ ਨੈਸ਼ਨਲ ਬੈਂਕ 'ਚ ਵਿਆਜ ਦੀਆਂ ਨਵੀਆਂ ਦਰਾਂ 1 ਸਤੰਬਰ ਤੋਂ ਲਾਗੂ ਹੋਣਗੀਆਂ। ਤੁਸੀਂ PNB ਦੀ ਅਧਿਕਾਰਤ ਵੈੱਬਸਾਈਟ https://www.pnbindia.in/interest-rates-deposit.html 'ਤੇ ਜਾ ਕੇ ਆਪਣੇ ਖਾਤੇ ਅਤੇ ਉਸ ਨਾਲ ਜੁੜੀ ਵਿਆਜ ਦਰ ਬਾਰੇ ਵਿਸਤਾਰ ਨਾਲ ਜਾਣ ਸਕਦੇ ਹੋ।

ਪੜੋ ਹੋਰ ਖਬਰਾਂ: ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਮਿਲੀ ਪੰਜਾਬ ਦੇ ਰਾਜਪਾਲ ਵਜੋਂ ਵਾਧੂ ਜ਼ਿੰਮੇਵਾਰੀ

ਪੰਜਾਬ ਨੈਸ਼ਨਲ ਬੈਂਕ ਪਹਿਲਾਂ ਸੇਵਿੰਗ ਅਕਾਊਂਟ 'ਤੇ ਸਾਲਾਨਾ 3 ਫ਼ੀਸਦ ਦੀ ਦਰ ਨਾਲ ਵਿਆਜ ਦਿੰਦਾ ਸੀ ਜਿਸ ਨੂੰ ਘਟਾ ਕੇ 2.90 ਫ਼ੀਸਦ ਕਰ ਦਿੱਤਾ ਗਿਆ ਹੈ। ਬੈਂਕ ਦੀਆਂ ਨਵੀਆਂ ਵਿਆਜ ਦਰਾਂ ਨਵੇਂ ਅਤੇ ਪੁਰਾਣੇ ਦੋਵਾਂ ਗਾਹਕਾਂ 'ਤੇ ਲਾਗੂ ਹੋਣਗੀਆਂ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡਾ ਖਾਤੇ ਪਹਿਲਾਂ ਤੋਂ ਇਸ ਬੈਂਕ ਵਿਚ ਹੈ ਤਾਂ 1 ਸਤੰਬਰ ਤੋਂ ਤੁਹਾਡੇ ਸੇਵਿੰਗ ਅਕਾਊਂਟ 'ਚ ਜਮ੍ਹਾਂ ਪੈਸੇ 'ਤੇ 2.90 ਫ਼ੀਸਦ ਦੀ ਦਰ ਨਾਲ ਵਿਆਜ ਮਿਲੇਗਾ। ਉੱਥੇ ਹੀ ਜੇਕਰ ਤੁਸੀਂ ਨਵਾਂ ਖਾਤਾ ਵੀ ਖੁੱਲ੍ਹਵਾਉਣਾ ਹੈ ਤਾਂ ਵੀ ਤੁਹਾਨੂੰ ਜਮ੍ਹਾਂ ਪੈਸੇ 'ਤੇ ਇਸੇ ਦਰ ਨਾਲ ਹੀ ਵਿਆਜ ਮਿਲੇਗਾ।

ਪੜੋ ਹੋਰ ਖਬਰਾਂ: ਹਰਪਾਲ ਚੀਮਾ ਦੀ ਅਗਵਾਈ 'ਚ ਪੰਜਾਬ ਰਾਜਪਾਲ ਨੂੰ ਮਿਲਣ ਪਹੁੰਚਿਆ 'ਆਪ' ਦਾ ਵਫਦ

SBI ਦੀਆਂ ਵਿਆਜ ਦਰਾਂ ਸਭ ਤੋਂ ਘੱਟ
ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ ਸੇਵਿੰਗ ਅਕਾਊਂਟ 'ਤੇ ਵਿਆਜ ਦੇਣ ਦੇ ਮਾਮਲੇ 'ਚ ਸਭ ਤੋਂ ਪਿੱਛੇ ਹੈ। SBI ਦੇ ਗਾਹਕਾਂ ਨੂੰ ਹੁਣ ਸੇਵਿੰਗ ਅਕਾਊਂਟ 'ਤੇ 2.70 ਫ਼ੀਸਦ ਦੀ ਦਰ ਨਾਲ ਵਿਆਜ ਮਿਲੇਗਾ। ਪੰਜਾਬ ਨੈਸ਼ਨਲ ਬੈਂਕ ਦੇ ਨਾਲ ਹੀ ਸਟੇਟ ਬੈਂਕ ਨੇ ਵੀ ਸੇਵਿੰਗ ਅਕਾਊਂਟ 'ਤੇ ਵਿਆਜ ਦਰਾਂ ਘਟੀਆਂ ਹਨ। SBI ਤੇ PNB ਦੇਸ਼ ਦੇ ਦੋ ਸਭ ਤੋਂ ਵੱਡੇ ਬੈਂਕ ਹਨ, ਪਰ ਸੇਵਿੰਗ ਅਕਾਊਂਟ 'ਤੇ ਵਿਆਜ ਦੇਣ ਦੇ ਮਾਮਲੇ 'ਚ ਬਾਕੀ ਬੈਂਕਾਂ ਤੋਂ ਕਾਫੀ ਪਿੱਛੇ ਹਨ। IDBI, ਕੇਨਰਾ ਬੈਂਕ, ਕੋਟਕ ਮਹਿੰਦਰਾ ਬੈਂਕ, ਬੈਂਕ ਆਫ ਬੜੌਦਾ ਇਨ੍ਹਾਂ ਤੋਂ ਜ਼ਿਆਦਾ ਵਿਆਜ ਦਿੰਦੇ ਹਨ। ਕੋਟਕ ਮਹਿੰਦਰਾ ਤੇ ਇੰਡਸਇੰਡ ਬੈਂਕ ਤਾਂ ਸੇਵਿੰਗ ਅਕਾਊਂਟ 'ਤੇ ਸਾਲਾਨਾ 4 ਤੋਂ 6 ਫ਼ੀਸਦ ਤਕ ਵਿਆਜ ਦਿੰਦੇ ਹਨ। ਉੱਥੇ ਹੀ IDFC First ਬੈਂਕ ਸੇਵਿੰਗ ਅਕਾਊਂਟ 'ਤੇ 6 ਫ਼ੀਸਦ ਦੀ ਦਰ ਨਾਲ ਵਿਆਜ ਦਿੰਦਾ ਹੈ।

ਸਰਕਾਰੀ ਬੈਂਕਾਂ 'ਚ ਕੀ ਹਨ ਵਿਆਜ ਦਰਾਂ
IDBI ਬੈਂਕ 'ਚ ਸੇਵਿੰਗ ਅਕਾਊਂਟ 'ਤੇ ਸਾਲਾਨਾ ਵਿਆਜ ਦਰ 3 ਤੋਂ 3.4 ਫ਼ੀਸਦ ਹੈ, ਉੱਥੇ ਹੀ ਕੇਨਰਾ ਬੈਂਕ ਵੀ ਸੇਵਿੰਗ ਬੈਂਕ ਅਕਾਊਂਟ 'ਤੇ 2.90 ਫ਼ੀਸਦ ਨਾਲ 3.20 ਫ਼ੀਸਦ ਤਕ ਵਿਆਜ ਦਿੰਦਾ ਹੈ। ਬੈਂਕ ਆਫ ਬੜੌਦਾ 2.75 ਫ਼ੀਸਦ ਨਾਲ 3.2 ਫ਼ੀਸਦ ਅਤੇ ਪੰਜਾਬ ਐਂਡ ਸਿੰਧ ਬੈਂਕ ਸੇਵਿੰਗ ਅਕਾਊਂਟ 'ਤੇ 3.10 ਫ਼ੀਸਦ ਵਿਆਜ ਦਾੰਦਾ ਹੈ। NPA ਤੇ ਘਾਟੇ ਨੂੰ ਘਟਾਉਣ ਲਈ ਕੇਂਦਰ ਸਰਕਾਰ ਨੇ PNB 'ਚ ਕਈ ਬੈਂਕਾਂ ਦਾ ਰਲੇਵਾਂ ਕੀਤਾ ਹੈ। ਇਸੇ ਕਾਰਨ ਓਰੀਐਂਟਲ ਬੈਂਕ ਆਫ ਕਾਮਰਸ ਤੇ ਯੂਨਾਈਟਿਡ ਬੈਂਕ ਆਫ ਇੰਡੀਆ ਹੁਣ ਪੰਜਾਬ ਨੈਸ਼ਨਲ ਬੈਂਕ 'ਚ ਸ਼ਾਮਲ ਹੋ ਚੁੱਕੇ ਹਨ। ਬੈੰਕ ਦੇ ਰਲੇਵੇਂ ਤੋਂ ਬਾਅਦ ਗਾਹਕਾਂ ਨੂੰ ਨਵੀਂ ਚੈੱਕਬੁਕ ਤੇ ਪਾਸਬੁੱਕ ਲੈਣ ਨੂੰ ਕਿਹਾ ਗਿਆ ਹੈ।

In The Market