ਬਰਮਿੰਘਮ- ਵੇਟਲਿਫਟਰ ਵਿਕਾਸ ਠਾਕੁਰ ਰਾਸ਼ਟਰਮੰਡਲ ਖੇਡਾਂ ਲਈ ਇੱਥੇ ਤੱਕ ਦੀ ਯਾਤਰਾ ਵਿਚ ਸਿੱਧੂ ਮੂਸੇਵਾਲਾ ਦੇ ਗੀਤ ਸੁਣਦੇ ਹੋਏ ਆਏ ਸਨ ਅਤੇ ਮੁਕਾਬਲੇ ਦੌਰਾਨ ਵੀ ਪੰਜਾਬ ਦੇ ਇਸ ਮਰਹੂਮ ਗਾਇਕ ਦੇ ਸੰਗੀਤ ਦੇ ਬਾਰੇ ਵਿਚ ਸੋਚ ਰਹੇ ਸਨ। ਮੂਸੇਵਾਲਾ ਦੇ ਕਤਲ ਦੇ ਬਾਅਦ 2 ਦਿਨ ਤੱਕ ਭੋਜਨ ਨਾ ਕਰਨ ਵਾਲੇ ਠਾਕੁਰ ਨੇ ਰਾਸ਼ਟਪਮੰਡਲ ਖੇਡਾਂ ਵਿਚ ਚਾਂਦੀ ਦਾ ਤਮਗਾ ਜਿੱਤਣ ਮਗਰੋਂ ਮੂਸੇਵਾਲਾ ਦੇ ਅੰਦਾਜ਼ ਵਿਚ ਪੱਟ 'ਤੇ ਠਾਪੀ ਮਾਰ ਕੇ ਜਸ਼ਨ ਮਨਾਇਆ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਤਜ਼ਰਬੇਕਾਰ ਠਾਕੁਰ ਨੇ ਕੁਲ 346 ਕਿਲੋਗ੍ਰਾਮ (155 ਅਤੇ 191 ਕਿਲੋਗ੍ਰਾਮ) ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ ਹੈ। Also Read: ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਤਿਆਰੀ, ਵਿੱਤ ਮੰਤਰੀ ਹਰਪਾਲ ਚੀਮਾ ਦੀ ਹੈਲਥ ਵਰਕਰ ਯੂਨੀਅਨ ਨਾਲ ਮੀਟਿੰਗ Weightlifter Vikas Thakur paid a lovely tribute to the late #SidhuMooseWala after his winning lift at #CWG2022. WATCH:pic.twitter.com/Z8JRYGH4xX — The Bridge (@the_bridge_in) August 3, 2022 ਹਿਮਾਚਲ ਪ੍ਰਦੇਸ਼ ਦੇ ਰਾਜਪੂਤ ਜਾਟ ਭਾਈਚਾਰੇ ਦੇ ਠਾਕੁਰ ਨੇ ਕਿਹਾ, 'ਪੰਜਾਬੀ ਥਾਪੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਸੀ। ਉਨ੍ਹਾਂ ਦੇ ਕਤਲ ਦੇ ਬਾਅਦ 2 ਦਿਨ ਮੈਂ ਖਾਣਾ ਵੀ ਨਹੀਂ ਖਾਧਾ ਸੀ। ਮੈਂ ਉਨ੍ਹਾਂ ਨੂੰ ਕਦੇ ਮਿਲਿਆ ਨਹੀਂ ਪਰ ਉਨ੍ਹਾਂ ਦੇ ਗੀਤ ਹਮੇਸ਼ਾ ਮੇਰੇ ਨਾਲ ਰਹਿਣਗੇ। ਇੱਥੇ ਆਉਣ ਤੋਂ ਪਹਿਲਾਂ ਵੀ ਮੈਂ ਓਹੀ ਸੁਣ ਰਿਹਾ ਸੀ। ਮੈਂ ਹਮੇਸ਼ਾ ਉਨ੍ਹਾਂ ਦਾ ਵੱਡਾ ਪ੍ਰਸ਼ੰਸਕ ਰਹਾਂਗਾ।' Also Read: ਸਾਬਕਾ DGP ਸੁਮੇਧ ਸੈਣੀ ਦੀ SIT ਅੱਗੇ ਪੇਸ਼ੀ, ਬੇਅਦਬੀ ਮਾਮਲੇ 'ਚ ਹੋਵੇਗੀ ਪੁੱਛਗਿੱਛ ਰੇਲਵੇ ਦੇ ਕਰਮਚਾਰੀ ਬ੍ਰਿਜਲਾਲ ਠਾਕੁਰ ਦੇ ਪੁੱਤਰ ਵਿਕਾਸ ਬਚਪਨ ਵਿਚ ਬਹੁਤ ਸ਼ਰਾਰਤੀ ਸਨ ਅਤੇ ਹੋਮਵਰਕ ਦੇ ਬਾਅਦ ਉਨ੍ਹਾਂ ਨੂੰ ਵਿਅਸਤ ਰੱਖਣ ਲਈ ਖੇਡਾਂ ਵਿਚ ਪਾਇਆ ਗਿਆ ਸੀ। ਉਨ੍ਹਾਂ ਕਿਹਾ, 'ਮੈਂ ਆਪਣਾ ਹੋਮਵਰਕ ਜਲਦੀ ਕਰ ਲੈਂਦਾ ਸੀ ਅਤੇ ਕਿਤੇ ਮੈਂ ਗ਼ਲਤ ਸੰਗਤ ਵਿਚ ਨਾ ਪੈ ਜਾਵਾਂ, ਇਸ ਲਈ ਮੇਰੇ ਮਾਤਾ-ਪਿਤਾ ਨੇ ਮੈਨੂੰ ਖੇਡਾਂ ਵਿਚ ਪਾਇਆ। ਅਥਲੈਟਿਕਸ, ਮੁੱਕੇਬਾਜ਼ੀ ਵਿੱਚ ਹੱਥ ਅਜ਼ਮਾਉਣ ਤੋਂ ਬ...
ਲੰਡਨ- ਕਾਮਨਵੈਲਥ ਗੇਮਜ਼ ਦੇ ਦੂਜੇ ਦਿਨ ਭਾਰਤ ਨੇ ਚਾਰ ਮੈਡਲ ਆਪਣੇ ਨਾਂ ਕੀਤੇ। ਇਹ ਚਾਰੋ ਮੈਡਲ ਵੇਟਲਿਫਟਿੰਗ ਵਿਚ ਆਏ। ਸੰਕੇਤ ਮਹਾਦੇਵ ਨੇ ਪੁਰਸ਼ 55 ਕਿਲੋਗ੍ਰਾਮ ਵੇਟ ਕੈਟੇਗਰੀ ਵਿਚ ਦੇਸ਼ ਨੂੰ ਪਹਿਲਾ ਤਮਗਾ ਦਿਵਾਇਆ। ਦੂਜਾ ਤਮਗਾ ਗੁਰੂਰਾਜਾ ਨੇ 269 ਕਿਲੋਗ੍ਰਾਮ ਵੇਟ ਚੁੱਕ ਕੇ ਹਾਸਲ ਕੀਤਾ। ਉਨ੍ਹਾਂ ਨੇ ਨਾਂ ਬ੍ਰਾਂਜ਼ ਮੈਡਲ ਆਇਆ। ਉਥੇ ਹੀ ਮੀਰਾਬਾਈ ਚਾਨੂੰ ਨੇ 49 ਕਿਲੋਗ੍ਰਾਮ ਵੇਟ ਕੈਟੇਗਰੀ ਵਿਚ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਇਆ। ਉਨ੍ਹਾਂ ਨੇ ਕੁਲ 201 ਕਿਲੋ ਵੇਟ ਚੁੱਕਦੇ ਹੋਏ ਗੇਮਜ਼ ਰਿਕਾਰਡ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ। ਬਿੰਦੀਆ ਰਾਨੀ ਦੇਵੀ ਨੇ ਦੇਸ਼ ਲਈ ਚੌਥਾ ਤਮਗਾ ਜਿੱਤਿਆ। ਉਨ੍ਹਾਂ ਨੇ 55 ਕਿਲੋਗ੍ਰਾਮ ਵੇਟ ਕੈਟੇਗਰੀ ਵਿਚ ਸਿਲਵਰ ਮੈਡਲ ਆਪਣੇ ਨਾਂ ਕੀਤਾ ਹੈ। ਬਿੰਦੀਆ ਨੇ ਕੁਲ 202 ਕਿਲੋਗ੍ਰਾਮ ਭਾਰ ਚੁੱਕਿਆ। ਉਥੇ ਹੀ ਟੋਕੀਓ ਓਲੰਪਿਕ ਦੀ ਬ੍ਰਾਂਜ਼ ਮੈਡਲਿਸਟ ਲਵਲੀਨਾ ਬੋਰਗੋਹੇਨ 70 ਕਿਲੋਵੇਟ ਕੈਟੇਗਰੀ ਵਿਚ ਨਿਊਜ਼ੀਲੈਂਡ ਦੀ ਏਰੀਆਨ ਨਿਕੋਲਸਨ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। ਲਵਲੀਨਾ ਤਿੰਨੋ ਰਾਉਂਡ ਵਿਚ ਨਿਕੋਲਸਨ 'ਤੇ ਭਾਰੀ ਰਹੀ। ਉਨ੍ਹਾਂ ਨੂੰ ਤਿੰਨੋ ਰਾਊਂਡ ਵਿਚ ਪੰਜਾਂ ਜੱਜਾਂ ਨੇ ਉਨ੍ਹਾਂ ਦੇ ਪੱਖ ਵਿਚ ਫੈਸਲਾ ਸੁਣਾਇਆ।
ਲੰਡਨ- ਇੰਗਲੈਂਡ ਦੇ ਬਰਮਿੰਘਮ ਵਿਚ ਖੇ਼ਡੇ ਜਾ ਰਹੇ 22ਵੇਂ ਕਾਮਨਵੈਲਥ ਗੇਮਜ਼ ਵਿਚ ਅੱਜ (30 ਜੁਲਾਈ) ਦੂਜੇ ਦਿਨ ਭਾਰਤ ਦਾ ਖਾਤਾ ਸਿਲਵਰ ਮੈਡਲ ਨਾਲ ਖੁੱਲ ਗਿਆ ਹੈ। ਅੱਜ ਭਾਰਤ ਨੂੰ ਪਹਿਲਾ ਮੈਡਲ ਸਟਾਰ ਵੇਟਲਿਫਟਰ ਸੰਕੇਤ ਮਹਾਦੇਵ ਸਰਗਰ ਨੇ ਦਿਵਾਇਆ ਹੈ। ਉਨ੍ਹਾਂ ਨੇ ਮੇਨਸ ਦੇ 55 ਕਿਲੋਗ੍ਰਾਮ ਇਵੈੰਟ ਦੇ ਫਾਈਨਲ ਵਿਚ ਇਹ ਉਪਲਬਧੀ ਹਾਸਲ ਕੀਤੀ। ਸੰਕੇਤ ਸਰਗਰ ਨੇ ਦੋ ਰਾਉਂਡ ਦੇ 6 ਅਟੈਂਪ ਵਿਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਅਤੇ ਕੁਲ 248 ਕਿਲੋਗ੍ਰਾਮ ਭਾਰ ਚੁੱਕਦੇ ਹੋਏ ਸਿਲਵਰ ਆਪਣੇ ਨਾਂ ਕਰ ਲਿਆ।ਮਹਾਰਾਸ਼ਟਰ ਦੇ ਸਾਂਗਲੀ ਦੇ ਰਹਿਣ ਵਾਲੇ ਸੰਕੇਤ ਨੇ ਇਸ ਵਾਰ ਨਾ ਸਿਰਫ ਕਾਮਨਵੈਲਥ ਗੇਮਜ਼ ਦੇ ਫਾਈਨਲ ਵਿਚ ਥਾਂ ਬਣਾਈ, ਸਗੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਨੂੰ ਆਪਣਾ ਮੁਰੀਦ ਕਰ ਲਿਆ ਹੈ। ਉਨ੍ਹਾਂ ਨੇ ਪਹਿਲੇ ਰਾਊਂਡ ਯਾਨੀ ਸਨੈਚ ਵਿਚ ਬੈਸਟ 113 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤੋਂ ਬਾਅਦ ਦੂਜੇ ਰਾਉਂਡ ਯਾਨੀ ਕਲੀਨ ਐਂਡ ਜਰਕ ਵਿਚ 135 ਕਿਲੋਗ੍ਰਾਮ ਭਾਰ ਚੁੱਕ ਕੇ ਮੈਡਲ ਆਪਣੇ ਨਾਂ ਕੀਤਾ।ਦੂਜੇ ਰਾਊਂਡ ਦੇ ਆਖਿਰ ਵਿਚ ਦੋ ਅਟੈਂਪਟ ਵਿਚ ਸੰਕੇਤ ਜ਼ਖਮੀ ਵੀ ਹੋਏ ਸਨ। ਦੂਜੇ ਅਟੈਂਪ ਵਿਚ ਸੰਕੇਤ ਨੇ 139 ਕਿਲੋਗ੍ਰਾਮ ਭਾਰ ਚੁੱਕਿਆ ਚਾਹਿਆ, ਪਰ ਚੁੱਕ ਨਹੀਂ ਸਕੇ ਅਤੇ ਜ਼ਖਮੀ ਹੋ ਗਏ। ਮੈਡੀਕਲ ਟੀਮ ਨੇ ਸੰਕੇਤ ਨੂੰ ਦੇਖਿਆ ਅਤੇ ਤੁਰੰਤ ਇਲਾਜ ਕੀਤਾ। ਇਥੇ ਸੰਕੇਤ ਨੇ ਕਿਹਾ ਕਿ ਉਹ ਠੀਕ ਹੈ ਅਤੇ ਤੀਜੇ ਅਟੈਂਪ ਲਈ ਤਿਆਰ ਹੋ ਗਏ। ਤੀਜੀ ਵਾਰ ਵਿਚ ਵੀ ਸੰਕੇਤ ਨੇ ਇਕ ਵਾਰ ਫਿਰ 139 ਕਿਲੋ ਗ੍ਰਾਮ ਭਾਰ ਚੁੱਕਣਾ ਚਾਹਿਆ ਪਰ ਫਿਰ ਨਾਕਾਮ ਹੋਏ ਅਤੇ ਇਸ ਵਾਰ ਵੀ ਜ਼ਖਮੀ ਹੋ ਗਏ। ਇਸ ਤਰ੍ਹਾਂ ਸੰਕੇਤ ਨੂੰ ਸਿਲਵਰ ਤੋਂ ਸੰਤੋਖ ਕਰਨਾ ਪਿਆ। ਉਥੇ ਹੀ ਮਲੇਸ਼ੀਆ ਦੇ ਬਿਨ ਕਸਦਨ ਮੁਹੰਮਦ ਅਨਿਕ ਨੇ ਕੁਲ 249 ਕਿਲੋਗ੍ਰਾਮ ਭਾਰ ਚੁੱਕ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ।ਰਾਸ਼ਟਰੀ ਪੱਧਰ 'ਤੇ ਕਈ ਸਨਮਾਨ ਜਿੱਤਣ ਵਾਲੇ ਸੰਕੇਤ ਮਹਾਦੇਵ ਸਰਗਰ ਭਾਰਤ ਦੇ ਸਟਾਰ ਵੇਟਲਿਫਟ ਹਨ। ਉਹ 55 ਕਿਲੋਗ੍ਰਾਮ ਇਵੈਂਟ ਵਿਚ ਭਾਰਤ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਤਾਸ਼ਕੰਦ ਵਿਚ ਹੋਈ ਚੈਂਪੀਅਨਸ਼ਿਪ 55 ਕਿਲੋਗ੍ਰਾਮ ਸਨੈਚ ਇਵੈਂਟ ਵਿਚ ਗੋਲਡ ਮੈਡਲ ਜਿੱਤਿਆ ਸੀ। ਉਦੋਂ ਉਨ੍ਹਾਂ ਨੇ ਗੋਲਡ ਦੇ ਲਈ 113 ਕਿਲੋਗ੍ਰਾਮ ਭਾਰ ਚੁੱਕਿਆ ਸੀ। ਇਸ ਲਿਫਟ ਦੇ ਨਾਲ ਸਰਗਰ ਨੇ ਸਨੈਚ ਦਾ ਨਵਾਂ ਨੈਸ਼ਨਲ ਰਿਕਾਰਡ ਵੀ ਬਣਾਇਆ ਸੀ।
ਲੰਡਨ- ਬਰਮਿੰਘਮ ਵਿਚ ਹੋਣ ਵਾਲੀਆਂ ਕਾਮਨਵੈਲਥ ਗੇਮਜ਼ 2022 ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਭਾਰਤ ਨੂੰ ਇਕ ਵੱਡਾ ਝਟਕਾ ਲੱਗਾ ਹੈ। ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਨੇਜਾ ਸੁੱਟਣ ਵਾਲੇ ਨੀਰਜ ਚੋਪੜਾ ਕਾਮਨਵੈਲਥ ਗੇਮਜ਼ ਤੋਂ ਬਾਹਰ ਹੋ ਗਏ ਹਨ। ਕੁਝ ਦਿਨ ਪਹਿਲਾਂ ਹੀ ਵਿਸ਼ਵ ਐਥਲੈਟਿਕਸ ਵਿਚ ਸਿਲਵਰ ਜਿੱਤਣ ਵਾਲੇ ਨੀਰਜ ਸੱਟ ਦੇ ਚੱਲਦੇ ਕਾਮਨਵੈਲਥ ਗੇਮਸ ਮਿਸ ਕਰ ਰਹੇ ਹਨ। ਸੱਟ ਕਾਰਣ ਨੀਰਜ ਨਹੀਂ ਲੈ ਰਹੇ ਹਿੱਸਾ ਭਾਰਤ ਹਮੇਸ਼ਾ ਕਾਮਨਵੈਲਥ ਗੇਮਸ ਵਿਚ ਬਿਹਤਰ ਪ੍ਰਦਰਸ਼ਨ ਕਰਦਾ ਹੈ ਅਤੇ ਟਾਪ-3 ਵਿਚ ਆਪਣੀ ਥਾਂ ਕਨਫਰਮ ਕਰਦਾ ਹੈ। ਇਸ ਵਾਰ ਹਰ ਕਿਸੇ ਨੂੰ ਉਮੀਦ ਸੀ ਕਿ ਨੀਰਜ ਚੋਪੜਾ ਦੀ ਵਜ੍ਹਾ ਨਾਲ ਨੇਜਾ ਸੁੱਟਣ ਵਿਚ ਭਾਰਤ ਦਾ ਗੋਲਡ ਮੈਡਲ ਪੱਕਾ ਹੋ ਸਕਦਾ ਹੈ। ਪਰ ਨੀਰਜ ਚੋਪੜਾ ਨੇ ਖੁਦ ਕਨਫਰਮ ਕੀਤਾ ਹੈ ਕਿ ਉਹ ਸੱਟ ਦੀ ਵਜ੍ਹਾ ਨਾਲ ਇਨ੍ਹਾਂ ਖੇਡਾਂ ਵਿਚ ਹਿੱਸਾ ਨਹੀਂ ਲੈ ਸਕੇਗੀ। ਨੀਰਜ ਚੋਪੜਾ ਨੂੰ 1 ਮਹੀਨੇ ਲਈ ਅਰਾਮ ਕਰਨ ਦੀ ਸਲਾਹਵਿਸ਼ਵ ਐਥਲੈਟਿਕਸ ਇਵੈਂਟ ਤੋਂ ਬਾਅਦ ਨੀਰਜ ਚੋਪੜਾ ਦਾ ਐੱਮ.ਆਰ.ਆਈ. ਸਕੈਨ ਹੋਇਆ ਸੀ। ਜਿਸ ਵਿਚ ਗ੍ਰੋਇਨ ਐਂਜਰੀ ਦੀ ਗੱਲ ਪਤਾ ਲੱਗੀ ਹੈ। ਅਜਿਹੇ ਵਿਚ ਨੀਰਜ ਚੋਪੜਾ ਨੂੰ ਤਕਰੀਬਨ ਇਕ ਮਹੀਨੇ ਦਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹੀ ਵਜ੍ਹਾ ਹੈ ਕਿ ਉਹ ਕਾਮਨਵੈਲਥ ਗੇਮਜ਼ 2022 ਤੋਂ ਬਾਹਰ ਹੋ ਗਏ ਹਨ। ਕਾਮਨਵੈਲਥ ਗੇਮਜ਼ ਵਿਚ ਨੀਰਜ ਚੋਪੜਾ ਦਾ ਮੈਚ 5 ਅਗਸਤ ਨੂੰ ਹੋਣਾ ਸੀ। ਉਸੇ ਦਿਨ ਨੇਜਾ ਸੁੱਟਣ ਦਾ ਇਵੈਂਟ ਸੀ। ਹੁਣ ਇਸ ਫੀਲਡ ਵਿਚ ਭਾਰਤ ਦੀਆਂ ਉਮੀਦਾਂ ਡੀ.ਪੀ. ਮੰਨੂ ਅਤੇ ਰੋਹਿਤ ਯਾਦਵ ਤੋਂ ਹਨ। ਨੇਜਾ ਸੁੱਟਣ ਵਿਚ ਹੁਣ ਇਹ ਦੋਵੇਂ ਹੀ ਭਾਰਤ ਦੀ ਨੁਮਾਇੰਦਗੀ ਕਰਨਗੇ।
ਨਵੀਂ ਦਿੱਲੀ- ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥਰੋਅ ਖਿਡਾਰੀ ਨੀਰਜ ਚੋਪੜਾ ਨੇ ਇਸ ਵਾਰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਨੂੰ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਦੂਜਾ ਤਮਗਾ ਦਿਵਾਇਆ ਹੈ। Also Read: 600 ਯੂਨਿਟ ਮੁਫਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ, SC, BC, BPL ਤੇ ਆਜ਼ਾਦੀ ਘੁਲਾਟੀਆਂ ਨੂੰ ਮਿਲੇਗਾ ਲਾਭ ਭਾਰਤ ਨੇ 2003 ਵਿਚ ਲੰਮੀ ਛਾਲ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣਾ ਪਹਿਲਾ ਤਮਗਾ ਜਿੱਤਿਆ ਸੀ। ਉਦੋਂ ਤੋਂ ਹੀ ਦੇਸ਼ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਆਪਣੇ ਦੂਜੇ ਤਮਗੇ ਦੀ ਉਡੀਕ ਸੀ, ਜਿਸ ਨੂੰ ਨੀਰਜ ਚੋਪੜਾ ਨੇ ਅੱਜ ਪੂਰਾ ਕੀਤਾ ਹੈ। ਭਾਵੇਂ ਨੀਰਜ ਗੋਲਡ ਤੋਂ ਖੁੰਝ ਗਿਆ ਪਰ ਉਸ ਨੇ ਚਾਂਦੀ 'ਤੇ ਨਿਸ਼ਾਨਾ ਲਾਇਆ ਹੈ। ਅੰਜੂ ਬੌਬੀ ਜਾਰਜ ਨੇ ਦਿਵਾਇਆ ਸੀ ਪਹਿਲਾ ਮੈਡਲਦਰਅਸਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਭਾਰਤ ਨੇ ਜੋ ਇੱਕ ਤਗਮਾ ਜਿੱਤਿਆ ਹੈ, ਉਹ ਭਾਰਤ ਦੀ ਸਟਾਰ ਅਥਲੀਟ ਅੰਜੂ ਬੌਬੀ ਜਾਰਜ ਨੇ ਦਿੱਤਾ ਹੈ। ਉਸ ਨੇ 2003 ਵਿਚ ਔਰਤਾਂ ਦੀ ਲੰਬੀ ਛਾਲ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ ਯੂਐੱਸ ਚੈਂਪੀਅਨਸ਼ਿਪ ਓਰੇਗਨ 2022 ਵਿਚ ਭਾਰਤ ਨੇ ਆਪਣੇ ਸਰਵੋਤਮ ਟਰੈਕ ਅਤੇ ਫੀਲਡ ਸਿਤਾਰਿਆਂ ਨੂੰ ਮੈਦਾਨ ਵਿਚ ਉਤਾਰਿਆ ਹੈ। ਭਾਰਤ ਦੇ ਕੁੱਲ 22 ਅਥਲੀਟਾਂ ਨੇ, ਜਿਸ ਵਿਚ 18 ਪੁਰਸ਼ ਅਤੇ 4 ਮਹਿਲਾ ਅਥਲੀਟਾਂ, ਭਾਗ ਲਿਆ। Also Read: 'ਪੰਜਾਬ 'ਚ ਨਾਕਾ': DGP ਦੀ ਚੇਤਾਵਨੀ, 'ਅਪਰਾਧੀ ਸੂਬਾ ਛੱਡ ਜਾਣ ਨਹੀਂ ਤਾਂ ਅਸੀਂ ਨਹੀਂ ਛੱਡਾਂਗੇ' ਨ...
ਚੰਡੀਗੜ੍ਹ- WWE ਦੇ ਮਸ਼ਹੂਰ ਪਹਿਲਵਾਨ ਦਲੀਪ ਰਾਣਾ ਉਰਫ ਦ ਗ੍ਰੇਟ ਖਲੀ ਉੱਤੇ ਟੋਲ ਵਰਕਰ ਦੇ ਥੱਪੜ ਮਾਰਨ ਦਾ ਦੋਸ਼ ਲੱਗਿਆ ਹੈ। ਟੋਲ ਕਰਮਚਾਰੀਆਂ ਨੇ ਉਸ ਦੀ ਕਾਰ ਨੂੰ ਘੇਰ ਲਿਆ। ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਖਲੀ ਨੂੰ ਸੁਰੱਖਿਅਤ ਬਾਹਰ ਕੱਢਿਆ। ਟੋਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਖਲੀ ਨੇ ਆਈਡੀ ਮੰਗਣ 'ਤੇ ਉਸ ਨੂੰ ਥੱਪੜ ਮਾਰਿਆ, ਜਦਕਿ ਖਲੀ ਦਾ ਕਹਿਣਾ ਹੈ ਕਿ ਟੋਲ ਕਰਮਚਾਰੀ ਕਾਰ 'ਚ ਬੈਠ ਕੇ ਫੋਟੋ ਖਿਚਵਾਉਣ 'ਤੇ ਜ਼ੋਰ ਦੇ ਰਹੇ ਸਨ। ਉਨ੍ਹਾਂ ਟੋਲ ਕਰਮਚਾਰੀਆਂ 'ਤੇ ਦੁਰਵਿਵਹਾਰ ਕਰਨ ਦਾ ਵੀ ਦੋਸ਼ ਲਾਇਆ। ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਿਸੇ ਵੀ ਧਿਰ ਨੇ ਸ਼ਿਕਾਇਤ ਨਹੀਂ ਕੀਤੀ ਹੈ। Also Read: ਬੱਸਾਂ ਤੋਂ ਨਹੀਂ ਹਟਣਗੀਆਂ ਭਿੰਡਰਾਂਵਾਲਾ ਤੇ ਸਮਰਥਕਾਂ ਦੀਆਂ ਤਸਵੀਰਾਂ, PEPSU ਨੇ ਵਾਪਸ ਲਏ ਹੁਕਮ ਖਲੀ ਬੋਲੇ- ਫੋਟੋ ਖਿਚਵਾਉਣ ਤੋਂ ਇਨਕਾਰ ਕਰਨ 'ਤੇ ਕੀਤਾ ਦੁਰਵਿਵਹਾਰਖਲੀ ਨੇ ਦੱਸਿਆ ਕਿ ਉਹ ਜਲੰਧਰ ਤੋਂ ਕਰਨਾਲ ਜਾ ਰਿਹਾ ਸੀ। ਇਸ ਦੌਰਾਨ ਫਿਲੌਰ ਨੇੜੇ ਲਾਡੋਵਾਲ ਟੋਲ ਪਲਾਜ਼ਾ ’ਤੇ ਮੁਲਾਜ਼ਮ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ। ਉਹ ਕਾਰ ਦੇ ਅੰਦਰ ਬੈਠ ਕੇ ਫੋਟੋ ਖਿਚਵਾਉਣ ਲਈ ਕਹਿ ਰਹੇ ਸਨ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਸਾਬਕਾ WWE ਚੈਂਪੀਅਨ, ਹੁਣ ਆਪਣੀ ਅਕੈਡਮੀ ਚਲਾ ਰਹੇਦਿ ਗ੍ਰੇਟ ਖਲੀ ਮਸ਼ਹੂਰ ਕੁਸ਼ਤੀ ਮੁਕਾਬਲੇ WWE ਦੇ ਚੈਂਪੀਅਨ ਰਹਿ ਚੁੱਕੇ ਹਨ। ਉਹ ਹੁਣ ਜਲੰਧਰ ਵਿੱਚ ਆਪਣੀ ਕਾਂਟੀਨੈਂਟਲ ਰੈਸਲਿੰਗ ਅਕੈਡਮੀ (CWE) ਚਲਾ ਰਿਹਾ ਹੈ, ਜਿੱਥੇ ਉਹ ਨਵੇਂ ਪਹਿਲਵਾਨਾਂ ਨੂੰ ਤਿਆਰ ਕਰ ਰਹੇ ਹਨ। Also Read: ਹੁਣ ਡੀਲਰ ਕੋਲ ਹੀ ਹੋਵੇਗੀ ਨਵੇਂ ਵਾਹਨ ਦੀ ਰਜਿਸਟ੍ਰੇਸ਼ਨ, ਸਮਾਰਟ RC ਦੀ ਹੋਮ ਡਿਲਵਰੀ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਖਲੀਖਲੀ ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਲ ਹੋ ਗਏ ਸਨ। ਹਾਲਾਂਕਿ ਉਨ੍ਹਾਂ ਨੇ ਚੋਣ ਨਹੀਂ ਲੜੀ ਸੀ। ਖਲੀ ਨੇ ਕਿਹਾ ਸੀ ਕਿ WWE ਵਿਚ ਬਹੁਤ ਨਾਮ ਅਤੇ ਪੈਸਾ ਹੈ ਪਰ ਉਹ ਦੇਸ਼ ਦੀ ਸੇਵਾ ਕਰਨ ਲਈ ਵਾਪਸ ਪਰਤੇ ਹਨ।...
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀ ਵਧਾਈ ਦੇਣ ਲਈ ਟਵੀਟ ’ਚ ਗ਼ਲਤ ਪੰਜਾਬੀ ਲਿਖਣ ਨੂੰ ਲੈ ਕੇ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਟ੍ਰੋਲ ਹੋ ਰਹੇ ਹਨ। ਲੋਕਾਂ ਨੇ ਵੱਖ-ਵੱਖ ਤਰ੍ਹਾਂ ਨਾਲ ਹਰਭਜਨ ਸਿੰਘ ਦੇ ਇਸ ਟਵੀਟ ’ਤੇ ਪ੍ਰਤੀਕਿਰਿਆਵਾਂ ਦਿੱਤੀਆਂ ਹਨ। Also Read: ਲਾਰੈਂਸ ਬਿਸ਼ਨੋਈ ਦੀ ਅੰਮ੍ਰਿਤਸਰ ਪੇਸ਼ੀ, ਹੁਸ਼ਿਆਰਪੁਰ ਪੁਲਿਸ ਨੂੰ ਮਿਲਿਆ ਗੈਂਗਸਟਰ ਦਾ ਟ੍ਰਾਂਜ਼ਿਟ ਰਿਮਾਂਡ ਹਰਭਜਨ ਸਿੰਘ ਨੇ ਆਪਣੇ ਟਵੀਟ ’ਚ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਨੂੰ ਵਿਆਹ ਦੀ ਵਧਾਈ ਦਿੰਦਿਆਂ ਲਿਖਿਆ ਹੈ, ‘‘@BhagwantMann ਤੁਹਾਡੇ ਆਨੰਦ ਕਾਰਜ ਦੀਆਂ ਲੱਖ-ਲੱਖ ਵਧਾਈਆਂ। ਵਾਹਿਗੁਰੂ ਜੀ ਤੁਵਾਣੁ ਤੇ ਭਾਭੀ ਜੀ ਨੂੰ ਸੁਖੀ ਤੇ ਸੁਖਾਵਾਂ ਵਿਵਾਹਤ ਜੀਵਨ ਬਕਸ਼ਨ’’। ਇਸ ਟਵੀਟ ’ਚ ਗ਼ਲਤ ਪੰਜਾਬੀ ਲਿਖਣ ਕਾਰਨ ਲੋਕਾਂ ਵੱਲੋਂ ਉਨ੍ਹਾਂ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ। ਹਰਭਜਨ ਸਿੰਘ ਵੱਲੋਂ ਟਵੀਟ ’ਚ ਪੰਜਾਬੀ ਦੇ ਸ਼ਬਦ ਗ਼ਲਤ ਲਿਖਣ ’ਤੇ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। Also Read: CM ਮਾਨ ਦੇ ਵੱਖਰੀ ਵਿਧਾਨ ਸਭਾ ਤੇ ਹਾਈ ਕੋਰਟ ਦੇ ਬਿਆਨ ਸੁਖਬੀਰ ਬਾਦਲ ਨੇ ਜਤਾਇਆ ਇਤਰਾਜ਼...
ਮਕਾਇਲਾ ਡੇਮੈਟਰ (Mikayla Demaiter) ਇੰਸਟਾਗ੍ਰਾਮ 'ਤੇ ਆਪਣੀਆਂ ਸ਼ਾਨਦਾਰ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਦਾ ਕਾਰਨ ਬਣੀ ਹੋਈ ਹੈ। 20 ਸਾਲਾ ਕੈਨੇਡੀਅਨ ਸੁੰਦਰੀ ਮਿਕਾਇਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੇਸ਼ੇਵਰ ਆਈਸ ਹਾਕੀ ਗੋਲਕੀਪਰ ਦੇ ਤੌਰ 'ਤੇ ਕੀਤੀ ਸੀ ਪਰ ਆਪਣੇ ਗਲੈਮਰਸ ਲੁੱਕ ਦੇ ਕਾਰਨ ਉਨ੍ਹਾਂ ਨੇ ਆਪਣਾ ਪੇਸ਼ਾ ਬਦਲ ਲਿਆ। ਹੁਣ ਉਹ ਇੰਸਟਾ. ਮਾਡਲ ਹੈ। ਉਨ੍ਹਾਂ ਦੀ ਖਿੱਚਵਾਈਆਂ ਫੋਟੋਜ਼ ਫੈਨਜ਼ ਬੇਹੱਦ ਪਸੰਦ ਕਰਦੇ ਹਨ। View this post on Instagram A post shared by Mikayla Demaiter (@mikaylademaiter) ਕੈਨੇਡਾ ਦੇ ਇਕ ਉਪਨਗਰ ਵੁਡਬ੍ਰਿਜ ਦੀ ਜੰਮ-ਪਲ ਡੇਮੇਟਰ ਬਚਪਨ ਤੋਂ ਹੀ ਹਾਕੀ ਪ੍ਰਤੀ ਝੁਕਾਅ ਰਖਦੀ ਸੀ। ਘੱਟ ਉਮਰ 'ਚ ਹੀ ਉਹ ਸੂਬਾਈ ਮਹਿਲਾ ਹਾਕੀ ਲੀਗ ਬਲੂਵਾਟਰ ਹਾਕਸ 'ਚ ਖੇਡੀ। View this post on Instagram  ...
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਪਿਛਲੇ ਕਈ ਮਹੀਨਿਆਂ ਤੋਂ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਖ਼ਾਮੋਸ਼ ਹੈ। ਇੰਡੀਅਨ ਪ੍ਰੀਮੀਅਰ ਲੀਗ ਹੋਵੇ ਜਾਂ ਹਾਲ ਹੀ 'ਚ ਇੰਗਲੈਂਡ ਖਿਲਾਫ ਖੇਡਿਆ ਗਿਆ ਟੈਸਟ ਮੈਚ, ਕੋਹਲੀ ਦੇ ਬੱਲੇ ਨੇ ਉਹ ਦੌੜਾਂ ਨਹੀਂ ਬਣਾਈਆਂ, ਜਿਸ ਲਈ ਉਹ ਜਾਣਿਆ ਜਾਂਦਾ ਹੈ। ਖਰਾਬ ਫਾਰਮ ਨਾਲ ਜੂਝ ਰਹੇ ਭਾਰਤੀ ਕ੍ਰਿਕਟਰ ਲਈ ਸਾਬਕਾ ਕਪਤਾਨ ਕਪਿਲ ਦੇਵ ਨੇ ਵੱਡਾ ਬਿਆਨ ਦਿੱਤਾ ਹੈ। Also Read: ਮੂਸੇਵਾਲਾ ਕਤਲ ਕੇਸ 'ਚ ਗੋਲਡੀ ਬਰਾੜ ਤੇ ਬਿਸ਼ਨੋਈ ਦਾ ਨੇੜਲਾ ਸਾਥੀ ਸੰਦੀਪ ਸਿੰਘ ਕਾਹਲੋਂ ਗ੍ਰਿਫ਼ਤਾਰ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਜੇਕਰ ਰਵੀਚੰਦਰਨ ਅਸ਼ਵਿਨ ਵਰਗੇ ਪ੍ਰਤਿਭਾਸ਼ਾਲੀ ਗੇਂਦਬਾਜ਼ ਨੂੰ ਟੈਸਟ ਟੀਮ ਦੀ ਪਲੇਇੰਗ ਇਲੈਵਨ 'ਚੋਂ ਬਾਹਰ ਕੀਤਾ ਜਾ ਸਕਦਾ ਹੈ ਤਾਂ ਟੀ-20 ਟੀਮ 'ਚ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਵਿਰਾਟ ਕੋਹਲੀ ਨੂੰ ਬਾਹਰ ਕਰਨਾ ਵੱਡੀ ਗੱਲ ਨਹੀਂ ਹੋਣੀ ਚਾਹੀਦੀ। ਕੋਹਲੀ ਲਗਭਗ ਤਿੰਨ ਸਾਲਾਂ ਤੋਂ ਵੱਡੀਆਂ ਪਾਰੀਆਂ ਖੇਡਣ ਲਈ ਜੂਝ ਰਹੇ ਹਨ। ਭਾਰਤ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਆਲਰਾਊਂਡਰ ਕਪਤਾਨ ਦਾ ਮੰਨਣਾ ਹੈ ਕਿ ਜੇਕਰ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਸ਼ਾਨਦਾਰ ਲੈਅ 'ਚ ਚੱਲ ਰਹੇ ਖਿਡਾਰੀਆਂ ਨੂੰ ਲੋੜੀਂਦੇ ਮੌਕੇ ਨਹੀਂ ਦਿੰਦੇ ਤਾਂ ਇਹ ਭਾਰਤੀ ਟੀਮ ਪ੍ਰਬੰਧਨ ਨਾਲ ਬੇਇਨਸਾਫੀ ਹੋਵੇਗੀ। Also Read: ਇਨ੍ਹਾਂ 4 ਬੈਂਕਾਂ 'ਤੇ RBI ਨੇ ਲਾਈਆਂ ਪਾਬੰਦੀਆਂ, ਪੈਸੇ ਕਢਵਾਉਣ ਦੀ ਰੱਖੀ ਲਿਮਟ ਕਪਿਲ ਨੇ ਕਿਹਾ, 'ਜੇਕਰ ਤੁਸੀਂ ਟੈਸਟ 'ਚ ਦੂਜੇ ਸਰਬੋਤਮ ਗੇਂਦਬਾਜ਼ ਅਸ਼ਵਿਨ ਨੂੰ ਟੀਮ ਤੋਂ ਬਾਹਰ ਕਰ ਸਕਦੇ ਹੋ ਤਾਂ ਦੁਨੀਆ ਦਾ ਨੰਬਰ ਇਕ ਖਿਡਾਰੀ ਵੀ ਬਾਹਰ ਬੈਠ ਸਕਦਾ ਹੈ। ਮੈਂ ਚਾਹੁੰਦਾ ਹਾਂ ਕਿ ਕੋਹਲੀ ਦੌੜਾਂ ਬਣਾਵੇ, ਪਰ ਇਸ ਸਮੇਂ ਵਿਰਾਟ ਕੋਹਲੀ ਉਸ ਤਰ੍ਹਾਂ ਨਹੀਂ ਖੇਡ ਰਿਹਾ ਜਿਸ ਤਰ੍ਹਾਂ ਅਸੀਂ ਉਸ ਨੂੰ ਜਾਣਦੇ ਹਾਂ। ਜੇਕਰ ਉਹ ਪ੍ਰਦਰਸ਼ਨ ਨਹੀਂ ਕਰਦਾ, ਤਾਂ ਤੁਸੀਂ ਨਵੇਂ ਖਿਡਾਰੀਆਂ ਨੂੰ ਬਾਹਰ ਨਹੀਂ ਰੱਖ ਸਕਦੇ। Also Read: ਅਮਰਨਾਥ ਹਾਦਸੇ 'ਤੇ ਅਕਸ਼ੈ ਕੁਮਾਰ ਨੇ ਸ਼ੇਅਰ ਕੀਤੀ ਪੋਸਟ, ਕਿਹਾ- ਬਹੁਤ ਦੁਖੀ ਹਾਂ... ਕਪਿਲ ਨੇ ਕਿਹਾ ਕਿ ਵੈਸਟਇੰਡੀਜ਼ ਦੌਰੇ ਤੋਂ ਵਿਰਾਟ ਦੇ ਛੁੱਟੀ 'ਤੇ ਉਸ ਨੂੰ ਟੀਮ ਤੋਂ ਬਾਹਰ ਕਰਨ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਕਿਹਾ, 'ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਆਰਾਮ ਕਹਿ ਸਕਦੇ ਹੋ ਜਾਂ ਟੀਮ ਤੋਂ ਬਾਹਰ ਕਹਿ ਸਕਦੇ ਹੋ। ਇਸ ਬਾਰੇ ਹਰ ਕੋਈ ਆਪਣੀ-ਆਪਣੀ ਰਾਏ ਰੱਖ ਸਕਦਾ ਹੈ। ਜੇਕਰ ਚੋਣਕਾਰਾਂ ਨੇ ਉਸ ਨੂੰ ਨਹੀਂ ਚੁਣਿਆ ਤਾਂ ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਵੱਡੇ ਖਿਡਾਰੀ ਪ੍ਰਦਰਸ਼ਨ ਨਹੀਂ ਕਰ ਰਹੇ ਹਨ।...
ਨਵੀਂ ਦਿੱਲੀ- ਇੰਗਲੈਂਡ ਖਿਲਾਫ ਐਜਬੈਸਟਨ ਟੈਸਟ ਦੇ ਪਹਿਲੇ ਦਿਨ ਜੋ ਦੇਖਣ ਨੂੰ ਮਿਲਿਆ ਉਹ ਇਤਿਹਾਸਕ ਸੀ। ਜਦੋਂ ਟੀਮ ਇੰਡੀਆ ਬੈਕਫੁੱਟ 'ਤੇ ਸੀ, ਉਸ ਸਮੇਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕ੍ਰੀਜ਼ 'ਤੇ ਆ ਕੇ ਅਜਿਹਾ ਜਵਾਬੀ ਹਮਲਾ ਕੀਤਾ ਕਿ ਇੰਗਲਿਸ਼ ਟੀਮ ਬੈਕਫੁੱਟ 'ਤੇ ਆ ਗਈ। ਰਿਸ਼ਭ ਪੰਤ ਨੇ ਤੇਜ਼ ਸੈਂਕੜਾ ਬਣਾ ਕੇ ਟੀਮ ਇੰਡੀਆ ਨੂੰ ਮੁਸੀਬਤ 'ਚੋਂ ਕੱਢ ਦਿੱਤਾ ਪਰ ਇਸ ਦੌਰਾਨ ਕੋਚ ਰਾਹੁਲ ਦ੍ਰਾਵਿੜ ਦੀ ਇਕ ਪ੍ਰਤੀਕਿਰਿਆ ਵਾਇਰਲ ਹੋ ਰਹੀ ਹੈ। Also Read: ਬਰਗਾੜੀ ਬੇਅਦਬੀ ਮਾਮਲੇ 'ਚ CM ਮਾਨ ਨੇ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ, ਸੌਂਪੀ ਜਾਂਚ ਰਿਪੋਰਟ The satisfaction of a Coach or Mentor is something else. Rahul Dravid never showed emotions even when he scored big as a player ,now celebrates in a big way for #RishabhPant ! #INDvsENG pic.twitter.com/4Pk1aOfsVt — Vikram Sathaye (@vikramsathaye) July 2, 2022 ਜਦੋਂ ਰਿਸ਼ਭ ਪੰਤ ਨੇ ਦੋ ਦੌੜਾਂ ਬਣਾ ਕੇ ਆਪਣਾ ਸੈਂਕੜਾ ਪੂਰਾ ਕੀਤਾ ਤਾਂ ਉਸ ਸਮੇਂ ਪੂਰੀ ਟੀਮ ਨੇ ਡ੍ਰੈਸਿੰਗ ਰੂਮ 'ਚ ਖੜ੍ਹ ਕੇ ਤਾੜੀਆਂ ਵਜਾਈਆਂ। ਇਸ ਦੌਰਾਨ ਕੋਚ ਰਾਹੁਲ ਦ੍ਰਾਵਿੜ ਆਪਣੀ ਸੀਟ ਤੋਂ ਉੱਠ ਕੇ ਖੁਸ਼ੀ 'ਚ ਉੱਚੀ-ਉੱਚੀ ਚੀਖ ਪਏ। ਰਾਹੁਲ ਦ੍ਰਾਵਿੜ ਜਿਸ ਨੂੰ ਦਿ ਵਾਲ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੇ ਸੰਜਮ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ, ਇੱਥੇ ਤਾਂ ਸਭ ਕੁਝ ਟੁੱਟਦਾ ਦਿਖਿਆ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਕਮੈਂਟਰੀ ਬਾਕਸ 'ਚ ਰਾਹੁਲ ਦ੍ਰਾਵਿੜ ਦੀ ਇਸ ਪ੍ਰਤੀਕਿਰਿਆ ਨੂੰ ਦੇਖ ਕੇ ਹੈਰਾਨ ਰਹਿ...
ਨਵੀਂ ਦਿੱਲੀ- ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਲਈ ਪਿਛਲੇ ਦੋ ਸਾਲ ਖਾਸ ਨਹੀਂ ਰਹੇ ਹਨ। ਕੋਹਲੀ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਸੈਂਕੜਾ ਜੜੇ ਨੂੰ ਕਾਫੀ ਸਮਾਂ ਹੋ ਗਿਆ ਹੈ। IPL 2022 'ਚ ਵੀ ਕੋਹਲੀ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਨਜ਼ਰ ਆਏ ਸਨ। ਤਿੰਨ ਮੌਕਿਆਂ 'ਤੇ ਉਹ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। Also Read: ਮੂਸੇਵਾਲਾ ਕਤਲਕਾਂਡ 'ਚ ਫਤਿਹਾਬਾਦ ਤੋਂ 2 ਗ੍ਰਿਫਤਾਰ, ਦਿੱਲੀ ਕ੍ਰਾਈਮ ਬ੍ਰਾਂਚ ਨੇ ਹੋਟਲ ਮਾਲਕ ਤੇ ਦੋਸਤ ਨੂੰ ਕੀਤਾ ਕਾਬੂ ਹੁਣ ਟੀਮ ਇੰਡੀਆ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਵਿਰਾਟ ਕੋਹਲੀ ਦੀ ਫਾਰਮ ਨੂੰ ਲੈ ਕੇ ਬਿਆਨ ਦਿੱਤਾ ਹੈ। ਕਪਿਲ ਦੇਵ ਨੇ ਕਿਹਾ ਕਿ ਵਿਰਾਟ ਕੋਹਲੀ ਵਰਗੇ ਖਿਡਾਰੀ ਦੇ ਇੰਨੇ ਲੰਬੇ ਸਮੇਂ ਤੱਕ ਸੈਂਕੜਾ ਬਣਾਏ ਬਿਨਾਂ ਰਹਿਣ ਦਾ ਉਨ੍ਹਾਂ ਨੂੰ ਦੁੱਖ ਹੈ। ਕਪਿਲ ਦੇਵ ਨੇ ਮੰਨਿਆ ਕਿ ਇਹ ਭਾਰਤੀ ਕ੍ਰਿਕਟ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੋਵਾਂ ਲਈ ਚਿੰਤਾ ਦਾ ਵੱਡਾ ਕਾਰਨ ਬਣ ਰਿਹਾ ਹੈ। ਕੋਹਲੀ ਨੇ ਆਖਰੀ ਵਾਰ ਨਵੰਬਰ 2019 ਵਿੱਚ ਅੰਤਰਰਾਸ਼ਟਰੀ ਸੈਂਕੜਾ ਲਗਾਇਆ ਸੀ। ਤੁਹਾਡਾ ਬੱਲਾ ਬੋਲਣਾ ਚਾਹੀਦਾ ਹੈ: ਕਪਿਲਕਪਿਲ ਨੇ ਇਸ 'ਤੇ ਕਿਹਾ, 'ਮੈਂ ਵਿਰਾਟ ਕੋਹਲੀ ਜਿੰਨਾ ਕ੍ਰਿਕਟ ਨਹੀਂ ਖੇਡਿਆ ਹੈ। ਕਈ ਵਾਰ ਤੁਸੀਂ ਕਾਫ਼ੀ ਕ੍ਰਿਕਟ ਨਹੀਂ ਖੇਡ ਰਹੇ ਹੁੰਦੇ ਪਰ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਦੌੜਾਂ ਨਹੀਂ ਬਣਾਉਂਦੇ ਤਾਂ ਲੋਕ ਮਹਿਸੂਸ ਕਰਨਗੇ ਕਿ ਕਿਤੇ ਨਾ ਕਿਤੇ ਕੁਝ ਗਲਤ ਹੈ। ਲੋਕ ਸਿਰਫ ਤੁਹਾਡੀ ਕਾਰਗੁਜ਼ਾਰੀ ਦੇਖਦੇ ਹਨ ਅਤੇ ਜੇਕਰ ਤੁਹਾਡੀ ਕਾਰਗੁਜ਼ਾਰੀ ਸਹੀ ਨਹੀਂ ਹੈ ਤਾਂ ਲੋਕਾਂ ਤੋਂ ਚੁੱਪ ਰਹਿਣ ਦੀ ਉਮੀਦ ਨਾ ਰੱਖੋ। ਤੁਹਾਡਾ ਬੱਲਾ ਅਤੇ ਪ੍ਰਦਰਸ਼ਨ ਬੋਲਣਾ ਚਾਹੀਦਾ ਹੈ। Also Read: ਹਨੀਮੂਨ 'ਤੇ ਪਤੀ ਤੋਂ ਹੋਈ 'ਗਲਤੀ', ਲਾੜੀ ਦੀ ਹੋਈ ਦਰਦਨਾਕ ਮੌਤ ਸੈਂਕੜਾ ਨਾ ਬਣਾ ਸਕਣ ਤੋਂ ਦੁਖੀ : ਕਪਿਲਕਪਿਲ ਨੇ ਕਿਹਾ, 'ਇੰਨੇ ਵੱਡੇ ਖਿਡਾਰੀ ਨੂੰ ਲੰਬੇ ਸਮੇਂ ਤੱਕ ਸੈਂਕੜਾ ਨਾ ਬਣਾ ਕੇ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ। ਉਹ ਸਾਡੇ ਲਈ ਹੀਰੋ ਵਾਂਗ ਹੈ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਅਜਿਹਾ ਖਿਡਾਰੀ ਦੇਖਾਂਗੇ ਜਿਸ ਦੀ ਤੁਲਨਾ ਅਸੀਂ ਰਾਹੁਲ ਦ੍ਰਾਵਿੜ, ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਵਰਿੰਦਰ ਸਹਿਵਾਗ ਨਾਲ ਕਰ ਸਕਦੇ ਹਾਂ। ਪਰ ਫਿਰ ਉਹ ਆਏ ਅਤੇ ਸਾਨੂੰ ਤੁਲਨਾ ਕਰਨ ਲਈ ਮਜਬੂਰ ਕਰ ਦਿੱਤਾ। ਹੁਣ ਕਿਉਂਕਿ ਉਹ ਪਿਛਲੇ ਦੋ ਸਾਲਾਂ ਤੋਂ ਸੈਂਕੜਾ ਨਹੀਂ ਬਣਾ ਸਕੇ, ਇਹ ਮੈਨੂੰ ਅਤੇ ਸਾਨੂੰ ਸਾਰਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ। ਟੀ-20 ਸੀਰੀਜ਼ ਲਈ ਮਿਲਿਆ ਸੀ ਆਰਾਮIPL 2022 ਦੀ ਸਮਾਪਤੀ ਤੋਂ ਬਾਅਦ ਕੋਹਲੀ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਘਰੇਲੂ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ। ਪੰਜ ਮੈਚਾਂ ਦੀ ਇਹ ਲੜੀ 2-2 ਨਾਲ ਡਰਾਅ ਰਹੀ। ਕੋਹਲੀ ਹੁਣ ਅਗਲੇ ਮਹੀਨੇ ਐਜਬੈਸਟਨ 'ਚ ਸ਼ੁਰੂ ਹੋਣ ਵਾਲੇ ਪੰਜਵੇਂ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰਨਗੇ। ਕੋਹਲੀ ਦੇ ਲੈਸਟਰਸ਼ਾਇਰ ਖਿਲਾਫ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ...
ਨਵੀਂ ਦਿੱਲੀ- ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਸਚਿਨ ਹਾਲ ਹੀ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਨਾਲ ਇੱਕ ਸਲਾਹਕਾਰ ਦੇ ਰੂਪ ਵਿੱਚ ਜੁੜੇ ਹੋਏ ਸਨ। ਹੁਣ IPL ਤੋਂ ਬਾਅਦ ਉਹ ਘਰ 'ਚ ਫਿਰ ਤੋਂ ਖਾਲੀ ਸਮਾਂ ਬਤੀਤ ਕਰ ਰਹੇ ਹਨ। ਇਸ ਦੌਰਾਨ ਸਚਿਨ ਤੇਂਦੁਲਕਰ ਨੇ ਬੇਟੀ ਸਾਰਾ ਤੇਂਦੁਲਕਰ ਨਾਲ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਵਾਇਰਲ ਹੋ ਗਈ ਹੈ। View this post on Instagram A post shared by Sachin Tendulkar (@sachintendulkar) ਸਚਿਨ ਤੇਂਦੁਲਕਰ ਨੇ ਸਾਰਾ ਨਾਲ ਆਪਣੀ ਥ੍ਰੋਅ ਬੈਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਸਾਰਾ ਤੇਂਦੁਲਕਰ ਬਹੁਤ ਛੋਟੀ ਹੈ। ਸਚਿਨ ਨੇ ਇਸ ਪਿਆਰੀ ਤਸਵੀਰ ਦੇ ਨਾਲ ਕੈਪਸ਼ਨ ਦਿੱਤਾ ਹੈ ਕਿ ਇਕ ਫੋਟੋ ਜੋ ਮੇਰੀਆਂ ਸਾਰੀਆਂ ਖੁਸ਼ੀਆਂ ਨੂੰ ਸਮੇਟ ਲੈਂਦੀ ਹੈ। ਸਚਿਨ ਅਤੇ ਸਾਰਾ ਦੀ ਇਹ ਤਸਵੀਰ ਇੰਸਟਾਗ੍ਰਾਮ 'ਤੇ ਵਾਇਰਲ ਹੋ ਗਈ। ਸਾਰਾ ਤੇਂਦੁਲਕਰ ਨੇ ਵੀ ਇਸ ਤਸਵੀਰ 'ਤੇ ਕਮੈਂਟ ਕੀਤਾ ਅਤੇ ਲਿਖਿਆ ਲਵ ਯੂ। ਸਚਿਨ ਦੇ ਦੋਸਤ ਅਤੇ ਬੀਸੀਸੀਆਈ ਪ੍ਰਧ...
ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਛੁੱਟੀਆਂ ਮਨਾ ਰਹੇ ਹਨ। ਕ੍ਰਿਕਟ ਤੋਂ ਬ੍ਰੇਕ ਲੈਣ ਤੋਂ ਬਾਅਦ ਵਿਰਾਟ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਟੂਰ ਉੱਤੇ ਗਏ ਹਨ ਅਤੇ ਹੁਣ ਉਨ੍ਹਾਂ ਨੇ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਵਿਰਾਟ ਨੇ ਸਮੁੰਦਰ ਕਿਨਾਰੇ ਬੈਠੇ ਇੱਕ ਤਸਵੀਰ ਸ਼ੇਅਰ ਕੀਤੀ ਹੈ। Also Read: Happy Birthday: ਅਦਾਕਾਰਾ ਨਹੀਂ ਬਲਕਿ ਪਾਇਲਟ ਬਣਨਾ ਚਾਹੁੰਦੀ ਸੀ Disha Patani 33 ਸਾਲਾ ਕਿੰਗ ਕੋਹਲੀ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਉਹ ਬੀਚ 'ਤੇ ਬਿਨਾਂ ਕਮੀਜ਼ ਦੇ ਬੈਠੇ ਹਨ ਅਤੇ ਉਨ੍ਹਾਂ ਦੇ ਜ਼ਬਰਦਸਤ ਟੈਟੂ ਵੀ ਨਜ਼ਰ ਆ ਰਹੇ ਹਨ। ਵਿਰਾਟ ਨੇ ਜਿਵੇਂ ਹੀ ਇਹ ਤਸਵੀਰ ਸ਼ੇਅਰ ਕੀਤੀ, ਇਹ ਵਾਇਰਲ ਹੋ ਗਈ। ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ-2022 ਦੀ ਸਮਾਪਤੀ ਤੋਂ ਬਾਅਦ ਕ੍ਰਿਕਟ ਤੋਂ ਬ੍ਰੇਕ ਲੈ ਲਿਆ ਹੈ। ਟੀਮ ਇੰਡੀਆ ਫਿਲਹਾਲ ਦੱਖਣੀ ਅਫਰੀਕਾ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ ਅਤੇ ਵਿਰਾਟ ਕੋਹਲੀ ਇਸ ਦਾ ਹਿੱਸਾ ਨਹੀਂ ਹਨ। Also Read: ਸਾਬਕਾ ਪੰਜਾਬ CM ਪ੍ਰਕਾਸ਼ ਸਿੰਘ ਬਾਦਲ ਹਸਪਤਾਲ ਦਾਖਲ, PM ਮੋਦੀ ਨੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ ਵਿਰਾਟ ਕੋਹਲੀ ਤੋਂ ਇਲਾਵਾ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਕੇਐੱਲ ਰਾਹੁਲ ਵੀ ਇਸ ਸੀਰੀਜ਼ 'ਚ ਨਹੀਂ ਖੇਡ ਰਹੇ ਹਨ। ਇਸ ਤੋਂ ਪਹਿਲਾਂ ਕੇਐੱਲ ਰਾਹੁਲ ਨੂੰ ਕਪਤਾਨ ਬਣਾਇਆ ਗਿਆ ਸੀ ਪਰ ਸੱਟ ਕਾਰਨ ਉਹ ਆਖਰੀ ਸਮੇਂ ਸੀਰੀਜ਼ ਤੋਂ ਬਾਹਰ ਹੋ ਗਏ ਸਨ। ਹੁ...
ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਨਾਲ ਛੁੱਟੀਆਂ ਮਨਾ ਰਹੇ ਹਨ। ਇਹ ਪਰਿਵਾਰ ਮਾਲਦੀਵ ਵਿੱਚ ਸਮਾਂ ਬਿਤਾ ਰਿਹਾ ਹੈ। ਇੱਥੋਂ ਹੀ ਅਨੁਸ਼ਕਾ ਨੇ ਬੇਟੀ ਵਾਮਿਕਾ ਨਾਲ ਇਕ ਪਿਆਰਾ ਵਾਅਦਾ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਅਨੁਸ਼ਕਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਬੇਟੀ ਵਾਮਿਕਾ ਦੇ ਸਾਈਕਲ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਇਸ 'ਤੇ ਵਾਮਿਕਾ ਵੀ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। Also Read: ਭ੍ਰਿਸ਼ਟਾਚਾਰ ਮਾਮਲੇ 'ਚ ਸਾਧੂ ਸਿੰਘ ਧਰਮਸੋਤ ਮੁੜ ਮੋਹਾਲੀ ਕੋਰਟ 'ਚ ਪੇਸ਼ੀ ਅਨੁਸ਼ਕਾ ਨੇ ਕੀਤਾ ਬੇਟੀ ਵਾਮਿਕਾ ਨਾਲ ਇਹ ਵਾਅਦਾਅਨੁਸ਼ਕਾ ਨੇ ਇਸ ਇੰਸਟਾਗ੍ਰਾਮ ਸਟੋਰੀ ਦੇ ਨਾਲ ਕੈਪਸ਼ਨ 'ਚ ਲਿਖਿਆ, 'ਮੈਂ ਤੁਹਾਨੂੰ ਇਸ ਦੁਨੀਆ ਤੋਂ ਪਰ੍ਹੇ ਇਕ ਵੱਖਰੀ ਦੁਨੀਆ 'ਚ ਲੈ ਜਾਵਾਂਗੀ। ਤੁਸੀਂ ਮੇਰੀ ਜਿੰਦਗੀ ਹੋ.' ਅਨੁਸ਼ਕਾ ਨੇ ਇਸ ਕੈਪਸ਼ਨ ਨਾਲ ਪਰਿਵਾਰ ਅਤੇ ਦਿਲ ਦਾ ਇਮੋਜੀ ਵੀ ਬਣਾਇਆ ਹੈ। ਅਨੁਸ਼ਕਾ ਸ਼ਰਮਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। Also Read: ਹੁਣ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਲਏਗੀ ਲਾਰੈਂਸ ਬਿਸ਼ਨੋਈ ਦਾ 4 ਦਿਨਾਂ ਰਿਮਾਂਡ ਕੋਹਲੀ ਨੇ ਵਾਮਿਕਾ ਨੂੰ ਪਾਪਰਾਜ਼ੀ ਤੋਂ ਲੁਕਾਇਆਤੁਹਾਨੂੰ ਦੱਸ ਦੇਈਏ ਕਿ ਕੋਹਲੀ ਆਪਣੀ ਬੇਟੀ ਵਾਮਿਕਾ ਨੂੰ ਲੈ ਕੇ ਕਾਫੀ ਸਕਾਰਾਤਮਕ ਰਹੇ ਹਨ। ਅਜੇ ਤੱਕ ਵਾਮਿਕਾ ਦੀ ਕੋਈ ਫੋਟੋ ਸਾਹਮਣੇ ਨਹੀਂ ਆਈ ਹੈ। ਹਾਲ ਹੀ 'ਚ ਜਦੋਂ ਕੋਹਲੀ ਮਾਲਦੀਵ ਜਾ ਰਹੇ ਸਨ ਤਾਂ ਮੁੰਬਈ ਏਅਰਪੋਰਟ 'ਤੇ ਵੀ ਕੋਹਲੀ ਨੇ ਪਾਪਰਾਜ਼ੀ ਨੂੰ ਵਾਮਿਕਾ ਦੀਆਂ ਤਸਵੀਰਾਂ ਖਿਚਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। first 20 seconds ka audiolmao they really manage to keep their personal life private. It's quite amazing honestly! https://t.co/9FyGLMqOcq pic.twitter.com/6t9zJcHJ9j — Alaska...
ਨਵੀਂ ਦਿੱਲੀ- ਭਾਰਤ ਦੀ ਵਨ-ਡੇ ਤੇ ਟੈਸਟ ਕਪਤਾਨ ਮਿਤਾਲੀ ਰਾਜ ਨੇ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਮਿਤਾਲੀ (39 ਸਾਲਾ) ਮਹਿਲਾ ਵਨ-ਡੇ ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ (7805 ਦੌੜਾਂ) ਬਣਾਉਣ ਵਾਲੀ ਖਿਡਾਰੀ ਹੈ। ਉਨ੍ਹਾਂ ਨੇ 89 ਟੀ20 ਕੌਮਾਂਤਰੀ ਮੈਚਾਂ 'ਚ 2364 ਦੌੜਾਂ ਜਦਕਿ 12 ਟੈਸਟ ਮੈਚਾਂ 'ਚ 699 ਦੌੜਾਂ ਬਣਾਈਆਂ ਹਨ। ਮਿਤਾਲੀ ਰਾਜ ਦੀ ਅਗਵਾਈ 'ਚ ਭਾਰਤ 2017 'ਚ ਮਹਿਲਾ ਵਨ-ਡੇ ਵਿਸ਼ਵ ਕੱਪ ਦੇ ਫਾਈਨਲ 'ਚ ਪੁੱਜਾ ਸੀ। Also Read: ਬਿਹਾਰ 'ਚ ਵਾਪਰੀ ਨਿਰਭਿਆ ਜਿਹੀ ਘਟਨਾ! ਬੱਸ 'ਚ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ-ਜਨਾਹ ਮਿਤਾਲੀ ਰਾਜ ਨੇ ਜੂਨ 1999 'ਚ ਡੈਬਿਊ ਕੀਤਾ ਸੀ ਤੇ ਭਾਰਤ ਲਈ ਸਭ ਤੋਂ ਕੁਸ਼ਲ ਕ੍ਰਿਕਟਰਾਂ 'ਚੋਂ ਇਕ ਦੇ ਤੌਰ 'ਤੇ ਰਿਟਾਇਰਮੈਂਟ ਲਈ। ਉਨ੍ਹਾਂ ਨੇ ਭਾਰਤ ਲਈ ਆਪਣਾ ਆਖ਼ਰੀ ਮੈਚ ਵਰਲਡ ਕੱਪ 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਖੇਡਿਆ ਸੀ। ਭਾਰਤ ਵਿਸ਼ਵ ਕੱਪ ਗਰੁੱਪ ਪੜਾਅ ਤੋਂ ਅੱਗੇ ਨਿਕਲਣ 'ਚ ਅਸਫਲ ਰਿਹਾ, ਪਰ ਮਿਤਾਲੀ ਨੇ 84 ਗੇਂਦਾਂ 'ਚ 68 ਦੌੜਾਂ ਬਣਾਈਆਂ ਜੋ ਕਿ ਦੇਸ਼ ਲਈ ਉਨ੍ਹਾਂ ਦਾ ਆਖ਼ਰੀ ਮੈਚ ਸੀ। Also Read: ਅੰਤਿਮ ਅਰਦਾਸ ਦੌਰਾਨ ਭਾਵੁੱਕ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੀ ਪ੍ਰਸ਼ੰਸਕਾਂ ਨੂੰ ਅਪੀਲ (ਵੀਡੀਓ) ਮਿਤਾਲੀ ਨੇ ਟਵਿੱਟਰ 'ਤੇ ਪੋਸ...
ਨਵੀਂ ਦਿੱਲੀ- ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਉਹ ਇੰਸਟਾਗ੍ਰਾਮ 'ਤੇ 200 ਮਿਲੀਅਨ ਫਾਲੋਅਰਸ ਦਾ ਅੰਕੜਾ ਪਾਰ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਸਾਬਕਾ ਕਪਤਾਨ ਸੋਸ਼ਲ ਮੀਡੀਆ 'ਤੇ ਸਭ ਤੋਂ ਸਰਗਰਮ ਹਸਤੀਆਂ 'ਚੋਂ ਇਕ ਹਨ ਤੇ ਮੈਦਾਨ ਦੇ ਬਾਹਰ ਉਨ੍ਹਾਂ ਦੀ ਇਹ ਜ਼ਿਕਰਯੋਗ ਉਪਲੱਬਧੀ ਦੁਨੀਆ ਭਰ ਦੇ ਲੋਕਾਂ ਦਰਮਿਆਨ ਉਨ੍ਹਾਂ ਦੇ ਪਿਆਰ ਦਾ ਸੰਕੇਤ ਦਿੰਦੀ ਹੈ। ਕੋਹਲੀ ਹੁਣ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਸ ਵਾਲੇ ਕ੍ਰਿਕਟਰ ਬਣ ਗਏ ਹਨ। ਹੋਰਨਾਂ ਐਥਲੀਟਾਂ 'ਚ ਸਿਰਫ਼ ਕ੍ਰਿਸਟੀਆਨੋ ਰੋਨਾਲਡੋ (451 ਮਿਲੀਅਨ) ਤੇ ਲਿਓਨਿਲ ਮੇਸੀ (334 ਮਿਲੀਅਨ) ਦੇ ਭਾਰਤੀ ਬੱਲੇਬਾਜ਼ ਨਾਲੋਂ ਵੱਧ ਫਾਲੋਅਰਸ ਹਨ। Also Read: ਸਾਊਦੀ ਅਰਬ ਦਾ ਵੱਡਾ ਝਟਕਾ! ਕੱਚੇ ਤੇਲ ਦੇ ਰੇਟ ਵਧਾਏ, ਪੈਟਰੋਲ-ਡੀਜ਼ਲ ਦੀ ਕੀਮਤ 'ਤੇ ਪੈ ਸਕਦੈ ਅਸਰ ਇਕ ਇੰਸਟਾ ਪੋਸਟ ਤੋਂ ਕਮਾਉਂਦੇ ਹਨ ਕਰੋੜਾਂ ਰੁਪਏਕੋਹਲੀ ਆਪਣੀ ਇਕ ਇੰਸਟਾ ਪੋਸਟ (ਪੇਡ) ਤੋਂ 5 ਕਰੋੜ ਰੁਪਏ ਕਮਾਉਂਦੇ ਹਨ । ਸਾਲ 2021 ਦੀ ਹੂਪਰਹਕ ਦੀ ਇਕ ਰਿਪੋਰਟ ਦੇ ਮੁਤਾਬਕ ਕੋਹਲੀ ਇਸ ਮਾਮਲੇ 'ਚ ਹੋਰਨਾਂ ਭਾਰਤੀਆਂ ਦੇ ਮੁਕਾਬਲੇ ਚੋਟੀ 'ਤੇ ਸਨ। ਉਨ੍ਹਾਂ ਤੋਂ ਇਲਾਵਾ ਇੰਸਟਾ ਦੀ ਇਕ ਪੋਸਟ ਤੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸੈਲੀਬ੍ਰਿਟੀ ਕ੍ਰਿਸਟੀਆਨੋ ਰੋਨਾਲਡੋ ਹਨ ਜੋ ਹਰੇਕ ਪੋਸਟ ਤੋਂ 11.9 ਕਰੋੜ ਰੁਪਏ ਕਮਾਉਂਦੇ ਹਨ। ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦਕੋਹਲੀ ਨੇ ਬੁੱਧਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਲਗਾਤਾਰ ਪਿਆਰ ਤੇ ਸਮਰਥਨ ਲਈ ਧੰਨਵਾਦ ਦਿੰਦੇ ਹੋਏ ਇਕ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਇਕ ਕਲਿਪ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਦੀਆਂ ਕਈ ਇੰਸਟਾਗ੍ਰਾਮ ਦੀਆਂ ਫੋਟੋਜ਼ ਨੂੰ ਕੋਲਾਜ ਦਾ ਰੂਪ ਦਿੱਤਾ ਗਿਆ ਸੀ ਨਾਲ ਹੀ 200 ਮਿਲੀਅਨ ਲਿਖਿਆ ਹੋਇਆ ਸੀ। ਇਸ ਨੂੰ ਸ਼ੇਅਰ ਕਰਦੇ ਹੋਏ ਕੋਹਲੀ ਨੇ ਕੈਪਸ਼ਨ 'ਚ ਲਿਖਿਆ, 200 ਮਿਲੀਅਨ ਸਟ੍ਰਾਂਗ, ਤੁਹਾਡੇ ਸਾਰਿਆਂ ਦੇ ਸਮਰਥਨ ਲਈ ਧੰਨਵਾਦ। Also Read: RBI ਨੇ ਵਧਾਇਆ ਰੈਪੋ ਰੇਟ, ਮਹਿੰਗਾ ਹੋਇਆ Loan, ਵਧੇਗੀ ਤੁਹਾਡੀ EMI ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਤੋਂ ਮਿਲਿਆ ਆਰਾਮਦੱਖਣ...
ਨਵੀਂ ਦਿੱਲੀ- ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਨਮਨ ਓਝਾ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਉਸ ਦੇ ਪਿਤਾ ਵਿਨੇ ਓਝਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ ਕਿਸਾਨਾਂ ਦੇ ਨਾਂ 'ਤੇ ਕਰੋੜਾਂ ਰੁਪਏ ਦਾ ਗਬਨ ਕਰਨ ਦਾ ਦੋਸ਼ ਹੈ। ਵਿਨੇ ਓਝਾ ਮੱਧ ਪ੍ਰਦੇਸ਼ ਦੇ ਬੈਤੁਲ 'ਚ ਬੈਂਕ ਆਫ ਮਹਾਰਾਸ਼ਟਰ 'ਚ ਅਸਿਸਟੈਂਟ ਮੈਨੇਜਰ ਦੇ ਤੌਰ 'ਤੇ ਕੰਮ ਕਰਦੇ ਸਨ। Also Read: ਸਿੱਧੂ ਮੂਸੇਵਾਲਾ ਕਤਲਕਾਂਡ 'ਚ ਹੁਣ ਤੱਕ 8 ਲੋਕ ਗ੍ਰਿਫਤਾਰ, SIT ਨੇ 4 ਸ਼ੂਟਰਾਂ ਦੀ ਕੀਤੀ ਪਛਾਣ ਇਸੇ ਦੌਰਾਨ ਬੈਤੂਲ ਦੀ ਇਸ ਸ਼ਾਖਾ ਵਿੱਚ 2014 ਵਿੱਚ ਕਿਸਾਨਾਂ ਦੇ ਨਾਂ ’ਤੇ ਕਰੈਡਿਟ ਕਾਰਡ ਬਣਾ ਕੇ ਕਰੋੜਾਂ ਰੁਪਏ ਦਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ 5 ਮੁੱਖ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਦਕਿ ਵਿਨੇ ਓਝਾ 8 ਸਾਲਾਂ ਤੋਂ ਫਰਾਰ ਸੀ। ਨਮਨ ਓਝਾ ਨੇ ਟੀਮ ਇੰਡੀਆ ਲਈ ਕ੍ਰਿਕਟ ਖੇਡਿਆਵਿਨੈ ਨੂੰ ਮੁਲਤਾਈ ਪੁਲਿਸ ਨੇ ਸੋਮਵਾਰ (6 ਜੂਨ) ਨੂੰ ਗ੍ਰਿਫਤਾਰ ਕੀਤਾ ਸੀ ਅਤੇ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇੱਥੋਂ ਉਸ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਵਿਨੈ ਕੁਮਾਰ ਦੇ ਬੇਟੇ ਨਮਨ ਓਝਾ ਨੇ ਵੀ ਟੀਮ ਇੰਡੀ...
ਨਵੀਂ ਦਿੱਲੀ- ਗੁਜਰਾਤ ਟਾਈਟਨਸ (ਜੀ.ਟੀ.) ਆਪਣੇ ਪਹਿਲੇ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਈਪੀਐਲ ਖਿਤਾਬ ਜਿੱਤਣ ਵਿੱਚ ਸਫਲ ਰਹੀ। ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਗੁਜਰਾਤ ਨੇ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਮਾਤ ਦਿੱਤੀ। ਆਸ਼ੀਸ਼ ਨਹਿਰਾ ਨੇ ਗੁਜਰਾਤ ਟਾਈਟਨਜ਼ ਦੀ ਖਿਤਾਬ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ, ਜਿਸ ਨੇ ਮੁੱਖ ਕੋਚ ਵਜੋਂ ਪਰਦੇ ਪਿੱਛੇ ਸ਼ਾਨਦਾਰ ਰਣਨੀਤੀ ਬਣਾਈ ਸੀ। Also Read: ਹੁਣ ਰੈਸਟੋਰੈਂਟ 'ਚ ਖਾਣਾ ਸਸਤਾ ਹੋਵੇਗਾ, ਬਦਲਣ ਜਾ ਰਿਹਾ ਹੈ ਇਹ ਨਿਯਮ View this post on Instagram A post shared by Instant Bollywood (@instantbollywood) ਹੁਣ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਨੇਹਰਾ ਸਪਿਨਰ ਯੁਜਵੇਂਦਰ ਚਾਹਲ ਨੂੰ ਬੱਸ 'ਚ ਆਉਣ ਲਈ ਕਹਿ ਰਹੇ ਹਨ। ਪਰ ਚਾਹਲ ਆਪਣੀ ਪਤਨੀ ਧਨਸ਼੍ਰੀ ਨਾਲ ਕਾਰ 'ਚ ਸਫਰ ਕਰਨਾ ਚਾਹੁੰਦੇ ਹਨ। ਚਾਹਲ ਨੇਹਰਾ ਨੂੰ ਕਹਿੰਦੇ ਹਨ ਕਿ ਧਨਸ਼੍ਰੀ ਵੀ ਨਾਲ ਹੈ ਪਰ ਨਹਿਰਾ ਜ਼ੋਰ ਦਿੰਦੇ ਹਨ ਕਿ ਉਹ ਦੋਵੇਂ ਬੱਸ ਵਿੱਚ ਚਲੇ ਜਾਣ। Also Read: ਅਸਲ ਜ਼ਿੰਦਗੀ 'ਚ 'ਬਾਬਾ ਨਿਰਾਲਾ' ਦੀ ਫੈਨ ਹੈ ਈਸ਼ਾ ਗੁਪਤਾ, ਕਿਹਾ- ਬੋਲਡ ਇਮੇਜ ਤੋਂ ਨਹੀਂ ਡਰਦੀ ਚਾਹਲ ਨੇ ਸਭ ਤੋਂ ਵੱਧ ਵਿਕਟਾਂ ਲਈਆਂਯੁਜਵੇਂਦਰ ਚਾਹਲ ਦੀ ਗੱਲ ਕਰੀ...
ਨਵੀਂ ਦਿੱਲੀ- ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਨ੍ਹਾਂ ਨੇ 1 ਜੂਨ ਨੂੰ ਆਗਰਾ ਵਿੱਚ ਆਪਣੀ ਪ੍ਰੇਮਿਕਾ ਜਯਾ ਭਾਰਦਵਾਜ ਨਾਲ ਸੱਤ ਫੇਰੇ ਲਏ। ਖੇਡ ਦਿੱਗਜਾਂ ਸਮੇਤ ਪ੍ਰਸ਼ੰਸਕਾਂ ਨੇ ਵੀ ਦੀਪਕ ਅਤੇ ਜਯਾ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੱਤੀ। Also Read: SBI ਦਾ ਆਪਣੇ ਗਾਹਕਾਂ ਲਈ Alert! ਧਿਆਨ ਰੱਖੋ, ਨਹੀਂ ਤਾਂ ਪਏਗਾ ਪਛਤਾਉਣਾ ਦੀਪਕ ਚਾਹਰ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ (CSK) ਲਈ ਖੇਡਦਾ ਹੈ। ਅਜਿਹੇ 'ਚ ਚੇਨਈ ਫਰੈਂਚਾਇਜ਼ੀ ਨੇ ਵੀ ਵਿਆਹ ਦੇ ਸਬੰਧ 'ਚ ਇਕ ਫੋਟੋ ਸ਼ੇਅਰ ਕੀਤੀ ਹੈ ਅਤੇ ਦੀਪਕ ਨੂੰ ਨਵੀਂ ਪਾਰੀ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਹੈ। ਇਸ ਦੌਰਾਨ ਪ੍ਰਸ਼ੰਸਕਾਂ ਨੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਦੇ ਹੋਏ ਖੂਬ ਮਸਤੀ ਵੀ ਕੀਤੀ। Where is Mahi Bhai — Kotireddy ambati (@Kotiambati7) June 2, 2022 ਯੂਜ਼ਰ ਨੇ ਪੁੱਛਿਆ- ਧੋਨੀ ਭਰਾ ਕਿੱਥੇ ਹੈ?ਇਕ ਯੂਜ਼ਰ ਨੇ ਲਿਖਿਆ, 'ਕੀ ਤੁਸੀਂ ਵਿਆਹ 'ਚ 14 ਕਰੋੜ ਖਰਚ ਕੀਤੇ ਹਨ?' ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਚੇਨਈ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਬਾਰੇ ਪੁੱਛਿਆ। ਉਨ੍ਹਾਂ ਲਿਖਿਆ- ਮਾਹੀ ਭਾਈ ਕਿੱਥੇ ਹੈ? ਦਰਅਸਲ ਧੋਨੀ ਇਸ ਵਿਆਹ 'ਚ ਸ਼ਾਮਲ ਨਹੀਂ ਹੋਏ ਸਨ। ਸੂਤਰਾਂ ਦੀ ਮੰਨੀਏ ਤਾਂ ਧੋਨੀ 1 ਜੂਨ ਨੂੰ ਦੀਪਕ ਦੇ ਵਿਆਹ ਵਾਲੇ ਦਿਨ ਚੇਨਈ 'ਚ ਇਕ ਈਵੈਂਟ 'ਚ ਮੌਜੂਦ ਸਨ। 14cr shadi m khrch diye kya...
ਨਵੀਂ ਦਿੱਲੀ- ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਆਪਣੀ ਫਾਰਮ ਵਿਚ ਨਹੀਂ ਹੈ ਜਿਸ ਲਈ ਉਹ ਜਾਣਿਆ ਜਾਂਦਾ ਹੈ ਅਤੇ ਉਸਨੇ 14 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ਵਿੱਚ ਉਨੀਆਂ ਗਲਤੀਆਂ ਨਹੀਂ ਕੀਤੀਆਂ ਜਿੰਨੀਆਂ ਕਿ ਇਕ ਆਈਪੀਐੱਲ ਸੀਜ਼ਨ ਵਿਚ ਕਰ ਦਿੱਤੀਆਂ ਹਨ। ਪਿਛਲੇ ਢਾਈ ਸਾਲਾਂ ਤੋਂ ਸੈਂਕੜਾ ਨਹੀਂ ਲਗਾ ਸਕੇ ਕੋਹਲੀ ਆਪਣੇ ਸਭ ਤੋਂ ਮਾੜੇ ਦੌਰ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਆਈਪੀਐੱਲ ਵਿੱਚ 16 ਮੈਚਾਂ ਵਿੱਚ 22.73 ਦੀ ਔਸਤ ਨਾਲ 341 ਦੌੜਾਂ ਬਣਾਈਆਂ, ਜਿਸ ਵਿੱਚ ਦੋ ਅਰਧ ਸੈਂਕੜੇ ਸ਼ਾਮਲ ਹਨ ਤੇ ਜ਼ਿਆਦਾਤਰ ਮੈਚਾਂ ਦੀ ਸ਼ੁਰੂਆਤ ਕੀਤੀ। Also Read: ਪੰਜਾਬ 'ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ CM ਮਾਨ ਦੀ ਅਧਿਕਾਰੀਆਂ ਨਾਲ ਮੀਟਿੰਗ ਵਿਰਾਟ ਦੀ ਅਸਫਲਤਾ ਦਾ ਕਾਰਨ?ਸਹਿਵਾਗ ਨੇ 'ਕ੍ਰਿਕਬਜ਼' ਨੂੰ ਕਿਹਾ, 'ਇਹ ਉਹ ਵਿਰਾਟ ਕੋਹਲੀ ਨਹੀਂ ਹੈ ਜਿਸ ਨੂੰ ਅਸੀਂ ਜਾਣਦੇ ਹਾਂ। ਇਸ ਸੈਸ਼ਨ 'ਚ ਕੋਈ ਦੂਜਾ ਹੀ ਵਿਰਾਟ ਖੇਡ ਰਿਹਾ ਹੈ। ਨਹੀਂ ਤਾਂ ਇਕ ਸੈਸ਼ਨ ਵਿਚ ਇੰਨੀਆਂ ਗਲਤੀਆਂ ਕੀਤੀਆਂ, ਜਿੰਨੀਆਂ ਉਸ ਨੇ ਆਪਣੇ ਪੂਰੇ ਕਰੀਅਰ ਵਿਚ ਨਹੀਂ ਕੀਤੀਆਂ। ਉਨ੍ਹਾਂ ਨੇ ਹਾਲਾਂਕਿ ਇਹ ਵੀ ਕਿਹਾ ਕਿ ਭਾਰਤ ਦਾ ਨੰਬਰ ਇਕ ਬੱਲੇਬਾਜ਼ ਵੱਖ-ਵੱਖ ਰਣਨੀਤੀਆਂ ਅਪਣਾਉਣ ਦੇ ਚੱਕਰ ਵਿਚ ਆਊਟ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਦੌੜਾਂ ਨਾ ਬਣਨ ਤਾਂ ਅਜਿਹਾ ਹੁੰਦਾ ਹੈ। ਤੁਸੀਂ ਦੌੜਾਂ ਬਣਾਉਣ ਦੇ ਕਈ ਤਰੀਕੇ ਤਲਾਸ਼ਣ ਲੱਗਦੇ ਹੋ ਤੇ ਉਸ ਚੱਕਰ ਵਿਚ ਵਿਕਟ ਗਵਾ ਦਿੰਦੇ ਹੋ। ਇਸ ਸੈਸ਼ਨ ਵਿਚ ਕੋਹਲੀ ਦੇ ਨਾਲ ਅਜਿਹਾ ਹੀ ਹੋਇਆ ਹੈ। Also Read: 24 ਹਜ਼ਾਰ ਸਾਲ ਤੋਂ ਬਰਫ 'ਚ ਦਫਨ ਜੀਵ ਮੁੜ ਹੋ ਗਿਆ 'ਜ਼ਿੰਦਾ', ਬਣਾ ਦਿੱਤੇ ਆਪਣੇ ਜਿਹੇ ਜ਼ੌਂਬੀ ਹਰ ਗੇਂਦ ਨੂੰ ਛੇੜਨ ਦੀ ਕੀਤੀ ਕੋਸ਼ਿਸ਼ਦੂਜੇ ਕੁਆਲੀਫਾਇਰ ਵਿਚ ਕੋਹਲੀ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਦੀ ਆਫ ਸਟੰਪ ਨਾਲ ਬਾਹਰ ਜਾਂਦੀ ਗੇਂਦ ਉੱਤੇ ਬੱਲਾ ਅੜਾਕੇ ਵਿਕਟ ਦੇ ਪਿੱਛੇ ਕੈਚ ਦੇ ਬੈਠੇ। ਸਹਿਵਾਗ ਨੇ ਕਿਹਾ ਕਿ ਜਦੋਂ ਤੁਹਾਡੀ ਫਾਰਮ ਖਰਾਬ ਹੋਵੇ ਤਾਂ ਤੁਸੀਂ ਹਰ ਗੇਂਦ ਨੂੰ ਛੇੜਨ ਦੀ ਕੋਸ਼ਿਸ਼ ਕਰਦੇ ਹੋ। ਬੱਲੇਬਾਜ਼ ਨੂੰ ਲੱਗਦਾ ਹੈ ਕਿ ਗੇਂਦ ਨੂੰ ਮਾਰ ਕੇ ਆਤਮਵਿਸ਼ਵਾਸ ਪਰਤੇਗਾ। ਉਨ੍ਹਾਂ ਕਿਹਾ ਕਿ ਵਿਰਾਟ ਨੇ ਟ੍ਰੇਂਟ ਬੋਲਟ ਦੇ ਪਹਿਲੇ ਓਵਰ ਵਿਚ ਕਈ ਗੇਂਦਾਂ ਛੱਡੀਆਂ ਪਰ ਫਾਰਮ ਖਰਾਬ ਹੋਣ ਉੱਤੇ ਅਜਿਹਾ ਹੁੰਦਾ ਹੈ। ਤੁਸੀਂ ਆਫ ਸਟੰਪ ਤੋਂ ਬਾਹਰ ਜਾਂਦੀ ਗੇਂਦ ਨੂੰ ਵੀ ਨਹੀਂ ਛੱਡਦੇ। ਅਜਿਹੇ ਵਿਚ ਕਿਸਮਤ ਖਰਾਬ ਹ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार