ਬਰਮਿੰਘਮ- ਰਾਸ਼ਟਰਮੰਡਲ ਖੇਡਾਂ 'ਚ ਮੁੱਕੇਬਾਜ਼ ਅਮਿਤ ਪੰਘਾਲ ਨੇ ਪੁਰਸ਼ਾਂ ਦੇ ਫਲਾਈਵੇਟ (48-51 ਕਿ. ਗ੍ਰਾ.) ਵਰਗ 'ਚ ਇੰਗਲੈਂਡ ਦੇ ਕੀਆਰਨ ਮੈਕਡੋਨਾਲਡ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ। ਉਨ੍ਹਾਂ ਨੇ ਮੈਕਡੋਨਲਡ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ ਹੈ। ਇਸ ਤੋਂ ਪਹਿਲਾਂ ਨੀਤੂ ਗੰਘਾਸ ਨੇ ਮਹਿਲਾਵਾਂ ਦੇ 48 ਕਿਲੋਗ੍ਰਾਮ ਦੇ ਫਾਈਨਲ ਵਿੱਚ ਮੇਜ਼ਬਾਨ ਇੰਗਲੈਂਡ ਦੀ ਮੁੱਕੇਬਾਜ਼ ਡੇਮੀ ਜ਼ੈੱਡ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ।
Also Read: ਪੰਜਾਬ ਦੇ ਸੰਸਦ ਮੈਂਬਰ ਰਾਘਵ ਚੱਢਾ ਦੀ ਪਹਿਲਕਦਮੀ, ਮੋਬਾਈਲ ਨੰਬਰ ਜਾਰੀ ਕਰ ਕਿਹਾ- ਭੇਜੋ ਆਪਣੇ ਮੁੱਦੇ
ਗੋਲਡ ਕੋਸਟ 2018 ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਅਮਿਤ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਕੀਆਰਨ 'ਤੇ ਪੰਚਾਂ ਦੀ ਬਾਰਿਸ਼ ਕੀਤੀ ਅਤੇ ਪਹਿਲੇ ਦੌਰ ਵਿੱਚ ਹੀ ਆਪਣੇ ਵਿਰੋਧੀ ਨੂੰ ਕਈ ਸੱਟਾਂ ਲਾਈਆਂ। ਦੂਜੇ ਦੌਰ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਮਿਤ ਨੇ 4-0 ਦੇ ਇੱਕਤਰਫਾ ਫੈਸਲੇ ਨਾਲ ਸੋਨ ਤਮਗਾ ਜਿੱਤਿਆ। ਜ਼ਿਕਰਯੋਗ ਹੈ ਕਿ ਭਾਰਤ ਨੇ ਹੁਣ ਤੱਕ 15 ਸੋਨ, 11 ਚਾਂਦੀ ਅਤੇ 17 ਕਾਂਸੀ ਦੇ ਤਗਮਿਆਂ ਸਮੇਤ 43 ਤਗਮੇ ਜਿੱਤੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर