LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ ਦੀ ਹਾਰ 'ਤੇ ਹੰਗਾਮਾ, ਮਹਿਲਾ ਪੱਤਰਕਾਰ 'ਤੇ ਭੜਕਿਆ ਸਰਫਰਾਜ਼ ਅਹਿਮਦ

30 aug pakkk

ਇਸਲਾਮਾਬਾਦ- ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਅਤੇ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ। ਟੀਮ ਇੰਡੀਆ ਨੇ ਧਮਾਕੇਦਾਰ ਮੈਚ 'ਚ 5 ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਿਸ ਤੋਂ ਬਾਅਦ ਪਾਕਿਸਤਾਨ 'ਚ ਹੰਗਾਮਾ ਮਚ ਗਿਆ ਹੈ। ਸਾਬਕਾ ਕ੍ਰਿਕਟਰ ਅਤੇ ਮਾਹਿਰ ਪਾਕਿਸਤਾਨੀ ਟੀਮ ਦੀ ਆਲੋਚਨਾ ਕਰ ਰਹੇ ਹਨ, ਉਥੇ ਹੀ ਕੁਝ ਕ੍ਰਿਕਟਰਾਂ ਨੇ ਪਾਕਿਸਤਾਨ ਦੇ ਸੰਘਰਸ਼ ਦੀ ਤਾਰੀਫ ਵੀ ਕੀਤੀ ਹੈ।

ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਦਾ ਇੱਕ ਟਵੀਟ ਸੁਰਖੀਆਂ ਵਿੱਚ ਹੈ, ਜਿਸ ਵਿੱਚ ਉਸਨੇ ਪਾਕਿਸਤਾਨ ਦੀ ਇੱਕ ਮਹਿਲਾ ਪੱਤਰਕਾਰ ਨੂੰ ਤਾੜਨਾ ਕੀਤੀ ਹੈ। ਸਰਫਰਾਜ਼ ਅਹਿਮਦ ਨੇ ਟਵੀਟ ਕਰਕੇ ਲਿਖਿਆ ਕਿ ਪਾਕਿਸਤਾਨੀ ਟੀਮ ਨੂੰ 17ਵੇਂ ਓਵਰ ਤੋਂ ਬਾਅਦ ਨੁਕਸਾਨ ਹੋਇਆ ਕਿਉਂਕਿ ਹੌਲੀ ਓਵਰ ਰੇਟ ਕਾਰਨ ਪੰਜ ਫੀਲਡਰਾਂ ਨੂੰ ਸਰਕਲ (30 ਗਜ਼) ਦੇ ਅੰਦਰ ਰੱਖਣਾ ਪਿਆ।

ਸਰਫਰਾਜ਼ ਅਹਿਮਦ ਨੇ ਲਿਖਿਆ ਕਿ ਇਕ ਮਹਿਲਾ ਪੱਤਰਕਾਰ ਨੈਸ਼ਨਲ ਟੀਵੀ 'ਤੇ ਪਾਕਿਸਤਾਨੀ ਟੀਮ 'ਤੇ ਰੈਗ ਕਰ ਰਹੀ ਹੈ, ਉਹ ਵੀ ਜਦੋਂ ਸੰਘਰਸ਼ਪੂਰਨ ਮੈਚ ਹੋਇਆ। ਮਹਿਲਾ ਪੱਤਰਕਾਰ ਕਹਿ ਰਹੀਆਂ ਹਨ ਕਿ ਉਹ ਨਾ ਤਾਂ ਦੌੜਾਂ ਬਣਾਉਂਦੇ ਹਨ, ਨਾ ਹੀ ਕੈਚ ਫੜਦੇ ਹਨ। ਕਮਾਲ ਹੈ ਭਾਈ।

ਦਰਅਸਲ ਪਾਕਿਸਤਾਨੀ ਮਹਿਲਾ ਪੱਤਰਕਾਰ ਆਲਿਆ ਰਸ਼ੀਦ ਨੇ ਇਕ ਟੀਵੀ ਪ੍ਰੋਗਰਾਮ ਵਿਚ ਪਾਕਿਸਤਾਨੀ ਟੀਮ ਦੀ ਨਿੰਦਾ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਫਖਰ ਜਮਾਨ ਤੋਂ ਕੈਚ ਨਹੀਂ ਫੜਿਆ ਜਾ ਰਿਹਾ ਹੈ ਤੇ ਉਹ ਦੌੜਾਂ ਵੀ ਨਹੀਂ ਬਣਾ ਪਾ ਰਹੇ ਹਨ। ਅਜਿਹੇ ਵਿਚ ਪਾਕਿਸਤਾਨੀ ਟੀਮ ਦੀਆਂ ਕਮਜ਼ੋਰੀਆਂ ਸਾਹਮਣੇ ਆ ਰਹੀਆਂ ਹਨ।

ਸਾਬਕਾ ਪਾਕਿਸਤਾਨੀ ਕਪਤਾਨ ਦੇ ਇਸ ਟਵੀਟ ਉੱਤੇ ਸੋਸ਼ਲ ਮੀਡੀਆ ਉੱਤੇ ਫੈਨਸ ਦੀ ਆਹਮੋ-ਸਾਹਮਣੇ ਆ ਗਏ। ਕਈ ਪਾਕਿਸਤਾਨੀ ਯੂਜ਼ਰਸ ਨੇ ਸਰਫਰਾਜ਼ ਦਾ ਸਮਰਥਨ ਕੀਤਾ ਤੇ ਲਿਖਿਆ ਕਿ ਪਾਕਿਸਤਾਨ ਦੀ ਟੀਮ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ ਤੇ ਆਖਿਰ ਤੱਕ ਭਾਰਤ ਦੇ ਖਿਲਾਫ ਮੁਕਾਬਲਾ ਕੀਤਾ ਹੈ। ਕੁਝ ਯੂਜ਼ਰਸ ਨੇ ਲਿਖਿਆ ਹੈ ਕਿ ਹਾਰ ਤਾਂ ਹਾਰ ਹੈ, ਪਾਕਿਸਤਾਨ ਟੀਮ ਨੇ ਕਈ ਤਰ੍ਹਾਂ ਦੀਆਂ ਗਲਤੀਆਂ ਕੀਤੀ ਹਨ ਜੋ ਕਿਸੇ ਵੀ ਤਰ੍ਹਾਂ ਨਾਲ ਭੁੱਲਣ ਲਾਇਕ ਨਹੀਂ ਹਨ।

ਮੈਚ ਵਿਚ ਇਸ ਤਰ੍ਹਾਂ ਹਾਰਿਆ ਸੀ ਪਾਕਿਸਤਾਨ
ਭਾਰਤ ਨੇ ਇਸ ਮੈਚ ਵਿਚ ਟਾਸ ਜਿੱਤ ਕੇ ਬਾਲਿੰਗ ਕਰਨ ਦਾ ਫੈਸਲਾ ਲਿਆ, ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 147 ਦਾ ਸਕੋਰ ਬਣਾਇਆ। ਜਵਾਬ ਵਿਚ ਭਾਰਤ ਨੇ ਇਸ ਸਕੋਰ ਨੂੰ 20ਵੇਂ ਓਵਰ ਵਿਚ ਹਾਸਲ ਕਰ ਲਿਆ। ਪਾਕਿਸਤਾਨ ਵਲੋਂ ਮੁਹੰਮਦ ਰਿਜ਼ਵਾਨ ਨੇ ਸਭ ਤੋਂ ਵਧੇਰੇ 43 ਸਕੋਰ ਬਣਾਏ ਸਨ, ਉਨ੍ਹਾਂ ਤੋਂ ਇਲਾਵਾ ਕੋਈ ਬੱਲੇਬਾਜ਼ ਕਮਾਲ ਨਹੀਂ ਕਰ ਪਾਇਆ।

ਉਥੇ ਹੀ ਭਾਰਤ ਵਲੋਂ ਹਾਰਦਿਕ ਪੰਡਯਾ ਨੇ ਪਹਿਲਾਂ ਬਾਲਿੰਗ ਤੇ ਫਿਰ ਬੈਟਿੰਗ ਵਿਚ ਕਮਾਲ ਕੀਤਾ। ਹਾਰਦਿਕ ਨੇ ਪਾਕਿਸਤਾਨ ਦੇ ਖਿਲਾਫ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਬੱਲੇਬਾਜ਼ੀ ਕਰਦੇ ਹੋਏ 17 ਬਾਲਾਂ ਵਿਚ 33 ਦੌੜਾਂ ਬਣਾਈਆਂ, ਜਿਸ ਵਿਚ ਵਿਨਿੰਗ ਸਿਕਸ ਵੀ ਸ਼ਾਮਲ ਹੈ।

 

In The Market