LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CWG 'ਚ ਜਿੱਤ ਮਗਰੋਂ ਵਿਕਾਸ ਠਾਕੁਰ ਨੇ ਇੰਝ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ (Video)

3aug cwg

ਬਰਮਿੰਘਮ- ਵੇਟਲਿਫਟਰ ਵਿਕਾਸ ਠਾਕੁਰ ਰਾਸ਼ਟਰਮੰਡਲ ਖੇਡਾਂ ਲਈ ਇੱਥੇ ਤੱਕ ਦੀ ਯਾਤਰਾ ਵਿਚ ਸਿੱਧੂ ਮੂਸੇਵਾਲਾ ਦੇ ਗੀਤ ਸੁਣਦੇ ਹੋਏ ਆਏ ਸਨ ਅਤੇ ਮੁਕਾਬਲੇ ਦੌਰਾਨ ਵੀ ਪੰਜਾਬ ਦੇ ਇਸ ਮਰਹੂਮ ਗਾਇਕ ਦੇ ਸੰਗੀਤ ਦੇ ਬਾਰੇ ਵਿਚ ਸੋਚ ਰਹੇ ਸਨ। ਮੂਸੇਵਾਲਾ ਦੇ ਕਤਲ ਦੇ ਬਾਅਦ 2 ਦਿਨ ਤੱਕ ਭੋਜਨ ਨਾ ਕਰਨ ਵਾਲੇ ਠਾਕੁਰ ਨੇ ਰਾਸ਼ਟਪਮੰਡਲ ਖੇਡਾਂ ਵਿਚ ਚਾਂਦੀ ਦਾ ਤਮਗਾ ਜਿੱਤਣ ਮਗਰੋਂ ਮੂਸੇਵਾਲਾ ਦੇ ਅੰਦਾਜ਼ ਵਿਚ ਪੱਟ 'ਤੇ ਠਾਪੀ ਮਾਰ ਕੇ ਜਸ਼ਨ ਮਨਾਇਆ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਤਜ਼ਰਬੇਕਾਰ ਠਾਕੁਰ ਨੇ ਕੁਲ 346 ਕਿਲੋਗ੍ਰਾਮ (155 ਅਤੇ 191 ਕਿਲੋਗ੍ਰਾਮ) ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ ਹੈ।

Also Read: ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਤਿਆਰੀ, ਵਿੱਤ ਮੰਤਰੀ ਹਰਪਾਲ ਚੀਮਾ ਦੀ ਹੈਲਥ ਵਰਕਰ ਯੂਨੀਅਨ ਨਾਲ ਮੀਟਿੰਗ

 

ਹਿਮਾਚਲ ਪ੍ਰਦੇਸ਼ ਦੇ ਰਾਜਪੂਤ ਜਾਟ ਭਾਈਚਾਰੇ ਦੇ ਠਾਕੁਰ ਨੇ ਕਿਹਾ, 'ਪੰਜਾਬੀ ਥਾਪੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਸੀ। ਉਨ੍ਹਾਂ ਦੇ ਕਤਲ ਦੇ ਬਾਅਦ 2 ਦਿਨ ਮੈਂ ਖਾਣਾ ਵੀ ਨਹੀਂ ਖਾਧਾ ਸੀ। ਮੈਂ ਉਨ੍ਹਾਂ ਨੂੰ ਕਦੇ ਮਿਲਿਆ ਨਹੀਂ ਪਰ ਉਨ੍ਹਾਂ ਦੇ ਗੀਤ ਹਮੇਸ਼ਾ ਮੇਰੇ ਨਾਲ ਰਹਿਣਗੇ। ਇੱਥੇ ਆਉਣ ਤੋਂ ਪਹਿਲਾਂ ਵੀ ਮੈਂ ਓਹੀ ਸੁਣ ਰਿਹਾ ਸੀ। ਮੈਂ ਹਮੇਸ਼ਾ ਉਨ੍ਹਾਂ ਦਾ ਵੱਡਾ ਪ੍ਰਸ਼ੰਸਕ ਰਹਾਂਗਾ।'

Also Read: ਸਾਬਕਾ DGP ਸੁਮੇਧ ਸੈਣੀ ਦੀ SIT ਅੱਗੇ ਪੇਸ਼ੀ, ਬੇਅਦਬੀ ਮਾਮਲੇ 'ਚ ਹੋਵੇਗੀ ਪੁੱਛਗਿੱਛ

ਰੇਲਵੇ ਦੇ ਕਰਮਚਾਰੀ ਬ੍ਰਿਜਲਾਲ ਠਾਕੁਰ ਦੇ ਪੁੱਤਰ ਵਿਕਾਸ ਬਚਪਨ ਵਿਚ ਬਹੁਤ ਸ਼ਰਾਰਤੀ ਸਨ ਅਤੇ ਹੋਮਵਰਕ ਦੇ ਬਾਅਦ ਉਨ੍ਹਾਂ ਨੂੰ ਵਿਅਸਤ ਰੱਖਣ ਲਈ ਖੇਡਾਂ ਵਿਚ ਪਾਇਆ ਗਿਆ ਸੀ। ਉਨ੍ਹਾਂ ਕਿਹਾ, 'ਮੈਂ ਆਪਣਾ ਹੋਮਵਰਕ ਜਲਦੀ ਕਰ ਲੈਂਦਾ ਸੀ ਅਤੇ ਕਿਤੇ ਮੈਂ ਗ਼ਲਤ ਸੰਗਤ ਵਿਚ ਨਾ ਪੈ ਜਾਵਾਂ, ਇਸ ਲਈ ਮੇਰੇ ਮਾਤਾ-ਪਿਤਾ ਨੇ ਮੈਨੂੰ ਖੇਡਾਂ ਵਿਚ ਪਾਇਆ। ਅਥਲੈਟਿਕਸ, ਮੁੱਕੇਬਾਜ਼ੀ ਵਿੱਚ ਹੱਥ ਅਜ਼ਮਾਉਣ ਤੋਂ ਬਾਅਦ ਮੈਂ ਵੇਟਲਿਫਟਿੰਗ ਨੂੰ ਚੁਣਿਆ।'

In The Market