LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਮਨਵੈਲਥ ਵਿਚ ਭਾਰਤ ਨੂੰ ਮਿਲਿਆ ਪਹਿਲਾ ਤਮਗਾ, ਵੇਟਲਿਫਟਿੰਗ ਵਿਚ ਸੰਕੇਤ ਮਹਾਦੇਵ ਨੇ ਜਿੱਤਿਆ ਸਿਲਵਰ

bodybulder

ਲੰਡਨ- ਇੰਗਲੈਂਡ ਦੇ ਬਰਮਿੰਘਮ ਵਿਚ ਖੇ਼ਡੇ ਜਾ ਰਹੇ 22ਵੇਂ ਕਾਮਨਵੈਲਥ ਗੇਮਜ਼ ਵਿਚ ਅੱਜ (30 ਜੁਲਾਈ) ਦੂਜੇ ਦਿਨ ਭਾਰਤ ਦਾ ਖਾਤਾ ਸਿਲਵਰ ਮੈਡਲ ਨਾਲ ਖੁੱਲ ਗਿਆ ਹੈ। ਅੱਜ ਭਾਰਤ ਨੂੰ ਪਹਿਲਾ ਮੈਡਲ ਸਟਾਰ ਵੇਟਲਿਫਟਰ ਸੰਕੇਤ ਮਹਾਦੇਵ ਸਰਗਰ ਨੇ ਦਿਵਾਇਆ ਹੈ। ਉਨ੍ਹਾਂ ਨੇ ਮੇਨਸ ਦੇ 55 ਕਿਲੋਗ੍ਰਾਮ ਇਵੈੰਟ ਦੇ ਫਾਈਨਲ ਵਿਚ ਇਹ ਉਪਲਬਧੀ ਹਾਸਲ ਕੀਤੀ। ਸੰਕੇਤ ਸਰਗਰ ਨੇ ਦੋ ਰਾਉਂਡ ਦੇ 6 ਅਟੈਂਪ ਵਿਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਅਤੇ ਕੁਲ 248 ਕਿਲੋਗ੍ਰਾਮ ਭਾਰ ਚੁੱਕਦੇ ਹੋਏ ਸਿਲਵਰ ਆਪਣੇ ਨਾਂ ਕਰ ਲਿਆ।
ਮਹਾਰਾਸ਼ਟਰ ਦੇ ਸਾਂਗਲੀ ਦੇ ਰਹਿਣ ਵਾਲੇ ਸੰਕੇਤ ਨੇ ਇਸ ਵਾਰ ਨਾ ਸਿਰਫ ਕਾਮਨਵੈਲਥ ਗੇਮਜ਼ ਦੇ ਫਾਈਨਲ ਵਿਚ ਥਾਂ ਬਣਾਈ, ਸਗੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਨੂੰ ਆਪਣਾ ਮੁਰੀਦ ਕਰ ਲਿਆ ਹੈ। ਉਨ੍ਹਾਂ ਨੇ ਪਹਿਲੇ ਰਾਊਂਡ ਯਾਨੀ ਸਨੈਚ ਵਿਚ ਬੈਸਟ 113 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤੋਂ ਬਾਅਦ ਦੂਜੇ ਰਾਉਂਡ ਯਾਨੀ ਕਲੀਨ ਐਂਡ ਜਰਕ ਵਿਚ 135 ਕਿਲੋਗ੍ਰਾਮ ਭਾਰ ਚੁੱਕ ਕੇ ਮੈਡਲ ਆਪਣੇ ਨਾਂ ਕੀਤਾ।ਦੂਜੇ ਰਾਊਂਡ ਦੇ ਆਖਿਰ ਵਿਚ ਦੋ ਅਟੈਂਪਟ ਵਿਚ ਸੰਕੇਤ ਜ਼ਖਮੀ ਵੀ ਹੋਏ ਸਨ। ਦੂਜੇ ਅਟੈਂਪ ਵਿਚ ਸੰਕੇਤ ਨੇ 139 ਕਿਲੋਗ੍ਰਾਮ ਭਾਰ ਚੁੱਕਿਆ ਚਾਹਿਆ, ਪਰ ਚੁੱਕ ਨਹੀਂ ਸਕੇ ਅਤੇ ਜ਼ਖਮੀ ਹੋ ਗਏ। ਮੈਡੀਕਲ ਟੀਮ ਨੇ ਸੰਕੇਤ ਨੂੰ ਦੇਖਿਆ ਅਤੇ ਤੁਰੰਤ ਇਲਾਜ ਕੀਤਾ। ਇਥੇ ਸੰਕੇਤ ਨੇ ਕਿਹਾ ਕਿ ਉਹ ਠੀਕ ਹੈ ਅਤੇ ਤੀਜੇ ਅਟੈਂਪ ਲਈ ਤਿਆਰ ਹੋ ਗਏ। ਤੀਜੀ ਵਾਰ ਵਿਚ ਵੀ ਸੰਕੇਤ ਨੇ ਇਕ ਵਾਰ ਫਿਰ 139 ਕਿਲੋ ਗ੍ਰਾਮ ਭਾਰ ਚੁੱਕਣਾ ਚਾਹਿਆ ਪਰ ਫਿਰ ਨਾਕਾਮ ਹੋਏ ਅਤੇ ਇਸ ਵਾਰ ਵੀ ਜ਼ਖਮੀ ਹੋ ਗਏ। ਇਸ ਤਰ੍ਹਾਂ ਸੰਕੇਤ ਨੂੰ ਸਿਲਵਰ ਤੋਂ ਸੰਤੋਖ ਕਰਨਾ ਪਿਆ। ਉਥੇ ਹੀ ਮਲੇਸ਼ੀਆ ਦੇ ਬਿਨ ਕਸਦਨ ਮੁਹੰਮਦ ਅਨਿਕ ਨੇ ਕੁਲ 249 ਕਿਲੋਗ੍ਰਾਮ ਭਾਰ ਚੁੱਕ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ।ਰਾਸ਼ਟਰੀ ਪੱਧਰ 'ਤੇ ਕਈ ਸਨਮਾਨ ਜਿੱਤਣ ਵਾਲੇ ਸੰਕੇਤ ਮਹਾਦੇਵ ਸਰਗਰ ਭਾਰਤ ਦੇ ਸਟਾਰ ਵੇਟਲਿਫਟ ਹਨ। ਉਹ 55 ਕਿਲੋਗ੍ਰਾਮ ਇਵੈਂਟ ਵਿਚ ਭਾਰਤ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਤਾਸ਼ਕੰਦ ਵਿਚ ਹੋਈ ਚੈਂਪੀਅਨਸ਼ਿਪ 55 ਕਿਲੋਗ੍ਰਾਮ ਸਨੈਚ ਇਵੈਂਟ ਵਿਚ ਗੋਲਡ ਮੈਡਲ ਜਿੱਤਿਆ ਸੀ। ਉਦੋਂ ਉਨ੍ਹਾਂ ਨੇ ਗੋਲਡ ਦੇ ਲਈ 113 ਕਿਲੋਗ੍ਰਾਮ ਭਾਰ ਚੁੱਕਿਆ ਸੀ। ਇਸ ਲਿਫਟ ਦੇ ਨਾਲ ਸਰਗਰ ਨੇ ਸਨੈਚ ਦਾ ਨਵਾਂ ਨੈਸ਼ਨਲ ਰਿਕਾਰਡ ਵੀ ਬਣਾਇਆ ਸੀ।

In The Market