LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਸ਼ਟਰਮੰਡਲ ਖੇਡਾਂ 'ਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਦਾ ਅੰਮ੍ਰਿਤਸਰ ਏਅਰਪੋਰਟ 'ਤੇ ਹੋਇਆ ਨਿੱਘਾ ਸਵਾਗਤ 

cwg players

ਅੰਮ੍ਰਿਤਸਰ- ਬਰਮਿੰਘਮ ਵਿਖੇ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ 'ਚ ਦੇਸ਼ ਲਈ ਤਗਮੇ ਜਿੱਤ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ ਖਿਡਾਰੀ ਮੀਰਾਂਬਾਈ ਚਾਨੂ ਤੇ ਲਵਪ੍ਰੀਤ ਸਿੰਘ ਸਮੇਤ 19 ਖਿਡਾਰੀਆਂ ਤੇ ਟੀਮ ਦੇ ਕੋਚ ਦਾ ਜ਼ਿਲ੍ਹਾ ਪ੍ਰਸ਼ਾਸਨ ਤੇ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ ਪ੍ਰਸ਼ੰਸਕਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਵੇਟ ਲਿਫਟਿੰਗ 'ਚ ਲਵਪ੍ਰੀਤ ਸਿੰਘ ਵੱਲੋਂ ਕਾਂਸੀ ਦਾ ਤਗਮਾ ਜਿੱਤਿਆ ਸੀ। ਲਵਪ੍ਰੀਤ ਨੇ ਸਾਧਾਰਣ ਪਰਿਵਾਰ 'ਚੋਂ ਉਠ ਕੇ ਵੇਟ ਲਿਫਟਿੰਗ 'ਚ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਲਵਪ੍ਰੀਤ ਦੇ ਪਿਤਾ ਪਿੰਡ 'ਚ ਦਰਜੀ ਦਾ ਕੰਮ ਕਰਦੇ ਹਨ। ਲਵਪ੍ਰੀਤ ਜੂਨੀਅਰ 'ਚ ਕਈ ਮੈਡਲ ਜਿੱਤ ਚੁੱਕਾ ਹੈ।


ਵੇਟਲਿਫਟਿੰਗ ਵਿੱਚ ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ 109 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ ਸਨੈਚ ਵਿੱਚ 163 ਅਤੇ ਕਲੀਨ ਐਂਡ ਜਰਕ ਵਿੱਚ 192 ਕਿਲੋ ਸਮੇਤ ਕੁੱਲ 355 ਕਿਲੋ ਭਾਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਕਲੀਨ ਐਂਡ ਜਰਕ ਦੀ ਪਹਿਲੀ ਕੋਸ਼ਿਸ਼ ਵਿੱਚ ਲਵਪ੍ਰੀਤ ਨੇ 185 ਕਿਲੋ ਭਾਰ ਚੁੱਕਿਆ। 

ਲਵਪ੍ਰੀਤ ਦੇ ਘਰ ਪਰਤਣ 'ਤੇ ਪੂਰੇ ਅੰਮ੍ਰਿਤਸਰ ਵਿਚ ਉਸ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਢੋਲ ਦੀ ਥਾਪ 'ਤੇ ਭੰਗੜੇ ਪਾ ਕੇ ਉਸ ਦਾ ਸਵਾਗਤ ਕੀਤਾ ਜਾ ਰਿਹਾ ਹੈ। ਇਥੇ ਹੀ ਵੀ ਦੱਸਣਯੋਗ ਹੈ ਕਿ ਪੰਜਾਬ ਦੇ 24 ਸਾਲਾ ਖਿਡਾਰੀ ਨੇ ਕੁੱਲ 355 ਕਿਲੋ ਭਾਰ ਚੁੱਕਿਆ। ਕੈਮਰੂਨ ਦੇ ਜੂਨੀਅਰ ਨਯਾਬਾਏਯੂ ਨੇ ਕੁੱਲ 360 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ, ਜਦਕਿ ਸਮੋਆ ਦੇ ਜੈਕ ਓਪੇਲੋਗੇ ਨੇ 358 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦਾ ਲਵਪ੍ਰੀਤ ਸਿੰਘ ਦਾਅਵਾ ਪੇਸ਼ ਕਰ ਰਿਹਾ ਹੈ। ਉਸ ਨੇ ਪਹਿਲੀ ਕੋਸ਼ਿਸ਼ ਵਿੱਚ 157 ਕਿਲੋ ਭਾਰ ਚੁੱਕਿਆ। ਉਸਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 161 ਕਿਲੋ ਭਾਰ ਚੁੱਕਿਆ। ਉਸ ਨੇ ਤੀਜੀ ਕੋਸ਼ਿਸ਼ ਵਿੱਚ 163 ਕਿਲੋ ਭਾਰ ਚੁੱਕਿਆ। 

 

In The Market