LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਏਅਰਪੋਰਟ 'ਤੇ ਇਰਫਾਨ ਪਠਾਨ ਨਾਲ ਬੁਰਾ ਵਤੀਰਾ, ਪਤਨੀ ਤੇ ਬੱਚਿਆਂ ਨਾਲ ਡੇਢ ਘੰਟੇ ਤੱਕ ਖੜ੍ਹਾ ਰੱਖਿਆ

25 aug irfan

ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਸਟਾਰ ਆਲਰਾਊਂਡਰ ਇਰਫਾਨ ਪਠਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਏਅਰਪੋਰਟ 'ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਗਿਆ। ਇਰਫਾਨ ਅਤੇ ਉਸ ਦੇ ਪਰਿਵਾਰ ਨੂੰ ਵਿਸਤਾਰਾ ਦੇ ਚੈੱਕ-ਇਨ ਕਾਊਂਟਰ 'ਤੇ ਕਰੀਬ ਡੇਢ ਘੰਟੇ ਤੱਕ ਖੜ੍ਹਾ ਰੱਖਿਆ ਗਿਆ।

Also Read: ਸੋਨਾਲੀ ਫੋਗਾਟ ਮਾਮਲਾ: ਜਬਰ-ਜ਼ਨਾਹ, ਬਲੈਕਮੇਲਿੰਗ ਅਤੇ ਸਾਜ਼ਿਸ਼.. 3 ਸਾਲਾਂ ਤੋਂ ਸ਼ਿਕਾਰ ਬਣ ਰਹੀ ਸੀ ਸੋਨਾਲੀ ਫੋਗਾਟ!

ਇਹ ਦੋਸ਼ ਖੁਦ ਇਰਫਾਨ ਪਠਾਨ ਨੇ ਲਾਏ ਹਨ। ਇਰਫਾਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਇਰਫਾਨ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਵੀ ਸਨ।

ਏਸ਼ੀਆ ਕੱਪ ਦੇ ਕੁਮੈਂਟਰੀ ਪੈਨਲ ਵਿੱਚ ਸ਼ਾਮਲ ਹਨ ਇਰਫਾਨ
ਦਰਅਸਲ, ਇਰਫਾਨ ਪਠਾਨ ਬੁੱਧਵਾਰ (24 ਅਗਸਤ) ਨੂੰ ਪਰਿਵਾਰ ਨਾਲ ਦੁਬਈ ਲਈ ਰਵਾਨਾ ਹੋਣ ਲਈ ਮੁੰਬਈ ਏਅਰਪੋਰਟ ਪਹੁੰਚੇ ਸਨ। ਇੱਥੋਂ ਉਨ੍ਹਾਂ ਨੇ ਫਲਾਈਟ ਲੈਣੀ ਸੀ। ਇਸ ਦੌਰਾਨ ਏਅਰਪੋਰਟ 'ਤੇ ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਗਿਆ। ਇਰਫਾਨ ਪਠਾਨ ਏਸ਼ੀਆ ਕੱਪ 2022 ਦੇ ਕੁਮੈਂਟਰੀ ਪੈਨਲ ਵਿੱਚ ਸ਼ਾਮਲ ਹਨ। ਇਹ ਟੂਰਨਾਮੈਂਟ 27 ਅਗਸਤ ਤੋਂ ਯੂਏਈ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਲਈ ਇਰਫਾਨ ਦੁਬਈ ਲਈ ਰਵਾਨਾ ਹੋਏ ਹਨ।

 

'ਪਤਨੀ, 8 ਮਹੀਨੇ ਤੇ 5 ਸਾਲ ਦਾ ਬੱਚਾ ਵੀ ਨਾਲ ਸੀ'
ਟਵਿੱਟਰ 'ਤੇ ਪੋਸਟ ਸ਼ੇਅਰ ਕਰਦੇ ਹੋਏ ਇਰਫਾਨ ਪਠਾਨ ਨੇ ਲਿਖਿਆ, 'ਅੱਜ (ਬੁੱਧਵਾਰ) ਮੈਂ ਮੁੰਬਈ ਤੋਂ ਦੁਬਈ ਵਿਸਤਾਰਾ ਫਲਾਈਟ UK-201 ਲਈ ਰਵਾਨਾ ਹੋ ਰਿਹਾ ਸੀ। ਇਸ ਦੌਰਾਨ ਚੈਕ-ਇਨ ਕਾਊਂਟਰ 'ਤੇ ਮੇਰੇ ਨਾਲ ਬੁਰਾ ਸਲੂਕ ਕੀਤਾ ਗਿਆ। ਵਿਸਤਾਰਾ ਨੇ ਮੇਰੀ ਪੱਕੀ ਟਿਕਟ ਨਾਲ ਛੇੜਛਾੜ ਕੀਤੀ। ਇਸ ਸਮੱਸਿਆ ਦੇ ਹੱਲ ਲਈ ਮੈਨੂੰ ਡੇਢ ਘੰਟੇ ਤੱਕ ਕਾਊਂਟਰ 'ਤੇ ਖੜ੍ਹਾ ਰਹਿਣਾ ਪਿਆ। ਮੇਰੇ ਨਾਲ ਪਤਨੀ, ਇੱਕ 8 ਮਹੀਨੇ ਅਤੇ ਇੱਕ 5 ਸਾਲ ਦਾ ਬੱਚਾ ਵੀ ਸੀ।

Also Read: ਬਿਲਕਿਸ ਦੇ ਦੋਸ਼ੀਆਂ ਦੀ ਰਿਹਾਈ 'ਤੇ ਸੁਪਰੀਮ ਕੋਰਟ ਵਲੋਂ ਕੇਂਦਰ ਤੇ ਗੁਜਰਾਤ ਸਰਕਾਰ ਨੂੰ ਨੋਟਿਸ

'ਕਈ ਯਾਤਰੀਆਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ'
ਸਾਬਕਾ ਆਲਰਾਊਂਡਰ ਨੇ ਕਿਹਾ, 'ਗਰਾਊਂਡ ਸਟਾਫ ਬਹੁਤ ਸਾਰੇ ਬਹਾਨੇ ਬਣਾ ਰਿਹਾ ਸੀ ਅਤੇ ਉਨ੍ਹਾਂ ਦਾ ਵਿਵਹਾਰ ਵੀ ਬਹੁਤ ਖਰਾਬ ਸੀ। ਮੇਰੇ ਤੋਂ ਇਲਾਵਾ ਉੱਥੇ ਕਈ ਯਾਤਰੀ ਸਨ, ਜਿਨ੍ਹਾਂ ਨੂੰ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੈਨੂੰ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਨੇ ਫਲਾਈਟ ਨੂੰ ਓਵਰਸੋਲਡ ਕਿਵੇਂ ਕੀਤਾ ਅਤੇ ਪ੍ਰਬੰਧਨ ਨੇ ਵੀ ਇਸ ਨੂੰ ਕਿਵੇਂ ਮਨਜ਼ੂਰੀ ਦਿੱਤੀ? ਮੈਂ ਅਥਾਰਟੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਵਿੱਚ ਤੁਰੰਤ ਕੋਈ ਕਾਰਵਾਈ ਕੀਤੀ ਜਾਵੇ ਤਾਂ ਜੋ ਮੈਂ ਜਿਸ ਤਜ਼ਰਬੇ ਵਿੱਚੋਂ ਗੁਜ਼ਰਿਆ ਹੈ, ਉਸ ਵਿੱਚੋਂ ਕੋਈ ਹੋਰ ਨਾ ਲੰਘੇ।

ਇਰਫਾਨ ਪਠਾਨ ਨੇ ਇਸ ਪੋਸਟ ਦੇ ਨਾਲ ਕੈਪਸ਼ਨ 'ਚ ਲਿਖਿਆ, 'ਉਮੀਦ ਹੈ ਕਿ ਤੁਸੀਂ ਇਸ 'ਤੇ ਧਿਆਨ ਦੇਵੋਗੇ ਅਤੇ ਏਅਰ ਵਿਸਤਾਰਾ ਨੂੰ ਸੁਧਾਰੋਗੇ।' ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਨੇ ਵੀ ਉਨ੍ਹਾਂ ਦੇ ਇਸ ਟਵੀਟ ਦਾ ਜਵਾਬ ਦਿੱਤਾ ਹੈ। ਆਕਾਸ਼ ਨੇ ਲਿਖਿਆ, 'ਹਾਇ ਏਅਰ ਵਿਸਤਾਰਾ, ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।'

In The Market