LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿਲਾ ਫੁੱਟਬਾਲਰ ਨੇ ਜਿੱਤ ਦੀ ਖੁਸ਼ੀ 'ਚ ਟੀ-ਸ਼ਰਟ ਉਤਾਰ ਇੰਝ ਮਨਾਇਆ ਜਸ਼ਨ (ਦੇਖੋ ਵੀਡੀਓ)

female football

ਲੰਡਨ- ਫੁੱਟਬਾਲ ਵਿਚ ਫੈਂਸ ਹੀ ਨਹੀਂ ਖਿਡਾਰੀ ਵੀ ਕਾਫੀ ਜੋਸ਼ ਵਿਚ ਹੁੰਦੇ ਹਨ। ਚਾਹੇ ਪੁਰਸ਼ ਹੋਵੇ ਜਾਂ ਮਹਿਲਾ ਫੁੱਟਬਾਲਰ ਉਨ੍ਹਾਂ ਦਾ ਜੋਸ਼ ਹਮੇਸ਼ਾ ਹਾਈ ਹੁੰਦਾ ਹੈ। ਇਸੇ ਤਰ੍ਹਾਂ ਦਾ ਜੋਸ਼ ਯੂਰਪੀਅਨ ਚੈਂਪੀਅਨਸ਼ਿਪ ਵਿਚ ਦੇਖਣ ਨੂੰ ਮਿਲਿਆ। ਜਦੋਂ ਇੰਗਲਿਸ਼ ਮਹਿਲਾ ਫੁੱਟਬਾਲਰ ਨੇ ਜਸ਼ਨ ਵਿਚ ਆਪਣੀ ਟੀ-ਸ਼ਰਟ ਉਤਾਰ ਕੇ ਲਹਿਰਾ ਦਿੱਤੀ।

Kelly
ਦਰਅਸਲ ਇਹ ਮੈਚ ਲੰਡਨ ਦੇ ਵੇਂਬਲੀ ਸਟੇਡੀਅਮ ਵਿਚ ਖੇਡਿਆ ਗਿਆ ਸੀ। ਇਸ ਵਿਚ ਇੰਗਲੈਂਡ ਅਤੇ ਜਰਮਨੀ ਦੀਆਂ ਟੀਮਾਂ ਆਹਮੋ-ਸਾਹਮਣੇ ਸੀ। ਇਹ ਮੈਚ 1-1 ਦੀ ਬਰਾਬਰੀ 'ਤੇ ਖਤਮ ਹੋਣ ਜਾ ਰਿਹਾ ਸੀ। ਪਰ ਐਕਸਟ੍ਰਾ ਟਾਈਮ ਵਿਚ ਇੰਗਲਿਸ਼ ਪਲੇਅਰ ਕਲੋ ਕੈਲੀ ਨੇ ਗੋਲ ਕਰਕੇ ਮੈਚ ਹੀ ਪਲਟ ਦਿੱਤਾ। ਇੰਗਲੈਂਡ ਨੇ ਇਹ ਮੈਚ 2-1 ਨਾਲ ਜਿੱਤ ਲਿਆ ਅਤੇ ਮੈਚ ਜਿੱਤਣ ਤੋਂ ਬਾਅਦ 24 ਸਾਲ ਦੀ ਕਲੋ ਕੈਲੀ ਨੇ ਆਪਣੀ ਟੀ-ਸ਼ਰਟ ਲਾਹੀ ਅਤੇ ਸਟੇਡੀਅਮ ਵਿਚ ਦੌੜਦੇ ਹੋਏ ਲਹਿਰਾ ਦਿੱਤੀ। ਇਸ ਦੌਰਾਨ ਸਟੇਡੀਅਮ ਵਿਚ 87 ਹਜ਼ਾਰ ਦਰਸ਼ਕ ਮੌਜੂਦ ਸਨ, ਜੋ ਆਪਣੇ ਆਪ ਵਿਚ ਇਕ ਵੱਡਾ ਰਿਕਾਰਡ ਵੀ ਹਨ।

Chloe Kelly
ਇਹ ਮਹਿਲਾ ਫੁੱਟਬਾਲ ਵਿਚ ਜਸ਼ਨ ਮਨਾਉਣ ਦਾ ਆਪਣੇ ਤਰ੍ਹਾਂ ਦਾ ਇਕ ਵੱਖਰਾ ਹੀ ਵਾਕਿਆ ਹੈ। ਕੈਲੀ ਤੋਂ ਬਾਅਦ ਇਸ ਜਸ਼ਨ ਨੇ 23 ਸਾਲ ਦੇ ਉਸ ਵਾਕਿਆ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਜਦੋਂ 1999 ਵਿਸ਼ਵ ਕੱਪ ਫਾਈਨਲ ਵਿਚ ਜਿੱਤ ਤੋਂ ਬਾਅਦ ਅਮਰੀਕੀ ਫੁੱਟਬਾਲਰ ਬ੍ਰੈਂਡੀ ਚੇਸਟੇਨ ਵੀ ਇਸੇ ਤਰ੍ਹਾਂ ਦਾ ਜਸ਼ਨ ਮਨਾਇਆ ਗਿਆ ਸੀ। 1999 ਮਹਿਲਾ ਫੀਫਾ ਵਿਸ਼ਵ ਕੱਪ ਫਾਈਨਲ ਵਿਚ ਬ੍ਰੈਂਡੀ ਚੇਸਟੇਨ ਨੇ ਪੈਨਲਟੀ ਤੋਂ ਮਿਲੀ ਜਿੱਤ ਤੋਂ ਬਾਅਦ ਖੁਸ਼ੀ ਮਨਾਉਂਦੇ ਹੋਏ ਆਪਣੀ ਟੀ-ਸ਼ਰਟ ਕੱਢ ਕੇ ਜਸ਼ਨ ਮਨਾਇਆ ਸੀ। ਉਦੋਂ ਫਾਈਨਲ ਡ੍ਰਾਅ ਹੋਣ 'ਤੇ ਪੈਨੇਲਟੀ ਵਿਚ ਅਮਰੀਕਾ ਨੇ 5-4 ਨਾਲ ਜਿੱਤ ਦਰਜ ਕੀਤੀ ਸੀ।

Chloe Kelly pics
ਕੈਲੀ ਦੇ ਇਸ ਤਰ੍ਹਾਂ ਦੇ ਜਸ਼ਨ ਨੂੰ ਮਹਿਲਾ ਸ਼ਕਤੀ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੀ ਇਸ ਤਰ੍ਹਾਂ ਦੇ ਜਸ਼ਨ ਮਨਾਉਣ ਦੀ ਵੀਡੀਓ ਦੇਖਣ ਤੋਂ ਬਾਅਦ ਬ੍ਰੈਂਡੀ ਚੇਸਟੇਨ ਨੇ ਟਵੀਟ ਕੀਤਾ ਕਿ ਹੁਣ ਕੈਲੀ ਨੂੰ ਉਮਰ ਭਰ ਇਸ ਤਰ੍ਹਾਂ ਦੇ ਜਸ਼ਨ ਦਾ ਫਾਇਦਾ ਮਿਲੇਗਾ।

Brandi Chastain
ਦੱਸ ਦਈਏ ਕਿ ਜਰਮਨੀ ਦੇ ਖਿਲਾਫ ਇੰਗਲੈਂਡ ਦਾ ਮੈਚ ਹਾਫ ਟਾਈਮ ਤੱਕ ਬਗੈਰ ਕਿਸੇ ਗੋਲ ਦੀ ਬਰਾਬਰੀ 'ਤੇ ਰਿਹਾ ਸੀ। ਇਸ ਤੋਂ ਬਾਅਦ 62ਵੇਂ ਮਿੰਟ 'ਤੇ ਇੰਗਲੈਂਡ ਲਈ ਐਲਾ ਸਟੋਨ ਨੇ ਗੋਲ ਕੀਤਾ। ਫਿਰ 79ਵੇਂ ਮਿੰਟ ਵਿਚ ਲਿਨਾ ਮਾਗੁਲ ਨੇ ਜਰਮਨੀ ਦੇ ਲਈ ਗੋਲ ਕੀਤਾ। ਫਿਰ ਐਕਸਟ੍ਰਾ ਵਿਚ ਕਲੋ ਕੈਲੀ ਨੇ 110ਵੇਂ ਮਿੰਟ ਵਿਚ ਗੋਲ ਕਰਕੇ ਮੈਚ ਜਿੱਤ ਲਿਆ। 

In The Market