ਨਵੀਂ ਦਿੱਲੀ- ਆਈਪੀਐੱਲ ਵਿਚ ਦਿੱਲੀ ਕੈਪੀਟਲ ਦੇ ਕਪਤਾਨ ਰਿਸ਼ਭ ਪੰਤ ਦੇ ਨਾਲ ਧੋਖਾਧੜੀ ਹੋਈ ਹੈ। ਹਰਿਆਣਾ ਦੇ ਕ੍ਰਿਕਟਰ ਮ੍ਰਿਣਾਂਕ ਸਿੰਘ ਦੇ ਖਿਲਾਫ ਭਾਰਤੀ ਵਿਕਟਕੀਪਰ ਨੇ 1.6 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਰਿਸ਼ਭ ਪੰਤ ਨੂੰ ਮਹਿੰਗੀ ਲਗਜ਼ਰੀ ਘੜੀਆਂ ਸਸਤੇ ਵਿਚ ਖਰੀਦਣ ਦੇ ਚੱਕਰ ਵਿਚ ਇਹ ਚੂਨਾ ਲੱਗਿਆ ਹੈ। ਪਤਾ ਲੱਗਿਆ ਹੈ ਕਿ ਮ੍ਰਿਣਾਂਕ ਖਿਲਾਫ ਪਹਿਲਾਂ ਵੀ ਠੱਗੀ ਦਾ ਮਾਮਲਾ ਦਰਜ ਹੈ। ਇਸੇ ਮਹੀਨੇ ਉਸ ਨੂੰ ਮੁੰਬਈ ਦੇ ਆਰਥਰ ਰੋਡ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ। ਉਹ ਕੇਸ ਵੀ ਇਕ ਬਿਜ਼ਨਸਮੈਨ ਤੋਂ 6 ਲੱਖ ਠੱਗਣ ਦਾ ਹੈ। Also Read: ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਗ੍ਰਿਫਤਾਰ, ਕਮਿਸ਼ਨ ਦੇ ਦੋਸ਼ਾਂ ਤੋਂ ਬਾਅਦ CM ਮਾਨ ਨੇ ਕੀਤਾ ਸੀ ਬਰਖਾਸਤ ਰਿਸ਼ਭ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਜਨਵਰੀ 2021 ਵਿਚ ਮ੍ਰਿਣਾਂਕ ਨੇ ਮੈਨੂੰ ਤੇ ਮੇਰੇ ਮੈਨੇਜਰ ਨੂੰ ਕਿਹਾ ਕਿ ਉਸ ਨੇ ਲਗਜ਼ਰੀ ਘੜੀ, ਬੈਗਸ ਤੇ ਜਿਊਲਰੀ ਵਰਗੀਆਂ ਮਹਿੰਗੀਆਂ ਵਸਤਾਂ ਦਾ ਬਿਜ਼ਨੈੱਸ ਸ਼ੁਰੂ ਕੀਤਾ ਹੈ। ਉਸ ਨੇ ਮੇਰੇ ਨਾਲ ਕਈ ਕ੍ਰਿਕਟਰਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਸਾਰੇ ਉਸ ਦੇ ਗਾਹਕ ਹਨ। ਨਾਲ ਹੀ ਮੈਨੂੰ ਝੂਠਾ ਵਾਅਦਾ ਵੀ ਕੀਤਾ ਗਿਆ ਕਿ ਉਹ ਘੱਟ ਕੀਮਤ ਵਿਚ ਬ੍ਰਾਂਡਡ ਘੜੀਆਂ ਦਿਵਾਏਗਾ। ਦੋਸ਼ੀ ਮ੍ਰਿਣਾਂਕ ਦੀ ਕਹਾਣੀ ਉੱਤੇ ਭਰੋਸਾ ਕਰਦੇ ਹੋਏ ਰਿਸ਼ਭ ਪੰਤ ਨੇ ਫਰਵਰੀ 2021 ਵਿਚ ਆਪਣੀਆਂ ਕੁਝ ਲਗਜ਼ਰੀ ਘੜੀਆਂ, ਗਹਿਣਿਆਂ ਸਣਏ ਕੁਝ ਮਹਿੰਗੀਆਂ ਆਈਟਮਾਂ ਸੌਂਪੀਆਂ ਸਨ, ਜਿਨ੍ਹਾਂ ਦੀ ਕੁੱਲ ਕੀਮਤ 65 ਲੱਖ 77 ਹਜ਼ਾਰ ਦੱਸੀ ਜਾ ਰਹੀ ਹੈ, ਉਸ ਨੂੰ ਵੀ ਦੋਸ਼ੀ ਨੇ ਅਜੇ ਤੱਕ ਵਾਪਸ ਨਹੀਂ ਕੀਤਾ ਹੈ। ਫਿਲਹਾਲ ਜੇਲ੍ਹ 'ਚ ਹੈ ਦੋਸ਼ੀਇਸੇ ਮਹੀਨੇ ਦੀ ਸ਼ੁਰੂਆਤ ਵਿਚ ਜੁਹੂ ਪੁਲਿਸ ਨੇ 6 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿਚ ਮ੍ਰਿਣਾਂਕ ਨੂੰ ਗ੍ਰਿਫਤਾਰ ਕੀਤਾ ਸੀ। ਰਿਸ਼ਭ ਪੰਤ ਇਸ਼ ਖਿਡਾਰੀ ਤੋਂ ਫ੍ਰੈਂਕ ਮੂਲਰ ਵੈਨਗਾਰਡ ਯਾਚਿੰਗ ਸੀਰੀਜ਼ ਤੋਂ ਇਕ ਘੜੀ ਖਰੀਦਣਾ ਚਾਹੁੰਦੇ ਸਨ, ਜਿਸ ਦੇ ਲਈ ਉਨ੍ਹਾਂ ਨੇ 36 ਲੱਖ ਰੁਪਏ ਦਿੱਤੇ ਸਨ। ਨਾਲ ਹੀ ਰਿਚਰਡ ਮਿਲ ਦੀ ਇਕ ਘੜੀ ਦੇ ਲਈ 62 ਲੱਖ ਰੁਪਏ ਵੀ ਦਿੱਤੇ ਸਨ। Also Read: Nargis Fakhri ਦਾ ਹਲਟਰ ਨੈੱਕ ਗੁਲਾਬੀ ਗਾਊਨ 'ਚ ਜਲਵਾ, ਕਾਨਸ ਦੇ ਰੈੱਡ ਕਾਰਪੇਟ 'ਤੇ ਬਿਖੇਰਿਆ ਜਾਦੂ ਖਰਾਬ ਕਪਤਾਨੀ ਕਾਰਨ ਬਾਹਰ ਹੋਈ ਦਿੱਲੀਸਾਊਥ ਅਫਰੀਕਾ ਦੇ ਖਿਲਾਫ T-20 ਸੀਰੀਜ਼ ਦੇ ਲਈ ਰਿਸ਼ਭ ਪੰਤ ਨੂੰ ਹਾਲ ਹੀ ਵਿਚ ਟੀਮ ਇੰਡੀਆ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿਚ ਉਹ ਦਿੱਲੀ ਕੈਪਿਟਲ ਦੇ ਕਪਤਾਨ ਸਨ। ਮੁੰਬਈ ਦੇ ਖਿਲਾਫ ਮੈਚ ਵਿਚ ਨਾ ਜਿੱਤ ਸਕਣ ਕਾਰਨ ਉਨ੍ਹਾਂ ਦੀ ਟੀਮ ਪਲੇਆਫ ਤੱਕ ਨਹੀਂ ਪਹੁੰਚ ਸਕੀ। ਉਸ ਮੈਚ ਵਿਚ ਰਿਸ਼ਭ ਪੰਤ ਨੇ ਇਕ ਆਸਾਨ ਕੈਚ ਟਪਕਾਇਆ ਸੀ। ਨਾਲ ਹੀ ਅਹਿਮ ਮੌਕੇ ਟਿਮ ਡੇਵਿਡ ਦੇ ਖਿਲਾਫ ਡੀਆਰਐੱਸ ਨਾ ਲੈਣਾ ਵੀ ਭਾਰੀ ਪਿਆ ਸੀ।...
ਨਵੀਂ ਦਿੱਲੀ- ਇੰਡੀਅਨ ਕ੍ਰਿਕਟ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਸੋਸ਼ਲ ਮੀਡੀਆ ਉੱਤੇ ਸ਼ੁੱਕਰਵਾਰ ਨੂੰ ਅਲੱਗ ਹੀ ਮੂਡ ਵਿਚ ਨਜ਼ਰ ਆਏ। ਉਨ੍ਹਾਂ ਨੇ ਟਵਿੱਟਰ ਉੱਤੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਇਸ ਵਿਚਾਲੇ ਉਨ੍ਹਾਂ ਦਾ ਇਕ ਟਵੀਟ ਬਹੁਤ ਸੁਰਖੀਆਂ ਵਿਚ ਹੈ। ਇਸ ਟਵੀਟ ਵਿਚ ਉਨ੍ਹਾਂ ਨੇ ਇਕ ਯੂਜ਼ਰ ਨੂੰ ਰਿਪਲਾਈ ਦਿੱਤਾ ਹੈ। Also Read: ਨਵਜੋਤ ਸਿੰਘ ਸਿੱਧੂ ਦਾ ਨਵਾਂ ਟਿਕਾਣਾ: ਪਟਿਆਲਾ ਜੇਲ੍ਹ, ਬੈਰਕ ਨੰਬਰ 10 ਦਰਅਸਲ ਰਵੀ ਸ਼ਾਸਤਰੀ ਨੇ ਹੈਸ਼ ਟੈਗ #AskRavi ਦੇ ਨਾਲ ਇਕ ਟਵੀਟ ਕੀਤਾ। ਇਸ ਵਿਚ ਉਨ੍ਹਾਂ ਨੇ ਲਿਖਿਆ ਕਿ ਅੱਜ ਮੈਂ ਚੰਗੇ ਮੂਡ ਵਿਚ ਹਾਂ, ਮੈਨੂੰ ਕੁਝ ਵੀ ਪੁੱਛ ਸਕਦੇ ਹੋ। ਉਨ੍ਹਾਂ ਦੇ ਇਸ ਟਵੀਟ ਉੱਤੇ @bhayankarbatra ਨਾਂ ਦੇ ਇਕ ਯੂਜ਼ਰ ਨੇ ਕਮੈਂਟ ਕੀਤਾ। ਕਮੈਂਟ ਵਿਚ ਯੂਜ਼ਰ ਨੇ ਰਵੀ ਸ਼ਾਸਤਰੀ ਦੇ ਸਕੈੱਚ ਦੇ ਨਾਲ ਲਿਖਿਆ-ਸਰ 2 ਘੰਟੇ ਲਗਾ ਕੇ ਤੁਹਾਡਾ ਸਕੈੱਚ ਬਣਾਇਆ ਹੈ। ਕਿਰਪਾ ਕਰਕੇ ਰਿਪਲਾਈ ਦਿਓ। Also Read: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤ ਸ਼ਾਸਤਰੀ ਨੇ ਦਿੱਤਾ ਮਜ਼ੇਦਾਰ ਰਿਪਲਾਈਯੂਜ਼ਰ ਦੇ ਇਸ ਕਮੈਂਟ ਉੱਤੇ ਰਵੀ ਸ਼ਾਸਤਰੀ ਨੇ ਰਿਪਲਾਈ ਦਿੰਦੇ ਹੋਏ ਲਿਖਿਆ-'ਪਲੀਜ਼ ਮਿਟਾ ਦੇ ਯਾਰ'। ਦਰਅਸਲ ਸਕੈੱਚ ਦੇਖ ਦੇ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਤਸਵੀਰ ਕਿਸ ਦੀ ਹੈ। ਅਜਿਹੇ ਵਿਚ ਰਵੀ ਸ਼ਾਸਤਰੀ ਨੇ ਯੂਜ਼ਰ ਨੂੰ ਰਿਪਲਾਈ ਕਰਦੇ ਹੋਏ ਸਕੈੱਚ ਮਿਟਾ ਦੇਣ ਦੀ ਗੱਲ ਕਹੀ। ਹਾਲਾਂਕਿ ਦੇਖਦੇ ਹੀ ਦੇਖਦੇ ਸ਼ਾਸਤਰੀ ਦਾ ਇਕ ਰਿਪਲਾਈ ਵਾਇਰਲ ਹੋ ਗਿਆ ਤੇ ਸੈਂਕੜੇ ਯੂਜ਼ਰਸ ਨੇ ਇਸ ਉੱਤੇ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ। ...
ਨਵੀਂ ਦਿੱਲੀ- ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਖਰਾਬ ਫਾਰਮ ਜਾਰੀ ਹੈ। ਸ਼ੁੱਕਰਵਾਰ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਮੈਚ 'ਚ ਵਿਰਾਟ ਕੋਹਲੀ ਸ਼ੁਰੂਆਤ 'ਚ ਬਿਹਤਰ ਨਜ਼ਰ ਆ ਰਹੇ ਸਨ ਪਰ ਕਿਸਮਤ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਧੋਖਾ ਦਿੱਤਾ ਅਤੇ ਵਿਰਾਟ ਕੋਹਲੀ ਆਊਟ ਹੋ ਗਏ। ਪੂਰੇ ਆਈਪੀਐਲ ਵਿਚ ਇਹੀ ਹਾਲ ਰਿਹਾ ਹੈ, ਜਿੱਥੇ ਵਿਰਾਟ ਕੋਹਲੀ ਕੁਝ ਗੇਂਦਾਂ ਲਈ ਬਿਹਤਰ ਦਿਖਾਈ ਦਿੰਦੇ ਹਨ ਅਤੇ ਬਾਅਦ ਵਿੱਚ ਆਊਟ ਹੋ ਜਾਂਦੇ ਹਨ। Also Read: 'ਪੱਥਲਾ ਪੱਥਾਲਾ' ਗੀਤ ਕਾਰਨ ਕਾਨੂੰਨੀ ਮੁਸੀਬਤ 'ਚ ਫਸੇ ਕਮਲ ਹਾਸਨ, FIR ਦਰਜ ਇਸ ਵਾਰ ਜਦੋਂ ਵਿਰਾਟ ਕੋਹਲੀ ਆਊਟ ਹੋਏ ਤਾਂ ਉਹ ਹੱਸੇ ਨਹੀਂ ਸਗੋਂ ਗੁੱਸੇ 'ਚ ਸਨ। ਵਿਰਾਟ ਕੋਹਲੀ ਅਸਮਾਨ ਵੱਲ ਦੇਖ ਕੇ ਗੁੱਸੇ 'ਚ ਚੀਕ ਰਹੇ ਸਨ, ਜਿਵੇਂ ਰੱਬ ਤੋਂ ਪੁੱਛ ਰਹੇ ਹੋਣ, ਮੇਰੀ ਕੀ ਗਲਤੀ ਹੈ? ਵਿਰਾਟ ਕੋਹਲੀ ਦਾ ਇਹ ਵਿਜ਼ੂਅਲ ਟੀਵੀ 'ਤੇ ਦਿਖਾਇਆ ਗਿਆ ਅਤੇ ਬਾਅਦ 'ਚ ਇਹ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਿਆ। ਵਿਰਾਟ ਕੋਹਲੀ ਨੂੰ ਇੰਨਾ ਨਿਰਾਸ਼ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਇਸ ਦੇ ਨਾਲ ਹੀ ਇਸ ਵਿਜ਼ੂਅਲ 'ਤੇ ਵੱਖ-ਵੱਖ ਗੱਲਾਂ ਵੀ ਲਿਖੀਆਂ ਜਾ ਰਹੀਆਂ ਹਨ। ਵਿਰਾਟ ਕੋਹਲੀ ਨੇ ਆਖਿਰ ਰੱਬ ਨੂੰ ਕੀ ਕਿਹਾ, ਇਹ ਮੈਚ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੁੱਦਾ ਬਣ ਗਿਆ। ਕੁਝ ਟਵਿੱਟਰ ਯੂਜ਼ਰਸ ਨੇ ਲਿਖਿਆ ਕਿ ਭਗਵਾਨ ਕੋਹਲੀ ਤੋਂ ਇੰਨਾ ਨਾਰਾਜ਼ ਕਿਉਂ ਹੈ? ਉਥੇ ਹੀ ਕੁਝ ਯੂਜ਼ਰਸ ਨੇ ਲਿਖਿਆ ਕਿ ਵਿਰਾਟ ਕੋਹਲੀ ਇਸ ਸਮੇਂ ਦੁਨੀਆ ਦਾ ਸਭ ਤੋਂ ਬਦਕਿਸਮਤ ਖਿਡਾਰੀ ਹੈ, ਭਗਵਾਨ ਉਸ ਨਾਲ ਅਜਿਹਾ ਕਿਉਂ ਕਰ ਰਿਹਾ ਹ...
ਨਵੀਂ ਦਿੱਲੀ- ਕ੍ਰਿਕਟ ਪ੍ਰਸ਼ੰਸਕਾਂ ਨੂੰ ਇਸ ਸਾਲ ਟੀ-20 ਫਾਰਮੈਟ ਵਿੱਚ ਟ੍ਰਿਪਲ ਡੋਜ਼ ਮਿਲਣ ਵਾਲਾ ਹੈ। ਪਹਿਲੀ ਇੰਡੀਅਨ ਪ੍ਰੀਮੀਅਰ ਲੀਗ (IPL) 2022 ਖੇਡੀ ਜਾ ਰਹੀ ਹੈ। ਇਸ ਤੋਂ ਬਾਅਦ ਸਾਲ ਦੇ ਅੰਤ 'ਚ ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਵੀ ਖੇਡਿਆ ਜਾਣਾ ਹੈ। ਇਸ ਵਿਚਾਲੇ ਏਸ਼ੀਆ ਕੱਪ ਵੀ ਖੇਡਿਆ ਜਾਵੇਗਾ, ਜਿਸ 'ਚ ਭਾਰਤ-ਪਾਕਿਸਤਾਨ ਦੀਆਂ ਟੀਮਾਂ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। Also Read: ਕੰਗਨਾ ਰਣੌਤ ਨੇ ਦੱਸਿਆ ਕਿਉਂ ਨਹੀਂ ਹੋ ਰਿਹਾ ਉਨ੍ਹਾਂ ਦਾ ਵਿਆਹ! ਕਿਹਾ- ਲੋਕ ਉਡਾਉਂਦੇ ਨੇ ਅਫਵਾਹਾਂ... ਪਿਛਲੇ ਸਾਲ ਟੀ-20 ਵਿਸ਼ਵ ਕੱਪ ਵੀ ਹੋਇਆ ਸੀ, ਜਿਸ 'ਚ ਟੀਮ ਇੰਡੀਆ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਈ ਸੀ। ਹੁਣ ਇਸ ਸਾਲ ਭਾਰਤੀ ਟੀਮ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ। ਵਿਸ਼ਵ ਕੱਪ ਨੂੰ ਲੈ ਕੇ ਪ੍ਰਸ਼ੰਸਕ ਕਿੰਨੇ ਉਤਾਵਲੇ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਆਈਪੀਐੱਲ ਮੈਚ ਦੌਰਾਨ ਵੀ ਪ੍ਰਸ਼ੰਸਕ ਵਿਸ਼ਵ ਕੱਪ ਲਈ ਆਪਣੀ ਟੀਮ ਨੂੰ ਕਾਰਡ 'ਤੇ ਦਿਖਾ ਰਹੇ ਹਨ। ਅਜਿਹਾ ਹੀ ਕੁਝ ਬੁੱਧਵਾਰ ਨੂੰ ਹੋਇਆ, ਜਦੋਂ ਦਿੱਲੀ ਕੈਪੀਟਲਜ਼ (...
ਨਵੀਂ ਦਿੱਲੀ- ਭਾਰਤੀ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੰਬਈ ਇੰਡੀਅਨਜ਼ ਲਈ ਖੇਡ ਰਹੇ ਜਸਪ੍ਰੀਤ ਬੁਮਰਾਹ ਨੇ ਆਪਣੇ ਚਾਰ ਓਵਰਾਂ ਦੇ ਸਪੈੱਲ ਵਿੱਚ 5 ਵਿਕਟਾਂ ਹਾਸਲ ਕੀਤੀਆਂ। ਬੁਮਰਾਹ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੇ ਨਾਲ ਹੀ ਗਰਾਊਂਡ 'ਚ ਮੌਜੂਦ ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਵੀ ਖੁਸ਼ੀ ਨਾਲ ਉਛਲ ਪਈ। Also Read: ਤਜਿੰਦਰ ਬੱਗਾ ਨੂੰ ਵੱਡੀ ਰਾਹਤ, ਹਾਈਕੋਰਟ ਨੇ 5 ਜੁਲਾਈ ਤੱਕ ਗ੍ਰਿਫ਼ਤਾਰੀ 'ਤੇ ਲਾਈ ਰੋਕ ਜਦੋਂ ਮੁੰਬਈ ਇੰਡੀਅਨਜ਼ ਦੀ ਗੇਂਦਬਾਜ਼ੀ ਖਤਮ ਹੋਈ ਤਾਂ ਸੰਜਨਾ ਗਣੇਸ਼ਨ ਨੇ ਵੀ ਉਸ ਤੋਂ ਬਾਅਦ ਟਵੀਟ ਕੀਤਾ। ਉਸ ਨੇ ਲਿਖਿਆ ਕਿ ਮੇਰਾ ਪਤੀ Fire ਹੈ। ਸੰਜਨਾ ਨੇ ਇਸ ਦੇ ਨਾਲ ਫਾਇਰ ਇਮੋਜੀ ਵੀ ਸ਼ੇਅਰ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪੁਸ਼ਪਾ' ਦੇ 'ਫਲਾਵਰ ਨਾਟ ਫਾਇਰ' ਡਾਇਲਾਗ ਦੀ ਕਾਫੀ ਚਰਚਾ ਹੋਈ ਸੀ, ਅਜਿਹੇ 'ਚ ਇਹ ਰਿਐਕਸ਼ਨ ਵੀ ਵਾਇਰਲ ਹੋ ਗਿਆ ਸੀ। Also Read: CM ਮਾਨ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਸਿੱਖਿਆ ਅਫਸਰਾਂ ਨਾਲ ਕੀਤੀ ਮੁਲਾਕਾਤ (ਵੀਡੀਓ) ਜਸਪ੍ਰੀਤ ਬੁਮਰਾਹ ਨੇ ਜਦੋਂ ਕਮਾਲ ਕੀਤਾ ਤਾਂ ਸੰਜਨਾ ਗਣੇਸ਼ਨ ਮੈਦਾਨ 'ਚ ਸੀ ਅਤੇ ਬੁਮਰਾਹ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਲਾਈਵ ਦੇਖ ਰਹੀ ਸੀ ਅਤੇ ਉਸਨੇ ਹਰ ਵਿਕਟ 'ਤੇ ਖੜ੍ਹੇ ਹੋ ਕੇ ਤਾੜੀਆਂ ਵੀ ਦਿੱਤੀਆਂ। ਮੁੰਬਈ ਇੰਡੀਅਨਜ਼ ਨੇ ਸੰਜਨਾ ਗਣੇਸ਼ਨ ਦੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ, ਜਿਸ ਵਿੱਚ ਉਹ ਪੰਜੇ ਦਾ ਇਸ਼ਾਰਾ ਕਰ ਰਹੀ ਹੈ। ਜਸਪ੍ਰੀਤ ਬੁਮਰਾਹ ਦੇ ਇਸ ਸ਼ਾਨਦਾਰ ਕਾਰਨਾਮੇ 'ਤੇ ਸਿਰਫ ਸੰਜਨਾ ਗਣੇਸ਼ਨ ਹੀ ਨਹੀਂ ਬਲਕਿ ਗਰਾਊਂਡ 'ਚ ਮੌਜੂਦ ਮੁੰਬਈ ਇੰਡੀਅਨਜ਼ ਦੇ ਮਾਲਕ ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਮਹਿਤਾ ਵੀ ਖੁਸ਼ੀ ਨਾਲ ਉਛਲ ਪਏ। ਦੋਵਾਂ ਨੇ ਆਪਣੇ ਚੈਂਪੀਅਨ ਗੇਂਦਬਾਜ਼ ਨੂੰ ਵਧਾਈ ਦਿੱਤੀ। Also Read: 'Avatar 2' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼, ਇਸ ਦਿਨ ਸਿਨੇਮਾਘਰਾਂ 'ਚ ਲੱਗੇਗੀ ਫਿਲਮhttps://livingindianews.co.in/entertainment/hollywood-avatar-2-trailer-released-avatar-the-way-of-water-new-teaser-trailer-out-with-release-date ਸੋਸ਼ਲ ਮੀਡੀਆ 'ਤੇ ਵੀ ਜਸਪ੍ਰੀਤ ਬੁਮਰਾਹ ਦਾ ਪੂਰਾ ਦਬਦਬਾ ਰਿਹਾ। ਵਸੀਮ ਜਾਫਰ, ਰਵੀ ਸ਼ਾਸਤਰੀ ਸਮੇਤ ਕਈ ਸਾਬਕਾ ਕ੍ਰਿਕਟਰਾਂ, ਪ੍ਰਸ਼ੰਸਕਾਂ ਨੇ ਜਸਪ੍ਰੀਤ ਬੁਮਰਾਹ ਦੀ ਸ਼ਾਨਦ...
ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (IPL) 2022 'ਚ ਐਤਵਾਰ ਸ਼ਾਮ ਨੂੰ ਦਿੱਲੀ ਕੈਪੀਟਲਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਹੋਇਆ। ਦੋਵੇਂ ਟੀਮਾਂ ਦੇ ਕਪਤਾਨ ਵਿਕਟਕੀਪਰ ਹਨ ਅਤੇ ਗੁਰੂ-ਚੇਲਾ ਹਨ। ਚੇਨਈ ਸੁਪਰ ਕਿੰਗਜ਼ ਦੀ ਕਮਾਨ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਵਿੱਚ ਹੈ ਅਤੇ ਦਿੱਲੀ ਕੈਪੀਟਲਸ ਦੀ ਕਮਾਨ ਰਿਸ਼ਭ ਪੰਤ ਦੇ ਹੱਥ ਵਿੱਚ ਹੈ। Also Read: ਮਾਨ ਸਰਕਾਰ ਨੇ ਨਿਭਾਇਆ ਵਾਅਦਾ: ਕੋਰੋਨਾ ਯੋਧੇ PRTC ਡਰਾਈਵਰ ਦੇ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ ਐਤਵਾਰ ਨੂੰ ਜਦੋਂ ਟਾਸ ਹੋਇਆ ਤਾਂ ਰਿਸ਼ਭ ਪੰਤ ਅਤੇ ਮਹਿੰਦਰ ਸਿੰਘ ਧੋਨੀ ਦੀ ਕੈਮਿਸਟਰੀ ਦੇਖਣ ਨੂੰ ਮਿਲੀ। ਦੋਵੇਂ ਇੱਕ ਦੂਜੇ ਨਾਲ ਮਜ਼ਾਕ ਕਰ ਰਹੇ ਸਨ, ਨਾਲ ਹੀ ਉਨ੍ਹਾਂ ਵਿਚਕਾਰ ਲਗਾਤਾਰ ਗੱਲਬਾਤ ਵੀ ਚੱਲ ਰਹੀ ਸੀ। ਇਸ ਦੌਰਾਨ ਜਦੋਂ ਟਾਸ ਦੌਰਾਨ ਰਿਸ਼ਭ ਪੰਤ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਮਜ਼ਾਕੀਆ ਜਵਾਬ ਦਿੱਤਾ। ਰਿਸ਼ਭ ਪੰਤ ਨੇ ਕਿਹਾ ਕਿ ਮੈਂ ਮਹਿੰਦਰ ਸਿੰਘ ਧੋਨੀ ਤੋਂ ਬਹੁਤ ਕੁਝ ਸਿੱਖਿਆ ਹੈ, ਹੁਣ ਦੇਖਦੇ ਹਾਂ ਕਿ ਮੈਂ ਇਨ੍ਹਾਂ ਗੱਲਾਂ ਨੂੰ ਉਨ੍ਹਾਂ ਖਿਲਾਫ ਕਿਵੇਂ ਲਾਗੂ ਕਰਾਂਗਾ। ਅਸੀਂ ਇਸ ਮੈਚ 'ਚ ਖੂਬ ਮਸਤੀ ਕਰਾਂਗੇ। ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਰਿਸ਼ਭ ਪੰਤ ਟੀਮ ਇੰਡੀਆ ਦੇ ਉੱਤਰਾਧਿਕਾਰੀ ਬਣੇ ਹਨ। ਐੱਮ.ਐੱਸ.ਧੋਨੀ ਨੇ ਖੁਦ ਵੀ ਰਿਸ਼ਭ ਨਾਲ ਸਮਾਂ ਬਿਤਾਇਆ ਅਤੇ ਉਸ ਨੂੰ ਕਈ ਗੱਲਾਂ ਸਿਖਾਈਆਂ। ਰਿਸ਼ਭ ਪੰਤ ਨੇ ਵਾਰ-ਵਾਰ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਮੈਂਟਰ ਕਿਹਾ ਹੈ ਅਤੇ ਕਿਹਾ ਹੈ ਕਿ ਜਦੋਂ ਵੀ ਉਸ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਐੱਮਐੱਸ ਧੋਨੀ ਭਾਈ ਕੋਲ ਹੀ ਜਾਂਦਾ ਹੈ। Also Read: ਸ਼ਾਹੀਨ ਬਾਗ 'ਚ ਕਬਜ਼ਿਆਂ ਖਿਲਾਫ ਮੁਹਿੰਮ ਸ਼ੁਰੂ, ਨਾਜਾਇਜ਼ ਉਸਾਰੀਆਂ 'ਤੇ ਚੱਲੇਗਾ ਬੁਲਡੋਜ਼ਰ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਜਦੋਂ ਰਿਸ਼ਭ ਪੰਤ ਵਿਕਟਕੀਪਿੰਗ 'ਚ ਲਗਾਤਾਰ ਗਲਤੀਆਂ ਕਰ ਰਹੇ ਸਨ ਤਾਂ ਮੈਦਾਨ 'ਤੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ। ਪਰ ਬਾਅਦ ਵਿੱਚ ਰਿਸ਼ਭ ਨੇ ਬੱਲੇਬਾਜ਼ੀ ਦੇ ਨਾਲ-ਨਾਲ ਵਿਕਟਕੀਪਿੰਗ ਵਿੱਚ ਵੀ ਕਾਫੀ ਸੁਧਾਰ ਕੀਤਾ। ਰਿਸ਼ਭ ਪੰਤ ਹੁਣ ਟੀਮ ਇੰਡੀਆ ਦੇ ਨੰਬਰ-1 ਵਿਕਟਕੀਪਰ ਹਨ। ਰਿਸ਼ਭ IPL 'ਚ ਦਿੱਲੀ ਕੈਪੀਟਲਸ ਦੀ ਕਮਾਨ ਸੰਭਾਲ ਰਹੇ ਹਨ, ਨਾਲ ਹੀ ਉਨ੍ਹਾਂ ਨੂੰ ਟੀਮ ਇੰਡੀਆ ਦੇ ਭਵਿੱਖ ਦੇ ਕਪਤਾਨਾਂ 'ਚ ਗਿਣਿਆ ਜਾ ਰਿਹਾ ਹੈ।...
ਨਵੀਂ ਦਿੱਲੀ- ਸਾਬਕਾ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਚਾਹੁੰਦੇ ਹਨ ਕਿ ਨੌਜਵਾਨ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਾਲ ਗੇਂਦਬਾਜ਼ੀ ਕਰੇ। Also Read: ਜੇਕਰ ਰਾਤ 11 ਵਜੇ ਤੋਂ ਬਾਅਦ ਰੈਸਟੋਰੈਂਟ, ਪੱਬ-ਬਾਰ, ਹੋਟਲ 'ਚ ਗਾਹਕਾਂ ਨੂੰ ਦਿੱਤੀ ਐਂਟਰੀ ਤਾਂ ਖੈਰ ਨਹੀਂ! ਗੇਂਦਬਾਜ਼ ਨੂੰ ਟੀਮ ਇੰਡੀਆ 'ਚ ਸ਼ਾਮਲ ਕਰਨ ਦੀ ਕੀਤੀ ਮੰਗਆਈਪੀਐਲ 2022 ਸੀਜ਼ਨ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡ ਰਹੇ 22 ਸਾਲਾ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਲਗਾਤਾਰ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਹੇ ਹਨ। ਉਮਰਾਨ ਮਲਿਕ ਨੇ ਹੁਣ ਤੱਕ 15 ਵਿਕਟਾਂ ਲਈਆਂ ਹਨ। ਸਾਬਕਾ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਕਿਹਾ, 'ਉਹ (ਉਮਰਾਨ ਮਲਿਕ) ਮੇਰਾ ਪਸੰਦੀਦਾ ਗੇਂਦਬਾਜ਼ ਹੈ, ਮੈਂ ਉਸ ਨੂੰ ਭਾਰਤੀ ਟੀਮ 'ਚ ਦੇਖਣਾ ਚਾਹੁੰਦਾ ਹਾਂ, ਕਿਉਂਕਿ ਉਹ ਸ਼ਾਨਦਾਰ ਗੇਂਦਬਾਜ਼ ਹੈ।' 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਲਗਾਤਾਰ ਗੇਂਦਬਾਜ਼ੀਹਰਭਜਨ ਸਿੰਘ ਨੇ ਕਿਹਾ, 'ਕੋਈ ਵੀ ਅਜਿਹਾ ਗੇਂਦਬਾਜ਼ ਦੱਸੋ ਜੋ 150 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਗੇਂਦਬਾਜ਼ੀ ਕਰ ਰਿਹਾ ਹੋਵੇ ਅਤੇ ਦੇਸ਼ ਲਈ ਨਹੀਂ ਖੇਡ ਰਿਹਾ ਹੋਵੇ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਚੰਗਾ ਹੋਵੇਗਾ ਅਤੇ ਇਹ ਨੌਜਵਾਨਾਂ ਨੂੰ ਪ੍ਰੇਰਿਤ ਵੀ ਕਰੇਗਾ ਜਿੱਥੋਂ ਉਹ ਆਇਆ ਹੈ। ਉਹ ਆਈਪੀਐਲ ਵਿੱਚ ਜੋ ਕਰ ਰਿਹਾ ਹੈ, ਉਹ ਅਵਿਸ਼ਵਾਸ਼ਯੋਗ ਹੈ। Also Read: ਸੈਂਟਰ ਪੈਨਲ ਨੇ EV ਸਕੂਟਰਾਂ ਨੂੰ ਅੱਗ ਲੱਗਣ ਪਿੱਛੇ ਦੀ ਲੱਭੀ ਖਾਮੀ, ਨਿਰਮਾਤਾਵਾਂ ਦੀਆਂ ਵਧੀਆਂ ਮੁਸ਼ਕਿਲਾਂ ਬੁਮਰਾਹ ਨਾਲ ਗੇਂਦਬਾਜ਼ੀ ਕਰਨੀ ਚਾਹੀਦੀ ਹੈਹਰਭਜਨ ਸਿੰਘ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਚੁਣਿਆ ਜਾਵੇਗਾ ਜਾਂ ਨਹੀਂ, ਪਰ ਜੇਕਰ ਮੈਂ ਚੋਣ ਕਮੇਟੀ ਦਾ ਹਿੱਸਾ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਸ਼ਾਮਲ ਕਰ ਲੈਂਦਾ। ਉਮਰਾਨ ਮਲਿਕ ਨੂੰ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਜਸਪ੍ਰੀਤ ਬੁਮਰਾਹ ਨਾਲ ਗੇਂਦਬਾਜ਼ੀ ਕਰਨੀ ਚਾਹੀਦੀ ਹੈ।'...
ਮੁੰਬਈ- ਅਦਾਕਾਰਾ ਹੇਜ਼ਲ ਕੀਚ ਅਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਇਸ ਸਮੇਂ ਆਪਣੀ ਪੇਰੇਂਟਹੁੱਡ ਲਾਈਫ ਨੂੰ ਕਾਫ਼ੀ ਇੰਜੋਏ ਕਰ ਰਹੇ ਹਨ। ਇਹ ਜੋੜਾ ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਣਾ ਪਸੰਦ ਕਰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਹੇਜ਼ਲ ਗਰਭਵਤੀ ਸੀ, ਤਾਂ ਉਨ੍ਹਾਂ ਨੇ ਇਹ ਯਕੀਨੀ ਕੀਤਾ ਸੀ ਇਸ ਬਾਰੇ ਕਿਸੇ ਨੂੰ ਪਤਾ ਨਾ ਲੱਗੇ। ਦੱਸ ਦੇਈਏ ਕਿ ਹੇਜ਼ਲ ਕੀਚ ਨੇ ਇਸੇ ਸਾਲ ਜਨਵਰੀ ਵਿਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਹੁਣ ਕਰੀਬ 3 ਮਹੀਨਿਆਂ ਬਾਅਦ ਜੋੜੇ ਨੇ ਆਪਣੇ ਬੱਚੇ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। Also Read: AAP ਸੁਪਰੀਮੋ ਕੇਜਰੀਵਾਲ ਨੂੰ ਧਮਕੀ ਦੇਣ ਦੇ ਦੋਸ਼ 'ਚ ਭਾਜਪਾ ਆਗੂ ਤਜਿੰਦਰ ਬੱਗਾ ਗ੍ਰਿਫਤਾਰ ਆਪਣੇ ਬੱਚੇ ਦੇ ਜਨਮ ਦੇ ਬਾਅਦ ਦੋਵਾਂ ਨੇ ਮੀਡੀਆ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਸ਼ਾਂਤੀ ਨਾਲ ਪਲ ਦਾ ਆਨੰਦ ਲੈਣ ਦੇਣ। ਉਥੇ ਹੀ ਬੇਟੇ ਦੇ ਜਨਮ ਤੋਂ ਬਾਅਦ ਇਸ ਜੋੜੇ ਨੇ ਨਾ ਤਾਂ ਆਪਣੇ ਬੱਚੇ ਦੀ ਕੋਈ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾ ਹੀ ਉਸ ਦੇ ਨਾਂ ਦਾ ਖੁਲਾਸਾ ਕੀਤਾ ਹੈ ਪਰ ਹੁਣ ਕਰੀਬ 3 ਮਹੀਨਿਆਂ ਬਾਅਦ ਜੋੜੇ ਨੇ ਆਪਣੇ ਬੱਚੇ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਭਾਵੇਂ ਹੀ ਇਸ ਤਸਵੀਰ 'ਚ ਬੱਚੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਪਰ ਇਹ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸ਼ੇਅਰ ਕੀਤੀ ਤਸਵੀਰ 'ਚ ਹੇਜ਼ਲ ਦਾ ਲਾਡਲਾ ਬੈੱਡ 'ਤੇ ਸੁੱਤਾ ਨਜ਼ਰ ਆ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਰੈੱਡ ਕਲਰ ਦੇ ਆਊਟਫਿਟ 'ਚ ਬੱਚਾ ਕਾਫੀ ਕਿਊਟ ਲੱਗ ਰਿਹਾ ਹੈ। ਬੱਚੇ ਦਾ ਚਿਹਰਾ ਛੁਪਾਉਣ ਲਈ, ਹੇਜ਼ਲ ਨੇ ਸਟਾਰ ਵਾਰਜ਼ ਦਾ ਸਟਿੱਕਰ ਲਗਾਇਆ ਹੈ ਜਿਸ 'ਤੇ ਮਈ May The 4th Be With U ਲਿਖਿਆ ਹੋਇਆ ਹੈ। Also Read: AstraZeneca ਵੈਕਸੀਨ ਦੀ ਬੂਸਟਰ ਖੁਰਾਕ ਗੰਭੀਰ ਬਿਮਾਰੀਆਂ 'ਚ ਵਧੇਰੇ ਅਸਰਦਾਰ: ਅਧਿਐਨ ਹੇਜ਼ਲ ਨੇ 12 ਨਵੰਬਰ 2015 ਨੂੰ ਯੁਵਰਾਜ ਨਾਲ ਮੰਗਣੀ ਕੀਤੀ ਸੀ। ਫਿਰ 30 ਨਵੰਬਰ 2016 ਨੂੰ ਦੋਵੇਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ। ਵਿਆਹ ਦੇ ਕਰੀਬ ਪੰਜ ਸਾਲ ਬਾਅਦ ਜੋੜੇ ਦੇ ਘਰ ਪਹਿਲੇ ਬੱਚੇ ਦੀ ਕਿਲਕਾਰੀ ਗੂੰਜੀ। ਹੇਜ਼ਲ ਨੇ 25 ਜਨਵਰੀ ਨੂੰ ਇੱਕ ਪਿਆਰੇ ਬੇਟੇ ਨੂੰ ਜਨਮ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੁਵਰਾਜ ਨੇ ਲਿਖਿਆ ਸੀ- 'ਸਾਡੇ ਸਾਰੇ ਪ੍ਰਸ਼ੰਸਕਾਂ, ਪਰਿਵਾਰ ਅਤੇ ਦੋਸਤਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਭਗਵਾਨ ਨੇ ਸਾਨੂੰ ਬੱਚੇ ਦਾ ਆਸ਼ੀਰਵਾਰ ਦਿੱਤਾ ਹੈ। ਅਸੀਂ ਭਗਵਾਨ ਦਾ ਇਹ ਆਸ਼ੀਰਵਾਦ ਦੇਣ ਲਈ ਧੰਨਵਾਦ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਗੋਪਨੀਯਤਾ ਦਾ ਸਤਿਕਾਰ ਕਰੋ, ਕਿਉਂਕਿ ਅਸੀਂ ਦੁਨੀਆ ਵਿੱਚ ਛੋਟੇ ਦਾ ਸਵਾਗਤ ਕਰਦੇ ਹਾਂ। ਲਵ, ਹੇਜ਼ਲ ਅਤੇ ਯੁਵਰਾਜ।'...
ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (IPL) 2022 ਸੀਜ਼ਨ ਵਿੱਚ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ (CSK) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਕਾਰ ਇੱਕ ਰੋਮਾਂਚਕ ਮੈਚ ਹੋਇਆ। ਮੈਚ ਦੇ ਆਖਰੀ ਓਵਰ ਤੱਕ ਰੋਮਾਂਚ ਜਾਰੀ ਰਿਹਾ ਅਤੇ ਅੰਤ ਵਿੱਚ ਬੈਂਗਲੁਰੂ ਦੀ ਟੀਮ 13 ਦੌੜਾਂ ਨਾਲ ਜਿੱਤ ਗਈ। ਇਸ ਸਭ ਦੇ ਵਿਚਕਾਰ ਅਜਿਹੀ ਘਟਨਾ ਕੈਮਰੇ 'ਚ ਕੈਦ ਹੋ ਗਈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। Also Read: ਹਰਿਆਣਾ ’ਚ ਪੁਲਿਸ ਨੇ ਫੜੇ 4 ਸ਼ੱਕੀ ਅੱਤਵਾਦੀ, ਵੱਡੀ ਮਾਤਰਾ ’ਚ ਅਸਲਾ ਤੇ ਵਿਸਫੋਟਕ ਬਰਾਮਦ ਦਰਅਸਲ ਮੈਚ ਦੌਰਾਨ ਗੋਡਿਆਂ ਭਾਰ ਬੈਠੀ ਇੱਕ ਕੁੜੀ ਨੇ ਆਰਸੀਬੀ ਦੇ ਫੈਨ ਲੜਕੇ ਨੂੰ ਦਰਸ਼ਕਾਂ ਦੇ ਸਾਹਮਣੇ ਪ੍ਰਪੋਜ਼ ਕੀਤਾ। ਜਦੋਂ ਲੜਕੇ ਨੇ ਹਾਂ ਕਿਹਾ ਤਾਂ ਲੜਕੀ ਨੇ ਵੀ ਉਸ ਨੂੰ ਮੁੰਦਰੀ ਪਹਿਨਾ ਦਿੱਤੀ। ਇਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਪਾ ਲਈ। ਇਹ ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। Also Read: ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਮੌਕੇ ਲੁਧਿਆਣਾ ਪਹੁੰਚੇ CM ਮਾਨ (ਵੀਡੀਓ) ਘਟਨਾ ਚੇਨਈ ਦੀ ਪਾਰੀ ਦੌਰਾਨ ਹੋਈਇਹ ਪ੍ਰਸਤਾਵ ਵਾਲੀ ਘਟਨਾ ਚੇਨਈ ਦੀ ਪਾਰੀ ਦੌਰਾਨ ਹੋਈ। 11ਵੇਂ ਓਵਰ ਦੀਆਂ 5 ਗੇਂਦਾਂ ਸਨ। ਇੱਥੋਂ ਤੱਕ ਕਿ ਚੇਨਈ ਦੀ ਟੀਮ ਨੇ 3 ਵਿਕਟਾਂ 'ਤੇ 79 ਦੌੜਾਂ ਬਣਾ ਲਈਆਂ ਸਨ। ਡੇਵੋਨ ਕੋਨਵੇ ਅਤੇ ਮੋਇਨ ਅਲੀ ਕ੍ਰੀਜ਼ 'ਤੇ ਸਨ। ਇਸ ਦੌਰਾਨ ਲਾਲ ਰੰਗ ਦਾ ਟੌਪ ਪਹਿਨੀ ਲੜਕੀ ਸਟੈਂਡ 'ਤੇ ਉੱਠੀ ਅਤੇ ਗੋਡਿਆਂ ਭਾਰ ਬੈਠ ਕੇ ਨੇੜੇ ਖੜ੍ਹੇ ਲੜਕੇ ਨੂੰ ਪ੍ਰਪੋਜ਼ ਕੀਤਾ। ਲੜਕੇ ਨੇ ਆਰਸੀਬੀ ਦੀ ਜਰਸੀ ਪਾਈ ਹੋਈ ਸੀ। ਉਸ ਨੇ ਵੀ ਤੁਰੰਤ ਹਾਂ ਕਹਿ ਦਿੱਤੀ। After seeing thisMe to BCCI :- Ek kam kariye IPL ka nam change kar ke koi matrimonial nam rakh li jiye . humne pahele se pata rahega ki hum match dhekne wale hai ya kisi or ka proposal. pic.twitter.com/JWXgMUx7Jd —...
ਨਵੀਂ ਦਿੱਲੀ- ਰਾਇਲ ਚੈਲੇਂਜਰਸ ਬੈਂਗਲੁਰੂ (RCB) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ IPL 'ਚ ਰੁੱਝੇ ਹੋਏ ਹਨ। ਵਿਰਾਟ ਕੋਹਲੀ ਨੂੰ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ (CSK) ਨਾਲ ਮੈਚ ਖੇਡਣਾ ਹੈ। ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਜਿਮ 'ਚ ਪਸੀਨਾ ਵਹਾਉਂਦੇ ਨਜ਼ਰ ਆਏ। ਇਸ ਵਾਰ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਈ। Also Read: ਸਪਨਾ ਚੌਧਰੀ ਨੇ ਇਸ ਖੂਬਸੂਰਤ ਤਰੀਕੇ ਨਾਲ ਪ੍ਰਸ਼ੰਸਕਾਂ ਨੂੰ ਦਿੱਤੀ ਈਦ ਦੀ ਵਧਾਈ, ਵੀਡੀਓ ਵਾਇਰਲ pic.twitter.com/eb4xdoeM1c — Virat Kohli (@imVkohli) May 3, 2022...
ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਦਾ 15ਵਾਂ ਸੀਜ਼ਨ ਜਾਰੀ ਹੈ। ਦੁਨੀਆ ਭਰ ਦੇ ਖੇਡ ਪ੍ਰੇਮੀ ਇਸ ਲੀਗ ਦੇ ਮੈਚਾਂ ਦਾ ਮਜ਼ਾ ਲੈ ਰਹੇ ਹਨ। ਜਿਥੇ ਮੌਜੂਦਾ ਕ੍ਰਿਕਟਰ ਮੈਦਾਨ ਵਿਚ ਆਪਣੇ ਛੱਕੇ-ਚੌਕਿਆਂ ਤੇ ਗੇਂਦਬਾਜ਼ੀ ਨਾਲ ਫੈਨਸ ਦਾ ਮਨੋਰੰਜਨ ਕਰ ਰਹੇ ਹਾਂ ਤਾਂ ਉਥੇ ਹੀ ਸਾਬਕਾ ਕ੍ਰਿਕਟਰ ਕਮੈਂਟਰੀ ਬਾਕਸ ਵਿਚ ਆਪਣੇ ਵਲੋਂ ਮੈਚ ਦਾ ਵਿਸ਼ਲੇਸ਼ਨ ਮਜ਼ੇਦਾਰ ਅੰਦਾਜ਼ ਵਿਚ ਕਰ ਰਹੇ ਹਨ। ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਤੇ ਸੁਰੇਸ਼ ਰੈਨਾ ਵੀ ਆਈਪੀਐੱਲ ਮੈਚਾਂ ਦੇ ਦੌਰਾਨ ਕਮੈਂਟਰੀ ਕਰ ਰਹੇ ਹਨ। Also Read: PM ਮੋਦੀ ਅੱਜ ਪਹੁੰਚਣਗੇ ਕੋਪੇਨਹੇਗਨ, ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਕਰਨਗੇ ਮੁਲਾਕਾਤ ਇਰਫਾਨ ਪਠਾਨ ਤੇ ਸੁਰੇਸ਼ ਰੈਨਾ 1 ਅਪ੍ਰੈਲ ਨੂੰ ਇਕ ਅਲੱਲ ਕਾਰਨ ਸੁਰਖੀਆਂ ਵਿਚ ਆ ਗਏ। ਇਸ ਤਰੀਖ ਨੂੰ ਅਪ੍ਰੈਲ ਫੂਲ ਡੇਅ ਵੀ ਕਿਹਾ ਜਾਂਦਾ ਹੈ। ਇਰਫਾਨ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ ਤੇ ਰੈਨਾ ਦੇ ਨਾਲ ਮਜ਼ਾਕ ਕੀਤਾ। ਹਾਲਾਂਕਿ ਰੈਨਾ ਇਸ ਨੂੰ ਸਮਝਣ ਵਿਚ ਕਾਫੀ ਦੇਰ ਕਰ ਬੈਠੇ। ਉਦੋਂ ਤੱਕ ਮਾਹੌਲ ਕਾਫੀ ਗੰਭੀਰ ਹੋ ਗਿਆ ਸੀ। ਬਾਅਦ ਵਿਚ ਇਰਫਾਨ ਨੇ ਰੈਨਾ ਨੂੰ ਗਲੇ ਲਗਾਇਆ ਤੇ ਉਨ੍ਹਾਂ ਨੂੰ ਸੱਚਾਈ ਦੱਸੀ ਕਿ ਉਹ ਤਾਂ ਅਪ੍ਰੈਲ ਫੂਲ ਦਾ ਮਜ਼ਾਕ ਕਰ ਰਹੇ ਸਨ। ਕੋਲਕਾਤਾ ਨਾਈਟ ਰਾਈਡਰਸ ਤੇ ਪੰਜਾਬ ਕਿੰਗ ਦੇ ਵਿਚਾਲੇ ਮੈਚ ਨੂੰ ਲੈ ਕੇ 1 ਅਪ੍ਰੈਲ ਨੂੰ ਸਟਾਰ ਸਪੋਰਟਸ ਉੱਤੇ ਟੀਵੀ ਸਟੂਡੀਓ ਵਿਚ ਚਰਚਾ ਹੋ ਰਹੀ ਸੀ। ਇਰਫਾਨ ਪਠਾਨ ਨੇ ਕਿਹਾ ਕਿ ਪੰਜਾਬ ਕਿੰਗਸ ਟੀਮ ਮੈਚ ਵਿਚ ਉਨ੍ਹਾਂ ਦੀ ਪਸੰਦੀਦਾ ਹੈ। ਉਹ ਟੀਮ ਦੀ ਮਜ਼ਬੂਤੀ ਦੱਸ ਰਹੇ ਸਨ ਕਿ ਤਦੇ ਰੈਨਾ ਨੇ ਸਾਰਿਆਂ ਨੂੰ ਯਾਦ ਕਰਾਇਆ ਕਿ ਇਰਫਾਨ ਇਸ ਫ੍ਰੈਂਚਾਇਜ਼ੀ ਦੇ ਲਈ ਖੇਡ ਚੁੱਕੇ ਹਨ, ਜਿਸ ਦੀ ਸਹਿ-ਮਾਲਿਕ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਹਨ। Also Read: ਪੰਜਾਬ ਸਰਕਾਰ ਦਾ ਇਕ ਹੋਰ ਐਕਸ਼ਨ, ਬੀਬੀ ਭੱਠਲ ਨੂੰ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ ਜਿਵੇਂ ਹੀ ਸੁਰੇਸ਼ ਰੈਨਾ ਨੇ ਅਜਿਹਾ ਕਿਹਾ ਤਾਂ ਇਰਫਾਨ ਐਕਟਿੰਗ ਮੋਡ ਵਿਚ ਆ ਗਏ। ਉਹ ਨਿਰਾਸ਼ਾ ਜਤਾਉਂਦੇ ਹੋਏ ਚਰਚਾ ਛੱਡ ਕੇ ਨੇੜੇ ਦੀ ਕੁਰਸੀ ਉੱਤੇ ਜਾ ਬੈਠੇ। ਇਰਫਾਨ ਨੇ ਨਾਲ ਹੀ ਕਿਹਾ ਕਿ ਹਰ ਗੱਲ ਵਿਚ ਫੀਮੇਲ ਐਂਗਲ ਲਿਆਉਣਾ ਜ਼ਰੂਰੀ ਨਹੀਂ ਹੁੰਦਾ ਹੈ। ਰੈਨਾ ਇਸ ਨੂੰ ਦੇਖ ਕੇ ਹਾਰਾਨ ਹੋ ਗਏ ਤੇ ਇਰਫਾਨ ਨੂੰ ਲੈਣ ਦੇ ਲਈ ਗਏ। ਵਾਪਸ ਆਉਂਦੇ ਹੋਏ ਇਰਫਾਨ ਹੱਸ ਪਏ ਤੇ ਰੈਨਾ ਨੂੰ ਗਲੇ ਲਾਉਂਦੇ ਹੋਏ ਖੁਲਾਸਾ ਕੀਤਾ ਕਿ ਇਹ ਇਕ ਅਪ੍ਰੈਲ ਫੂਲ ਡੇਅ ਫ੍ਰੈਂਕ ਸੀ। ਇਸ ਦੇ ਬਾਅਦ ਰੈਨਾ ਨੇ ਰਾਹਤ ਦਾ ਸਾਹ ਲਿਆ। ਇਸ ਘਟਨਾ ਦੀ ਵੀਡੀਓ ਉੱਤੇ ਸ਼ੇਅਰ ਕੀਤੀ ਗਈ। ਇਸ ਉੱਤੇ ਰੈਨਾ ਤੇ ਇਰਫਾਨ ਦੋਵੇਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਰੈਨਾ ਨੇ ਲਿਖਿਆ ਕਿ ਮਜ਼ਾਕ ਜਾਂ ਝੂਠ ਬੋਲ ਕੇ ਅਪ੍ਰੈਲ ਫੂਲ ਕਹਿਣ ਤੋਂ ਚੰਗਾ ਹੈ ਕਿ ਇਕ ਦਰੱਖਤ ਲਾਓ ਤੇ ਕਹੋ ਅਪ੍ਰੈਲ ਫੂਲ। ਇਰਫਾਨ ਭਾਈ, ਤੁਹਾਡੀ ਫਿਲਮ ਦੇ ਲਈ ਸ਼ੁਭਕਾਮਨਾਵਾਂ। ਉਸੇ ਉੱਤੇ ਇਰਫਾਨ ਨੇ ਰਿਪਲਾਈ ਵਿਚ ਇਕ ਇਮੋਜੀ ਪੋਸਟ ਕੀਤਾ ਹੈ।
ਨਵੀਂ ਦਿੱਲੀ- IPL 2022 ਦੇ 45ਵੇਂ ਮੈਚ ਵਿੱਚ ਲਖਨਊ ਸੁਪਰ ਜਾਇੰਟਸ (LSG) ਨੇ ਦਿੱਲੀ ਕੈਪੀਟਲਜ਼ ਨੂੰ ਛੇ ਦੌੜਾਂ ਨਾਲ ਹਰਾਇਆ। ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਮੈਚ ਕਾਫੀ ਰੋਮਾਂਚਕ ਰਿਹਾ। ਜਿੱਤ ਤੋਂ ਬਾਅਦ ਲਖਨਊ ਕੈਂਪ ਬਹੁਤ ਖੁਸ਼ ਸੀ ਅਤੇ ਸਾਰੇ ਜਸ਼ਨ ਮਨਾਉਣ ਲੱਗੇ। ਇਸ ਦੌਰਾਨ ਟੀਮ ਦੇ ਮੈਂਟੋਰ ਅਤੇ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਆਪਣਾ ਆਪਾ ਗੁਆ ਬੈਠੇ। ਗੰਭੀਰ ਨੇ ਅਜਿਹਾ ਰਿਐਕਸ਼ਨ ਦਿੱਤਾ ਕਿ ਹੁਣ ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। Also Read: KGF 2 'ਤੇ 1000 ਕਰੋੜ ਰੁਪਏ ਦੀ ਬਰਸਾਤ, ਫਿਲਮ ਨੇ ਬਣਾਏ ਕਈ ਰਿਕਾਰਡ ਜਿੱਤ ਤੋਂ ਬਾਅਦ ਗੰਭੀਰ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਲਾਈਵ ਮੈਚ ਦੌਰਾਨ ਹੀ ਉਨ੍ਹਾਂ ਨੇ ਵੱਡੀ ਗਲਤੀ ਕਰ ਦਿੱਤੀ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਲੱਗਦਾ ਹੈ ਕਿ ਗੰਭੀਰ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ। ਉਹ ਇੰਨਾ ਗੁੱਸੇ 'ਚ ਸੀ ਕਿ ਲਾਈਵ ਮੈਚ ਦੌਰਾਨ ਹੀ ਉਸ ਦੇ ਮੂੰਹੋਂ ਗਾਲ੍ਹਾਂ ਨਿਕਲ ਗਈਆਂ। ਗੰਭੀਰ ਦੀ ਤਰਫੋਂ ਅਜਿਹੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਕਿਉਂਕਿ ਲਖਨਊ ਅਤੇ ਦਿੱਲੀ ਵਿਚਾਲੇ ਖੇਡਿਆ ਗਿਆ ਮੈਚ ਆਖਰੀ ਓਵਰ ਤੱਕ ਚੱਲਿਆ ਅਤੇ ਕਾਫੀ ਰੋਮਾਂਚਕ ਰਿਹਾ। ਦਿੱਲੀ ਹਾਰਦੇ ਹੀ ਗੰਭੀਰ ਆਪਣੇ ਜਜ਼ਬਾਤ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਉਨ੍ਹਾਂ ਦੇ ਮੂੰਹ 'ਚੋਂ ਅਪਸ਼ਬਦ ਨਿਕਲੇ। Also Read: ਕੋਰੋਨਾ ਟੀਕਾਕਰਨ 'ਤੇ ਸੁਪਰੀਮ ਵੱਡਾ ਫੈਸਲਾ: ਸਰਕਾਰ ਲੋਕਾਂ ਨੂੰ ਵੈਕਸੀਨ ਲੈਣ ਲਈ ਨਹੀਂ ਕਰ ਸਕਦੀ ਮਜਬੂਰ ਲਖਨਊ ਸੁਪਰ ਜਾਇੰਟਸ ਨੇ ਇਹ ਮੈਚ 6 ਦੌੜਾਂ ਨਾਲ ਜਿੱਤ ਲਿਆਮੈਚ ਦੀ ਗੱਲ ਕਰੀਏ ਤਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ ਦਿੱਲੀ ਕੈਪੀਟਲਸ ਨੂੰ 6 ਦੌੜਾਂ ਨਾਲ ਹਰਾਇਆ। ਇਸ ਟੂਰਨਾਮੈਂਟ ਵਿੱਚ ਲਖਨਊ ਦੀ ਇਹ ਸੱਤਵੀਂ ਜਿੱਤ ਹੈ ਅਤੇ ਟੀਮ ਹੁਣ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਐੱਲ ਰਾਹੁਲ ਦੀ ਅਗਵਾਈ ਵਾਲੀ ਲਖਨਊ ਸੁਪਰ ਜਾਇੰਟਸ ਨੇ 20 ਓਵ...
ਨਵੀਂ ਦਿੱਲੀ- ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਹਾਲ ਹੀ ਵਿੱਚ 44 ਬਿਲੀਅਨ ਡਾਲਰ ਵਿੱਚ ਟਵਿੱਟਰ ਖਰੀਦਿਆ ਹੈ। ਇਸ ਸੌਦੇ ਨੂੰ 25 ਅਪ੍ਰੈਲ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਇਸ ਦੌਰਾਨ ਕਈ ਲੋਕਾਂ ਨੇ ਐਲੋਨ ਮਸਕ ਨੂੰ ਕੁਝ ਹੋਰ ਕੰਪਨੀਆਂ ਖਰੀਦਣ ਦੀ ਸਲਾਹ ਦਿੱਤੀ। ਇਸ ਕੜੀ 'ਚ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦਾ ਨਾਂ ਵੀ ਜੁੜ ਗਿਆ ਹੈ। Also Read: ਪਾਣੀ ਦੀ ਦੁਰਵਰਤੋਂ 'ਤੇ ਚੰਡੀਗੜ੍ਹ ਮੇਅਰ ਦੀ ਚੇਤਾਵਨੀ, ਕੱਟੇ ਜਾ ਸਕਦੇ ਨੇ ਮੀਟਰ ਸ਼ੁਭਮਨ ਗਿੱਲ ਨੇ ਇੱਕ ਟਵੀਟ ਵਿੱਚ ਲਿਖਿਆ, 'ਐਲੋਨ ਮਸਕ, ਕਿਰਪਾ ਕਰਕੇ ਸਵਿਗੀ ਖਰੀਦੋ ਤਾਂ ਜੋ ਸਮੇਂ ਸਿਰ ਡਿਲੀਵਰੀ ਹੋ ਸਕੇ।' ਸ਼ੁਭਮਨ ਨੇ ਇਸ ਟਵੀਟ ਵਿੱਚ ਐਲੋਨ ਮਸਕ ਨੂੰ ਵੀ ਟੈਗ ਕੀਤਾ ਹੈ। ਹਾਲਾਂਕਿ, ਐਲੋਨ ਮਸਕ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਪ੍ਰਸ਼ੰਸਕਾਂ ਨੇ ਇਸ ਨੂੰ ਤੁਰੰਤ ਫੜ ਲਿਆ ਅਤੇ ਸ਼ੁਬਮਨ ਦੀ ਕਲਾਸ ਲਗਾ ਦਿੱਤੀ। ਪ੍ਰਸ਼ੰਸਕਾਂ ਨੇ ਸ਼ੁਭਮਨ ਨੂੰ ਕੀਤਾ ਟ੍ਰੋਲਇਕ ਯੂਜ਼ਰ ਨੇ ਟਿੱਪਣੀ ਕਰਦੇ ਹੋਏ ਲਿਖਿਆ, 'ਉਹ (ਸਵਿਗੀ) ਅਜੇ ਵੀ ਤੁਹਾਡੀ ਟੀ-20 ਬੱਲੇਬਾਜ਼ੀ ਨਾਲੋਂ ਤੇਜ਼ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ- ਸ਼ੁਭਮਨ ਦੀ ਸਟ੍ਰਾਈਕ ਰੇਟ ਇਸ ਸੀਜ਼ਨ 'ਚ ਕਿਸੇ ਵੀ ਤਰ੍ਹਾਂ ਕਿੰਗ ਕੋਹਲੀ (ਵਿਰਾਟ ਕੋਹਲੀ) ਤੋਂ ਬਿਹਤਰ ਨਹੀਂ ਹੈ। ਇੱਕ ਮਹਿਲਾ ਪ੍ਰਸ਼ੰਸਕ ਨੇ ਲਿਖਿਆ – ਤੁਹਾਨੂੰ Swiggy ਦੀ ਕੀ ਲੋੜ ਹੈ? ਮੈਂ ਤੁਹਾਡੇ ਲਈ ਖਾਣਾ ਬਣਾ ਸਕਦੀ ਹਾਂ। Also Read: Ram Setu: ਅਕਸ਼ੈ-ਜੈਕਲੀਨ ਦੇ ਪੋਸਟਰ 'ਚ ਟ੍ਰੋਲਸ ਨੇ ਲੱਭੀ ਵੱਡੀ ਗਲਤੀ? ਕਿਹਾ- ਵਿਮਲ ਖਾਓ ਤੇ ਬੋਲੇ 'ਜੁਬਾਨ ਕੇਸਰੀ'! ਸਵਿਗੀ ਨੇ ਵੀ ਦਿੱਤਾ ਸ਼ੁਭਮਨ ਨੂੰ ਜਵਾਬਪ੍ਰਸ਼ੰਸਕਾਂ ਤੋਂ ਇਲਾਵਾ ਸ਼ੁਭਮਨ ਦੀ ਪੋਸਟ ਨੂੰ Swiggy ਕੰਪਨੀ ਨੇ ਵੀ ਦੇਖਿਆ ਅਤੇ ਜਵਾਬ ਦਿੱਤਾ। ਸਵਿਗੀ ਨੇ ਲਿਖਿਆ- ਹੈਲੋ ਸ਼ੁਭਮਨ ਗਿੱਲ, ਟਵਿੱਟਰ ਹੋਵੇ ਜਾਂ ਨਹੀਂ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਆਰਡਰ ਨਾਲ ਸਭ ਕੁਝ ਠੀਕ ਰਹੇ। ਆਪਣੇ ਸਾਰੇ ਆਰਡਰ ਵੇਰਵਿਆਂ ਦੇ ਨਾਲ DM ਵਿੱਚ ਸਾਨੂੰ ਮਿਲੋ। ਅਸੀਂ ਇਸ 'ਤੇ ਤੇਜ਼ੀ ਨਾਲ ਕੰਮ ਕਰਾਂਗੇ। ਇਸ ਤੋਂ ਬਾਅਦ ਸਵਿਗੀ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਉਨ੍ਹਾਂ ਨੂੰ ਸ਼ੁਭਮਨ ਦਾ ਸੰਦੇਸ਼ ਮਿਲਿਆ ਹੈ। ਜਲਦੀ ਹੀ ਕੰਮ ਕਰੇਗਾ।...
ਨਵੀਂ ਦਿੱਲੀ- ਭਾਰਤੀ ਟੀਮ ਦੇ ਗੇਂਦਬਾਜ਼ ਕੁਲਦੀਪ ਯਾਦਵ ਇੰਡੀਅਨ ਪ੍ਰੀਮੀਅਰ ਲੀਗ (IPL) 2022 'ਚ ਆਪਣੇ ਪ੍ਰਦਰਸ਼ਨ ਨਾਲ ਕਾਫੀ ਸੁਰਖੀਆਂ ਬਟੋਰ ਰਹੇ ਹਨ। ਦਿੱਲੀ ਕੈਪੀਟਲਜ਼ (ਡੀਸੀ) ਦੇ ਗੇਂਦਬਾਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਰੁੱਧ ਤਿੰਨ ਓਵਰਾਂ ਵਿੱਚ 14 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਕੁਲਦੀਪ ਯਾਦਵ ਦੇ ਆਈਪੀਐਲ ਕਰੀਅਰ ਦਾ ਇਹ ਸਰਵੋਤਮ ਪ੍ਰਦਰਸ਼ਨ ਹੈ। ਉਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਨੇ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ। Also Read: Lock Upp 'ਚ ਬੰਦ ਪਾਇਲ ਰੋਹਤਗੀ ਬਣਨਾ ਚਾਹੁੰਦੀ ਹੈ ਮਾਂ, ਸਰੋਗੇਸੀ 'ਤੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ ਸਭ ਤੋਂ ਪਹਿਲਾਂ ਪਾਰੀ ਦੇ ਅੱਠਵੇਂ ਓਵਰ ਵਿੱਚ ਕੁਲਦੀਪ ਯਾਦਵ ਨੇ ਬਾਬਾ ਇੰਦਰਜੀਤ (6) ਅਤੇ ਸੁਨੀਲ ਨਰਾਇਣ (0) ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕੀਤਾ। ਇੰਦਰਜੀਤ ਕੈਰੇਬੀਅਨ ਖਿਡਾਰੀ ਰੋਵਮੈਨ ਪਾਵੇਲ ਨੂੰ ਕੈਚ ਕਰਵਾ ਬੈਠੇ, ਜਦਕਿ ਨਰੇਨ ਨੂੰ ਕੁਲਦੀਪ ਯਾਦਵ ਨੇ ਐਲਬੀਡਬਲਿਊ ਆਊਟ ਕੀਤਾ। ਇਸ ਤੋਂ ਬਾਅਦ 14ਵੇਂ ਓਵਰ ਵਿੱਚ ਉਸ ਨੇ ਵਿਰੋਧੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਅਤੇ ਆਂਦਰੇ ਰਸੇਲ ਨੂੰ ਆਊਟ ਕਰਕੇ ਕੇਕੇਆਰ ਦੀ ਕਮਰ ਤੋੜ ਦਿੱਤੀ। ਸ਼੍ਰੇਅਸ 42 ਦੌੜਾਂ ਬਣਾ ਕੇ ਵਿਕਟ ਦੇ ਪਿੱਛੇ ਕੈਚ ਹੋ ਗਏ, ਜਦਕਿ ਰਸੇਲ ਬਿਨਾਂ ਖਾਤਾ ਖੋਲ੍ਹੇ ਸਟੰਪ ਆਊਟ ਹੋ ਗਏ। Also Read: ਕੋਰੋਨਾ ਦੇ ਦੇਸ਼ 'ਚ ਲਗਾਤਾਰ ਵਧ ਰਹੇ ਮਾਮਲਾ, ਨਵੇਂ ਮਾਮਲੇ 3,337 ਤੇ 60 ਮਰੀਜ਼ਾਂ ਦੀ ਹੋਈ ਮੌਤ ਸਚਿਨ ਦੇ ਰਿਕਾਰਡ ਦੀ ਬਰਾਬਰੀ ਕੀਤੀਇਸ ਸ਼ਾਨਦਾਰ ਪ੍ਰਦਰਸ਼ਨ ਲਈ ਕੁਲਦੀਪ ਯਾਦਵ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਕੁਲਦੀਪ ਨੂੰ IPL 2022 'ਚ ਚੌਥੀ ਵਾਰ 'ਪਲੇਅਰ ਆਫ ਦਿ ਮੈਚ' ਐਲਾਨਿਆ ਗਿਆ ਹੈ। ਇਸ ਨਾਲ ਉਹ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਵਾਰ ਇਹ ਐਵਾਰਡ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ਵਿੱਚ ਸਾਂਝੇ ਤੌਰ ’ਤੇ ਦੂਜੇ ਨੰਬਰ ’ਤੇ ਆ ਗਿਆ ਹੈ। ਸਚਿਨ ਤੇਂਦੁਲਕਰ, ਰਿਤੁਰਾਜ ਗਾਇਕਵਾੜ ਅਤੇ ਰੋਹਿਤ ਸ਼ਰਮਾ ਨੇ ਵੀ ਇੱਕ ਸੀਜ਼ਨ ਵਿੱਚ ਚਾਰ ਵਾਰ ਪਲੇਅਰ ਆਫ ਦਿ ਮੈਚ ਦਾ ਖਿਤਾਬ ਜਿੱਤਿਆ ਹੈ। ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਭਾਰਤੀ ਸੂਚੀ...
ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (IPL) 2022 ਵਿੱਚ ਕਈ ਮਿਸਟਰੀ ਗਰਲਸ ਸੁਰਖੀਆਂ ਵਿੱਚ ਆਈਆਂ ਹਨ। ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਏ ਮੈਚ 'ਚ ਇਕ ਲੜਕੀ ਦੀ ਪ੍ਰਤੀਕਿਰਿਆ ਟੀਵੀ 'ਤੇ ਵੀ ਦਿਖਾਈ ਗਈ ਅਤੇ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। CSK ਗਰਲ ਕੋਈ ਹੋਰ ਨਹੀਂ ਸਗੋਂ ਅਦਾਕਾਰਾ ਸ਼ਰੂਤੀ ਤੁਲੀ ਹੈ। ਚੇਨਈ-ਪੰਜਾਬ ਦੇ ਮੈਚ ਤੋਂ ਬਾਅਦ ਸ਼ਰੂਤੀ ਤੁਲੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੰਸਟਾਗ੍ਰਾਮ 'ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ ਵਧੀ ਹੈ, ਨਾਲ ਹੀ ਵੀਡੀਓ-ਫੋਟੋ ਵੀ ਵਾਇਰਲ ਹੋਣ ਲੱਗੀਆਂ ਹਨ। ਖਬਰਾਂ ਮੁਤਾਬਕ ਸ਼ਰੂਤੀ ਤੁਲੀ ਨੇ ਬਿੱਗ ਬੌਸ ਸਟਾਰ ਆਸਿਮ ਰਿਆਜ਼ ਨੂੰ ਡੇਟ ਕੀਤਾ ਸੀ। ਹਾਲਾਂਕਿ ਦੋਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਜਨਤਕ ਨਹੀਂ ਕੀਤਾ ਪਰ ਉਨ੍ਹਾਂ ਦੀ ਦੋਸਤੀ ਨੇ ਕਾਫੀ ਸੁਰਖੀਆਂ ਬਟੋਰੀਆਂ। ਅੰਮ੍ਰਿਤਸਰ ਦੀ ਰਹਿਣ ਵਾਲੀ ਸ਼ਰੂਤੀ ਤੁਲੀ 2013 ਵਿੱਚ ਮਿਸ ਇੰਡੀਆ-ਦੀਵਾ ਮੁਕਾਬਲਾ ਜਿੱਤ ਚੁੱਕੀ ਹੈ। ਸ਼ਰੂਤੀ ਤੁਲੀ ਦੀ ਇਹ ਪ੍ਰਤੀਕਿਰਿਆ ਉਦੋਂ ਵਾਇਰਲ ਹੋ ਗਈ ਜਦੋਂ ਚੇਨਈ ਸੁਪਰ ਕਿੰਗਜ਼ ਦੇ ਅੰਬਤੀ ਰਾਇਡੂ ਨੇ ਪੰਜਾਬ ਕਿੰਗਜ਼ ਖਿਲਾਫ ਮੈਚ ਦੌਰਾਨ ਲਗਾਤਾਰ ਤਿੰਨ ਛੱਕੇ ਜੜੇ। ਸ਼ਰੂਤੀ ਤੁਲੀ ਮਿਸ ਯੂਨੀਵਰਸ ਮੁਕਾਬਲੇ ਵਿਚ ਵੀ ਹਿੱਸਾ ਲੈ ਚੁੱਕੀ ਹੈ, ਜਿਸ ਵਿਚ ਉਹ ਤੀਜੇ ਨੰਬਰ 'ਤੇ ਆਈ ਸੀ। ਸ਼ਰੂਤੀ ਤੁਲੀ ਇੱਕ ਮਾਡਲ ਵੀ ਹੈ, ਕਈ ਬ੍ਰਾਂਡਾਂ ਨੂੰ ਐਂਡਾਰਸ ਕਰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ ...
ਬੈਂਗਲੁਰੂ- ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਐਲਵੇਰਾ ਬ੍ਰਿਟੋ ਦਾ ਮੰਗਲਵਾਰ ਨੂੰ ਇੱਥੇ ਵਧਦੀ ਉਮਰ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੀ ਸੀ। ਤਿੰਨ ਬ੍ਰਿਟੋ ਭੈਣਾਂ (ਰੀਤਾ ਤੇ ਮੇਈ) 'ਚ ਸਭ ਤੋਂ ਵੱਡੀ ਐਲਵੇਰਾ ਦਾ 1960 ਤੋਂ 1967 ਤਕ ਘਰੇਲੂ ਪ੍ਰਤੀਯੋਗਿਤਾਵਾਂ 'ਚ ਦਬਦਬਾ ਰਿਹਾ ਤੇ ਉਨ੍ਹਾਂ ਦੀ ਮੌਜੂਦਗੀ ਵਾਲੀ ਕਰਨਾਟਕ ਦੀ ਟੀਮ ਨੇ ਇਸ ਦੌਰਾਨ 7 ਰਾਸ਼ਟਰੀ ਖ਼ਿਤਾਬ ਜਿੱਤੇ। Also Read: ਵਧੇ ਭਾਰ ਕਾਰਨ ਟ੍ਰੋਲ ਹੋਈ Harnaaz Sandhu ਨੇ ਬਦਲਿਆ ਲੁੱਕ, ਤਸਵੀਰਾਂ ਐਲਵੇਰਾ ਨੇ ਆਸਟਰੇਲੀਆ, ਸ਼੍ਰੀਲੰਕਾ ਤੇ ਜਾਪਾਨ ਦੇ ਖ਼ਿਲਾਫ਼ ਭਾਰਤ ਦੀ ਨੁਮਾਇੰਦਗੀ ਕੀਤੀ। ਅਲਵੇਰਾ 1965 'ਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ ਸਿਰਫ਼ ਦੂਜੀ ਮਹਿਲਾ ਹਾਕੀ ਖਿਡਾਰੀ ਸੀ। ਉਨ੍ਹਾਂ ਤੋਂ ਪਹਿਲਾਂ ਐਨੇ ਡੁਮਸਡੇਨ (1961) ਨੂੰ ਅਰਜੁਨ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ। ਐਲਵੇਰਾ ਨੇ ਵੀ ਆਪਣੀਆਂ ਭੈਣਾਂ ਵਾਂਗ ਵਿਆਹ ਨਹੀਂ ਕੀਤਾ। ਹਾਕੀ ਇੰਡੀਆ ਨੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ। Also Read: ਉਦੈਭਾਨ ਨੂੰ ਮਿਲੀ ਹਰਿਆਣਾ ਕਾਂਗਰਸ ਦੀ ਕਮਾਨ, ਕੁਮਾਰੀ ਸ਼ੈਲਜਾ ਦਾ ਅਸਤੀਫਾ ਮਨਜ਼ੂਰ ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰੋ ਨਿੰਗੋਬਮ ਨੇ ਬਿਆਨ 'ਚ ਕਿਹਾ- ਐਲਵੇਰਾ ਬ੍ਰਿਟੋ ਦੇ ਦਿਹਾਂਤ ਦੇ ਬਾਰੇ 'ਚ ਸੁਣ ਕੇ ਬਹੁਤ ਦੁਖ ਹੋਇਆ। ਉਹ ਆਪਣੇ ਸਮੇਂ ਦੀਆਂ ਖਿਡਾਰੀਆਂ 'ਚੋਂ ਕਾਫ਼ੀ ਅੱਗੇ ਸੀ ਤੇ ਮਹਿਲਾ ਹਾਕੀ 'ਚ ਉਨ੍ਹਾਂ ਨੇ ਕਈ ਮੱਲਾਂ ਮਾਰੀਆਂ ਤੇ ਸੂਬੇ 'ਚ ਪ੍ਰਸ਼ਾਸਕ ਦੇ ਤੌਰ 'ਤੇ ਖੇਡ ਦੀ ਸੇਵਾ ਜਾਰੀ ਰੱਖੀ। ਉਨ੍ਹਾਂ ਕਿਹਾ ਕਿ ਹਾਕੀ ਇੰਡੀਆ ਤੇ ਪੂਰੇ ਹਾਕੀ ਭਾਈਚਾਰੇ ਵਲੋਂ ਅਸੀਂ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਪ੍ਰਗਟਾਉਂਦੇ ਹਾਂ। ...
ਨਵੀਂ ਦਿੱਲੀ- ਚੇਨਈ ਸੁਪਰ ਕਿੰਗਜ਼ (CSK) ਦੇ ਬੱਲੇਬਾਜ਼ ਡੇਵੋਨ ਕੋਨਵੇ ਨੇ ਹਾਲ ਹੀ ਵਿੱਚ ਆਈਪੀਐਲ ਸੀਜ਼ਨ ਦੇ ਮੱਧ ਵਿੱਚ ਟੀਮ ਦੇ ਖਿਡਾਰੀਆਂ ਨਾਲ ਆਪਣੀ ਪ੍ਰੀ-ਵੈਡਿੰਗ ਪਾਰਟੀ ਕੀਤੀ ਸੀ। ਜਸ਼ਨ ਦੌਰਾਨ ਚੇਨਈ ਦੇ ਕਈ ਖਿਡਾਰੀ ਰਵਾਇਤੀ ਭਾਰਤੀ ਪਹਿਰਾਵਾ ਪਹਿਨ ਕੇ ਮਸਤੀ ਕਰਦੇ ਨਜ਼ਰ ਆਏ। ਫਰੈਂਚਾਇਜ਼ੀ ਨੇ ਜਸ਼ਨ ਦਾ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਕੋਨਵੇ ਅਤੇ ਉਸਦੀ ਮੰਗੇਤਰ ਕਿਮ ਵਾਟਸਨ ਕੇਕ ਕੱਟਦੇ ਹੋਏ ਦਿਖਾਈ ਦਿੱਤੇ। ਜੋ ਜਲਦੀ ਹੀ ਸਾਥੀਆਂ ਨੇ ਕੌਨਵੇ ਦੇ ਮੂੰਹ 'ਤੇ ਲਾ ਦਿੱਤਾ। ਵੀਡੀਓ 'ਚ ਡਵੇਨ ਬ੍ਰਾਵੋ ਨੇ ਜ਼ਬਰਦਸਤ ਡਾਂਸ ਕੀਤਾ। ਇੰਨਾ ਹੀ ਨਹੀਂ ਸੈਲੀਬ੍ਰੇਸ਼ਨ ਦੌਰਾਨ ਐੱਮਐੱਸ ਧੋਨੀ ਵੀ ਮਿਊਜ਼ਿਕ 'ਤੇ ਝੂਮਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। Also Read: ਨਜਾਇਜ਼ ਮਾਈਨਿੰਗ ਖਿਲਾਫ਼ ਪੰਜਾਬ ਸਰਕਾਰ ਦਾ ਐਕਸ਼ਨ, ਜਾਰੀ ਕੀਤਾ ਟੋਲ ਫ੍ਰੀ ਨੰਬਰ ਕੋਨਵੇ ਨੂੰ ਫਰਵਰੀ ਵਿੱਚ ਆਈਪੀਐਲ 2022 ਦੀ ਮੇਗਾ ਨਿਲਾਮੀ ਵਿੱਚ ਚੇਨਈ ਸੁਪਰ ਕਿੰਗਜ਼ ਨੇ 1 ਕਰੋੜ ਰੁਪਏ ਵਿੱਚ ਖਰੀਦਿਆ ਸੀ। ਕੌਨਵੇ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਸੀਜ਼ਨ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ, ਪਰ ਉਹ ਸਿਰਫ਼ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਿਆ ਸੀ। ਕੋਨਵੇ ਜਲਦੀ ਹੀ ਵਿਆਹ ਦੇ ਬੰਧਨ ਵਿਚ ਬੱਝਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਟੀਮ ਨਾਲ ਪ੍ਰੀ-ਵੈਡਿੰਗ ਪਾਰਟੀ ਕੀਤੀ ਅਤੇ ਇਸ ਦੌਰਾਨ ਸਾਰਿਆਂ ਨੇ ਖੂਬ ਮਸਤੀ ਕੀਤੀ। ਪ੍ਰਸ਼ੰਸਕਾਂ ਨੇ ਵੀ ਕਨਵੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਹੁਣ ਤੱਕ ਇਸ ਵੀਡੀਓ ਨੂੰ ਸਾਰੇ ਪਲੇਟਫਾਰਮ 'ਤੇ ਲੱਖਾਂ ਲੋਕ ਦੇਖ ਚੁੱਕੇ ਹਨ। Also Read: CM ਮਾਨ ਨੇ ਕੀਤਾ ਡਾ. ਭੀਮ ਰਾਓ ਅੰਬੇਡਕਰ School Of Excellence ਕਾਲਕਾਜੀ ਦਾ ਦੌਰਾ...
ਨਵੀਂ ਦਿੱਲੀ- ਆਈਪੀਐੱਲ ਸੀਜ਼ਨ 'ਚ ਦਿੱਲੀ ਕੈਪੀਟਲਜ਼ (DC) ਟੀਮ ਦੇ ਕਪਤਾਨ ਰਿਸ਼ਭ ਪੰਤ ਨੂੰ ਮੈਚ ਦੌਰਾਨ ਗੁੱਸੇ 'ਚ ਆਉਣ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਆਈਪੀਐਲ ਨੇ ਪੰਤ ਨੂੰ ਆਚਾਰ ਸੰਹਿਤਾ ਦੀ ਉਲੰਘਣਾ ਦਾ ਦੋਸ਼ੀ ਮੰਨਦੇ ਹੋਏ ਜੁਰਮਾਨਾ ਲਗਾਇਆ ਹੈ। ਉਸ ਦੇ ਨਾਲ ਹੀ ਟੀਮ ਦੇ ਤੇਜ਼ ਗੇਂਦਬਾਜ਼ੀ ਆਲਰਾਊਂਡਰ ਸ਼ਾਰਦੁਲ ਠਾਕੁਰ ਅਤੇ ਸਹਾਇਕ ਕੋਚ ਪ੍ਰਵੀਨ ਆਮਰੇ 'ਤੇ ਵੀ ਜੁਰਮਾਨਾ ਲਗਾਇਆ ਗਿਆ ਹੈ। Also Read: ਵੱਡੀ ਖਬਰ: ਮਾਨ ਸਰਕਾਰ ਵਲੋਂ ਬਿਜਲੀ ਵਿਭਾਗ 'ਚ ਭਰਤੀ ਲਈ ਨੋਟਿਸ ਜਾਰੀ ਦਰਅਸਲ ਦਿੱਲੀ ਦੀ ਟੀਮ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਰਾਇਲਸ ਦੇ ਖਿਲਾਫ ਮੈਚ ਖੇਡਿਆ, ਜਿਸ 'ਚ ਰਿਸ਼ਭ ਪੰਤ ਦੀ ਟੀਮ ਨੂੰ 15 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੇ ਆਖਰੀ ਓਵਰ 'ਚ ਨੋ-ਬਾਲ ਦਾ ਵਿਵਾਦ ਵੀ ਹੋਇਆ। ਇਸ ਦੌਰਾਨ ਰਿਸ਼ਭ ਪੰਤ ਨੇ ਗੁੱਸੇ 'ਚ ਆਪਣੇ ਬੱਲੇਬਾਜ਼ਾਂ ਨੂੰ ਵਾਪਸ ਬੁਲਾਉਣ ਦਾ ਸੰਕੇਤ ਦਿੱਤਾ ਸੀ। ਇਸ ਦੇ ਲਈ ਉਸ ਨੇ ਆਮਰੇ ਨੂੰ ਵੀ ਮੈਦਾਨ ਵਿੱਚ ਭੇਜਿਆ ਸੀ। ਸ਼ਾਰਦੁਲ ਨੇ ਇਸ ਮਾਮਲੇ 'ਚ ਦੋਵਾਂ ਦਾ ਸਾਥ ਦਿੱਤਾ ਸੀ। ਇਸ ਦੇ ਲਈ ਉਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਪੰਤ 'ਤੇ ਮੈਚ ਫੀਸ ਦਾ 100 ਫੀਸਦੀ ਜੁਰਮਾਨਾ ਲਗਾਇਆ ਗਿਆਰਿਸ਼ਭ ਪੰਤ 'ਤੇ ਮੈਚ ਫੀਸ ਦਾ 100 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਉਸ ਨੇ ਦੋਸ਼ ਅਤੇ ਜੁਰਮਾਨਾ ਵੀ ਸਵੀਕਾਰ ਕਰ ਲਿਆ ਹੈ। ਜਦਕਿ ਸ਼ਾਰਦੁਲ ਠਾਕੁਰ 'ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਉਸ ਨੇ ਵੀ ਇਸ ਨੂੰ ਸਵੀਕਾਰ ਕਰ ਲਿਆ ਹੈ। ਰਿਸ਼ਭ ਪੰਤ ਨੂੰ ਆਈਪੀਐਲ ਕੋਡ ਆਫ ਕੰਡਕਟ ਦੇ ਲੈਵਲ-2 ਤਹਿਤ ਧਾਰਾ 2.7 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਜਦਕਿ ਸ਼ਾਰਦੁਲ ਨੂੰ ਆਈਪੀਐਲ ਕੋਡ ਆਫ ਕੰਡਕਟ ਦੇ ਲੈਵਲ-2 ਤਹਿਤ ਧਾਰਾ 2.8 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਆਮਰੇ 'ਤੇ ਇਕ ਮੈਚ ਲਈ ਪਾਬੰਦੀਅੰਪਾਇਰ ਨਾਲ ਬਹਿਸ ਕਰਨ ਅਤੇ ਆਪਣੇ ਖਿਡਾਰੀਆਂ ਨੂੰ ਵਾਪਸ ਬੁਲਾਉਣ ਲਈ ਮੈਦਾਨ 'ਚ ਉਤਰੇ ਦਿੱਲੀ ਟੀਮ ਦੇ ਸਹਾਇ...
ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਛਾਏ ਹੋਏ ਹਨ। ਉਨ੍ਹਾਂ ਨੇ ਆਪਣੀ ਪਤਨੀ ਪੂਜਾ ਯਾਦਵ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਕੈਫ ਨੇ ਪੋਸਟ 'ਚ ਫਿਲਮੀ ਗੀਤਾਂ ਦੀਆਂ ਲਾਈਨਾਂ ਵੀ ਲਿਖੀਆਂ ਹਨ। Also Read: ਪਤਨੀ ਦੇ ਕਤਲ ਦੀ ਗਵਾਹੀ ਦੇਣ ਆਏ ਪਤੀ ਦਾ ਅਦਾਲਤ 'ਚ ਗੋਲੀਆਂ ਮਾਰ ਕੇ ਕਤਲ View this post on Instagram A post shared by Mohammad Kaif (@mohammadkaif87) ਦਰਅਸਲ ਕੈਫ ਦੀ ਪਤਨੀ ਪੂਜਾ ਯਾਦਵ 41 ਸਾਲ ਦੀ ਹੋ ਗਈ ਹੈ। ਉਨ੍ਹਾਂ ਨੇ ਵੀਰਵਾਰ (21 ਅਪ੍ਰੈਲ) ਨੂੰ ਆਪਣਾ ਜਨਮਦਿਨ ਮਨਾਇਆ ਹੈ। ਇਸ ਮੌਕੇ 'ਤੇ ਕੈਫ ਨੇ ਸੋਸ਼ਲ ਮੀਡੀਆ 'ਤੇ ਆਪਣੀ ਪਤਨੀ ਲਈ ਇਕ ਫਿਲਮ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਨਾਲ ਮੁਹੰਮਦ ਕੈਫ ਨੇ ਪਤਨੀ ਪੂਜਾ ਨਾ...
ਸ਼ਿਲਾਂਗ- ਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਦੀਨਦਿਆਲਨ ਵਿਸ਼ਵਾ ਦੀ ਗੁਹਾਟੀ ਹਵਾਈ ਅੱਡੇ ਤੋਂ ਸ਼ਿਲਾਂਗ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਉਹ ਐਤਵਾਰ ਨੂੰ 83ਵੀਂ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਲਈ ਗੁਹਾਟੀ ਤੋਂ ਸ਼ਿਲਾਂਗ ਜਾਂਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। Also Read: ਸੰਗਰੂਰ SSP ਨੇ ਪੇਸ਼ ਕੀਤੀ ਮਿਸਾਲ, ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀਆਂ ਧੀਆਂ ਲਈ ਕੀਤਾ ਇਹ ਐਲਾਨ ਤਾਮਿਲਨਾਡੂ ਟੇਬਲ ਟੈਨਿਸ ਖਿਡਾਰੀ ਦੀਨਦਿਆਲਨ ਵਿਸ਼ਵ ਤਮੀਜ਼ਾਗਾ ਟੇਬਲ ਟੈਨਿਸ ਐਸੋਸੀਏਸ਼ਨ (ਟੀਟੀਟੀਏ) ਰਾਜ ਪੁਰਸ਼ ਟੀਮ ਦਾ ਹਿੱਸਾ ਸੀ। ਉਹ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਹੋਣ ਵਾਲੀ 83ਵੀਂ ਸੀਨੀਅਰ ਰਾਸ਼ਟਰੀ ਅਤੇ ਅੰਤਰ-ਰਾਜੀ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਸਨ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਸੜਕ ਹਾਦਸੇ 'ਚ ਟੂਰਿਸਟ ਗੱਡੀ ਦੇ ਡਰਾਈਵਰ ਦੀ ਵੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਹੈ। ਜਿਸ ਦੀ ਪਛਾਣ ਦੀਪਲ ਦਾਸ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਵਿਫਟ ਡਿਜ਼ਾਇਰ ਕਾਰ ਗੁਹਾਟੀ ਹਵਾਈ ਅੱਡੇ ਤੋਂ ਸ਼ਿਲਾਂਗ ਜਾ ਰਹੀ ਸੀ। NH-6 'ਤੇ ਕਾਰ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਵਾਹਨ ਨੂੰ ਟੱਕਰ ਮਾਰ ਦਿੱਤੀ ਤੇ 50 ਮੀਟਰ ਡੂੰਘੀ ਖੱਡ 'ਚ ਜਾ ਡਿੱਗਿਆ। Also Read: ਰੂਪਨਗਰ 'ਚ ਮਾਲ ਗੱਡੀ ਦੇ 16 ਡੱਬੇ ਪਟੜੀ ਤੋਂ ਉਤਰੇ, ਆਵਾਜਾਈ ਪ੍ਰਭਾਵਿਤ, 8 ਟਰੇਨਾਂ ਰੱਦ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਿਸ ਨੇ ਟਰੱਕ ਚਾਲਕ ਅਤੇ ਕਾਰ ਸਵਾਰਾਂ ਨੂੰ ਇਲਾਜ ਲਈ ਨੋਂਗਪੋਹ ਸਿਵਲ ਹਸਪਤਾਲ ਪਹੁੰਚਾਇਆ। ਗੰਭੀਰ ਸੱਟਾਂ ਕਾਰਨ ਉਸ ਨੂੰ ਉੱਤਰ ਪੂਰਬੀ ਇੰਦਰਾ ਗਾਂਧੀ ਖੇਤਰੀ ਸਿਹਤ ਅਤੇ ਮੈਡੀਕਲ ਵਿਗਿਆਨ ਸੰਸਥਾਨ (NEIGRIHMS) ਹਸਪਤਾਲ ਸ਼ਿਲਾਂਗ ਰੈਫਰ ਕਰ ਦਿੱਤਾ ਗਿਆ, ਜਦਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨੋਂਗਪੋਹ ਸਿਵਲ ਹਸਪਤਾਲ ਭੇਜ ਦਿੱਤਾ ਗਿਆ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार