LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Rishabh Pant ਨੂੰ ਲੱਗਿਆ 1.6 ਕਰੋੜ ਦਾ ਚੂਨਾ, ਸਾਥੀ ਕ੍ਰਿਕਟਰ ਨੇ ਕੀਤੀ ਧੋਖਾਧੜੀ

24may rishab

ਨਵੀਂ ਦਿੱਲੀ- ਆਈਪੀਐੱਲ ਵਿਚ ਦਿੱਲੀ ਕੈਪੀਟਲ ਦੇ ਕਪਤਾਨ ਰਿਸ਼ਭ ਪੰਤ ਦੇ ਨਾਲ ਧੋਖਾਧੜੀ ਹੋਈ ਹੈ। ਹਰਿਆਣਾ ਦੇ ਕ੍ਰਿਕਟਰ ਮ੍ਰਿਣਾਂਕ ਸਿੰਘ ਦੇ ਖਿਲਾਫ ਭਾਰਤੀ ਵਿਕਟਕੀਪਰ ਨੇ 1.6 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਰਿਸ਼ਭ ਪੰਤ ਨੂੰ ਮਹਿੰਗੀ ਲਗਜ਼ਰੀ ਘੜੀਆਂ ਸਸਤੇ ਵਿਚ ਖਰੀਦਣ ਦੇ ਚੱਕਰ ਵਿਚ ਇਹ ਚੂਨਾ ਲੱਗਿਆ ਹੈ। ਪਤਾ ਲੱਗਿਆ ਹੈ ਕਿ ਮ੍ਰਿਣਾਂਕ ਖਿਲਾਫ ਪਹਿਲਾਂ ਵੀ ਠੱਗੀ ਦਾ ਮਾਮਲਾ ਦਰਜ ਹੈ। ਇਸੇ ਮਹੀਨੇ ਉਸ ਨੂੰ ਮੁੰਬਈ ਦੇ ਆਰਥਰ ਰੋਡ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ। ਉਹ ਕੇਸ ਵੀ ਇਕ ਬਿਜ਼ਨਸਮੈਨ ਤੋਂ 6 ਲੱਖ ਠੱਗਣ ਦਾ ਹੈ।

Also Read: ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਗ੍ਰਿਫਤਾਰ, ਕਮਿਸ਼ਨ ਦੇ ਦੋਸ਼ਾਂ ਤੋਂ ਬਾਅਦ CM ਮਾਨ ਨੇ ਕੀਤਾ ਸੀ ਬਰਖਾਸਤ

ਰਿਸ਼ਭ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਜਨਵਰੀ 2021 ਵਿਚ ਮ੍ਰਿਣਾਂਕ ਨੇ ਮੈਨੂੰ ਤੇ ਮੇਰੇ ਮੈਨੇਜਰ ਨੂੰ ਕਿਹਾ ਕਿ ਉਸ ਨੇ ਲਗਜ਼ਰੀ ਘੜੀ, ਬੈਗਸ ਤੇ ਜਿਊਲਰੀ ਵਰਗੀਆਂ ਮਹਿੰਗੀਆਂ ਵਸਤਾਂ ਦਾ ਬਿਜ਼ਨੈੱਸ ਸ਼ੁਰੂ ਕੀਤਾ ਹੈ। ਉਸ ਨੇ ਮੇਰੇ ਨਾਲ ਕਈ ਕ੍ਰਿਕਟਰਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਸਾਰੇ ਉਸ ਦੇ ਗਾਹਕ ਹਨ। ਨਾਲ ਹੀ ਮੈਨੂੰ ਝੂਠਾ ਵਾਅਦਾ ਵੀ ਕੀਤਾ ਗਿਆ ਕਿ ਉਹ ਘੱਟ ਕੀਮਤ ਵਿਚ ਬ੍ਰਾਂਡਡ ਘੜੀਆਂ ਦਿਵਾਏਗਾ। ਦੋਸ਼ੀ ਮ੍ਰਿਣਾਂਕ ਦੀ ਕਹਾਣੀ ਉੱਤੇ ਭਰੋਸਾ ਕਰਦੇ ਹੋਏ ਰਿਸ਼ਭ ਪੰਤ ਨੇ ਫਰਵਰੀ 2021 ਵਿਚ ਆਪਣੀਆਂ ਕੁਝ ਲਗਜ਼ਰੀ ਘੜੀਆਂ, ਗਹਿਣਿਆਂ ਸਣਏ ਕੁਝ ਮਹਿੰਗੀਆਂ ਆਈਟਮਾਂ ਸੌਂਪੀਆਂ ਸਨ, ਜਿਨ੍ਹਾਂ ਦੀ ਕੁੱਲ ਕੀਮਤ 65 ਲੱਖ 77 ਹਜ਼ਾਰ ਦੱਸੀ ਜਾ ਰਹੀ ਹੈ, ਉਸ ਨੂੰ ਵੀ ਦੋਸ਼ੀ ਨੇ ਅਜੇ ਤੱਕ ਵਾਪਸ ਨਹੀਂ ਕੀਤਾ ਹੈ।

ਫਿਲਹਾਲ ਜੇਲ੍ਹ 'ਚ ਹੈ ਦੋਸ਼ੀ
ਇਸੇ ਮਹੀਨੇ ਦੀ ਸ਼ੁਰੂਆਤ ਵਿਚ ਜੁਹੂ ਪੁਲਿਸ ਨੇ 6 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿਚ ਮ੍ਰਿਣਾਂਕ ਨੂੰ ਗ੍ਰਿਫਤਾਰ ਕੀਤਾ ਸੀ। ਰਿਸ਼ਭ ਪੰਤ ਇਸ਼ ਖਿਡਾਰੀ ਤੋਂ ਫ੍ਰੈਂਕ ਮੂਲਰ ਵੈਨਗਾਰਡ ਯਾਚਿੰਗ ਸੀਰੀਜ਼ ਤੋਂ ਇਕ ਘੜੀ ਖਰੀਦਣਾ ਚਾਹੁੰਦੇ ਸਨ, ਜਿਸ ਦੇ ਲਈ ਉਨ੍ਹਾਂ ਨੇ 36 ਲੱਖ ਰੁਪਏ ਦਿੱਤੇ ਸਨ। ਨਾਲ ਹੀ ਰਿਚਰਡ ਮਿਲ ਦੀ ਇਕ ਘੜੀ ਦੇ ਲਈ 62 ਲੱਖ ਰੁਪਏ ਵੀ ਦਿੱਤੇ ਸਨ।

Also Read: Nargis Fakhri ਦਾ ਹਲਟਰ ਨੈੱਕ ਗੁਲਾਬੀ ਗਾਊਨ 'ਚ ਜਲਵਾ, ਕਾਨਸ ਦੇ ਰੈੱਡ ਕਾਰਪੇਟ 'ਤੇ ਬਿਖੇਰਿਆ ਜਾਦੂ

ਖਰਾਬ ਕਪਤਾਨੀ ਕਾਰਨ ਬਾਹਰ ਹੋਈ ਦਿੱਲੀ
ਸਾਊਥ ਅਫਰੀਕਾ ਦੇ ਖਿਲਾਫ T-20 ਸੀਰੀਜ਼ ਦੇ ਲਈ ਰਿਸ਼ਭ ਪੰਤ ਨੂੰ ਹਾਲ ਹੀ ਵਿਚ ਟੀਮ ਇੰਡੀਆ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿਚ ਉਹ ਦਿੱਲੀ ਕੈਪਿਟਲ ਦੇ ਕਪਤਾਨ ਸਨ। ਮੁੰਬਈ ਦੇ ਖਿਲਾਫ ਮੈਚ ਵਿਚ ਨਾ ਜਿੱਤ ਸਕਣ ਕਾਰਨ ਉਨ੍ਹਾਂ ਦੀ ਟੀਮ ਪਲੇਆਫ ਤੱਕ ਨਹੀਂ ਪਹੁੰਚ ਸਕੀ। ਉਸ ਮੈਚ ਵਿਚ ਰਿਸ਼ਭ ਪੰਤ ਨੇ ਇਕ ਆਸਾਨ ਕੈਚ ਟਪਕਾਇਆ ਸੀ। ਨਾਲ ਹੀ ਅਹਿਮ ਮੌਕੇ ਟਿਮ ਡੇਵਿਡ ਦੇ ਖਿਲਾਫ ਡੀਆਰਐੱਸ ਨਾ ਲੈਣਾ ਵੀ ਭਾਰੀ ਪਿਆ ਸੀ।

In The Market