ਚੰਡੀਗੜ੍ਹ- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸਿਹਤ ਮੰਤਰੀ ਰਹੇ ਡਾ. ਵਿਜੇ ਸਿੰਗਲਾ ਨੂੰ ਕੈਬਨਿਟ ਵਿਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਵਿਜੇ ਸਿੰਗਲਾ ਸਿਹਤ ਵਿਭਾਗ ਵਿਚ ਹਰ ਕੰਮ ਤੇ ਟੈਂਡਰ ਲਈ 1 ਫੀਸਦੀ ਕਮਿਸ਼ਨ ਮੰਗ ਰਹੇ ਸਨ। ਇਸ ਦੀ ਸ਼ਿਕਾਇਤ ਭਗਵੰਤ ਮਾਨ ਤੱਕ ਪਹੁੰਚੀ। ਉਨ੍ਹਾਂ ਨੇ ਚੁੱਪਚਾਪ ਇਸ ਦੀ ਜਾਂਚ ਕਰਵਾਈ। ਅਫਸਰਾਂ ਤੋਂ ਪੁੱਛਗਿੱਛ ਕੀਤੀ, ਫਿਰ ਮੰਤਰੀ ਸਿੰਗਲਾ ਨੂੰ ਤਲਬ ਕੀਤਾ। ਮੰਤਰੀ ਨੇ ਗਲਤੀ ਮੰਨ ਲਈ, ਇਸ ਤੋਂ ਬਾਅਦ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ।
Also Read: Nargis Fakhri ਦਾ ਹਲਟਰ ਨੈੱਕ ਗੁਲਾਬੀ ਗਾਊਨ 'ਚ ਜਲਵਾ, ਕਾਨਸ ਦੇ ਰੈੱਡ ਕਾਰਪੇਟ 'ਤੇ ਬਿਖੇਰਿਆ ਜਾਦੂ
ਇਸ ਤੋਂ ਬਾਅਦ ਮੰਤਰੀ ਦੇ ਖਿਲਾਫ ਕੇਸ ਦਰਜ ਕਰ ਕੇ ਪੰਜਾਬ ਪੁਲਿਸ ਦੇ ਐਂਟੀ ਕਰੱਪਸ਼ਨ ਵਿੰਗ ਨੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਹੁਣ ਸਿੰਗਲਾ ਦੀ ਆਮ ਆਦਮੀ ਪਾਰਟੀ ਤੋਂ ਛੁੱਟੀ ਕਰਨ ਦੀ ਤਿਆਰੀ ਹੈ। ਪੰਜਾਬ ਆਪ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਦਾਗੀ ਲੋਕਾਂ ਨੂੰ ਆਮ ਆਦਮੀ ਪਾਰਟੀ ਵਿਚ ਕੋਈ ਥਾਂ ਨਹੀਂ ਦਿੱਤੀ ਜਾਵੇਗੀ। ਫਿਲਹਾਲ ਮੰਤਰੀ ਰਹੇ ਸਿੰਗਲਾ ਦੀ ਇਸ ਬਾਰੇ ਵਿਚ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
Also Read: ਹਥੇਲੀ 'ਤੇ ਬਣਦੇ ਹਨ ਇਹ ਨਿਸ਼ਾਨ ਤਾਂ ਖੁਦ ਨੂੰ ਸਮਝੋ ਕਿਸਮਤ ਵਾਲਾ
ਮੁੱਖ ਮੰਤਰੀ ਨੇ ਦੱਸੀ ਕਹਾਣੀ
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਮੇਰੇ ਧਿਆਨ ਵਿਚ ਇਕ ਕੇਸ ਆਇਆ। ਇਸ ਵਿਚ ਮੇਰੀ ਸਰਕਾਰ ਦਾ ਇਕ ਮੰਤਰੀ ਹਰ ਟੈਂਡਰ ਜਾਂ ਉਸ ਵਿਭਾਗ ਦੀ ਖਰੀਦ ਵਿਚ ਇਕ ਫੀਸਦੀ ਕਮਿਸ਼ਨ ਮੰਗ ਰਿਹਾ ਸੀ। ਇਸ ਕੇਸ ਵਿਚ ਦਾ ਸਿਰਫ ਮੈਨੂੰ ਪਤਾ ਹੈ। ਇਸ ਦੇ ਬਾਰੇ ਵਿਰੋਧੀ ਪਾਰਟੀਆਂ ਤੇ ਮੀਡੀਆ ਨੂੰ ਵੀ ਨਹੀਂ ਪਤਾ ਹੈ। ਮੈਂ ਚਾਹੁੰਦਾ ਤਾਂ ਕੇਸ ਨੂੰ ਦਬਾ ਸਕਦਾ ਸੀ, ਪਰ ਇਸ ਨਾਲ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ। ਮੈਂ ਉਸ ਮੰਤਰੀ ਦੇ ਖਿਲਾਫ ਸਖਤ ਐਕਸ਼ਨ ਲੈ ਰਿਹਾ ਹਾਂ। ਉਸ ਨੂੰ ਕੈਬਨਿਟ ਵਿਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਉਸ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jammu-Kashmir : कश्मीर में सीजन की पहली बर्फबारी,पहाड़ों पर दिखी बर्फ की सफेद चादर
China News: चीन में एक छात्र ने लोगों पर किया हथियार से हमला, 8 की मौत,17 से अधिक घायल
Philippines News: फिलीपींस में तूफान ने मचाई तबाही, 250,000 से अधिक लोग बेघर