LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਤੇ ਹੇਜ਼ਲ ਦੇ ਬੇਟੇ ਦੀ ਪਹਿਲੀ ਝਲਕ ਆਈ ਸਾਹਮਣੇ

6m yuvvvi

ਮੁੰਬਈ- ਅਦਾਕਾਰਾ ਹੇਜ਼ਲ ਕੀਚ ਅਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਇਸ ਸਮੇਂ ਆਪਣੀ ਪੇਰੇਂਟਹੁੱਡ ਲਾਈਫ ਨੂੰ ਕਾਫ਼ੀ ਇੰਜੋਏ ਕਰ ਰਹੇ ਹਨ। ਇਹ ਜੋੜਾ ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਣਾ ਪਸੰਦ ਕਰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਹੇਜ਼ਲ ਗਰਭਵਤੀ ਸੀ, ਤਾਂ ਉਨ੍ਹਾਂ ਨੇ ਇਹ ਯਕੀਨੀ ਕੀਤਾ ਸੀ ਇਸ ਬਾਰੇ ਕਿਸੇ ਨੂੰ ਪਤਾ ਨਾ ਲੱਗੇ। ਦੱਸ ਦੇਈਏ ਕਿ ਹੇਜ਼ਲ ਕੀਚ ਨੇ ਇਸੇ ਸਾਲ ਜਨਵਰੀ ਵਿਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਹੁਣ ਕਰੀਬ 3 ਮਹੀਨਿਆਂ ਬਾਅਦ ਜੋੜੇ ਨੇ ਆਪਣੇ ਬੱਚੇ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ।

Also Read: AAP ਸੁਪਰੀਮੋ ਕੇਜਰੀਵਾਲ ਨੂੰ ਧਮਕੀ ਦੇਣ ਦੇ ਦੋਸ਼ 'ਚ ਭਾਜਪਾ ਆਗੂ ਤਜਿੰਦਰ ਬੱਗਾ ਗ੍ਰਿਫਤਾਰ

ਆਪਣੇ ਬੱਚੇ ਦੇ ਜਨਮ ਦੇ ਬਾਅਦ ਦੋਵਾਂ ਨੇ ਮੀਡੀਆ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਸ਼ਾਂਤੀ ਨਾਲ ਪਲ ਦਾ ਆਨੰਦ ਲੈਣ ਦੇਣ। ਉਥੇ ਹੀ ਬੇਟੇ ਦੇ ਜਨਮ ਤੋਂ ਬਾਅਦ ਇਸ ਜੋੜੇ ਨੇ ਨਾ ਤਾਂ ਆਪਣੇ ਬੱਚੇ ਦੀ ਕੋਈ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾ ਹੀ ਉਸ ਦੇ ਨਾਂ ਦਾ ਖੁਲਾਸਾ ਕੀਤਾ ਹੈ ਪਰ ਹੁਣ ਕਰੀਬ 3 ਮਹੀਨਿਆਂ ਬਾਅਦ ਜੋੜੇ ਨੇ ਆਪਣੇ ਬੱਚੇ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਭਾਵੇਂ ਹੀ ਇਸ ਤਸਵੀਰ 'ਚ ਬੱਚੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਪਰ ਇਹ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸ਼ੇਅਰ ਕੀਤੀ ਤਸਵੀਰ 'ਚ ਹੇਜ਼ਲ ਦਾ ਲਾਡਲਾ ਬੈੱਡ 'ਤੇ ਸੁੱਤਾ ਨਜ਼ਰ ਆ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਰੈੱਡ ਕਲਰ ਦੇ ਆਊਟਫਿਟ 'ਚ ਬੱਚਾ ਕਾਫੀ ਕਿਊਟ ਲੱਗ ਰਿਹਾ ਹੈ। ਬੱਚੇ ਦਾ ਚਿਹਰਾ ਛੁਪਾਉਣ ਲਈ, ਹੇਜ਼ਲ ਨੇ ਸਟਾਰ ਵਾਰਜ਼ ਦਾ ਸਟਿੱਕਰ ਲਗਾਇਆ ਹੈ ਜਿਸ 'ਤੇ ਮਈ May The 4th Be With U ਲਿਖਿਆ ਹੋਇਆ ਹੈ।

Also Read: AstraZeneca ਵੈਕਸੀਨ ਦੀ ਬੂਸਟਰ ਖੁਰਾਕ ਗੰਭੀਰ ਬਿਮਾਰੀਆਂ 'ਚ ਵਧੇਰੇ ਅਸਰਦਾਰ: ਅਧਿਐਨ

ਹੇਜ਼ਲ ਨੇ 12 ਨਵੰਬਰ 2015 ਨੂੰ ਯੁਵਰਾਜ ਨਾਲ ਮੰਗਣੀ ਕੀਤੀ ਸੀ। ਫਿਰ 30 ਨਵੰਬਰ 2016 ਨੂੰ ਦੋਵੇਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ। ਵਿਆਹ ਦੇ ਕਰੀਬ ਪੰਜ ਸਾਲ ਬਾਅਦ ਜੋੜੇ ਦੇ ਘਰ ਪਹਿਲੇ ਬੱਚੇ ਦੀ ਕਿਲਕਾਰੀ ਗੂੰਜੀ। ਹੇਜ਼ਲ ਨੇ 25 ਜਨਵਰੀ ਨੂੰ ਇੱਕ ਪਿਆਰੇ ਬੇਟੇ ਨੂੰ ਜਨਮ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੁਵਰਾਜ ਨੇ ਲਿਖਿਆ ਸੀ- 'ਸਾਡੇ ਸਾਰੇ ਪ੍ਰਸ਼ੰਸਕਾਂ, ਪਰਿਵਾਰ ਅਤੇ ਦੋਸਤਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਭਗਵਾਨ ਨੇ ਸਾਨੂੰ ਬੱਚੇ ਦਾ ਆਸ਼ੀਰਵਾਰ ਦਿੱਤਾ ਹੈ। ਅਸੀਂ ਭਗਵਾਨ ਦਾ ਇਹ ਆਸ਼ੀਰਵਾਦ ਦੇਣ ਲਈ ਧੰਨਵਾਦ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਗੋਪਨੀਯਤਾ ਦਾ ਸਤਿਕਾਰ ਕਰੋ, ਕਿਉਂਕਿ ਅਸੀਂ ਦੁਨੀਆ ਵਿੱਚ ਛੋਟੇ ਦਾ ਸਵਾਗਤ ਕਰਦੇ ਹਾਂ। ਲਵ, ਹੇਜ਼ਲ ਅਤੇ ਯੁਵਰਾਜ।'

In The Market