LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਦੋਂ ਰਿਸ਼ਭ ਪੰਤ ਨੇ ਕਿਹਾ, 'ਮੈਂ ਮਹਿੰਦਰ ਸਿੰਘ ਧੋਨੀ ਤੋਂ ਜੋ ਸਿੱਖਿਆ, ਹੁਣ ਉਨ੍ਹਾਂ 'ਤੇ ਲਾਗੂ ਕਰਾਂਗਾ'

9m dhoni

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (IPL) 2022 'ਚ ਐਤਵਾਰ ਸ਼ਾਮ ਨੂੰ ਦਿੱਲੀ ਕੈਪੀਟਲਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਹੋਇਆ। ਦੋਵੇਂ ਟੀਮਾਂ ਦੇ ਕਪਤਾਨ ਵਿਕਟਕੀਪਰ ਹਨ ਅਤੇ ਗੁਰੂ-ਚੇਲਾ ਹਨ। ਚੇਨਈ ਸੁਪਰ ਕਿੰਗਜ਼ ਦੀ ਕਮਾਨ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਵਿੱਚ ਹੈ ਅਤੇ ਦਿੱਲੀ ਕੈਪੀਟਲਸ ਦੀ ਕਮਾਨ ਰਿਸ਼ਭ ਪੰਤ ਦੇ ਹੱਥ ਵਿੱਚ ਹੈ।

Also Read: ਮਾਨ ਸਰਕਾਰ ਨੇ ਨਿਭਾਇਆ ਵਾਅਦਾ: ਕੋਰੋਨਾ ਯੋਧੇ PRTC ਡਰਾਈਵਰ ਦੇ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ

ਐਤਵਾਰ ਨੂੰ ਜਦੋਂ ਟਾਸ ਹੋਇਆ ਤਾਂ ਰਿਸ਼ਭ ਪੰਤ ਅਤੇ ਮਹਿੰਦਰ ਸਿੰਘ ਧੋਨੀ ਦੀ ਕੈਮਿਸਟਰੀ ਦੇਖਣ ਨੂੰ ਮਿਲੀ। ਦੋਵੇਂ ਇੱਕ ਦੂਜੇ ਨਾਲ ਮਜ਼ਾਕ ਕਰ ਰਹੇ ਸਨ, ਨਾਲ ਹੀ ਉਨ੍ਹਾਂ ਵਿਚਕਾਰ ਲਗਾਤਾਰ ਗੱਲਬਾਤ ਵੀ ਚੱਲ ਰਹੀ ਸੀ। ਇਸ ਦੌਰਾਨ ਜਦੋਂ ਟਾਸ ਦੌਰਾਨ ਰਿਸ਼ਭ ਪੰਤ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਮਜ਼ਾਕੀਆ ਜਵਾਬ ਦਿੱਤਾ। ਰਿਸ਼ਭ ਪੰਤ ਨੇ ਕਿਹਾ ਕਿ ਮੈਂ ਮਹਿੰਦਰ ਸਿੰਘ ਧੋਨੀ ਤੋਂ ਬਹੁਤ ਕੁਝ ਸਿੱਖਿਆ ਹੈ, ਹੁਣ ਦੇਖਦੇ ਹਾਂ ਕਿ ਮੈਂ ਇਨ੍ਹਾਂ ਗੱਲਾਂ ਨੂੰ ਉਨ੍ਹਾਂ ਖਿਲਾਫ ਕਿਵੇਂ ਲਾਗੂ ਕਰਾਂਗਾ। ਅਸੀਂ ਇਸ ਮੈਚ 'ਚ ਖੂਬ ਮਸਤੀ ਕਰਾਂਗੇ। ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਰਿਸ਼ਭ ਪੰਤ ਟੀਮ ਇੰਡੀਆ ਦੇ ਉੱਤਰਾਧਿਕਾਰੀ ਬਣੇ ਹਨ। ਐੱਮ.ਐੱਸ.ਧੋਨੀ ਨੇ ਖੁਦ ਵੀ ਰਿਸ਼ਭ ਨਾਲ ਸਮਾਂ ਬਿਤਾਇਆ ਅਤੇ ਉਸ ਨੂੰ ਕਈ ਗੱਲਾਂ ਸਿਖਾਈਆਂ। ਰਿਸ਼ਭ ਪੰਤ ਨੇ ਵਾਰ-ਵਾਰ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਮੈਂਟਰ ਕਿਹਾ ਹੈ ਅਤੇ ਕਿਹਾ ਹੈ ਕਿ ਜਦੋਂ ਵੀ ਉਸ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਐੱਮਐੱਸ ਧੋਨੀ ਭਾਈ ਕੋਲ ਹੀ ਜਾਂਦਾ ਹੈ।

Also Read: ਸ਼ਾਹੀਨ ਬਾਗ 'ਚ ਕਬਜ਼ਿਆਂ ਖਿਲਾਫ ਮੁਹਿੰਮ ਸ਼ੁਰੂ, ਨਾਜਾਇਜ਼ ਉਸਾਰੀਆਂ 'ਤੇ ਚੱਲੇਗਾ ਬੁਲਡੋਜ਼ਰ

ਆਪਣੇ ਕਰੀਅਰ ਦੀ ਸ਼ੁਰੂਆਤ 'ਚ ਜਦੋਂ ਰਿਸ਼ਭ ਪੰਤ ਵਿਕਟਕੀਪਿੰਗ 'ਚ ਲਗਾਤਾਰ ਗਲਤੀਆਂ ਕਰ ਰਹੇ ਸਨ ਤਾਂ ਮੈਦਾਨ 'ਤੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ। ਪਰ ਬਾਅਦ ਵਿੱਚ ਰਿਸ਼ਭ ਨੇ ਬੱਲੇਬਾਜ਼ੀ ਦੇ ਨਾਲ-ਨਾਲ ਵਿਕਟਕੀਪਿੰਗ ਵਿੱਚ ਵੀ ਕਾਫੀ ਸੁਧਾਰ ਕੀਤਾ। ਰਿਸ਼ਭ ਪੰਤ ਹੁਣ ਟੀਮ ਇੰਡੀਆ ਦੇ ਨੰਬਰ-1 ਵਿਕਟਕੀਪਰ ਹਨ। ਰਿਸ਼ਭ IPL 'ਚ ਦਿੱਲੀ ਕੈਪੀਟਲਸ ਦੀ ਕਮਾਨ ਸੰਭਾਲ ਰਹੇ ਹਨ, ਨਾਲ ਹੀ ਉਨ੍ਹਾਂ ਨੂੰ ਟੀਮ ਇੰਡੀਆ ਦੇ ਭਵਿੱਖ ਦੇ ਕਪਤਾਨਾਂ 'ਚ ਗਿਣਿਆ ਜਾ ਰਿਹਾ ਹੈ।

In The Market