LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

T-20 ਵਿਸ਼ਵ ਕੱਪ 'ਚ ਬੁਮਰਾਹ ਨਾਲ ਇਸ ਗੇਂਦਬਾਜ਼ ਨੂੰ ਦੇਖਣਾ ਚਾਹੁੰਦੇ ਨੇ ਹਰਭਜਨ ਸਿੰਘ, ਚੁੱਕੀ ਮੰਗ

7m bhajji

ਨਵੀਂ ਦਿੱਲੀ- ਸਾਬਕਾ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਚਾਹੁੰਦੇ ਹਨ ਕਿ ਨੌਜਵਾਨ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਾਲ ਗੇਂਦਬਾਜ਼ੀ ਕਰੇ।

Also Read: ਜੇਕਰ ਰਾਤ 11 ਵਜੇ ਤੋਂ ਬਾਅਦ ਰੈਸਟੋਰੈਂਟ, ਪੱਬ-ਬਾਰ, ਹੋਟਲ 'ਚ ਗਾਹਕਾਂ ਨੂੰ ਦਿੱਤੀ ਐਂਟਰੀ ਤਾਂ ਖੈਰ ਨਹੀਂ!

ਗੇਂਦਬਾਜ਼ ਨੂੰ ਟੀਮ ਇੰਡੀਆ 'ਚ ਸ਼ਾਮਲ ਕਰਨ ਦੀ ਕੀਤੀ ਮੰਗ
ਆਈਪੀਐਲ 2022 ਸੀਜ਼ਨ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡ ਰਹੇ 22 ਸਾਲਾ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਲਗਾਤਾਰ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਹੇ ਹਨ। ਉਮਰਾਨ ਮਲਿਕ ਨੇ ਹੁਣ ਤੱਕ 15 ਵਿਕਟਾਂ ਲਈਆਂ ਹਨ। ਸਾਬਕਾ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਕਿਹਾ, 'ਉਹ (ਉਮਰਾਨ ਮਲਿਕ) ਮੇਰਾ ਪਸੰਦੀਦਾ ਗੇਂਦਬਾਜ਼ ਹੈ, ਮੈਂ ਉਸ ਨੂੰ ਭਾਰਤੀ ਟੀਮ 'ਚ ਦੇਖਣਾ ਚਾਹੁੰਦਾ ਹਾਂ, ਕਿਉਂਕਿ ਉਹ ਸ਼ਾਨਦਾਰ ਗੇਂਦਬਾਜ਼ ਹੈ।'

150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਲਗਾਤਾਰ ਗੇਂਦਬਾਜ਼ੀ
ਹਰਭਜਨ ਸਿੰਘ ਨੇ ਕਿਹਾ, 'ਕੋਈ ਵੀ ਅਜਿਹਾ ਗੇਂਦਬਾਜ਼ ਦੱਸੋ ਜੋ 150 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਗੇਂਦਬਾਜ਼ੀ ਕਰ ਰਿਹਾ ਹੋਵੇ ਅਤੇ ਦੇਸ਼ ਲਈ ਨਹੀਂ ਖੇਡ ਰਿਹਾ ਹੋਵੇ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਚੰਗਾ ਹੋਵੇਗਾ ਅਤੇ ਇਹ ਨੌਜਵਾਨਾਂ ਨੂੰ ਪ੍ਰੇਰਿਤ ਵੀ ਕਰੇਗਾ ਜਿੱਥੋਂ ਉਹ ਆਇਆ ਹੈ। ਉਹ ਆਈਪੀਐਲ ਵਿੱਚ ਜੋ ਕਰ ਰਿਹਾ ਹੈ, ਉਹ ਅਵਿਸ਼ਵਾਸ਼ਯੋਗ ਹੈ।

Also Read: ਸੈਂਟਰ ਪੈਨਲ ਨੇ EV ਸਕੂਟਰਾਂ ਨੂੰ ਅੱਗ ਲੱਗਣ ਪਿੱਛੇ ਦੀ ਲੱਭੀ ਖਾਮੀ, ਨਿਰਮਾਤਾਵਾਂ ਦੀਆਂ ਵਧੀਆਂ ਮੁਸ਼ਕਿਲਾਂ

ਬੁਮਰਾਹ ਨਾਲ ਗੇਂਦਬਾਜ਼ੀ ਕਰਨੀ ਚਾਹੀਦੀ ਹੈ
ਹਰਭਜਨ ਸਿੰਘ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਚੁਣਿਆ ਜਾਵੇਗਾ ਜਾਂ ਨਹੀਂ, ਪਰ ਜੇਕਰ ਮੈਂ ਚੋਣ ਕਮੇਟੀ ਦਾ ਹਿੱਸਾ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਸ਼ਾਮਲ ਕਰ ਲੈਂਦਾ। ਉਮਰਾਨ ਮਲਿਕ ਨੂੰ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਜਸਪ੍ਰੀਤ ਬੁਮਰਾਹ ਨਾਲ ਗੇਂਦਬਾਜ਼ੀ ਕਰਨੀ ਚਾਹੀਦੀ ਹੈ।'

In The Market