LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੈਂਟਰ ਪੈਨਲ ਨੇ EV ਸਕੂਟਰਾਂ ਨੂੰ ਅੱਗ ਲੱਗਣ ਪਿੱਛੇ ਦੀ ਲੱਭੀ ਖਾਮੀ, ਨਿਰਮਾਤਾਵਾਂ ਦੀਆਂ ਵਧੀਆਂ ਮੁਸ਼ਕਿਲਾਂ

7m ev

ਨਵੀਂ ਦਿੱਲੀ: ਸਰਕਾਰ ਦੁਆਰਾ ਗਠਿਤ ਜਾਂਚ ਕਮੇਟੀ, ਜੋ ਕਿ ਹਾਲ ਹੀ ਵਿੱਚ ਇਲੈਕਟ੍ਰਿਕ ਵਾਹਨਾਂ (ਈਵੀ) ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ, ਨੇ ਦੇਸ਼ ਵਿੱਚ ਲਗਭਗ ਸਾਰੀਆਂ ਇਲੈਕਟ੍ਰਿਕ ਦੋ-ਪਹੀਆ ਵਾਹਨਾਂ (2W) ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਬੈਟਰੀ ਸੈੱਲਾਂ ਜਾਂ ਡਿਜ਼ਾਈਨ ਵਿੱਚ ਸਮੱਸਿਆਵਾਂ ਪਾਈਆਂ ਹਨ। ਕਮੇਟੀ ਦਾ ਗਠਨ ਪਿਛਲੇ ਮਹੀਨੇ ਓਕੀਨਾਵਾ ਆਟੋਟੈਕ, ਬੂਮ ਮੋਟਰ, ਪਿਓਰ ਈਵੀ, ਜਤਿੰਦਰ ਈਵੀ, ਅਤੇ ਓਲਾ ਇਲੈਕਟ੍ਰਿਕ ਨਾਲ ਸਬੰਧਤ ਈ-ਸਕੂਟਰਾਂ ਵਿੱਚ ਈਵੀ ਅੱਗ ਅਤੇ ਬੈਟਰੀ ਧਮਾਕਿਆਂ ਦੇ ਮੱਦੇਨਜ਼ਰ ਕੀਤਾ ਗਿਆ ਸੀ। 

Also Read: ਘਰੇਲੂ ਗੈਸ ਸਿਲੰਡਰ ਫਿਰ ਹੋਇਆ ਮਹਿੰਗਾ, ਹਜ਼ਾਰ ਰੁਪਏ ਤੱਕ ਪਹੁੰਚ ਗਈ ਕੀਮਤ

ਨਿਊਜ਼ ਏਜੰਸੀ ਆਈਏਐਨਐਸ ਨੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਮਾਹਿਰਾਂ ਨੇ ਤੇਲੰਗਾਨਾ ਵਿੱਚ ਘਾਤਕ ਬੈਟਰੀ ਵਿਸਫੋਟ ਸਮੇਤ ਲਗਭਗ ਸਾਰੀਆਂ ਈਵੀ ਅੱਗਾਂ ਵਿੱਚ ਬੈਟਰੀ ਸੈੱਲਾਂ ਦੇ ਨਾਲ-ਨਾਲ ਬੈਟਰੀ ਡਿਜ਼ਾਈਨ ਵਿੱਚ ਨੁਕਸ ਪਾਏ ਹਨ। ਸੂਤਰਾਂ ਨੇ ਕਿਹਾ ਕਿ ਮਾਹਿਰ ਹੁਣ ਈਵੀ ਨਿਰਮਾਤਾਵਾਂ ਨਾਲ ਆਪਣੇ ਵਾਹਨਾਂ ਵਿੱਚ ਬੈਟਰੀ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੱਖਰੇ ਤੌਰ 'ਤੇ ਕੰਮ ਕਰਨਗੇ। ਸ਼ੁਰੂਆਤੀ ਨਤੀਜੇ EV ਦੋਪਹੀਆ ਵਾਹਨ ਨਿਰਮਾਤਾਵਾਂ ਨੂੰ ਮੁਸ਼ਕਲ ਸਥਿਤੀ ਵਿੱਚ ਪਾ ਸਕਦੇ ਹਨ।

ਭਾਰਤ 'ਚ EV ਨੂੰ ਅੱਗ ਲੱਗਣ ਦੇ ਮਾਮਲੇ
ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਦੇ ਘਰ ਵਿੱਚ ਇਕ ਨਵੇਂ ਈਵੀ ਇਲੈਕਟ੍ਰਿਕ ਦੋਪਹੀਆ ਵਾਹਨ ਦੀ ਬੈਟਰੀ ਫਟਣ ਨਾਲ ਇੱਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ।

ਇਲੈਕਟ੍ਰਿਕ ਦੋਪਹੀਆ ਵਾਹਨ ਨਾਲ ਜੁੜੀ ਇੱਕ ਹੋਰ ਦੁਖਦਾਈ ਘਟਨਾ ਵਿੱਚ, ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਇੱਕ 40 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦੋਂ ਘਰ ਵਿੱਚ ਚਾਰਜ ਕੀਤੇ ਜਾ ਰਹੇ ਬੂਮ ਮੋਟਰਜ਼ ਨਾਲ ਸਬੰਧਤ ਇੱਕ ਈ-ਸਕੂਟਰ ਵਿੱਚ ਧਮਾਕਾ ਹੋਇਆ। ਇਸ ਘਟਨਾ ਵਿੱਚ ਕੋਟਕੋਂਡਾ ਸ਼ਿਵ ਕੁਮਾਰ ਦੀ ਪਤਨੀ ਅਤੇ ਦੋ ਬੇਟੀਆਂ ਵੀ ਗੰਭੀਰ ਰੂਪ ਵਿੱਚ ਝੁਲਸ ਗਈਆਂ।

ਅੱਜ ਤੱਕ, ਦੇਸ਼ ਵਿੱਚ ਤਿੰਨ Pure ਈਵੀ, ਇੱਕ ਓਲਾ, ਤਿੰਨ ਓਕੀਨਾਵਾ ਅਤੇ 20 ਜਿਤੇਂਦਰ ਈਵੀ ਸਕੂਟਰਾਂ ਨੂੰ ਅੱਗ ਲੱਗ ਚੁੱਕੀ ਹੈ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਹੋਏ ਹਨ।

In The Market