LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਰਿੰਦਰ ਸਹਿਵਾਗ ਦਾ ਕੋਹਲੀ 'ਤੇ ਵੱਡਾ ਬਿਆਨ, ਕਿਹਾ-'ਇਹ ਤਾਂ ਕੋਈ ਹੋਰ ਵਿਰਾਟ ਹੈ'

28may kohli

ਨਵੀਂ ਦਿੱਲੀ- ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਆਪਣੀ ਫਾਰਮ ਵਿਚ ਨਹੀਂ ਹੈ ਜਿਸ ਲਈ ਉਹ ਜਾਣਿਆ ਜਾਂਦਾ ਹੈ ਅਤੇ ਉਸਨੇ 14 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ਵਿੱਚ ਉਨੀਆਂ ਗਲਤੀਆਂ ਨਹੀਂ ਕੀਤੀਆਂ ਜਿੰਨੀਆਂ ਕਿ ਇਕ ਆਈਪੀਐੱਲ ਸੀਜ਼ਨ ਵਿਚ ਕਰ ਦਿੱਤੀਆਂ ਹਨ।

ਪਿਛਲੇ ਢਾਈ ਸਾਲਾਂ ਤੋਂ ਸੈਂਕੜਾ ਨਹੀਂ ਲਗਾ ਸਕੇ ਕੋਹਲੀ ਆਪਣੇ ਸਭ ਤੋਂ ਮਾੜੇ ਦੌਰ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਆਈਪੀਐੱਲ ਵਿੱਚ 16 ਮੈਚਾਂ ਵਿੱਚ 22.73 ਦੀ ਔਸਤ ਨਾਲ 341 ਦੌੜਾਂ ਬਣਾਈਆਂ, ਜਿਸ ਵਿੱਚ ਦੋ ਅਰਧ ਸੈਂਕੜੇ ਸ਼ਾਮਲ ਹਨ ਤੇ ਜ਼ਿਆਦਾਤਰ ਮੈਚਾਂ ਦੀ ਸ਼ੁਰੂਆਤ ਕੀਤੀ।

Also Read: ਪੰਜਾਬ 'ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ CM ਮਾਨ ਦੀ ਅਧਿਕਾਰੀਆਂ ਨਾਲ ਮੀਟਿੰਗ

ਵਿਰਾਟ ਦੀ ਅਸਫਲਤਾ ਦਾ ਕਾਰਨ?
ਸਹਿਵਾਗ ਨੇ 'ਕ੍ਰਿਕਬਜ਼' ਨੂੰ ਕਿਹਾ, 'ਇਹ ਉਹ ਵਿਰਾਟ ਕੋਹਲੀ ਨਹੀਂ ਹੈ ਜਿਸ ਨੂੰ ਅਸੀਂ ਜਾਣਦੇ ਹਾਂ। ਇਸ ਸੈਸ਼ਨ 'ਚ ਕੋਈ ਦੂਜਾ ਹੀ ਵਿਰਾਟ ਖੇਡ ਰਿਹਾ ਹੈ। ਨਹੀਂ ਤਾਂ ਇਕ ਸੈਸ਼ਨ ਵਿਚ ਇੰਨੀਆਂ ਗਲਤੀਆਂ ਕੀਤੀਆਂ, ਜਿੰਨੀਆਂ ਉਸ ਨੇ ਆਪਣੇ ਪੂਰੇ ਕਰੀਅਰ ਵਿਚ ਨਹੀਂ ਕੀਤੀਆਂ। ਉਨ੍ਹਾਂ ਨੇ ਹਾਲਾਂਕਿ ਇਹ ਵੀ ਕਿਹਾ ਕਿ ਭਾਰਤ ਦਾ ਨੰਬਰ ਇਕ ਬੱਲੇਬਾਜ਼ ਵੱਖ-ਵੱਖ ਰਣਨੀਤੀਆਂ ਅਪਣਾਉਣ ਦੇ ਚੱਕਰ ਵਿਚ ਆਊਟ ਹੋਇਆ ਹੈ।

ਉਨ੍ਹਾਂ ਕਿਹਾ ਕਿ ਜਦੋਂ ਦੌੜਾਂ ਨਾ ਬਣਨ ਤਾਂ ਅਜਿਹਾ ਹੁੰਦਾ ਹੈ। ਤੁਸੀਂ ਦੌੜਾਂ ਬਣਾਉਣ ਦੇ ਕਈ ਤਰੀਕੇ ਤਲਾਸ਼ਣ ਲੱਗਦੇ ਹੋ ਤੇ ਉਸ ਚੱਕਰ ਵਿਚ ਵਿਕਟ ਗਵਾ ਦਿੰਦੇ ਹੋ। ਇਸ ਸੈਸ਼ਨ ਵਿਚ ਕੋਹਲੀ ਦੇ ਨਾਲ ਅਜਿਹਾ ਹੀ ਹੋਇਆ ਹੈ।

Also Read: 24 ਹਜ਼ਾਰ ਸਾਲ ਤੋਂ ਬਰਫ 'ਚ ਦਫਨ ਜੀਵ ਮੁੜ ਹੋ ਗਿਆ 'ਜ਼ਿੰਦਾ', ਬਣਾ ਦਿੱਤੇ ਆਪਣੇ ਜਿਹੇ ਜ਼ੌਂਬੀ

ਹਰ ਗੇਂਦ ਨੂੰ ਛੇੜਨ ਦੀ ਕੀਤੀ ਕੋਸ਼ਿਸ਼
ਦੂਜੇ ਕੁਆਲੀਫਾਇਰ ਵਿਚ ਕੋਹਲੀ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਦੀ ਆਫ ਸਟੰਪ ਨਾਲ ਬਾਹਰ ਜਾਂਦੀ ਗੇਂਦ ਉੱਤੇ ਬੱਲਾ ਅੜਾਕੇ ਵਿਕਟ ਦੇ ਪਿੱਛੇ ਕੈਚ ਦੇ ਬੈਠੇ। ਸਹਿਵਾਗ ਨੇ ਕਿਹਾ ਕਿ ਜਦੋਂ ਤੁਹਾਡੀ ਫਾਰਮ ਖਰਾਬ ਹੋਵੇ ਤਾਂ ਤੁਸੀਂ ਹਰ ਗੇਂਦ ਨੂੰ ਛੇੜਨ ਦੀ ਕੋਸ਼ਿਸ਼ ਕਰਦੇ ਹੋ। ਬੱਲੇਬਾਜ਼ ਨੂੰ ਲੱਗਦਾ ਹੈ ਕਿ ਗੇਂਦ ਨੂੰ ਮਾਰ ਕੇ ਆਤਮਵਿਸ਼ਵਾਸ ਪਰਤੇਗਾ।

ਉਨ੍ਹਾਂ ਕਿਹਾ ਕਿ ਵਿਰਾਟ ਨੇ ਟ੍ਰੇਂਟ ਬੋਲਟ ਦੇ ਪਹਿਲੇ ਓਵਰ ਵਿਚ ਕਈ ਗੇਂਦਾਂ ਛੱਡੀਆਂ ਪਰ ਫਾਰਮ ਖਰਾਬ ਹੋਣ ਉੱਤੇ ਅਜਿਹਾ ਹੁੰਦਾ ਹੈ। ਤੁਸੀਂ ਆਫ ਸਟੰਪ ਤੋਂ ਬਾਹਰ ਜਾਂਦੀ ਗੇਂਦ ਨੂੰ ਵੀ ਨਹੀਂ ਛੱਡਦੇ। ਅਜਿਹੇ ਵਿਚ ਕਿਸਮਤ ਖਰਾਬ ਹੋਵੇ ਤਾਂ ਕੈਚ ਹੋਣ ਦੀ ਸੰਭਾਵਨਾ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਸ ਨੇ ਸਾਰਿਆਂ ਨੂੰ ਨਿਰਾਸ਼ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਵੱਡੇ ਮੈਚ ਵਿਚ ਵੱਡਾ ਖਿਡਾਰੀ ਚੱਲੇਗਾ। ਉਸ ਨੇ ਆਪਣੇ ਆਪ ਨੂੰ ਨਹੀਂ ਬਲਕਿ ਉਸ ਦੇ ਤੇ ਆਰਸੀਬੀ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ।

In The Market