LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Instagram 'ਤੇ ਕੋਹਲੀ ਦੇ 20 ਕਰੋੜ ਤੋਂ ਵਧੇਰੇ ਫਾਲੋਅਰਸ, ਇਕ ਪੋਸਟ 'ਤੇ ਕੋਹਲੀ ਕਮਾਉਂਦੇ ਨੇ 5 ਕਰੋੜ ਰੁਪਏ!

8j kohli

ਨਵੀਂ ਦਿੱਲੀ- ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਉਹ ਇੰਸਟਾਗ੍ਰਾਮ 'ਤੇ 200 ਮਿਲੀਅਨ ਫਾਲੋਅਰਸ ਦਾ ਅੰਕੜਾ ਪਾਰ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਸਾਬਕਾ ਕਪਤਾਨ ਸੋਸ਼ਲ ਮੀਡੀਆ 'ਤੇ ਸਭ ਤੋਂ ਸਰਗਰਮ ਹਸਤੀਆਂ 'ਚੋਂ ਇਕ ਹਨ ਤੇ ਮੈਦਾਨ ਦੇ ਬਾਹਰ ਉਨ੍ਹਾਂ ਦੀ ਇਹ ਜ਼ਿਕਰਯੋਗ ਉਪਲੱਬਧੀ ਦੁਨੀਆ ਭਰ ਦੇ ਲੋਕਾਂ ਦਰਮਿਆਨ ਉਨ੍ਹਾਂ ਦੇ ਪਿਆਰ ਦਾ ਸੰਕੇਤ ਦਿੰਦੀ ਹੈ। ਕੋਹਲੀ ਹੁਣ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਸ ਵਾਲੇ ਕ੍ਰਿਕਟਰ ਬਣ ਗਏ ਹਨ। ਹੋਰਨਾਂ ਐਥਲੀਟਾਂ 'ਚ ਸਿਰਫ਼ ਕ੍ਰਿਸਟੀਆਨੋ ਰੋਨਾਲਡੋ (451 ਮਿਲੀਅਨ) ਤੇ ਲਿਓਨਿਲ ਮੇਸੀ (334 ਮਿਲੀਅਨ) ਦੇ ਭਾਰਤੀ ਬੱਲੇਬਾਜ਼ ਨਾਲੋਂ ਵੱਧ ਫਾਲੋਅਰਸ ਹਨ। 

Also Read: ਸਾਊਦੀ ਅਰਬ ਦਾ ਵੱਡਾ ਝਟਕਾ! ਕੱਚੇ ਤੇਲ ਦੇ ਰੇਟ ਵਧਾਏ, ਪੈਟਰੋਲ-ਡੀਜ਼ਲ ਦੀ ਕੀਮਤ 'ਤੇ ਪੈ ਸਕਦੈ ਅਸਰ 

ਇਕ ਇੰਸਟਾ ਪੋਸਟ ਤੋਂ ਕਮਾਉਂਦੇ ਹਨ ਕਰੋੜਾਂ ਰੁਪਏ
ਕੋਹਲੀ ਆਪਣੀ ਇਕ ਇੰਸਟਾ ਪੋਸਟ (ਪੇਡ) ਤੋਂ 5 ਕਰੋੜ ਰੁਪਏ ਕਮਾਉਂਦੇ ਹਨ । ਸਾਲ 2021 ਦੀ ਹੂਪਰਹਕ ਦੀ ਇਕ ਰਿਪੋਰਟ ਦੇ ਮੁਤਾਬਕ ਕੋਹਲੀ ਇਸ ਮਾਮਲੇ 'ਚ ਹੋਰਨਾਂ ਭਾਰਤੀਆਂ ਦੇ ਮੁਕਾਬਲੇ ਚੋਟੀ 'ਤੇ ਸਨ। ਉਨ੍ਹਾਂ ਤੋਂ ਇਲਾਵਾ ਇੰਸਟਾ ਦੀ ਇਕ ਪੋਸਟ ਤੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸੈਲੀਬ੍ਰਿਟੀ ਕ੍ਰਿਸਟੀਆਨੋ ਰੋਨਾਲਡੋ ਹਨ ਜੋ ਹਰੇਕ ਪੋਸਟ ਤੋਂ 11.9 ਕਰੋੜ ਰੁਪਏ ਕਮਾਉਂਦੇ ਹਨ।

ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ
ਕੋਹਲੀ ਨੇ ਬੁੱਧਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਲਗਾਤਾਰ ਪਿਆਰ ਤੇ ਸਮਰਥਨ ਲਈ ਧੰਨਵਾਦ ਦਿੰਦੇ ਹੋਏ ਇਕ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਇਕ ਕਲਿਪ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਦੀਆਂ ਕਈ ਇੰਸਟਾਗ੍ਰਾਮ ਦੀਆਂ ਫੋਟੋਜ਼ ਨੂੰ ਕੋਲਾਜ ਦਾ ਰੂਪ ਦਿੱਤਾ ਗਿਆ ਸੀ ਨਾਲ ਹੀ 200 ਮਿਲੀਅਨ ਲਿਖਿਆ ਹੋਇਆ ਸੀ। ਇਸ ਨੂੰ ਸ਼ੇਅਰ ਕਰਦੇ ਹੋਏ ਕੋਹਲੀ ਨੇ ਕੈਪਸ਼ਨ 'ਚ ਲਿਖਿਆ, 200 ਮਿਲੀਅਨ ਸਟ੍ਰਾਂਗ, ਤੁਹਾਡੇ ਸਾਰਿਆਂ ਦੇ ਸਮਰਥਨ ਲਈ ਧੰਨਵਾਦ।

Also Read: RBI ਨੇ ਵਧਾਇਆ ਰੈਪੋ ਰੇਟ, ਮਹਿੰਗਾ ਹੋਇਆ Loan, ਵਧੇਗੀ ਤੁਹਾਡੀ EMI

ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਤੋਂ ਮਿਲਿਆ ਆਰਾਮ
ਦੱਖਣੀ ਅਫਰੀਕਾ ਖ਼ਿਲਾਫ਼ ਆਗਾਮੀ ਪੰਜ ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ। ਸੀਰੀਜ਼ ਵੀਰਵਾਰ ਤੋਂ ਸ਼ੁਰੂ ਹੋਵੇਗੀ ਤੇ ਪਹਿਲਾ ਮੈਚ ਦਿੱਲੀ 'ਚ ਖੇਡਿਆ ਜਾਵੇਗਾ। ਹਾਲ ਹੀ 'ਚ ਖ਼ਤਮ ਹੋਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 'ਚ ਉਨ੍ਹਾਂ ਦਾ ਪ੍ਰਦਰਸ਼ਨ ਖ਼ਾਸ ਨਹੀਂ ਸੀ ਤੇ ਲੰਬੇ ਸਮੇਂ ਤੋਂ ਉਹ ਖ਼ਰਾਬ ਫਾਰਮ ਤੋਂ ਜੂਝ ਰਹੇ ਹਨ। ਉਨ੍ਹਾਂ ਨੇ ਆਈ. ਪੀ. ਐੱਲ. 2022 'ਚ 16 ਮੈਚਾਂ 'ਚ 22.73 ਦੇ ਔਸਤ ਨਲ 341 ਦੌੜਾਂ ਬਣਾਈਆਂ। ਅਜਿਹੇ 'ਚ ਕਈ ਸਾਬਕਾ ਕ੍ਰਿਕਟਰਾਂ ਨੇ ਕੋਹਲੀ ਨੂੰ ਆਰਾਮ ਦੇਣ ਦੀ ਸਲਾਹ ਦਿੱਤੀ ਸੀ ਤਾਂ ਜੋ ਉਹ ਜ਼ੋਰਦਾਰ ਵਾਪਸੀ ਕਰ ਸਕਣ।

In The Market