LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

RBI ਨੇ ਵਧਾਇਆ ਰੈਪੋ ਰੇਟ, ਮਹਿੰਗਾ ਹੋਇਆ Loan, ਵਧੇਗੀ ਤੁਹਾਡੀ EMI

8j rbi

ਨਵੀਂ ਦਿੱਲੀ- ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਮੋਨਿਟਰੀ ਪਾਲਿਸੀ ਕਮੇਟੀ ਦੀ ਬੈਠਕ 'ਚ ਲਏ ਗਏ ਫ਼ੈਸਲੇ ਦੀ ਘੋਸ਼ਣਾ ਕਰ ਰਹੇ ਹਨ। ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਯੂਕ੍ਰੇਨ ਕ੍ਰਾਈਸਿਸ ਦੇ ਕਾਰਨ ਮਹਿੰਗਾਈ ਵਧ ਗਈ ਹੈ। ਹਾਲਾਂਕਿ ਇੰਡੀਅਨ ਇਕੋਨਮੀ ਸੁਧਾਰ ਦੇ ਰਸਤੇ 'ਤੇ ਹੈ। ਐੱਮ.ਪੀ.ਸੀ. ਦੀ ਬੈਠਕ 'ਚ ਰੈਪੋ ਰੇਟ .50 ਬੇਸਿਸ ਪੁਆਇੰਟ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਹੁਣ ਰੈਪੋ ਰੇਟ ਵਧ ਕੇ 4.90 ਫੀਸਦੀ ਹੋ ਗਈ ਹੈ ਜੋ ਪਹਿਲੇ 4.40 ਫੀਸਦੀ ਸੀ।

Also Read: PUBG ਲਈ ਕਾਤਲ ਬਣੇ ਬੇਟੇ ਦੀ ਖੌਫਨਾਕ ਕਹਾਣੀ! 3 ਦਿਨ ਲਾਸ਼ ਨਾਲ ਰਹਿਣ ਤੋਂ ਬਾਅਦ ਪਿਤਾ ਨੂੰ ਕੀਤੀ ਵੀਡੀਓ ਕਾਲ

ਆਰ.ਬੀ.ਆਈ. ਨੇ ਪਿਛਲੇ ਮਹੀਨੇ ਵੀ ਅਚਾਨਕ ਰੈਪੋ ਦਰ ਅਤੇ ਨਕਦ ਰਿਜ਼ਰਵ ਅਨੁਪਾਤ (ਸੀ.ਆਰ.ਆਰ) 'ਚ ਵਾਧਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਕਰੀਬ ਦੋ ਸਾਲ ਬਾਅਦ ਰੈਪੋ ਰੇਟ 'ਚ ਵਾਧਾ ਕੀਤਾ ਗਿਆ ਸੀ। ਰੈਪੋ ਦਰ ਨੂੰ 0.40 ਫੀਸਦੀ ਵਧਾ ਕੇ 4.40 ਫੀਸਦੀ ਕਰ ਦਿੱਤਾ ਗਿਆ ਸੀ ਜਦਕਿ ਸੀ.ਆਰ.ਆਰ. 'ਚ ਵੀ 0.50 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਉਸ ਤੋਂ ਬਾਅਦ ਲਗਭਗ ਸਾਰੇ ਬੈਂਕਾਂ ਨੇ ਵੀ ਲੋਨ ਮਹਿੰਗਾ ਕਰ ਦਿੱਤਾ ਸੀ। ਰੈਪੋ ਰੇਟ ਵਧਣ ਨਾਲ ਹੋਮ ਲੋਨ ਅਤੇ ਕਾਰ ਲੋਨ ਸਮੇਤ ਰੈਪੋ ਰੇਟ ਬੈਂਚਮਾਰਕ ਲਿਕੰਡ ਵਿਆਜ਼ ਦਰਾਂ 'ਚ ਵਾਧਾ ਹੁੰਦਾ ਹੈ। ਇਸ ਨਾਲ ਲੋਨ 'ਤੇ ਕਿਸ਼ਤ ਭਾਵ ਈ.ਐੱਮ.ਆਈ. ਵਧ ਜਾਂਦੀ ਹੈ।

Also Read: ਅਲਵਿਦਾ ਸਿੱਧੂ ਮੂਸੇਵਾਲਾ: ਮਾਨਸਾ ਦੀ ਅਨਾਜ ਮੰਡੀ ਵਿਖੇ ਭੋਗ ਸਮਾਗਮ, ਵੱਡੀ ਗਿਣਤੀ 'ਚ ਪਹੁੰਚੇ ਸਰੋਤੇ

ਕੀ ਹੁੰਦਾ ਹੈ ਰੈਪੋ ਰੇਟ?
ਰੈਪੋ ਰੇਟ ਉਹ ਰੇਟ ਹੁੰਦਾ ਹੈ ਜਿਸ ਰੇਟ 'ਤੇ ਆਰ.ਬੀ.ਆਈ. ਕਮਰਸ਼ੀਅਲ ਬੈਂਕਾਂ ਅਤੇ ਦੂਜੇ ਬੈਂਕਾਂ ਨੂੰ ਲੋਨ ਦਿੰਦਾ ਹੈ। ਉਸ ਨੂੰ ਰਿਪ੍ਰੋਡਕਸ਼ਨ ਰੇਟ ਜਾਂ ਰੈਪੋ ਰੇਟ ਕਹਿੰਦੇ ਹਨ। ਰੈਪੋ ਰੇਟ ਘੱਟ ਹੋਣ ਦਾ ਮਤਲਬ ਹੈ ਕਿ ਬੈਂਕ ਤੋਂ ਮਿਲਣ ਵਾਲੇ ਸਭ ਤਰ੍ਹਾਂ ਦੇ ਲੋਨ ਸਸਤੇ ਹੋ ਜਾਣਗੇ। ਰੈਪੋ ਰੇਟ ਘੱਟ ਹੋਣ ਨਾਲ ਹੋਮ ਲੋਨ, ਵ੍ਹੀਕਲ ਲੋਨ ਵਗੈਰਾ ਸਭ ਲੋਨ ਸਸਤੇ ਹੋ ਜਾਂਦੇ ਹਨ। ਜਿਸ ਰੇਟ 'ਤੇ ਬੈਂਕਾਂ ਨੂੰ ਉਨ੍ਹਾਂ ਵਲੋਂ ਆਰ.ਬੀ.ਆਈ. 'ਚ ਜਮ੍ਹਾ ਧਨ 'ਤੇ ਵਿਆਜ਼ ਮਿਲਦਾ ਹੈ, ਉਸ ਨੂੰ ਰਿਜ਼ਰਵ ਰੈਪੋ ਰੇਟ ਕਹਿੰਦੇ ਹਨ। ਬੈਂਕਾਂ ਦੇ ਕੋਲ ਜੋ ਹੋਰ ਵਾਧੂ ਨਕਦੀ ਹੁੰਦੀ ਹੈ ਉਸ ਨੂੰ ਰਿਜ਼ਰਵ ਬੈਂਕ ਦੇ ਕੋਲ ਜਮ੍ਹਾ ਕਰਵਾ ਦਿੱਤਾ ਜਾਂਦਾ ਹੈ। ਇਸ 'ਤੇ ਬੈਂਕਾਂ ਨੂੰ ਵਿਆਜ਼ ਵੀ ਮਿਲਦਾ ਹੈ। ਰਿਜ਼ਰਵ ਰੈਪੋ ਰੇਟ ਬਾਜ਼ਾਰਾਂ 'ਚ ਨਕਦੀ ਨੂੰ ਕੰਟਰੋਲ ਕਰਨ 'ਚ ਕੰਮ ਆਉਂਦਾ ਹੈ।

In The Market