ਲਖਨਊ- ਲਖਨਊ ਵਿੱਚ ਇੱਕ ਨਾਬਾਲਗ ਲੜਕੇ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਕਿਉਂਕਿ ਮਾਂ ਨੇ PUBG ਗੇਮ ਖੇਡਣ ਤੋਂ ਮਨਾ ਕਰਦੀ ਸੀ। ਮੰਗਲਵਾਰ ਰਾਤ ਯਮੁਨਾਪੁਰਮ ਕਲੋਨੀ ਤੋਂ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਆਇਆ ਕਿ ਗੁਆਂਢੀ ਦੇ ਘਰ ਤੋਂ ਤੇਜ਼ ਬਦਬੂ ਆ ਰਹੀ ਹੈ ਅਤੇ ਕੁਝ ਗੜਬੜ ਹੋਣ ਦੀ ਸੰਭਾਵਨਾ ਹੈ। ਜਦੋਂ ਪੁਲਿਸ ਰਾਤ ਨੂੰ ਹੀ ਇਸ ਘਰ ਪਹੁੰਚਦੀ ਹੈ ਤਾਂ ਘਰ ਵਿਚ ਨਾਬਾਲਗ ਭੈਣ-ਭਰਾ ਮਿਲਦੇ ਹਨ ਪਰ ਜਦੋਂ ਅੰਦਰਲੇ ਬੈੱਡਰੂਮ ਦਾ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ਤਾਂ ਸਾਰੇ ਹੈਰਾਨ ਰਹਿ ਜਾਂਦੇ ਹਨ।
Also Read: ਅਲਵਿਦਾ ਸਿੱਧੂ ਮੂਸੇਵਾਲਾ: ਮਾਨਸਾ ਦੀ ਅਨਾਜ ਮੰਡੀ ਵਿਖੇ ਭੋਗ ਸਮਾਗਮ, ਵੱਡੀ ਗਿਣਤੀ 'ਚ ਪਹੁੰਚੇ ਸਰੋਤੇ
ਕਮਰੇ ਅੰਦਰ ਔਰਤ ਦੀ ਲਾਸ਼ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਲਾਸ਼ ਇਨ੍ਹਾਂ ਦੋ ਬੱਚਿਆਂ ਦੀ ਮਾਂ ਦੀ ਸੀ, ਮਾਮਲਾ ਕਤਲ ਦਾ ਸੀ ਪਰ ਇਸ ਕਤਲ ਦੇ ਪਿੱਛੇ ਦੀ ਕਹਾਣੀ ਅਜਿਹੀ ਹੈ ਕਿ ਦੇਸ਼ ਦੇ ਹਰ ਮਾਂ-ਬਾਪ ਦੇ ਹੋਸ਼ ਉੱਡ ਜਾਣਗੇ। ਮੋਬਾਈਲ ਗੇਮਿੰਗ ਦੀ ਆਦਤ ਨੇ ਪੁੱਤ ਨੂੰ ਮਾਂ ਦਾ ਕਾਤਲ ਬਣਾ ਦਿੱਤਾ। ਕਾਤਲ ਪੁੱਤਰ ਦੋ ਦਿਨ ਤੱਕ ਮਾਂ ਦੀ ਲਾਸ਼ ਨਾਲ ਘਰ ਵਿੱਚ ਹੀ ਰਿਹਾ। ਇੰਨਾ ਹੀ ਨਹੀਂ ਬੇਟੇ ਨੇ ਕਤਲ ਤੋਂ ਬਾਅਦ ਆਪਣੇ ਪਿਤਾ ਨੂੰ ਵੀਡੀਓ ਕਾਲ ਵੀ ਕੀਤੀ ਤੇ ਆਪਣੀ ਮਾਂ ਦੀ ਲਾਸ਼ ਵੀ ਦਿਖਾਈ। ਇਸ ਦੌਰਾਨ ਪਿਤਾ ਨੇ ਆਪਣੇ ਰਿਸ਼ਤੇਦਾਰ ਨੂੰ ਘਰ ਦੇਖਣ ਲਈ ਭੇਜਿਆ ਪਰ ਉਦੋਂ ਤੱਕ ਪੁਲਿਸ ਉਸ ਦੇ ਘਰ ਪਹੁੰਚ ਚੁੱਕੀ ਸੀ।
PUBG ਖੇਡਣ ਤੋਂ ਰੋਕਦੀ ਸੀ ਮਾਂ
ਇਹ ਯਕੀਨ ਕਰਨਾ ਔਖਾ ਹੈ ਕਿ ਮੋਬਾਈਲ ਗੇਮਿੰਗ ਦੀ ਆਦਤ ਤੋਂ ਮਜ਼ਬੂਰ ਬੇਟੇ ਨੇ ਆਪਣੀ ਮਾਂ ਦੀ ਜਾਨ ਲੈ ਲਈ, ਪਰ ਲਖਨਊ ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਕੁਝ ਘੰਟਿਆਂ ਵਿੱਚ ਇਸ ਕਤਲ ਕਾਂਡ ਨੂੰ ਸੁਲਝਾ ਲਿਆ ਹੈ ਅਤੇ ਉਸਦੇ ਅਨੁਸਾਰ ਕਤਲ ਦੀ ਇਹ ਥਿਊਰੀ 100 ਫੀਸਦੀ ਸਹੀ ਹੈ। ਦੋਸ਼ੀ ਨਾਬਾਲਗ ਨੇ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਉਸਦੀ ਮਾਂ ਉਸਨੂੰ ਮੋਬਾਈਲ 'ਤੇ PUBG ਗੇਮ ਖੇਡਣ ਤੋਂ ਰੋਕਦੀ ਸੀ।
Also Read: ਮਨਕੀਰਤ ਔਲਖ ਦੀ ਫਿਰ ਸਫਾਈ, ਕਿਹਾ- 'ਕਰਨਾ ਤਾਂ ਦੂਰ, ਅਜਿਹਾ ਸੋਚ ਵੀ ਨਹੀਂ ਸਕਦਾ'
ਕਤਲ ਤੋਂ ਬਾਅਦ ਭੈਣ ਨੂੰ ਦੂਜੇ ਕਮਰੇ 'ਚ ਬੰਦ ਕਰ ਦਿੱਤਾ
ਇਸ ਤੋਂ ਗੁੱਸੇ 'ਚ ਆ ਕੇ ਉਸ ਨੇ ਐਤਵਾਰ ਅੱਧੀ ਰਾਤ ਨੂੰ ਪਿਤਾ ਦੇ ਲਾਇਸੰਸੀ ਪਿਸਤੌਲ ਨਾਲ ਆਪਣੀ ਮਾਂ ਦੇ ਸਿਰ 'ਤੇ ਗੋਲੀ ਮਾਰ ਦਿੱਤੀ। ਮਾਂ ਦੀ ਮੌਤ ਤੋਂ ਬਾਅਦ ਉਸ ਨੇ ਲਾਸ਼ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਛੋਟੀ ਭੈਣ ਨੂੰ ਡਰਾ ਧਮਕਾ ਕੇ ਦੂਜੇ ਕਮਰੇ 'ਚ ਬੰਦ ਕਰ ਦਿੱਤਾ ਅਤੇ ਪੂਰੇ ਦੋ ਦਿਨ ਮਾਂ ਦੀ ਲਾਸ਼ ਕੋਲ ਇਸ ਘਰ 'ਚ ਬੰਦ ਰਿਹਾ।
ਗੁਆਂਢੀਆਂ ਤੱਕ ਪਹੁੰਚੀ ਬਦਬੂ ਤਾਂ ਹੋਇਆ ਖੁਲਾਸਾ
ਜਦੋਂ ਪੁਲਿਸ ਇਸ ਘਰ ਵਿੱਚ ਦਾਖਲ ਹੋਈ ਤਾਂ ਹਵਾ ਵਿੱਚ ਬਦਬੂ ਅਤੇ ਖੁਸ਼ਬੂ ਦਾ ਮਿਸ਼ਰਣ ਸੀ। ਜਦੋਂ ਲਾਸ਼ ਵਿੱਚੋਂ ਬਦਬੂ ਆਉਣ ਲੱਗੀ ਤਾਂ ਮੁਲਜ਼ਮ ਪੁੱਤਰ ਨੇ ਇਸ ਨੂੰ ਛੁਪਾਉਣ ਲਈ ਘਰ ਵਿੱਚ ਰੂਮ ਫਰੈਸ਼ਨਰ ਦਾ ਛਿੜਕਾਅ ਕਰ ਦਿੱਤਾ। ਇਸ ਦੇ ਬਾਵਜੂਦ ਲਾਸ਼ ਦੀ ਬਦਬੂ ਗੁਆਂਢੀਆਂ ਤੱਕ ਪਹੁੰਚ ਗਈ ਅਤੇ ਇਸ ਨਾਲ ਮਾਮਲੇ ਦਾ ਖੁਲਾਸਾ ਹੋਇਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab Schools Winter Break: खुशखबरी! स्कूलों में छुट्टियों का ऐलान, जानें कब से कब तक बंद रहेंगे स्कूल
Dal Lake : सर्दी ने तोड़ा 50 साल का रिकॉर्ड; डल झील में जमी बर्फ, भारी बारिश के आसार
Karnatak Road Accident : कर्नाटक में दर्दनाक हादसा! कार पर पलटा कंटेनर, एक ही परिवार के 6 लोगों की मौत