LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਿਸ਼ਭ ਪੰਤ ਦੀ ਧਮਾਕੇਦਾਰ ਸੈਂਚੁਰੀ 'ਤੇ ਰਾਹੁਲ ਦ੍ਰਵਿੜ ਦਾ ਰਿਐਕਸ਼ਨ, ਤਸਵੀਰ ਹੋ ਰਹੀ ਵਾਇਰਲ

2july dravid

ਨਵੀਂ ਦਿੱਲੀ- ਇੰਗਲੈਂਡ ਖਿਲਾਫ ਐਜਬੈਸਟਨ ਟੈਸਟ ਦੇ ਪਹਿਲੇ ਦਿਨ ਜੋ ਦੇਖਣ ਨੂੰ ਮਿਲਿਆ ਉਹ ਇਤਿਹਾਸਕ ਸੀ। ਜਦੋਂ ਟੀਮ ਇੰਡੀਆ ਬੈਕਫੁੱਟ 'ਤੇ ਸੀ, ਉਸ ਸਮੇਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕ੍ਰੀਜ਼ 'ਤੇ ਆ ਕੇ ਅਜਿਹਾ ਜਵਾਬੀ ਹਮਲਾ ਕੀਤਾ ਕਿ ਇੰਗਲਿਸ਼ ਟੀਮ ਬੈਕਫੁੱਟ 'ਤੇ ਆ ਗਈ। ਰਿਸ਼ਭ ਪੰਤ ਨੇ ਤੇਜ਼ ਸੈਂਕੜਾ ਬਣਾ ਕੇ ਟੀਮ ਇੰਡੀਆ ਨੂੰ ਮੁਸੀਬਤ 'ਚੋਂ ਕੱਢ ਦਿੱਤਾ ਪਰ ਇਸ ਦੌਰਾਨ ਕੋਚ ਰਾਹੁਲ ਦ੍ਰਾਵਿੜ ਦੀ ਇਕ ਪ੍ਰਤੀਕਿਰਿਆ ਵਾਇਰਲ ਹੋ ਰਹੀ ਹੈ।

Also Read: ਬਰਗਾੜੀ ਬੇਅਦਬੀ ਮਾਮਲੇ 'ਚ CM ਮਾਨ ਨੇ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ, ਸੌਂਪੀ ਜਾਂਚ ਰਿਪੋਰਟ

 

ਜਦੋਂ ਰਿਸ਼ਭ ਪੰਤ ਨੇ ਦੋ ਦੌੜਾਂ ਬਣਾ ਕੇ ਆਪਣਾ ਸੈਂਕੜਾ ਪੂਰਾ ਕੀਤਾ ਤਾਂ ਉਸ ਸਮੇਂ ਪੂਰੀ ਟੀਮ ਨੇ ਡ੍ਰੈਸਿੰਗ ਰੂਮ 'ਚ ਖੜ੍ਹ ਕੇ ਤਾੜੀਆਂ ਵਜਾਈਆਂ। ਇਸ ਦੌਰਾਨ ਕੋਚ ਰਾਹੁਲ ਦ੍ਰਾਵਿੜ ਆਪਣੀ ਸੀਟ ਤੋਂ ਉੱਠ ਕੇ ਖੁਸ਼ੀ 'ਚ ਉੱਚੀ-ਉੱਚੀ ਚੀਖ ਪਏ। ਰਾਹੁਲ ਦ੍ਰਾਵਿੜ ਜਿਸ ਨੂੰ ਦਿ ਵਾਲ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੇ ਸੰਜਮ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ, ਇੱਥੇ ਤਾਂ ਸਭ ਕੁਝ ਟੁੱਟਦਾ ਦਿਖਿਆ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਕਮੈਂਟਰੀ ਬਾਕਸ 'ਚ ਰਾਹੁਲ ਦ੍ਰਾਵਿੜ ਦੀ ਇਸ ਪ੍ਰਤੀਕਿਰਿਆ ਨੂੰ ਦੇਖ ਕੇ ਹੈਰਾਨ ਰਹਿ ਗਏ। ਰਿਸ਼ਭ ਪੰਤ ਦੇ ਸੈਂਕੜੇ 'ਤੇ ਰਾਹੁਲ ਦ੍ਰਾਵਿੜ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਹੋਰ ਖਿਡਾਰੀਆਂ ਨੇ ਵੀ ਉਛਲ ਪਏ। ਰਾਹੁਲ ਦ੍ਰਾਵਿੜ ਦੇ ਇਸ ਅੰਦਾਜ਼ 'ਤੇ ਸੋਸ਼ਲ ਮੀਡੀਆ 'ਤੇ ਮੀਮਜ਼ ਵੀ ਬਣਾਏ ਗਏ।

Also Read: ਬੋਲਡ ਦਿਖਣ ਲਈ ਹਰ ਹੱਦ ਤੱਕ ਜਾਂਦੀ ਹੈ ਉਰਫੀ ਜਾਵੇਦ, ਦੇਖੋ ਕੀ ਹੋਇਆ ਹਾਲ (Pics)

ਦੱਸ ਦਈਏ ਕਿ ਇੰਗਲੈਂਡ ਖਿਲਾਫ ਖੇਡੇ ਜਾ ਰਹੇ ਐਜਬੈਸਟਨ ਟੈਸਟ 'ਚ ਟੀਮ ਇੰਡੀਆ ਦੀ ਪਹਿਲੀ ਬੱਲੇਬਾਜ਼ੀ ਆਈ। ਭਾਰਤੀ ਟੀਮ 100 ਦੌੜਾਂ ਤੋਂ ਪਹਿਲਾਂ ਹੀ ਆਪਣੀਆਂ ਪੰਜ ਵਿਕਟਾਂ ਗੁਆ ਚੁੱਕੀ ਸੀ ਪਰ ਇਸ ਤੋਂ ਬਾਅਦ ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ ਦਾ ਜਵਾਬੀ ਹਮਲਾ ਸ਼ੁਰੂ ਹੋ ਗਿਆ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਰਿਸ਼ਭ ਪੰਤ ਨੇ ਸਿਰਫ 89 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਆਪਣੀ ਪਾਰੀ ਵਿਚ 146 ਦੌੜਾਂ ਬਣਾਈਆਂ। ਰਿਸ਼ਭ ਪੰਤ ਨੇ 111 ਗੇਂਦਾਂ ਵਿਚ 146 ਦੌੜਾਂ ਬਣਾਈਆਂ, ਜਿਸ ਵਿੱਚ 19 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਟੈਸਟ ਕ੍ਰਿਕਟ 'ਚ ਰਿਸ਼ਭ ਪੰਤ ਦਾ ਸਟ੍ਰਾਈਕ ਰੇਟ 131 ਤੋਂ ਜ਼ਿਆਦਾ ਸੀ।

In The Market