LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ਜਿੱਤ ਕੇ ਰਚਿਆ ਇਤਿਹਾਸ, ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ

win neeraj

ਲੁਸਾਨੇ: ਓਲੰਪਿਕ ਚੈਂਪੀਅਨ ਨੇਜਾ ਥ੍ਰੋਅਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚਦੇ ਹੋਏ ਡਾਇਮੰਡ ਲੀਗ ਮੀਟ ਦੇ ਲੁਸਾਨੇ ਪੜਾਅ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ ਤੇ ਉਹ ਇਹ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਇਸ ਦੇ ਨਾਲ ਉਹ 7 ਅਤੇ 8 ਸਤੰਬਰ ਨੂੰ ਜਿਊਰਿਖ ਵਿੱਚ ਹੋਣ ਵਾਲੀ ਡਾਇਮੰਡ ਲੀਗ ਦੇ ਫਾਈਨਲ ਵਿੱਚ ਵੀ ਪਹੁੰਚ ਗਿਆ ਹੈ। ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਹਨ। ਨੀਰਜ ਚੋਪੜਾ ਨੇ ਬੁਡਾਪੇਸਟ ਹੰਗਰੀ ਵਿੱਚ 2023 ਵਿਸ਼ਵ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕੀਤਾ ਹੈ।ਇਹ ਉਸ ਦੇ ਕਰੀਅਰ ਦੀ ਤੀਜੀ ਸਰਵੋਤਮ ਕੋਸ਼ਿਸ਼ ਹੈ। ਉਹ ਸੱਟ ਕਾਰਨ ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੇ ਸਨ। ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲੇ ਚੋਪੜਾ ਡਾਇਮੰਡ ਲੀਗ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਚੋਪੜਾ ਤੋਂ ਪਹਿਲਾਂ, ਡਿਸਕਸ ਥਰੋਅਰ ਵਿਕਾਸ ਗੌੜਾ ਡਾਇਮੰਡ ਲੀਗ ਦੇ ਸਿਖਰਲੇ ਤਿੰਨਾਂ ਵਿੱਚ ਥਾਂ ਬਣਾਉਣ ਵਾਲਾ ਇਕਲੌਤਾ ਭਾਰਤੀ ਹੈ।
24 ਸਾਲਾ ਨੀਰਜ ਚੋਪੜਾ ਨੇ ਇਹ ਖਿਤਾਬ ਹਾਸਲ ਕਰਨ ਦੀ ਪਹਿਲੀ ਕੋਸ਼ਿਸ਼ ਵਿੱਚ 89.08 ਮੀਟਰ ਦੂਰ ਨੇਜਾ ਸੁੱਟਿਆ। ਆਪਣੀ ਦੂਜੀ ਕੋਸ਼ਿਸ਼ 'ਚ 85.18 ਮੀਟਰ ਥ੍ਰੋਅ ਕੀਤਾ, ਜਦੋਂ ਕਿ ਉਹ ਤੀਜੀ ਕੋਸ਼ਿਸ਼ ਨੂੰ ਛੱਡ ਗਿਆ। ਫਿਰ ਚੌਥੀ ਕੋਸ਼ਿਸ਼ ਨੂੰ ਫਾਊਲ ਕਰਾਰ ਦਿੱਤਾ ਗਿਆ ਅਤੇ ਪੰਜਵੀਂ ਕੋਸ਼ਿਸ਼ ਤੋਂ ਨੀਰਜ ਨੇ ਦੂਰੀ ਬਣਾ ਲਈ। 
ਆਪਣੇ ਆਖ਼ਰੀ ਥਰੋਅ ਵਿੱਚ ਨੀਰਜ ਚੋਪੜਾ ਨੇ 80.04 ਮੀਟਰ ਦਾ ਟੀਚਾ ਮਾਰਿਆ। ਲੁਸਾਨੇ ਡਾਇਮੰਡ ਲੀਗ ਵਿੱਚ, ਟੋਕੀਓ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਜੈਕਬ ਵਡਲੇਜ 85.88 ਮੀਟਰ ਦੇ ਸਰਵੋਤਮ ਥਰੋਅ ਨਾਲ ਦੂਜੇ ਸਥਾਨ 'ਤੇ ਰਿਹਾ ਜਦੋਂਕਿ ਅਮਰੀਕਾ ਦਾ ਕਰਟਿਸ ਥੌਮਸਨ 83.72 ਮੀਟਰ ਦੇ ਸਰਵੋਤਮ ਥਰੋਅ ਨਾਲ ਤੀਜੇ ਸਥਾਨ 'ਤੇ ਰਿਹਾ।
89.08 ਮੀਟਰ ਨੀਰਜ ਚੋਪੜਾ ਦੇ ਕਰੀਅਰ ਦੀ ਤੀਜੀ ਸਭ ਤੋਂ ਵਧੀਆ ਕੋਸ਼ਿਸ਼ ਹੈ। ਨੀਰਜ ਦੇ ਕਰੀਅਰ ਦੇ ਸਰਵੋਤਮ ਥਰੋਅ ਦੀ ਗੱਲ ਕਰੀਏ ਤਾਂ ਉਸ ਦਾ 89.94 ਮੀਟਰ ਹੈ ਜੋ ਉਸ ਨੇ ਸਟਾਕਹੋਮ ਡਾਇਮੰਡ ਲੀਗ ਵਿੱਚ ਬਣਾਇਆ ਸੀ। ਪਾਣੀਪਤ ਦਾ ਰਹਿਣ ਵਾਲਾ ਨੀਰਜ ਚੋਪੜਾ ਡਾਇਮੰਡ ਲੀਗ ਦਾ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਹ ਡਾਇਮੰਡ ਲੀਗ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲਾ ਪਹਿਲਾ ਭਾਰਤੀ ਵੀ ਹੈ। ਚੋਪੜਾ ਤੋਂ ਪਹਿਲਾਂ, ਡਿਸਕਸ ਥ੍ਰੋਅਰ ਵਿਕਾਸ ਗੌੜਾ ਡਾਇਮੰਡ ਲੀਗ ਦੇ ਸਿਖਰਲੇ ਤਿੰਨਾਂ ਵਿੱਚ ਥਾਂ ਬਣਾਉਣ ਵਾਲੇ ਇਕਲੌਤੇ ਭਾਰਤੀ ਸਨ।

In The Market