IPL 2024 ਹਾਲ ਦੀ ਘੜੀ ਮੁੰਬਈ ਇੰਡੀਅਨਜ਼ ਤੇ ਕਪਤਾਨ ਹਾਰਦਿਕ ਪੰਡਯਾ ਲਈ ਸਹੀ ਨਹੀਂ ਜਾ ਰਿਹਾ। ਰਾਜਸਥਾਨ ਰਾਇਲਜ਼ ਨਾਲ ਹੋਈ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਮੁੰਬਈ ਇੰਡੀਅਨਜ਼ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਉਧਰ, ਰੋਹਿਤ ਸ਼ਰਮਾ ਨੂੰ ਹਟਾਉਣ ਮਗਰੋਂ ਕਪਤਾਨ ਬਣੇ ਹਾਰਦਿਕ ਪੰਡਯਾ ਹਰ ਮੈਚ ਵਿਚ ਹੂਟਿੰਗ ਦਾ ਸ਼ਿਕਾਰ ਹੋ ਰਹੇ ਹਨ। ਉਹ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਇਸ ਹਾਰ ਤੋਂ ਬਾਅਦ ਹਾਰਦਿਕ ਦੀ ਕਪਤਾਨੀ 'ਤੇ ਸਵਾਲ ਉੱਠ ਰਹੇ ਹਨ। ਇਸ ਵਿਚਾਲੇ ਹਾਰਦਿਕ ਨੇ ਇੱਕ ਭਾਵੁਕ ਪੋਸਟ ਕੀਤੀ ਹੈ। ਇਸ ਪੋਸਟ 'ਚ ਪੰਡਯਾ ਨੇ ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕਾਂ ਲਈ ਖਾਸ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਮੈਚਾਂ 'ਚ ਮੁੰਬਈ ਇੰਡੀਅਨਜ਼ ਦੀ ਰਣਨੀਤੀ ਕੀ ਹੋਵੇਗੀ? 'ਅਸੀਂ ਕਦੇ ਹਾਰ ਨਹੀਂ ਮੰਨਦੇ, ਅਸੀਂ ਲੜਦੇ ਰਹਾਂਗੇ, ਅਸੀਂ ਅੱਗੇ ਵਧਦੇ ਰਹਾਂਗੇ...'ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਟੀਮ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਮੁੰਬਈ ਇੰਡੀਅਨਜ਼ ਦੇ ਖਿਡਾਰੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਹਾਰਦਿਕ ਨੇ ਕੈਪਸ਼ਨ 'ਚ ਲਿਖਿਆ ਹੈ- 'ਇਸ ਟੀਮ ਦੇ ਬਾਰੇ ਵਿੱਚ ਤੁਹਾਨੂੰ ਇੱਕ ਗੱਲ ਪਤਾ ਹੋਣੀ ਚਾਹੀਦੀ ਹੈ, ਅਸੀਂ ਕਦੇ ਹਾਰ ਨਹੀਂ ਮੰਨਦੇ, ਅਸੀਂ ਲੜਦੇ ਰਹਾਂਗੇ, ਅੱਗੇ ਵਧਦੇ ਰਹਾਂਗੇ।' ਹਾਲਾਂਕਿ ਹਾਰਦਿਕ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਜ਼ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। If there's one thing you should know about this team, we never give up. We'll keep fighting, we'll keep going. pic.twitter.com/ClcPnkP0wZ — hardik pandya (@hardikpandya7) April 2, 2024 ਮੁੰਬਈ ਇੰਡੀਅਨਜ਼ ਨੂੰ ਸੀਜ਼ਨ ਦੀ ਪਹਿਲੀ ਜਿੱਤ ਦਾ ਇੰਤਜ਼ਾਰਦੱਸ ਦੇਈਏ ਕਿ ਲਗਾਤਾਰ ਪਹਿਲੇ ਤਿੰਨ ਮੈਚ ਹਾਰਨ ਤੋਂ ਬਾਅਦ ਫਿਲਹਾਲ ਮੁੰਬਈ ਇੰਡੀਅਨਸ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਇਹ ਟੀਮ ਸੀਜ਼ਨ ਦੀ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ। ਹੁਣ ਮੁੰਬਈ ਇੰਡੀਅਨਜ਼ ਆਪਣਾ ਅਗਲਾ ਮੈਚ ਦਿੱਲੀ ਕੈਪੀਟਲਸ ਨਾਲ ਖੇਡੇਗੀ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ 7 ਅਪ੍ਰੈਲ ਨੂੰ ਖੇਡਿਆ ਜਾਵੇਗਾ।...
IPL 2024 ਸ਼ਾਨਦਾਰ ਅੰਦਾਜ਼ ਵਿੱਚ ਆਪਣੇ ਅੰਜਾਮ ਵੱਲ ਵੱਧ ਰਿਹਾ ਹੈ। ਦਰਸ਼ਕ ਹਰ ਰੋਜ਼ ਰੋਮਾਂਚਕ ਮੈਚਾਂ ਦਾ ਲੁਤਫ ਉਠਾ ਰਹੇ ਹਨ। BCCI ਨੇ IPL 2024 ਦੇ ਪਹਿਲੇ ਪੜਾਅ ਦਾ ਸ਼ਡਿਊਲ ਜਾਰੀ ਕੀਤਾ ਸੀ। ਫਿਰ ਆਮ ਚੋਣਾਂ ਦੇ ਐਲਾਨ ਤੋਂ ਬਾਅਦ ਦੂਜੇ ਪੜਾਅ ਦਾ ਸ਼ਡਿਊਲ ਵੀ ਜਾਰੀ ਕੀਤਾ ਗਿਆ। ਬੀਸੀਸੀਆਈ ਨੇ ਹੁਣ ਆਈਪੀਐਲ 2024 ਦੇ ਮੱਧ ਵਿੱਚ ਸ਼ੈਡਿਊਲ ਵਿੱਚ ਬਦਲਾਅ ਕੀਤਾ ਹੈ। ਦੋ ਮੈਚਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ ਹੈ।ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਮੈਚ 17 ਅਪ੍ਰੈਲ 2024 ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾਣਾ ਸੀ ਪਰ ਹੁਣ ਇਹ ਮੈਚ 16 ਅਪ੍ਰੈਲ 2024 ਨੂੰ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਗੁਜਰਾਤ ਟਾਈਟਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ 16 ਅਪ੍ਰੈਲ 2024 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਣਾ ਸੀ, ਜੋ ਹੁਣ 17 ਅਪ੍ਰੈਲ ਨੂੰ ਖੇਡਿਆ ਜਾਵੇਗਾ। ਇਨ੍ਹਾਂ ਦੋ ਮੈਚਾਂ ਵਿੱਚ ਹੀ ਬਦਲਾਅ ਹੋਇਆ ਹੈ।ਆਈਪੀਐਲ 2024 ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਵਾਰ ਕੁਆਲੀਫਾਇਰ ਮੈਚ ਅਹਿਮਦਾਬਾਦ ਅਤੇ ਚੇਨਈ ਵਿੱਚ ਖੇਡੇ ਜਾਣਗੇ। ਪਹਿਲਾ ਕੁਆਲੀਫਾਇਰ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ, ਜਦਕਿ ਇਸ ਮੈਦਾਨ 'ਚ 22 ਮਈ ਨੂੰ ਐਲੀਮੀਨੇਟਰ ਮੈਚ ਖੇਡਿਆ ਜਾਵੇਗਾ। ਜਦਕਿ ਦੂਜਾ ਕੁਆਲੀਫਾਇਰ 24 ਮਈ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਫਾਈਨਲ ਮੈਚ 26 ਮਈ ਨੂੰ ਚੇਨਈ ਦੇ ਮੈਦਾਨ 'ਤੇ ਹੋਵੇਗਾ।
ਨਵੀਂ ਦਿੱਲੀ-ਕਪਤਾਨ ਹਾਰਦਿਕ ਪੰਡਯਾ ਤੇ ਮੁੰਬਈ ਇੰਡੀਅਨਜ਼ (MI) ਦਾ ਸਮਾਂ ਠੀਕ ਨਹੀਂ ਚੱਲ ਰਿਹਾ ਹੈ। ਮੁੰਬਈ ਇੰਡੀਅਨਜ਼ ਦਾ ਕਪਤਾਨ ਬਣਨ ਤੋਂ ਬਾਅਦ ਹਾਰਦਿਕ ਪੰਡਯਾ ਪ੍ਰਸ਼ੰਸਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਹਨ। ਉਹ ਜਿੱਥੇ ਵੀ ਜਾ ਰਿਹਾ ਹੈ, ਹੂਟਿੰਗ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਸੀਜ਼ਨ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਦੀ ਟੀਮ ਸੋਮਵਾਰ ਨੂੰ ਆਪਣੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ 'ਚ ਰਾਜਸਥਾਨ ਰਾਇਲਸ ਦੇ ਖਿਲਾਫ ਖੇਡਣ ਆਈ ਸੀ ਪਰ ਇੱਥੇ ਵੀ ਹਾਰਦਿਕ ਪੰਡਯਾ ਦਰਸ਼ਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਨਹੀਂ ਬਚੇ। ਵਾਨਖੇੜੇ ਸਟੇਡੀਅਮ 'ਚ ਦਰਸ਼ਕਾਂ ਨੇ ਮੁੰਬਈ ਇੰਡੀਅਨਜ਼ ਦੇ ਕਪਤਾਨ ਨੂੰ ਲੈ ਕੇ ਖੂਬ ਹੂਟਿੰਗ ਕੀਤੀ। ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਇਸ ਧੱਕੇਸ਼ਾਹੀ ਤੋਂ ਕਾਫੀ ਗੁੱਸੇ 'ਚ ਨਜ਼ਰ ਆਏ ਅਤੇ ਉਨ੍ਹਾਂ ਨੇ ਦਰਸ਼ਕਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕ ਦਿੱਤਾ। ਸੰਜੇ ਮਾਂਜਰੇਕਰ ਨੇ ਵੀ ਕੀਤਾ ਹਾਰਦਿਕ ਦਾ ਸਮਰਥਨਰੋਹਿਤ ਸ਼ਰਮਾ ਡੀਪ ਵਿੱਚ ਫੀਲਡਿੰਗ ਕਰ ਰਹੇ ਸਨ। ਫਿਰ ਉਸ ਨੇ ਦਰਸ਼ਕਾਂ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕੀਤਾ ਅਤੇ ਉਨ੍ਹਾਂ ਨੂੰ ਹਾਰਦਿਕ ਪੰਡਯਾ ਖਿਲਾਫ ਹੂਟਿੰਗ ਤੋਂ ਰੁਕਣ ਦੀ ਬੇਨਤੀ ਕੀਤੀ। ਇਸ ਤੋਂ ਪਹਿਲਾਂ ਟਾਸ ਦੌਰਾਨ ਵੀ ਹਾਰਦਿਕ ਪੰਡਯਾ ਦੀ ਜ਼ਬਰਦਸਤ ਹੂਟਿੰਗ ਕੀਤੀ। ਉਦੋਂ ਬ੍ਰਾਡਕਾਸਟਰ ਸੰਜੇ ਮਾਂਜਰੇਕਰ ਨੇ ਦਰਸ਼ਕਾਂ ਨੂੰ ਸਹੀ ਵਿਹਾਰ ਕਰਨ ਲਈ ਕਿਹਾ ਸੀ। ਹਾਲਾਂਕਿ ਸੰਜੇ ਮਾਂਜਰੇਕਰ ਵਾਂਗ ਰੋਹਿਤ ਸ਼ਰਮਾ ਨੇ ਦਰਸ਼ਕਾਂ ਨੂੰ ਸਿੱਧੇ ਤੌਰ 'ਤੇ ਕੁਝ ਨਹੀਂ ਕਿਹਾ ਪਰ 'ਹਿਟਮੈਨ' ਨੇ ਇਸ਼ਾਰੇ ਜ਼ਰੂਰ ਕਰ ਦਿੱਤੇ ਅਤੇ ਦਰਸ਼ਕਾਂ ਨੂੰ ਹੂਟਿੰਗ ਬੰਦ ਕਰਨ ਲਈ ਕਿਹਾ। ਰੋਹਿਤ ਸ਼ਰਮਾ ਦੀ ਦਰਸ਼ਕਾਂ ਨੂੰ ਅਪੀਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਮਿਲੀ ਲਗਾਤਾਰ ਤੀਜੀ ਹਾਰਉਧਰ, ਮੁੰਬਈ ਇੰਡੀਅਨਜ਼ ਨੂੰ ਸੋਮਵਾਰ ਨੂੰ ਟੂਰਨਾਮੈਂਟ 'ਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੂੰ ਰਾਜਸਥਾਨ ਰਾਇਲਜ਼ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸ਼ਰਮਨਾਕ ਹਾਰ ਨਾਲ ਮੁੰਬਈ ਇੰਡੀਅਨਜ਼ ਦੀ ਟੀਮ IPL 2024 ਦੇ ਅੰਕ ਸੂਚੀ 'ਚ ਆਖਰੀ ਸਥਾਨ 'ਤੇ ਹੈ। ਮੁੰਬਈ ਨੂੰ ਹੁਣ ਅਗਲੇ ਮੈਚ ਤੋਂ 6 ਦਿਨ ਦਾ ਬ੍ਰੇਕ ਮਿਲ ਗਿਆ ਹੈ। ਹਾਰਦਿਕ ਪੰਡਯਾ ਅਤੇ ਟੀਮ ਪ੍ਰਬੰਧਨ ਅਗਲੇ ਮੈਚ ਵਿੱਚ ਆਪਣੀ ਪਹਿਲੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰਨਗੇ। ਮੁੰਬਈ ਆਪਣਾ ਅਗਲਾ ਮੈਚ ਦਿੱਲੀ ਦੇ ਖਿਲਾਫ 7 ਅਪ੍ਰੈਲ ਨੂੰ ਵਾਨਖੇੜੇ ਸਟੇਡੀਅਮ 'ਚ ਖੇਡੇਗਾ। ...
ਨਵੀਂ ਦਿੱਲੀ-IPL 2024 ਮਹਿੰਦਰ ਸਿੰਘ ਧੋਨੀ ਨੂੰ ਰਾਸ ਆ ਗਿਆ ਹੈ। ਇਸ ਸੀਜ਼ਨ ਧੋਨੀ ਨੇ ਰਿਕਾਰਡ ਬਣਾਉਣ ਦੀ ਝੜੀ ਲਾ ਦਿੱਤੀ ਹੈ। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਐਤਵਾਰ ਨੂੰ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਹੋਰ ਅਜਿਹਾ ਰਿਕਾਰਡ ਬਣਾਇਆ ਹੈ, ਜਿਸ ਨੂੰ ਦੁਨੀਆ ਦਾ ਕੋਈ ਵੀ ਵਿਕਟਕੀਪਰ ਹੁਣ ਤੱਕ ਛੂਹ ਨਹੀਂ ਸਕਿਆ ਹੈ। ਧੋਨੀ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਸੀਜ਼ਨ 'ਚ ਇਹ ਇਤਿਹਾਸਕ ਰਿਕਾਰਡ ਬਣਾਇਆ ਹੈ। ਦਰਅਸਲ, ਐਤਵਾਰ ਨੂੰ ਵਿਸ਼ਾਖਾਪਟਨਮ ਦੇ ਮੈਦਾਨ 'ਤੇ ਚੇਨਈ ਸੁਪਰ ਕਿੰਗਜ਼ (CSK) ਅਤੇ ਦਿੱਲੀ ਕੈਪੀਟਲਸ (DC) ਵਿਚਾਲੇ ਮੈਚ ਖੇਡਿਆ ਗਿਆ ਸੀ। ਇਸ ਮੈਚ 'ਚ ਧੋਨੀ ਨੇ ਸਪਿਨ ਆਲਰਾਊਂਡਰ ਰਵਿੰਦਰ ਜਡੇਜਾ ਦੀ ਗੇਂਦ 'ਤੇ ਪ੍ਰਿਥਵੀ ਸ਼ਾਅ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ। ਇਸ ਤਰ੍ਹਾਂ ਧੋਨੀ ਓਵਰਆਲ ਟੀ-20 ਕ੍ਰਿਕਟ 'ਚ 300 ਆਊਟ ਹੋਣ ਵਾਲੇ ਦੁਨੀਆ ਦੇ ਪਹਿਲੇ ਵਿਕਟਕੀਪਰ ਬਣ ਗਏ ਹਨ। ਇਸ ਸੂਚੀ 'ਚ ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਕਾਮਰਾਨ ਅਕਮਲ ਅਤੇ ਭਾਰਤ ਦੇ ਦਿਨੇਸ਼ ਕਾਰਤਿਕ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹਨ, ਜਿਨ੍ਹਾਂ ਨੇ ਬਰਾਬਰ 274 ਵਿਕਟਾਂ ਲਈਆਂ ਹਨ। ਇਸ ਮਾਮਲੇ ਵਿਚ ਕੋਹਲੀ ਨੂੰ ਛੱਡਿਆ ਪਿੱਛੇ !ਬੀਤੇ ਕੱਲ੍ਹ ਹੋਏ ਮੈਚ ਵਿਚ ਧੋਨੀ ਨੇ ਦਿੱਲੀ ਕੈਪੀਟਲਸ ਖਿਲਾਫ ਤੂਫਾਨੀ ਬੱਲੇਬਾਜ਼ੀ ਕਰ ਕੇ ਆਪਣੇ ਆਈਪੀਐਲ ਵਿਰੋਧੀਆਂ ਨੂੰ ਡਰਾ ਦਿੱਤਾ ਹੈ। ਉਨ੍ਹਾਂ ਨੇ ਐਤਵਾਰ ਨੂੰ 16 ਗੇਂਦਾਂ ਵਿੱਚ 37 ਦੌੜਾਂ ਬਣਾਈਆਂ। ਇਸ ਪਾਰੀ ਵਿਚ ਉਨ੍ਹਾਂ ਨੇ 3 ਸਕਾਈਸਕ੍ਰੈਪਰ ਛੱਕੇ ਲਗਾਏ ਅਤੇ 4 ਚੌਕੇ ਵੀ ਲਗਾਏ। ਧੋਨੀ ਨੇ 16 ਵਿੱਚੋਂ 7 ਗੇਂਦਾਂ ਚੌਕੇ ਤੋਂ ਪਾਰ ਭੇਜੀਆਂ। ਇਸ ਤੂਫਾਨੀ ਪਾਰੀ ਦੌਰਾਨ ਖੁਦ ਧੋਨੀ ਨੇ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ ਵਿਚ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ।42 ਸਾਲਾ ਮਹਿੰਦਰ ਸਿੰਘ ਧੋਨੀ (MS Dhoni) ਨੇ ਦਿੱਲੀ ਕੈਪੀਟਲਜ਼ ਖਿਲਾਫ ਆਖਰੀ ਓਵਰ ‘ਚ 20 ਦੌੜਾਂ ਬਣਾਈਆਂ। ਇਨ੍ਹਾਂ ‘ਚ 2 ਛੱਕੇ ਅਤੇ 2 ਚੌਕੇ ਸ਼ਾਮਲ ਸਨ। ਇਸ ਦੇ ਨਾਲ ਹੀ IPL (Indian Premier League) ‘ਚ ਧੋਨੀ ਦੇ ਛੱਕਿਆਂ ਦੀ ਗਿਣਤੀ 242 ਹੋ ਗਈ ਹੈ। ਦਿੱਲੀ ਲਈ ਐਨਰਿਕ ਨੌਰਸ਼ੀਆ ਨੇ ਆਖਰੀ ...
ਲਖਨਊ ਸੁਪਰ ਜਾਇੰਟਸ (LSG) ਦੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੇ ਪੰਜਾਬ ਦੀ ਟੀਮ ਖ਼ਿਲਾਫ਼ ਸ਼ਨੀਵਾਰ, 30 ਮਾਰਚ ਰਾਤ ਨੂੰ ਖੇਡੇ ਗਏ ਮੈਚ ਵਿਚ ਤੇਜ਼ ਰਫ਼ਤਾਰ ਗੇਂਦਬਾਜ਼ੀ ਨਾਲ ਕਹਿਰ ਵਰ੍ਹਾਇਆ। ਆਪਣੀ ਦਮਦਾਰ ਗੇਂਦਬਾਜ਼ੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਆਈਪੀਐਲ ਦੇ ਆਪਣੇ ਪਹਿਲੇ ਹੀ ਮੈਚ ਵਿੱਚ ਇਸ 21 ਸਾਲਾ ਤੇਜ਼ ਗੇਂਦਬਾਜ਼ ਨੇ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਇੰਨਾ ਹੀ ਨਹੀਂ, ਮਯੰਕ ਅਗਰਵਾਲ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਟਾਪ-5 ਗੇਂਦਬਾਜ਼ਾਂ ਦੀ ਸੂਚੀ ਵਿੱਚ ਵੀ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ। ਜੀ ਹਾਂ, ਮਯੰਕ ਯਾਦਵ ਨੇ ਆਪਣੇ 4 ਓਵਰਾਂ ਦੇ ਸਪੈੱਲ ਵਿੱਚ ਕੁੱਲ 9 ਵਾਰ 150 ਜਾਂ ਇਸ ਤੋਂ ਵੱਧ ਸਪੀਡ ਦੀਆਂ ਗੇਂਦਾਂ ਸੁੱਟੀਆਂ।ਮਯੰਕ ਯਾਦਵ ਨੇ ਆਪਣੇ ਕਰੀਅਰ ਦੀ ਪਹਿਲੀ ਗੇਂਦ 147.1kph ਦੀ ਰਫਤਾਰ ਨਾਲ ਸੁੱਟੀ, ਜਦਕਿ ਤੀਜੀ ਗੇਂਦ 'ਤੇ ਉਸ ਨੇ 150kph ਦੀ ਰਫਤਾਰ ਨੂੰ ਵੀ ਛੂਹ ਲਿਆ। ਭਾਵੇਂ ਉਸ ਨੂੰ ਪਹਿਲੇ ਓਵਰ ਵਿੱਚ ਸਫ਼ਲਤਾ ਨਹੀਂ ਮਿਲੀ ਪਰ ਉਸ ਨੇ ਆਪਣੀ ਰਫ਼ਤਾਰ ਨਾਲ ਤਬਾਹੀ ਮਚਾ ਦਿੱਤੀ। ਨਵਾਂ ਗੇਂਦਬਾਜ਼ ਵੀ ਪਹਿਲੇ ਓਵਰ 'ਚ ਥੋੜ੍ਹਾ ਘਬਰਾਇਆ ਹੁੰਦਾ ਹੈ।ਇਸ ਕਾਰਨ ਜਿਵੇਂ ਹੀ ਮਯੰਕ ਦੂਜੇ ਓਵਰ 'ਚ ਗੇਂਦਬਾਜ਼ੀ ਕਰਨ ਆਇਆ ਤਾਂ ਉਸ ਨੇ ਆਪਣੀ ਪਹਿਲੀ ਹੀ ਗੇਂਦ 'ਤੇ IPL 2024 ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਬਣਾ ਲਿਆ। ਮਯੰਕ ਯਾਦਵ ਦੀ ਇਹ ਗੇਂਦ 155.8kph ਦੀ ਰਫਤਾਰ ਨਾਲ ਸ਼ਿਖਰ ਧਵਨ ਵੱਲ ਗਈ, ਜਿਸ 'ਤੇ ਵਿਰੋਧੀ ਟੀਮ ਦੇ ਕਪਤਾਨ ਨੂੰ ਮਾਤ ਦੇ ਦਿੱਤੀ ਗਈ। ਇਸ ਦੇ ਨਾਲ ਹੀ ਮਯੰਕ ਨੇ IPL ਦੇ ਇਤਿਹਾਸ 'ਚ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਟਾਪ-5 ਗੇਂਦਬਾਜ਼ਾਂ ਦੀ ਸੂਚੀ 'ਚ ਵੀ ਆਪਣੀ ਜਗ੍ਹਾ ਬਣਾ ਲਈ ਹੈ। ਮਯੰਕ ਯਾਦਵ IPL 'ਚ 155kph ਤੋਂ ਵੱਧ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਦੂਜੇ ਭਾਰਤੀ ਬਣ ਗਏ ਹਨ। ਇਹ ਹਨ ਸਭ ਤੋਂ ਤੇਜ਼ ਗੇਂਦ ਸੁਟਣ ਵਾਲੇ ਟਾਪ-5 ਗੇਂਦਬਾਜ਼-157.71 kph ਦੀ ਸਪੀਡ ਨਾਲ ਗੇਂਦ ਸੁੱਟਣ ਵਾਲੇ ਸ਼ੌਨ ਟੈਟ ਪਹਿਲੇ ਸਥਾਨ ਉਤੇ ਹਨ।-157.3 kph ਦੀ ਰਫ਼ਤਾਰ ਨਾਲ ਗੇਂਦ ਸੁਟਣ ਵਾਲੇ ਲਾਕੀ ਫਰਗੂਸਨ ਦੂਜੇ ਸਥਾਨ ਉਤੇ ਹਨ।-ਉਮਰਾਨ ਮਲਿਕ ਨੇ 157 kph ਦੀ ਰਫ਼ਤਾਰ ਨਾਲ ਗੇਂਦ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ ਹੋਇਆ ਹੈ।-156.22 kph ਦੀ ਰਫ਼ਤਾਰ ਨਾਲ ਗੇਂਦ ਸੁੱਟ ਕੇ ਐਨਰਿਕ ਨੋਰਖੀਆ ਚੌਥੇ ਸਥਾਨ ਉਤੇ ਹਨ।-155.8 ਦੀ ਰਫ਼ਤਾਰ ਨਾਲ ਗੇਂਦ ਸੁੱਟ ਕੇ ਮਯੰਕ ਯਾਦਵ ਪੰਜਵੇਂ ਸਥਾਨ ਉਤੇ ਆ ਗਏ ਹਨ।...
IPL 2024 ਵਿਚ ਜਿਵੇਂ ਜਿਵੇਂ ਮੈਚ ਖੇਡੇ ਜਾ ਰਹੇ ਹਨ, ਦਰਸ਼ਕਾਂ ਦਾ ਉਤਸ਼ਾਹ ਵੱਧਦਾ ਜਾ ਰਿਹਾ ਹੈ। ਹਰ ਮੈਚ ਤੋਂ ਸਮੀਕਰਨ ਤੇ ਰਿਕਾਰਡ ਵੀ ਬਦਲ ਰਹੇ ਹਨ। ਆਈਪੀਐਲ ਦੇ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਰਹਿੰਦੀਆਂ ਹਨ ਕਿ ਔਰੇਂਜ ਕੈਪ ਕਿਹੜੇ ਬੱਲੇਬਾਜ਼ ਸਿਰ ਹੈ ਤੇ ਫਾਈਨਲ ਤਕ ਕਿਸ ਦੇ ਸਿਰ ਸਜੇਗੀ। ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਅਕਤੀ ਨੂੰ ਆਰੇਂਜ ਕੈਪ ਦਿੱਤੀ ਜਾਂਦੀ ਹੈ। ਟੂਰਨਾਮੈਂਟ ਦੇ ਅੰਤ ਵਿੱਚ, ਇਹ ਕੈਪ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਨੂੰ ਦਿੱਤੀ ਜਾਂਦੀ ਹੈ। ਫਿਲਹਾਲ ਹੇਨਰਿਚ ਕਲਾਸੇਨ ਨੇ ਵਿਰਾਟ ਕੋਹਲੀ ਕੋਲੋਂ ਔਰੇਂਜ ਕੈਪ ਖੋਹ ਲਈ ਹੈ।ਜੇਕਰ IPL ਦੇ 17ਵੇਂ ਸੀਜ਼ਨ ਦੀ ਗੱਲ ਕਰੀਏ ਤਾਂ ਬੁੱਧਵਾਰ ਤੱਕ 8 ਮੈਚ ਖੇਡੇ ਜਾ ਚੁੱਕੇ ਹਨ। ਇਸ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਮੁੰਬਈ ਇੰਡੀਅਨਜ਼ ਨੂੰ 31 ਦੌੜਾਂ ਨਾਲ ਹਰਾਇਆ। ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ (277/3) ਬਣਾਇਆ। ਇਸ ਦਾ ਸਿਹਰਾ ਟਰੇਵਿਸ ਹੈੱਡ (62), ਅਭਿਸ਼ੇਕ ਸ਼ਰਮਾ (63) ਅਤੇ ਤੂਫਾਨੀ ਪਾਰੀ ਖੇਡਣ ਵਾਲੇ ਹੇਨਰਿਕ ਕਲਾਸੇਨ (80*) ਨੂੰ ਦੇਣਾ ਹੋਵੇਗਾ।ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਹੇਨਰਿਕ ਕਲਾਸੇਨ ਇਸ ਸਮੇਂ ਸ਼ਾਨਦਾਰ ਫਾਰਮ 'ਚ ਹਨ। ਆਰੇਂਜ ਆਰਮੀ ਲਈ ਕਲਾਸੇਨ ਨੇ ਪਲਟਨ ਦੇ ਖਿਲਾਫ ਸਿਰਫ 34 ਗੇਂਦਾਂ 'ਤੇ ਚਾਰ ਚੌਕਿਆਂ ਅਤੇ ਸੱਤ ਛੱਕਿਆਂ ਦੀ ਮਦਦ ਨਾਲ ਅਜੇਤੂ 80 ਦੌੜਾਂ ਬਣਾਈਆਂ। ਉਸ ਦਾ ਸਟ੍ਰਾਈਕ ਰੇਟ 235 ਦੇ ਕਰੀਬ ਸੀ। ਇਸ ਤੋਂ ਇਲਾਵਾ ਮੁੰਬਈ ਇੰਡੀਅਨਜ਼ ਦੇ ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ (64) ਨੇ ਚੰਗੀ ਪਾਰੀ ਖੇਡ ਕੇ ਆਰੇਂਜ ਕੈਪ ਦੀ ਦੌੜ ਨੂੰ ਰੋਮਾਂਚਕ ਬਣਾ ਦਿੱਤਾ ਹੈ। ਕੋਹਲੀ ਟਾਪ-5 ਵਿਚ ਹੇਠਾਂ ਖਿਸਕੇਹੇਨਰਿਕ ਕਲਾਸੇਨ ਨੇ 2 ਮੈਚਾਂ 'ਚ 143 ਦੌੜਾਂ ਬਣਾਈਆਂ ਹਨ ਅਤੇ ਵਿਰਾਟ ਕੋਹਲੀ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਵਿਰਾਟ ਕੋਹਲੀ ਦੂਜੇ ਸਥਾਨ 'ਤੇ ਖਿਸਕ ਗਏ ਹਨ। ਸਨਰਾਈਜ਼ਰਜ਼ ਹੈਦਰਾਬਾਦ ਦੇ ਅਭਿਸ਼ੇਕ ਸ਼ਰਮਾ ਅਤੇ ਮੁੰਬਈ ਇੰਡੀਅਨਜ਼ ਦੇ ਤਿਲਕ ਵਰਮਾ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਪਹੁੰਚ ਗਏ ਹਨ। ਸੀਜ਼ਨ ਦਾ ਪਹਿਲਾ ਅਰਧ ਸੈਂਕੜਾ ਲਗਾਉਣ ਵਾਲੇ ਪੰਜਾਬ ਕਿੰਗਜ਼ ਦੇ ਸੈਮ ਕੁਰਾਨ ਟਾਪ-5 ਦੀ ਸੂਚੀ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਹਨ। ਔਰੇਂਜ ਕੈਪ (Orange Cap IPL 2024) ਹੇਨਰਿਕ ਕਲਾਸੇਨ (SRH)- ਦੋ ਮੈਚਾਂ ਵਿੱਚ 143 ਦੌੜਾਂ ਵਿਰਾਟ ਕੋਹਲੀ (RCB) - ਦੋ ਮੈਚਾਂ ਵਿੱਚ 98 ਦੌੜਾਂ ਅਭਿਸ਼ੇਕ ਸ਼ਰਮਾ (SRH)- ਦੋ ਮੈਚਾਂ ਵਿੱਚ 95 ਦੌੜਾਂ ਤਿਲਕ ਵਰਮਾ (MI) - ਦੋ ਮੈਚਾਂ ਵਿੱਚ 89 ਦੌੜਾਂ ਸੈਮ ਕੁਰਾਨ (ਪੀਬੀਕੇਐਸ) - ਦੋ ਮੈਚਾਂ ਵਿੱਚ 86 ਦੌੜਾਂ...
IPL 2024 ਵਿੱਚ 25 ਮਾਰਚ ਨੂੰ ਖੇਡੇ ਗਏ ਇੱਕ ਮੈਚ ਵਿੱਚ, ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਪੰਜਾਬ ਕਿੰਗਜ਼ (PBKS) ਨੂੰ 4 ਵਿਕਟਾਂ ਨਾਲ ਹਰਾਇਆ। ਇਸੇ ਮੈਚ ਦੌਰਾਨ ਜਦੋਂ ਆਰਸੀਬੀ ਦੇ ਵਿਰਾਟ ਕੋਹਲੀ ਬੱਲੇਬਾਜ਼ੀ ਕਰ ਰਹੇ ਸਨ ਤਾਂ ਸੁਰੱਖਿਆ ਵਿੱਚ ਲਾਪਰਵਾਹੀ ਦੀ ਇੱਕ ਅਜੀਬ ਘਟਨਾ ਦੇਖਣ ਨੂੰ ਮਿਲੀ। ਇੱਕ ਪ੍ਰਸ਼ੰਸਕ ਅਚਾਨਕ ਮੈਦਾਨ ਵਿੱਚ ਆ ਗਿਆ ਅਤੇ ਕੋਹਲੀ ਦੇ ਪੈਰ ਛੂਹੇ ਤੇ ਗਲੇ ਮਿਲਿਆ। ਜਦੋਂ ਸੁਰੱਖਿਆ ਕਰਮਚਾਰੀ ਆਇਆ ਤਾਂ ਉਸ ਨੇ ਕੋਹਲੀ ਨੂੰ ਕੱਸ ਕੇ ਫੜ ਲਿਆ। ਸੁਰੱਖਿਆ ਗਾਰਡ ਉਸ ਦਰਸ਼ਕ ਨੂੰ ਫੜ ਕੇ ਬਾਹਰ ਲੈ ਗਿਆ। ਹੁਣ ਇਸ ਮਾਮਲੇ 'ਚ ਹੈਰਾਨ ਕਰਨ ਵਾਲਾ ਦਾਅਵਾ ਕਰਦੇ ਹੋਏ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਮੈਦਾਨ ਤੋਂ ਬਾਹਰ ਲਿਜਾਣ ਤੋਂ ਬਾਅਦ ਸੁਰੱਖਿਆ ਗਾਰਡ ਨੇ ਦਰਸ਼ਕ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਕੁਝ ਯੂਜ਼ਰਜ਼ ਨੇ ਇਸ ਕੁੱਟਮਾਰ ਦੀ ਨਿਖੇਧੀ ਕੀਤੀ। ਜਦਕਿ ਕੁਝ ਹੋਰ ਯੂਜ਼ਰਜ਼ ਨੇ ਇਸ ਨੂੰ ਸਹੀ ਦੱਸਦੇ ਹੋਏ ਕਿਹਾ ਕਿ ਉਸ ਦਰਸ਼ਕ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਕਿੰਗਜ਼ ਦੇ ਖਿਲਾਫ ਇਸ ਮੈਚ ਵਿੱਚ ਵਿਰਾਟ ਕੋਹਲੀ ਨੇ 49 ਗੇਂਦਾਂ ਵਿੱਚ 77 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਸੀ।
ਬੀਤੇ ਦਿਨ ਇੰਡੀਅਨ ਪ੍ਰੀਮੀਅਰ ਲੀਗ-2024 ਵਿੱਚ 5 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੰਗਲਵਾਰ ਨੂੰ ਮੌਜੂਦਾ ਸੈਸ਼ਨ ਦੇ 7ਵੇਂ ਮੈਚ 'ਚ ਪਿਛਲੇ ਸਾਲ ਦੀ ਫਾਈਨਲਿਸਟ ਗੁਜਰਾਤ ਟਾਈਟਨਸ (ਜੀਟੀ) ਨੂੰ 63 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਨਾਲ CSK ਅੰਕ ਸੂਚੀ ਵਿੱਚ ਸਿਖਰ 'ਤੇ ਆ ਗਿਆ ਹੈ। ਟੀਮ ਦੇ ਖਾਤੇ 'ਚ 4 ਅੰਕ ਹਨ। ਉਧਰ, ਗੁਜਰਾਤ ਟਾਈਟਨਜ਼ ਨੇ ਇਕ ਤਾਂ ਮੈਚ ਗੁਆ ਲਿਆ, ਉਤੋਂ ਉਨ੍ਹਾਂ ਦੇ ਕਪਤਾਨ ਸ਼ੁਭਮਨ ਗਿੱਲ ਨੂੰ 12 ਲੱਖ ਦਾ ਜੁਰਮਾਨਾ ਵੀ ਠੁੱਕਿਆ। ਸ਼ੁਭਮਨ ਗਿੱਲ ਨੂੰ ਆਈਪੀਐਲ ਗਵਰਨਿੰਗ ਕਾਉਂਸਿਲ ਵੱਲੋਂ ਹੌਲੀ ਓਵਰ-ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜੋ ਟੂਰਨਾਮੈਂਟ ਵਿੱਚ ਉਨ੍ਹਾਂ ਦਾ ਪਹਿਲਾ ਅਪਰਾਧ ਹੈ।ਚੇਨਈ ਨੇ ਸੀਜ਼ਨ ਦੇ ਓਪਨਰ 'ਚ ਇਸੇ ਮੈਦਾਨ 'ਤੇ ਆਰਸੀਬੀ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਚੇਪੌਕ ਸਟੇਡੀਅਮ 'ਚ ਗੁਜਰਾਤ ਨੇ ਟਾਸ ਜਿੱਤ ਕੇ ਫੀਲਡਿੰਗ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ 'ਚ 6 ਵਿਕਟਾਂ 'ਤੇ 206 ਦੌੜਾਂ ਬਣਾਈਆਂ। 207 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ।ਚੇਨਈ ਲਈ ਰਚਿਨ ਰਵਿੰਦਰਾ (20 ਗੇਂਦਾਂ 'ਤੇ 46 ਦੌੜਾਂ) ਅਤੇ ਸ਼ਿਵਮ ਦੂਬੇ (23 ਗੇਂਦਾਂ 'ਤੇ 51 ਦੌੜਾਂ) ਨੇ ਧਮਾਕੇਦਾਰ ਪਾਰੀਆਂ ਖੇਡੀਆਂ, ਜਦਕਿ ਕਪਤਾਨ ਰੁਤੁਰਾਜ ਗਾਕਵਾੜ ਨੇ 36 ਗੇਂਦਾਂ 'ਤੇ 46 ਦੌੜਾਂ ਦਾ ਯੋਗਦਾਨ ਦਿੱਤਾ। ਰਾਸ਼ਿਦ ਖਾਨ ਨੇ ਦੋ ਵਿਕਟਾਂ ਹਾਸਲ ਕੀਤੀਆਂ। ਗੁਜਰਾਤ ਵੱਲੋਂ ਸਾਈ ਸੁਦਰਸ਼ਨ ਨੇ ਸਭ ਤੋਂ ਵੱਧ 37 ਦੌੜਾਂ ਬਣਾਈਆਂ। ਦੀਪਕ ਚਾਹਰ, ਮੁਸਤਫਿਜ਼ੁਰ ਰਹਿਮਾਨ ਅਤੇ ਤੁਸ਼ਾਰ ਦੇਸ਼ਪਾਂਡੇ ਨੇ 2-2 ਵਿਕਟਾਂ ਲਈਆਂ। ਸ਼ਿਵਮ ਦੂਬੇ ਨੂੰ ਉਸ ਦੀ ਅਰਧ ਸੈਂਕੜੇ ਵਾਲੀ ਪਾਰੀ ਲਈ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।ਉਧਰ, ਆਈਪੀਐਲ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਜੀਟੀ ਕਪਤਾਨ 'ਤੇ ਹਾਲ ਹੀ ਦੇ ਮੈਚ ਦੌਰਾਨ ਉਸ ਦੀ ਟੀਮ ਦੀ ਹੌਲੀ ਓਵਰ ਰੇਟ ਲਈ ਲਗਾਏ ਗਏ ਜੁਰਮਾਨੇ ਦੀ ਪੁਸ਼ਟੀ ਕੀਤੀ ਹੈ। ਘੱਟੋ-ਘੱਟ ਓਵਰ-ਰੇਟ ਦੇ ਅਪਰਾਧਾਂ ਨਾਲ ਸਬੰਧਤ ਆਈਪੀਐਲ ਦੇ ਕੋਡ ਆਫ ਕੰਡਕਟ ਦੇ ਤਹਿਤ ਇਹ ਸੀਜ਼ਨ ਦਾ ਉਸਦੀ ਟੀਮ ਦਾ ਪਹਿਲਾ ਅਪਰਾਧ ਸੀ।ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੂੰ 26 ਮਾਰਚ ਨੂੰ ਚੇਨਈ...
IPL 2024 : ਰਾਇਲ ਚੈਲੰਜਰਜ਼ ਬੰਗਲੁਰੂ ਨੇ ਪੰਜਾਬ ਕਿੰਗਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਟਾਟਾ ਆਈਪੀਐਲ 2024 ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਵਿਰਾਟ ਕੋਹਲੀ ਦੀ ਸ਼ਾਨਦਾਰ ਤੇ ਦਿਨੇਸ਼ ਕਾਰਤਿਕ ਦੀ ਧਮਾਕੇਦਾਰ ਪਾਰੀ ਦੀ ਬਦੌਲਤ RCB ਨੇ ਜਿੱਤ ਦਾ ਪਰਚਮ ਲਹਿਰਾਇਆ। ਹਾਲਾਂਕਿ ਇਹ ਮੈਚ ਪੰਜਾਬ ਕਿੰਗਜ਼ ਦੀ ਪਕੜ ਵਿਚ ਮਜ਼ਬੂਤ ਹੁੰਦਾ ਨਜ਼ਰ ਆਉਂਦਾ ਜੇ ਉਹ ਆਪਣਾ ਸੁਨਹਿਰੀ ਮੌਕਾ ਕੈਸ਼ ਕਰ ਲੈਂਦੇ। 'ਕਿੰਗ ਕੋਹਲੀ' ਦਾ ਕੈਚ ਛੱਡਣ ਦਾ ਮਤਲਬ ਹੈ ਕਿ ਵਿਰੋਧੀ ਟੀਮ ਦੀਆਂ ਅੱਧੀਆਂ ਉਮੀਦਾਂ ਉੱਥੇ ਹੀ ਦੱਬੀਆਂ ਜਾਂਦੀਆਂ ਹਨ।ਸ਼ਿਖਰ ਧਵਨ ਦੀ ਟੀਮ ਨਾਲ ਵੀ ਅਜਿਹਾ ਹੀ ਹੋਇਆ। ਪਹਿਲੇ ਮੈਚ ਵਿੱਚ ਬੈਂਗਲੁਰੂ ਦੀ ਟੀਮ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੋਂ ਹਾਰ ਗਈ ਸੀ ਜਦਕਿ ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾਇਆ ਸੀ। ਪੰਜਾਬ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 177 ਦੌੜਾਂ ਦਾ ਟੀਚਾ ਦਿੱਤਾ ਸੀ। ਬੈਂਗਲੁਰੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਾਗਿਸੋ ਰਬਾਡਾ ਨੇ ਲਗਾਤਾਰ ਦੋ ਓਵਰਾਂ ਵਿੱਚ ਦੋ ਵਿਕਟਾਂ ਲਈਆਂ। ਪਹਿਲਾਂ ਕਪਤਾਨ ਫਾਫ ਡੂ ਪਲੇਸਿਸ ਅਤੇ ਫਿਰ ਕੈਮਰੂਨ ਗ੍ਰੀਨ 137 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਸ ਦੀਆਂ ਗੇਂਦਾਂ ਦਾ ਸ਼ਿਕਾਰ ਬਣੇ। ਪਾਵਰ ਪਲੇਅ 'ਚ ਦੋ ਵਿਕਟਾਂ 'ਤੇ 47 ਦੌੜਾਂ ਬਣਾਈਆਂ। ਸੈਮਕਰਨ ਦੇ ਪਹਿਲੇ ਓਵਰ ਦੀ ਦੂਜੀ ਗੇਂਦ ਉਤੇ ਜੇ ਜੌਨੀ ਬੇਅਰਸਟੋ ਪਹਿਲੀ ਸਲਿੱਪ 'ਤੇ ਵਿਰਾਟ ਕੋਹਲੀ ਦਾ ਕੈਚ ਫੜ ਲੈਂਦੇ ਤਾਂ ਮੈਚ ਪੰਜਾਬ ਦੇ ਕੰਟਰੋਲ 'ਚ ਹੁੰਦਾ। ਜਲਦੀ ਹੀ ਵਿਰਾਟ ਕੋਹਲੀ ਨੇ 31 ਗੇਂਦਾਂ ਵਿੱਚ ਟੀ-20 ਵਿੱਚ ਆਪਣਾ 100ਵਾਂ ਅਰਧ ਸੈਂਕੜਾ ਪੂਰਾ ਕਰ ਲਿਆ। ਇਕ ਸਮਾਂ ਇੰਝ ਲੱਗਿਆ ਕਿ ਚੇਜ਼ ਮਾਸਟਰ ਕੋਹਲੀ ਹੀ ਟੀਮ ਨੂੰ ਫਿਨਿਸ਼ ਲਾਈਨ ਤੱਕ ਲਿਜਾਣਗੇ ਪਰ 16ਵੇਂ ਓਵਰ ਦੀ ਆਖਰੀ ਗੇਂਦ 'ਤੇ ਹਰਸ਼ਲ ਪਟੇਲ ਨੇ ਕੋਹਲੀ ਨੂੰ ਵਾਈਡ ਥਰਡ ਮੈਨ 'ਤੇ ਕੈਚ ਕਰਵਾ ਕੇ ਮੈਚ 'ਚ ਰੋਮਾਂਚ ਵਾਪਸ ਲਿਆਂਦਾ। ਕੋਹਲੀ ਨੇ 49 ਗੇਂਦਾਂ ਵਿੱਚ 77 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 11 ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਬੈਂਗਲੁਰੂ ਦੀ ਟੀਮ ਅੱਧ ਵਿਚਾਲੇ ਫਸਦੀ ਨਜ਼ਰ ਆਈ। ਆਖਰੀ 24 ਗੇਂਦਾਂ 'ਤੇ 47 ਦੌੜਾਂ ਬਣਾਉਣ ਦੀ ਸਥਿਤੀ ਆਈ ਪਰ ਇੰਪੈਕਟ ਖਿਡਾਰੀ ਮਹੀਪਾਲ ਲੋਮਰੋਰ ਅਤੇ ਫਿਨਿਸ਼ ਮਾਸਟਰ ਦਿਨੇਸ਼ ਕਾਰਤਿਕ ਨੇ ਚਿੰਨਾਸਵਾਮੀ ਸਟੇਡੀਅਮ ਵਿੱਚ ਪੰਜਾਬ ਦੇ ਸ਼ੇਰਾਂ ਨੂੰ ਪਸਤ ਕਰ ਦਿੱਤਾ। ਦੋਵਾਂ ਨੇ 18 ਗੇਂਦਾਂ 'ਤੇ 48 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਚਾਰ ਗੇਂਦਾਂ ਬਾਕੀ ਰਹਿੰਦਿਆਂ ਬੈਂਗਲੁਰੂ ਨੂੰ ਜਿੱਤ ਦਿਵਾਈ।...
ਜੈਪੁਰ-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਚੌਥਾ ਮੈਚ ਲਖਨਊ ਸੁਪਰ ਜਾਇੰਟਸ ਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਅੱਜ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ। ਭਾਰਤੀ ਬੱਲੇਬਾਜ਼ ਕੇਐੱਲ ਰਾਹੁਲ ਦੀ ਫਾਰਮ ਅਤੇ ਫਿਟਨੈੱਸ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਰਾਹੁਲ ਸੱਟ ਕਾਰਨ ਇੰਗਲੈਂਡ ਖ਼ਿਲਾਫ਼ ਪਿਛਲੇ ਚਾਰ ਟੈਸਟ ਮੈਚਾਂ ਵਿੱਚ ਨਹੀਂ ਖੇਡ ਸਕੇ ਸਨ। ਉਹ ਬੱਲੇਬਾਜ਼ ਦੇ ਤੌਰ 'ਤੇ ਹੀ ਨਹੀਂ ਸਗੋਂ ਇਕ ਕੈਪਟਨ ਦੇ ਤੌਰ 'ਤੇ ਵੀ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ। ਪਿੱਚ ਰਿਪੋਰਟਜੈਪੁਰ ਦਾ ਮਾਨਸਿੰਘ ਸਟੇਡੀਅਮ ਆਪਣੀਆਂ ਚੰਗੀਆਂ ਪਿੱਚਾਂ ਅਤੇ ਬਿਜਲੀ ਜਿਹੀ ਤੇਜ਼ ਆਊਟਫੀਲਡ ਲਈ ਜਾਣਿਆ ਜਾਂਦਾ ਹੈ। ਜੇਕਰ ਐਤਵਾਰ ਦਾ ਮੈਚ ਹਾਈ ਸਕੋਰਿੰਗ ਰਿਹਾ ਤਾਂ ਮੈਚ ਰੋਮਾਂਚਕ ਹੋਵੇਗਾ ਕਿਉਂਕਿ ਕਿਉਂਕਿ ਦੋਵੇਂ ਟੀਮਾਂ ਕੋਲ ਮਜ਼ਬੂਤਖਿਡਾਰੀ ਹਨ। ਪਹਿਲੀ ਪਾਰੀ ਵਿੱਚ ਔਸਤਨ 150 ਤੋਂ ਵੱਧ ਦੌੜਾਂ ਬਣਦੀਆਂ ਹਨ। ਹਾਲਾਂਕਿ ਜੈਪੁਰ ਦੀ ਪਿੱਚ ਦਿਨ ਦੇ ਸਮੇਂ ਸਪਿਨਰਾਂ ਦੇ ਪੱਖ ਵਿੱਚ ਰਹਿਣ ਦੀ ਸੰਭਾਵਨਾ ਹੈ ਅਤੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੂੰ ਇਸ ਮੁਕਾਬਲੇ ਵਿੱਚ ਫਾਇਦਾ ਹੋਵੇਗਾ। ਮੌਸਮ ਦੀ ਖੇਡਜੈਪੁਰ ਵਿੱਚ ਤਾਪਮਾਨ 21 ਡਿਗਰੀ ਸੈਲਸੀਅਸ ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਤੋਂ ਇਲਾਵਾ, ਦਿਨ ਦੌਰਾਨ ਹਵਾ ਦੀ ਔਸਤ ਗਤੀ ਲਗਭਗ 15 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਬੱਦਲ ਛਾਏ ਰਹਿਣ ਦਾ ਅਨੁਮਾਨ 38 ਫੀਸਦੀ ਹੈ। ਸੰਭਾਵਿਤ ਪਲੇਇੰਗ 11ਰਾਜਸਥਾਨ ਰਾਇਲਜ਼: ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਕਪਤਾਨ, ਵਿਕਟਕੀਪਰ), ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਧਰੁਵ ਜੁਰੇਲ, ਆਰ ਅਸ਼ਵਿਨ, ਯੁਜਵੇਂਦਰ ਚਾਹਲ, ਅਵੇਸ਼ ਖਾਨ, ਟ੍ਰੇਂਟ ਬੋਲਟ।ਲਖਨਊ ਸੁਪਰ ਜਾਇੰਟਸ: ਕਵਿੰਟਨ ਡੀ ਕਾਕ (ਵਿਕਟਕੀਪਰ), ਦੇਵਦੱਤ ਪਡਿਕੱਲ, ਦੀਪਕ ਹੁੱਡਾ, ਕੇਐੱਲ ਰਾਹੁਲ (ਕਪਤਾਨ), ਨਿਕੋਲਸ ਪੂਰਨ, ਆਯੂਸ਼ ਬਦੋਨੀ, ਮਾਰਕਸ ਸਟੋਇਨਿਸ, ਕਰੁਣਾਲ ਪੰਡਿਆ, ਨਵੀਨ-ਉਲ-ਹੱਕ, ਯਸ਼ ਠਾਕੁਰ, ਰਵੀ ਬਿਸ਼ਨੋਈ।
ਇੰਡੀਅਨ ਪ੍ਰੀਮੀਅਰ ਲੀਗ (IPL) 2024 ਦਾ ਪੰਜਵਾਂ ਮੈਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਇੱਕ ਵਾਰ ਦੀ ਜੇਤੂ ਗੁਜਰਾਤ ਟਾਈਟਨਜ਼ ਵਿਚਾਲੇ ਐਤਵਾਰ, 24 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ। ਆਈਪੀਐਲ 2024 ਵਿੱਚ ਦੋਵਾਂ ਟੀਮਾਂ ਦਾ ਇਹ ਪਹਿਲਾ ਮੈਚ ਹੈ। ਉਮੀਦ ਅਨੁਸਾਰ, ਦੋਵਾਂ ਪਾਸਿਆਂ ਤੋਂ ਕੁਝ ਸਟਾਰ ਨਾਵਾਂ ਦੇ ਬਾਵਜੂਦ, ਹਾਰਦਿਕ ਪਾਂਡਿਆ ਇਸ ਮੈਚ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਨਵੇਂ ਕਪਤਾਨਾਂ ਨਾਲ ਦੋਵੇਂ ਟੀਮਾਂ ਟੂਰਨਾਮੈਂਟ 'ਚ ਜਿੱਤ ਨਾਲ ਸ਼ਾਨਦਾਰ ਸ਼ੁਰੂਆਤ ਕਰਨ ਦੀ ਉਮੀਦ ਕਰਨਗੀਆਂ। ਸ਼ੁਭਮਨ ਗਿੱਲ ਭਾਵੇਂ ਹਾਰਦਿਕ ਜਿੰਨਾ ਦਬਾਅ ਵਿੱਚ ਨਾ ਹੋਵੇ ਪਰ ਉਸ ਨੂੰ ਵੀ ਆਪਣੇ ਸਾਬਕਾ ਕਪਤਾਨ ਦੀਆਂ ਸਫਲਤਾ ਦੀਆਂ ਉਮੀਦਾਂ ਨਾਲ ਨਜਿੱਠਣਾ ਹੋਵੇਗਾ। ਸ਼ੁਭਮਨ ਗਿੱਲ ਕੋਲ ਲੀਡਰਸ਼ਿਪ ਦਾ ਤਜਰਬਾ ਬਹੁਤ ਘੱਟ ਹੈ। ਸ਼ੁਭਮਨ ਗਿੱਲ ਨੇ ਸਿਰਫ ਦੋ ਟੀ-20 ਮੈਚਾਂ ਵਿੱਚ ਆਪਣੇ ਸੂਬੇ ਪੰਜਾਬ ਦੀ ਅਗਵਾਈ ਕੀਤੀ ਹੈ। ਅਜਿਹੇ 'ਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਕੀ ਗੁਜਰਾਤ ਟਾਈਟਨਜ਼ ਦੇ ਸੈੱਟਅੱਪ 'ਚ ਕੋਈ ਹੋਰ ਉਭਰਦਾ ਕਪਤਾਨ ਉਡਾਣ ਭਰੇਗਾ?ਹਾਰਦਿਕ ਪਾਂਡਿਆ ਗੁਜਰਾਤ ਟਾਈਟਨਜ਼ ਲਈ ਵੱਡੀ ਚੁਣੌਤੀ ਸਾਬਿਤ ਹੋ ਸਕਦੇ ਹਨ। ਗੁਜਰਾਤ ਟਾਈਟਨਜ਼ ਨੇ ਉਨ੍ਹਾਂ ਦੀ ਜਗ੍ਹਾ ਅਜ਼ਮਤੁੱਲਾ ਉਮਰਜ਼ਈ ਨੂੰ ਲਿਆ ਹੈ। ਹਾਲਾਂਕਿ ਮੁਹੰਮਦ ਸ਼ਮੀ ਦੀ ਕਮੀ ਨੂੰ ਉਮੇਸ਼ ਯਾਦਵ ਪੂਰਾ ਕਰ ਸਕਣਗੇ ਇਹ ਵੇਖਣ ਵਾਲੀ ਗੱਲ ਹੋਵੇਗੀ। ਉਹ ਭਾਵੇਂ ਸ਼ਮੀ ਦੇ ਪੱਧਰ 'ਤੇ ਨਾ ਹੋਵੇ ਪਰ ਜਦੋਂ ਨਵੀਂ ਗੇਂਦ ਨੂੰ ਸਵਿੰਗ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਬੱਲੇਬਾਜ਼ਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਲਈ ਮੱਧਕ੍ਰਮ ਦੇ ਕ੍ਰਿਸ਼ਮਈ ਬੱਲੇਬਾਜ਼ ਸੂਰਿਆਕੁਮਾਰ ਯਾਦਵ ਦਾ ਬਦਲ ਲੱਭਣਾ ਮੁਸ਼ਕਲ ਹੋਵੇਗਾ। ਪਿਛਲੇ ਸੀਜ਼ਨ 'ਚ ਉਸ ਨੇ ਵਿਰੋਧੀ ਟੀਮ ਖਿਲਾਫ ਮੁੰਬਈ ਇੰਡੀਅਨਜ਼ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। ਵਿਸ਼ਨੂੰ ਵਿਨੋਦ ਮੁੰਬਈ ਇੰਡੀਅਨਜ਼ ਟੀਮ ਵਿੱਚ ਸੰਭਾਵਿਤ ਬਦਲ ਹਨ। ਜੇਕਰ ਇਹ ਉਸਦਾ ਦਿਨ ਹੈ ਤਾਂ ਉਹ ਲੰਬੇ ਸਮੇਂ ਤੱਕ ਗੇਂਦ ਨੂੰ ਹਿੱਟ ਕਰ ਸਕਦਾ ਹੈ। ਗੁਜਰਾਤ ਟਾਈਟਨਜ਼ ਦੀ ਸੰਭਾਵਿਤ ਪਲੇਇੰਗ ਇਲੈਵਨ : ਸ਼ੁਭਮਨ ਗਿੱਲ (ਕਪਤਾਨ), ਰਿਧੀਮਾਨ ਸਾਹਾ (ਵਿਕਟਕੀਪਰ), ਸਾਈ ਸੁਦਰਸ਼ਨ, ਵਿਜੇ ਸ਼ੰਕਰ, ਡੇਵਿਡ ਮਿਲਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਮੋਹਿਤ ਸ਼ਰਮਾ, ਨੂਰ ਅਹਿਮਦ, ਉਮੇਸ਼ ਯਾਦਵ, ਸਪੈਂਸਰ ਜਾਨਸਨ। ਪ੍ਰਭਾਵੀ ਖਿਡਾਰੀ : ਅਭਿਨਵ ਮਨੋਹਰ। ਮੁੰਬਈ ਇੰਡੀਅਨਜ਼ ਦੀ ਸੰਭਾਵਿਤ ਪਲੇਇੰਗ ਇਲੈਵਨ: ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪਾਂਡਿਆ (ਕਪਤਾਨ), ਨੇਹਲ ਵਢੇਰਾ, ਟਿਮ ਡੇਵਿਡ, ਮੁਹੰਮਦ ਨਬੀ, ਗੇਰਾਲਡ ਕੋਏਟਜ਼ੀ, ਪੀਯੂਸ਼ ਚਾਵਲਾ, ਜਸਪ੍ਰੀਤ ਬੁਮਰਾਹ, ਆਕਾਸ਼ ਮਧਵਾਲ। ਪ੍ਰਭਾਵੀ ਖਿਡਾਰੀ: ਵਿਸ਼ਨੂੰ ਵਿਨੋਦ।
IPL 2024 ਦਾ ਦੂਸਰਾ ਮੈਚ 23 ਮਾਰਚ ਨੂੰ ਯਾਨੀ ਅੱਜ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ, ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਟਰਨੈਸ਼ਨਲ ਸਟੇਡੀਅਮ (Maharaja Yadavindra Singh International Cricket Stadium) ਮੁੱਲਾਂਪੁਰ, ਮੋਹਾਲੀ ਵਿਖੇ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਜਾਵੇਗਾ। ਮੈਚ ਲਈ ਸਾਰੀਆਂ ਸ਼੍ਰੇਣੀਆਂ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ। ਪੰਜਾਬ ਕਿੰਗਜ਼ ਦੀ ਟੀਮ ਆਈਪੀਐਲ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਦਿੱਲੀ ਖ਼ਿਲਾਫ਼ ਮੈਚ ਨਾਲ ਕਰੇਗੀ। ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਦੇ ਇਨ੍ਹਾਂ ਖਿਡਾਰੀਆਂ ਦੇ ਖੇਡਣ ਦੀ ਉਮੀਦ (ਪਲੇਇੰਗ ਇਲੈਵਨ) -ਦਿੱਲੀ ਕੈਪੀਟਲਜ਼ ਪਲੇਇੰਗ ਇਲੈਵਨ ਰਿਸ਼ਭ ਪੰਤ (ਕਪਤਾਨ), ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਹੈਰੀ ਬਰੂਕ, ਕੁਮਾਰ ਕੁਸ਼ਾਗਰਾ (ਕੀਪਰ), ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਕੇਸ਼ ਕੁਮਾਰ, ਖਲੀਲ ਅਹਿਮਦ ਅਤੇ ਐਨਰਿਕ ਨੋਰਟੀਆ। -ਪੰਜਾਬ ਕਿੰਗਜ਼ (ਪੰਜਾਬ ਕਿੰਗਜ਼ ਪਲੇਇੰਗ ਇਲੈਵਨ) ਸ਼ਿਖਰ ਧਵਨ (ਕਪਤਾਨ), ਪ੍ਰਭਸਿਮਰਨ ਸਿੰਘ, ਜੌਨੀ ਬੇਅਰਸਟੋ, ਅਥਰਵ ਟੇਡੇ, ਲਿਆਮ ਲਿਵਿੰਗਸਟਨ, ਜਿਤੇਸ਼ ਸ਼ਰਮਾ (ਕੀਪਰ), ਸੈਮ ਕੁਰਾਨ, ਹਰਸ਼ਲ ਪਟੇਲ, ਕਾਗਿਸੋ ਰਬਾਡਾ, ਰਾਹੁਲ ਚਾਹਰ ਅਤੇ ਅਰਸ਼ਦੀਪ ਸਿੰਘ। ਪੁਲਿਸ ਨੇ ਰੂਟ ਪਲਾਨ ਜਾਰੀ ਕੀਤਾਚੰਡੀਗੜ੍ਹ ਅਤੇ ਮੁਹਾਲੀ ਪੁਲਿਸ ਨੇ ਮੁੱਲਾਂਪੁਰ ਵਿੱਚ ਹੋਣ ਵਾਲੇ ਆਈਪੀਐਲ ਮੈਚ ਲਈ ਰੂਟ ਪਲਾਨ ਜਾਰੀ ਕਰ ਦਿੱਤਾ ਹੈ। ਇਸ ਰੂਟ ਪਲਾਨ ਅਨੁਸਾਰ ਓਮੈਕਸ ਸਿਟੀ, ਕੁਰਾਲੀ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਕੁਰਾਲੀ ਤੱਕ ਟਰੈਫਿਕ ਲਈ ਰੂਟ ਡਾਇਵਰਟ ਕੀਤੇ ਗਏ ਹਨ।ਪੁਲਿਸ ਅਨੁਸਾਰ ਕੁਰਾਲੀ ਤੋਂ ਆਉਣ ਵਾਲੀ ਟਰੈਫਿਕ ਨੂੰ ਬੂਥਗੜ੍ਹ, ਸਿਸਵਾਂ ਟੀ ਪੁਆਇੰਟ ਅਤੇ ਚੰਡੀਗੜ੍ਹ ਬੈਰੀਅਰ ਰਾਹੀਂ ਚੰਡੀਗੜ੍ਹ ਆਉਣਾ ਪਵੇਗਾ। ਮੁੱਲਾਂਪੁਰ ਦੇ ਨਵੇਂ ਸਟੇਡੀਅਮ ਵਿੱਚ ਮੈਚ ਦੇਖਣ ਆਉਣ ਵਾਲਿਆਂ ਲਈ ਦੋ ਥਾਵਾਂ ’ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਪੁਲੀਸ ਨੇ ਚੰਡੀਗੜ੍ਹ ਤੋਂ ਸਟੇਡੀਅਮ ਨੂੰ ਜਾਂਦੀ ਸੜਕ ’ਤੇ ਪੁਲ ਦੇ ਖੱਬੇ ਪਾਸੇ ਗੇਟ ਨੰਬਰ 1, 1ਏ, 1ਸੀ, 2 ਅਤੇ 4 ’ਤੇ ਪਾਰਕਿੰਗ ਦੇ ਪ੍ਰਬੰਧ ਕੀਤੇ ਹਨ।ਇਸੇ ਤਰ੍ਹਾਂ ਸਟੇਡੀਅਮ ਦੇ ਗੇਟ ਨੰਬਰ 7, 11 ਅਤੇ 12 ਲਈ ਚੰਡੀਗੜ੍ਹ ਤੋਂ ਬੈਰੀਅਰ ਵੱਲ ਓਮੈਕਸ ਲਾਈਟ ਪੁਆਇੰਟ ਨੇੜੇ ਖੱਬੇ ਪਾਸੇ ਪਾਰਕਿੰਗ ਬਣਾਈ ਗਈ ਹੈ।...
ਨਵੀਂ ਦਿੱਲੀ : ਅੱਜ ਸ਼ੁੱਕਰਵਾਰ ਨੂੰ IPL 2024 ਸ਼ੁਰੂ ਹੋਣ ਜਾ ਰਿਹਾ ਹੈ। IPL ਦਾ 17ਵਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਇੱਕ ਵੱਡਾ ਫੈਸਲਾ ਲਿਆ ਹੈ। ਮਹਿੰਦਰ ਸਿੰਘ ਧੋਨੀ ਹੁਣ ਸੀਐਸਕੇ ਦੀ ਕਪਤਾਨੀ ਨਹੀਂ ਕਰਨਗੇ। CSK ਨੇ ਟੀਮ ਦਾ ਕਪਤਾਨ ਬਦਲ ਦਿੱਤਾ ਹੈ। ਧੋਨੀ ਦੀ ਥਾਂ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ CSK ਦੀ ਕਪਤਾਨੀ ਕਰਨਗੇ। ਇੰਡੀਅਨ ਪ੍ਰੀਮੀਅਰ ਲੀਗ 2024 ਦੇ ਸ਼ੁਰੂਆਤੀ ਮੈਚ ਤੋਂ ਇਕ ਦਿਨ ਪਹਿਲਾਂ ਵੀਰਵਾਰ 21 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਨੇ ਰੁਤੁਰਾਜ ਗਾਇਕਵਾੜ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਨੌਜਵਾਨ ਸਲਾਮੀ ਬੱਲੇਬਾਜ਼ ਗਾਇਕਵਾੜ 22 ਮਾਰਚ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਹੋਣ ਵਾਲੇ ਮੈਚ ਨਾਲ ਮਹਿੰਦਰ ਸਿੰਘ ਧੋਨੀ ਦੀ ਥਾਂ ਚੇਨਈ ਫਰੈਂਚਾਇਜ਼ੀ ਦੀ ਕਮਾਨ ਸੰਭਾਲਣਗੇ। ਰੁਤੂਰਾਜ ਗਾਇਕਵਾੜ ਸਾਲ 2020 ਵਿੱਚ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਬਣਿਆ। ਟੀਮ ਵਿਚ ਸ਼ਾਮਲ ਹੁੰਦੇ ਹੀ ਉਹ ਕੋਰੋਨਾ ਦਾ ਸ਼ਿਕਾਰ ਹੋ ਗਿਆ। ਆਈਪੀਐਲ ਵਿੱਚ ਉਨ੍ਹਾਂ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਰ ਇਸ ਤੋਂ ਬਾਅਦ ਜਦੋਂ ਉਹ ਆਪਣੀ ਫਾਰਮ ‘ਚ ਆਇਆ ਤਾਂ ਚੇਨਈ ਸੁਪਰ ਕਿੰਗਜ਼ ‘ਚ ਉਨ੍ਹਾਂ ਦੀ ਜਗ੍ਹਾ ਪੱਕੀ ਹੋ ਗਈ। ਰੁਤੂਰਾਜ ਸਿਰਫ਼ ਚਾਰ ਸਾਲ ਦੇ ਅੰਦਰ ਹੀ ਟੀਮ ਦਾ ਕਪਤਾਨ ਬਣ ਗਿਆ ਹੈ। ਪਿਛਲੇ ਸੀਜ਼ਨ ਤੋਂ ਰੁਤੁਰਾਜ ਨੂੰ ਚੇਨਈ ਸੁਪਰ ਕਿੰਗਜ਼ ਦੇ ਭਵਿੱਖੀ ਕਪਤਾਨ ਵਜੋਂ ਦੇਖਿਆ ਜਾ ਰਿਹਾ ਸੀ। ਇੱਕ ਸਾਲ ਬਾਅਦ, ਇਹ ਸੰਭਾਵਨਾ ਹੁਣ ਪੂਰੀ ਤਰ੍ਹਾਂ ਹਕੀਕਤ ਵਿੱਚ ਬਦਲ ਗਈ ਹੈ। ਧੋਨੀ ਨੇ ਸਾਲ 2022 ਵਿਚ ਸੀਜ਼ਨ ਦੀ ਸ਼ੁਰੂਆਤ ‘ਚ ਕਪਤਾਨੀ ਛੱਡਣ ਦਾ ਐਲਾਨ ਵੀ ਕੀਤਾ ਸੀ। ਉਨ੍ਹਾਂ ਦੀ ਜਗ੍ਹਾ ਟੀਮ ਦੀ ਕਮਾਨ ਰਵਿੰਦਰ ਜਡੇਜਾ ਨੂੰ ਸੌਂਪੀ ਗਈ। ਜਡੇਜਾ ਦੀ ਕਪਤਾਨੀ ‘ਚ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਉਨ੍ਹਾਂ ਦੀ ਸੱਟ ਤੋਂ ਬਾਅਦ ਧੋਨੀ ਨੂੰ ਵਾਪਸੀ ਕਰਨੀ ਪਈ। ਇਸ ਤੋਂ ਬਾਅਦ ਧੋਨੀ ਟੀਮ ਦੇ ਕਪਤਾਨ ਬਣੇ ਰਹੇ ਅਤੇ ਉਨ੍ਹਾਂ ਨੇ ਸਾਲ 2023 ਵਿੱਚ ਟੀਮ ਨੂੰ ਪੰਜਵੀਂ ਵਾਰ ਆਈਪੀਐਲ ਦਾ ਚੈਂਪੀਅਨ ਬਣਾਇਆ। ਧੋਨੀ ਪਿਛਲੇ ਸੀਜ਼ਨ ਵਿੱਚ ਗੋਡੇ ਦੀ ਸੱਟ ਦੇ ਬਾਵਜੂਦ ਲਗਾਤਾਰ ਖੇਡਿਆ। ਭਾਵੇਂ ਬੱਲੇਬਾਜ਼ੀ ਦੇ ਤੌਰ ਉਤੇ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਪਰ ਫਿਰ ਵੀ ਉਨ੍ਹਾਂ ਦੀ ਅਗਵਾਈ ਵਿਚ ਟੀਮ ਪਿਛਲਾ ਸੀਜ਼ਨ ਜਿੱਤ ਚੁੱਕੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਰੁਤੂਰਾਜ ਦੀ ਕਪਤਾਨੀ ਵਿਚ CSK ਇਸ ਸੀਜ਼ਨ ਵਿਚ ਸਫਰ ਕਿਵੇਂ ਦਾ ਰਹੇਗਾ।
ਚੰਡੀਗੜ੍ਹ: 6ਵੀਆਂ ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀਆਂ ਮੱਲਖੰਭ ਟੀਮਾਂ (ਲੜਕੇ ਤੇ ਲੜਕੀਆਂ) ਦੀ ਚੋਣ ਲਈ ਟਰਾਇਲ 3 ਜਨਵਰੀ ਅਤੇ ਵਾਲੀਬਾਲ (ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 5 ਜਨਵਰੀ ਨੂੰ ਲਏ ਜਾ ਰਹੇ ਹਨ। ਇਹ ਖੇਡਾਂ ਤਾਮਿਲਨਾਡੂ ਵਿਖੇ 19 ਤੋਂ 31 ਜਨਵਰੀ 2024 ਤੱਕ ਕਰਵਾਈਆਂ ਜਾ ਰਹੀਆਂ ਹਨ। ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਲਖੰਭ (ਲੜਕੇ ਅਤੇ ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 3 ਜਨਵਰੀ ਨੂੰ ਸਵੇਰੇ 11 ਵਜੇ ਸੈਫਰਨ ਪਬਲਿਕ ਸਕੂਲ ਫਗਵਾੜਾ (ਕਪੂਰਥਲਾ) ਵਿਖੇ ਲਏ ਜਾ ਰਹੇ ਹਨ।ਇਸੇ ਤਰ੍ਹਾਂ ਵਾਲੀਬਾਲ (ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 5 ਜਨਵਰੀ ਨੂੰ ਸਵੇਰੇ 11 ਵਜੇ ਸਪੋਰਟਸ ਕੰਪਲੈਕਸ ਸੈਕਟਰ 63 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਲਏ ਜਾ ਰਹੇ ਹਨ। ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟਰਾਇਲਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ/ਖਿਡਾਰਨਾਂ ਦੀ ਜਨਮ ਮਿਤੀ 1 ਜਨਵਰੀ 2005 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ।
IPL Auction 2024 : ਆਈਪੀਐਲ 2024 ਨਿਲਾਮੀ ਲਈ ਦੁਬਈ ਵਿਚ ਸਟੇਜ ਤਿਆਰ ਕੀਤੀ ਗਈ ਹੈ। ਬੀਸੀਸੀਆਈ ਨੇ ਆਈਪੀਐਲ ਦੇ 17ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਲਈ 333 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਹੈ। ਇਸ ਵਾਰ ਨਿਲਾਮੀ ਵਿਚ ਵੱਧ ਤੋਂ ਵੱਧ 77 ਖਿਡਾਰੀਆਂ ਦੀ ਬੋਲੀ ਹੋ ਸਕਦੀ ਹੈ। ਇਨ੍ਹਾਂ ਵਿਚ 214 ਭਾਰਤੀ ਅਤੇ 119 ਵਿਦੇਸ਼ੀ ਖਿਡਾਰੀ ਹੋਣਗੇ। 2 ਖਿਡਾਰੀ ਐਸੋਸੀਏਟ ਟੀਮ ਦੇ ਹਨ। 116 ਖਿਡਾਰੀ ਕੈਪਡ ਹਨ ਅਤੇ 215 ਅਨਕੈਪਡ ਹਨ। ਇਸ ਤੋਂ ਪਹਿਲਾਂ ਨਿਲਾਮੀ ਲਈ 1166 ਖਿਡਾਰੀਆਂ ਨੇ ਆਪਣੇ ਨਾਂ ਦਰਜ ਕਰਵਾਏ ਸਨ। ਆਈਪੀਐਲ ਨਿਲਾਮੀ (ਆਈਪੀਐਲ 2024 ਨਿਲਾਮੀ) 19 ਦਸੰਬਰ ਨੂੰ ਦੁਬਈ ਦੇ ਕੋਕਾ ਕੋਲਾ ਅਰੇਨਾ ਵਿਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗੀ। ਨਿਲਾਮੀ ਵਿਚ ਸਭ ਤੋਂ ਵੱਧ ਆਧਾਰ ਕੀਮਤ 2 ਕਰੋੜ ਰੁਪਏ ਹੈ। ਇਸ ਬਰੈਕਟ ਵਿਚ ਆਸਟਰੇਲੀਆ ਦੇ ਵਿਸ਼ਵ ਚੈਂਪੀਅਨ ਕਪਤਾਨ ਪੈਟ ਕਮਿੰਸ ਅਤੇ ਟ੍ਰੈਵਿਸ ਹੈੱਡ ਸਮੇਤ 23 ਖਿਡਾਰੀ ਸ਼ਾਮਲ ਹਨ।
ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਮੰਗਲਵਾਰ ਨੂੰ ਟਰਾਂਸਜੈਂਡਰ ਕ੍ਰਿਕਟਰਾਂ 'ਤੇ ਪਾਬੰਦੀ ਲਗਾ ਦਿੱਤੀ, ਜਿਸ ਤੋਂ ਬਾਅਦ ਕੈਨੇਡੀਅਨ ਕ੍ਰਿਕਟਰ ਡੇਨੀਅਲ ਮੈਕਗੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਲੜਾਈ ਜਾਰੀ ਰਹੇਗੀ- ਡੇਨੀਅਲ ਅੰਤਰਰਾਸ਼ਟਰੀ ਕ੍ਰਿਕਟ 'ਚ ਨਜ਼ਰ ਆਉਣ ਵਾਲੇ ਪਹਿਲੇ ਟਰਾਂਸਜੈਂਡਰ ਮੈਕਗੀ ਨੇ ਕ੍ਰਿਕਟ ਦੀ ਸਰਵਉੱਚ ਸੰਸਥਾ ਤੋਂ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਲੜਾਈ ਜਾਰੀ ਰਹੇਗੀ।ਡੇਨੀਅਲ ਮੈਕਗੀ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈ ਕਿਉਂਕਿ ਆਈਸੀਸੀ ਨੇ ਮੰਗਲਵਾਰ ਨੂੰ ਨਵੇਂ ਫੈਸਲੇ ਦਾ ਐਲਾਨ ਕੀਤਾ ਹੈ। ਡੇਨੀਅਲ ਮੈਕਗੀ ਨੇ ਕਿਹਾ ਹੈ ਕਿ ਮੇਰਾ ਕ੍ਰਿਕਟ ਕਰੀਅਰ ਖਤਮ ਹੋ ਗਿਆ ਹੈ। ਜਿਵੇਂ ਹੀ ਇਹ ਸ਼ੁਰੂ ਹੋਇਆ, ਇਸ ਨੂੰ ਖਤਮ ਕਰਨਾ ਪਿਆ ਹੈ। ਮੇਰੇ ਸਫ਼ਰ ਵਿੱਚ ਮੇਰਾ ਸਾਥ ਦੇਣ ਵਾਲੇ ਸਾਰਿਆਂ ਦਾ ਧੰਨਵਾਦ। ਮੇਰੇ ਸਾਥੀਆਂ, ਮੇਰੇ ਵਿਰੋਧੀਆਂ, ਕ੍ਰਿਕਟ ਭਾਈਚਾਰੇ ਅਤੇ ਮੇਰੇ ਸਪਾਂਸਰਾਂ ਦਾ ਧੰਨਵਾਦ।
ਹਾਂਗਜ਼ੂ: ਉੱਗਣ ਵਾਲੇ ਉੱਗ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ...ਮਿਹਨਤ ਕਰਨ ਵਾਲਿਆ ਲਈ ਕੋਈ ਬਹਾਨਾ ਨਹੀ ਹੁੰਦਾ ਹੈ। ਏਸ਼ੀਅਨ ਖੇਡਾਂ ਵਿੱਚ ਤੀਰਅੰਦਾਜ ਸ਼ੀਤਲ ਦੇਵੀ ਨੇ ਦੇਸ਼ ਲਈ ਸੋਨੇ ਦਾ ਤਗਮਾ ਜਿੱਤਿਆ ਹੈ ਅਤੇ ਇਹ ਇਕੋ ਸੈਸ਼ਨ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰੀ ਮਹਿਲਾ ਹੈ। ਜੰਮੂ-ਕਸ਼ਮੀਰ ਦੀ ਰਹਿਣ ਵਾਲੀ 16 ਸਾਲਾ ਸ਼ੀਤਲ ਆਪਣੇ ਪੈਰਾਂ ਨਾਲ ਤੀਰ ਮਾਰਦੀ ਹੈ। ਇਸ ਤੋਂ ਪਹਿਲਾਂ ਉਸ ਨੇ ਕੰਪਾਊਂਡ ਮਿਕਸਡ ਵਰਗ ਵਿੱਚ ਸੋਨ ਅਤੇ ਮਹਿਲਾ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਕਿਸ਼ਤਵਾੜ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਇੱਕ ਫੌਜੀ ਕੈਂਪ ਵਿੱਚ ਮਿਲੀ ਸ਼ੀਤਲ ਨੂੰ ਭਾਰਤੀ ਫੌਜ ਨੇ ਬਚਪਨ ਵਿੱਚ ਗੋਦ ਲਿਆ ਸੀ। ਜੁਲਾਈ ਵਿੱਚ, ਉਸਨੇ ਪੈਰਾ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਸਿੰਗਾਪੁਰ ਦੀ ਅਲੀਮ ਨੂਰ ਐਸ ਨੂੰ 144.142 ਦੇ ਸਕੋਰ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਅੰਕੁਰ ਧਾਮਾ ਇਸ ਹਫ਼ਤੇ ਇੱਕੋ ਸੈਸ਼ਨ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਭਾਰਤ ਨੇ ਹੁਣ ਤੱਕ 94 ਤਗਮੇ ਜਿੱਤੇ ਹਨ ਜਿਸ ਵਿੱਚ ਬੈਡਮਿੰਟਨ ਖਿਡਾਰੀਆਂ ਨੇ ਨੌਂ ਤਗਮੇ ਜਿੱਤੇ ਹਨ। ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੇ ਦੇਸ਼ ਦੇ ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਨੇ ਇਕ ਵਾਰ ਫਿਰ ਦਿਲ ਜਿੱਤਣ ਵਾਲਾ ਕੰਮ ਕੀਤਾ ਹੈ। ਆਨੰਦ ਮਹਿੰਦਰਾ ਨੇ ਏਸ਼ੀਆਈ ਪੈਰਾ ਖੇਡਾਂ ਵਿੱਚ ਦੋ ਸੋਨ ਤਗਮੇ ਜਿੱਤਣ ਵਾਲੀ ਬਾਂਹ ਰਹਿਤ ਤੀਰਅੰਦਾਜ਼ ਸ਼ੀਤਲ ਦੇਵੀ ਲਈ ਵਿਸ਼ੇਸ਼ ਤੋਹਫੇ ਦਾ ਐਲਾਨ ਕੀਤਾ ਹੈ। ਆਨੰਦ ਮਹਿੰਦਰਾ ਨੇ ਆਪਣੇ ਐਕਸ ਅਕਾਊਂਟ (ਪਹਿਲਾਂ ਟਵਿੱਟਰ) 'ਤੇ ਸ਼ੀਤਲ ਦੇਵੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਸਭ ਤੋਂ ਪਹਿਲਾਂ ਦਿਲ ਨੂੰ ਛੂਹ ਲੈਣ ਵਾਲੀ ਗੱਲ ਲਿਖੀ। ਬਾਅਦ ਵਿੱਚ, ਸ਼ੀਤਲ ਦੇਵੀ ਦੀ ਅਪਾਹਜਤਾ ਨੂੰ ਦੇਖਦੇ ਹੋਏ, ਉਸਨੇ ਆਪਣੀ ਕੰਪਨੀ ਨੂੰ ਉਸਦੇ ਲਈ ਇੱਕ ਵਿਸ਼ੇਸ਼ ਕਾਰ ਬਣਾਉਣ ਦਾ ਵਾਅਦਾ ਵੀ ਕੀਤਾ। ਆਨੰਦ ਮਹਿੰਦਰਾ ਨੇ ਪੋਸਟ ਕੀਤਾ, 'ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਛੋਟੀਆਂ-ਛੋਟੀਆਂ ਸਮੱਸਿਆਵਾਂ ਦੀ ਸ਼ਿਕਾਇਤ ਨਹੀਂ ਕਰਾਂਗਾ। ਸ਼ੀਤਲ ਦੇਵੀ ਤੁਸੀਂ ਸਾਡੇ ਸਾਰਿਆਂ ਲਈ ਅਧਿਆਪਕ ਹੋ। ਕਿਰਪਾ ਕਰਕੇ ਸਾਡੀ ਰੇਂਜ ਵਿੱਚੋਂ ਕੋਈ ਵੀ ਕਾਰ ਚੁਣੋ ਅਤੇ ਅਸੀਂ ਇਸਨੂੰ ਤੁਹਾਡੀ ਵਰਤੋਂ ਦੇ ਅਨੁਸਾਰ ਅਨੁਕੂਲਿਤ ਕਰਾਂਗੇ ਅਤੇ ਇਸਨੂੰ ਤੋਹਫ਼ੇ ਵਿੱਚ ਦੇਵਾਂਗੇ। ਲੋਕ ਆਨੰਦ ਮਹਿੰਦਰਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਇਸ ਨੂੰ ਭਾਰਤੀ ਪੈਰਾ ਖੇਡਾਂ ਲਈ ਇੱਕ ਵੱਡੀ ਪ੍ਰਾਪਤੀ ਕਿਹਾ ਜਾ ਰਿਹਾ ਹੈ।
ਚੰਡੀਗੜ੍ਹ: ਪੰਜਾਬ ਦੇ ਉਭਰਦੇ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਅਗਲੇ ਸਾਲ ਪੈਰਿਸ ਵਿਖੇ ਹੋਣ ਵਾਲੇ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ। ਅਰਜੁਨ ਨੇ ਅੱਜ ਦੱਖਣੀ ਕੋਰੀਆ ਵਿਖੇ ਚੱਲ ਰਹੀ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਰਾਈਫ਼ਲ ਦੇ ਟੀਮ ਵਰਗ ਵਿੱਚ ਸੋਨੇ ਅਤੇ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਇਹ ਪ੍ਰਾਪਤੀ ਹਾਸਲ ਕੀਤੀ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਰਜੁਨ ਬਬੂਟਾ ਨੂੰ ਇਸ ਪ੍ਰਾਪਤੀ ਲਈ ਮੁਬਾਰਕਾਬਾਦ ਦਿੰਦਿਆਂ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ ਪੈਰਿਸ ਓਲੰਪਿਕਸ ਦਾ ਕੋਟਾ ਹਾਸਲ ਕਰਨ ਵਾਲੇ 10 ਭਾਰਤੀ ਨਿਸ਼ਾਨੇਬਾਜ਼ਾਂ ਵਿੱਚ ਅਰਜੁਨ ਬਬੂਟਾ ਤੀਜਾ ਪੰਜਾਬੀ ਹੈ। ਇਸ ਤੋਂ ਪਹਿਲਾਂ ਸਿਫ਼ਤ ਕੌਰ ਸਮਰਾ ਤੇ ਰਾਜੇਸ਼ਵਰੀ ਕੁਮਾਰੀ ਨੇ ਓਲੰਪਿਕਸ ਲਈ ਕੁਆਲੀਫਾਈ ਕੀਤਾ ਹੈ। ਭਾਰਤੀ ਹਾਕੀ ਟੀਮ ਵੀ ਏਸ਼ਿਆਈ ਖੇਡਾਂ ਦਾ ਸੋਨ ਤਮਗ਼ਾ ਜਿੱਤ ਕੇ ਸਿੱਧਾ ਕੁਆਲੀਫਾਈ ਹੋ ਗਈ ਹੈ ਜਿਸ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਸਣੇ 10 ਪੰਜਾਬੀ ਖਿਡਾਰੀ ਹਨ। ਮੀਤ ਹੇਅਰ ਨੇ ਮੁਹਾਲੀ ਰਹਿੰਦੇ ਜਲਾਲਾਬਾਦ ਦਾ ਜੰਮਪਲ ਅਰਜੁਨ ਬਬੂਟਾ ਨੂੰ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਛੋਟੀ ਉਮਰ ਦੇ ਇਸ ਨਿਸ਼ਾਨੇਬਾਜ਼ ਨੇ ਪਿਛਲੇ ਸਾਲ ਵਿਸ਼ਵ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਤਹਿਤ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਤਿਆਰੀ ਲਈ ਸੂਬਾ ਸਰਕਾਰ 15 ਲੱਖ ਰੁਪਏ ਪ੍ਰਤੀ ਖਿਡਾਰੀ ਦੇਵੇਗੀ।
Asian Para Games 2023: ਏਸ਼ੀਆਈ ਪੈਰਾ ਖੇਡਾਂ 2023 ਵਿੱਚ ਭਾਰਤ ਦਾ ਸੋਨ ਤਮਗਾ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ ਜਦੋਂ ਪੈਰਾ-ਸ਼ਟਲਰ ਪ੍ਰਮੋਦ ਭਗਤ ਨੇ ਚੀਨ ਦੇ ਹਾਂਗਜ਼ੂ ਵਿੱਚ ਖੇਡ ਤਮਾਸ਼ੇ ਵਿੱਚ ਭਾਰਤ ਲਈ 21ਵਾਂ ਸੋਨ ਤਮਗਾ ਜਿੱਤਿਆ। ਪੁਰਸ਼ਾਂ ਦੇ SL3 ਵਰਗ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਭਗਤ ਨੇ ਆਪਣੇ ਦੇਸ਼ ਦੇ ਖਿਡਾਰੀ ਨਿਤੇਸ਼ ਕੁਮਾਰ ਨੂੰ 22-20, 18-21, 21-19 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਨਿਤੇਸ਼ ਕੁਮਾਰ ਦੇ ਸ਼ਲਾਘਾਯੋਗ ਪ੍ਰਦਰਸ਼ਨ ਨੇ ਉਸ ਨੂੰ ਚਾਂਦੀ ਦਾ ਤਮਗਾ ਦਿਵਾਇਆ। ਇਸ ਤੋਂ ਪਹਿਲਾਂ ਅੱਜ ਪੈਰਾ ਐਥਲੀਟ ਰਮਨ ਸ਼ਰਮਾ ਨੇ ਪੁਰਸ਼ਾਂ ਦੀ 1500 ਮੀਟਰ ਟੀ 38 ਈਵੈਂਟ ਵਿੱਚ ਫਾਈਨਲ ਦੌੜ 4:20.80 ਮਿੰਟ ਵਿੱਚ ਪੂਰੀ ਕਰਕੇ ਸੋਨ ਤਗ਼ਮਾ ਜਿੱਤਣ ਲਈ ਨਵਾਂ ਏਸ਼ਿਆਈ ਅਤੇ ਖੇਡਾਂ ਦਾ ਰਿਕਾਰਡ ਬਣਾਇਆ। ਤੀਰਅੰਦਾਜ਼ ਸ਼ੀਤਲ ਦੇਵੀ ਨੇ ਵੀ ਮਹਿਲਾ ਵਿਅਕਤੀਗਤ ਕੰਪਾਊਂਡ ਓਪਨ ਈਵੈਂਟ ਵਿੱਚ ਸਿੰਗਾਪੁਰ ਦੀ ਅਲੀਮ ਨੂਰ ਸਹਾਹਿਦਾਹ ਨੂੰ 144-142 ਨਾਲ ਹਰਾ ਕੇ ਖੇਡ ਮੁਕਾਬਲੇ ਵਿੱਚ ਆਪਣਾ ਤੀਜਾ ਸੋਨ ਤਗ਼ਮਾ ਜਿੱਤਿਆ। ਵੀਰਵਾਰ ਨੂੰ, ਭਾਰਤੀ ਪੈਰਾ-ਐਥਲੀਟਾਂ ਨੇ ਇਤਿਹਾਸ ਰਚਿਆ ਕਿਉਂਕਿ ਰਾਸ਼ਟਰ ਨੇ ਏਸ਼ੀਅਨ ਪੈਰਾ ਖੇਡਾਂ ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਉੱਚੀ ਤਗਮਾ ਸੂਚੀ ਦਰਜ ਕੀਤੀ, 2018 ਦੇ ਸੰਸਕਰਨ ਦੇ ਕੁੱਲ 72 ਤਗਮੇ ਜਿੱਤੇ। 2023 ਦੇ ਸੰਸਕਰਣ ਵਿੱਚ, ਭਾਰਤ ਨੇ ਹੁਣ ਤੱਕ 80 ਤੋਂ ਵੱਧ ਤਗਮੇ ਜਿੱਤੇ ਹਨ ਅਤੇ ਚੀਨ ਦੇ ਹਾਂਗਜ਼ੂ ਵਿੱਚ ਹੋਏ ਸ਼ੋਅਪੀਸ ਈਵੈਂਟ ਵਿੱਚ ਮਜ਼ਬੂਤ ਹੋ ਰਿਹਾ ਹੈ।
Murugesan Thulasimathi Wins Gold Medal: ਮੁਰੁਗੇਸਨ ਤੁਲਾਸੀਮਾਥੀ ਨੇ 27 ਅਕਤੂਬਰ ਨੂੰ ਏਸ਼ੀਆਈ ਪੈਰਾ ਖੇਡਾਂ 2023 ਵਿੱਚ ਮਹਿਲਾ ਸਿੰਗਲਜ਼ SU5 ਵਰਗ ਦੇ ਬੈਡਮਿੰਟਨ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਉਸਨੇ ਚੀਨ ਦੀ ਯਾਂਗ ਕਿਊਜ਼ੀਆ ਨੂੰ 2-0 (21-19, 21-19) ਨਾਲ ਹਰਾ ਕੇ ਪੇਸ਼ਕਸ਼ 'ਤੇ ਚੋਟੀ ਦਾ ਇਨਾਮ ਜਿੱਤਿਆ। ਹਾਂਗਜ਼ੂ ਵਿੱਚ ਭਾਰਤੀ ਐਥਲੀਟਾਂ ਦਾ ਚਮਕਣਾ ਜਾਰੀ ਹੈ, ਦੇਸ਼ ਪਹਿਲਾਂ ਹੀ ਇੱਕ ਦਿਨ ਪਹਿਲਾਂ ਹੀ ਆਪਣੀ ਸਰਵੋਤਮ ਤਗਮਾ ਸੂਚੀ ਨੂੰ ਪਿੱਛੇ ਛੱਡ ਚੁੱਕਾ ਹੈ। MURUGESAN THULASIMATHI IS THE ASIAN PARA GAMES CHAMPIONMurugesan defeated home favourite Yang Qiuxia ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Champions Trophy 2025 : AUS vs ENG मैच से पहले बजा भारत का राष्ट्रगान, Video Viral
America : अमेरिका में मोटर वाहन विभाग के कार्यालय के बाहर गोलीबारी, 5 लोगो की मौत
India-Pakistan Champions Trophy 2025 : भारत-पाकिस्तान मैच में स्पिन गेंदबाजों का बना रहेगा दबदबा! जानें पिच के बारे में पूरी जानकारी