LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉੱਗਣ ਵਾਲੇ ਉੱਗ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ ....ਪੈਰਾ ਏਸ਼ੀਅਨ ਗੇਮਜ਼ ਵਿੱਚ ਸ਼ੀਤਲ ਦੇਵੀ ਨੇ ਬਿਨ੍ਹਾਂ ਹੱਥਾਂ ਦੇ ਲਗਾਇਆ ਨਿਸ਼ਾਨਾ

gyh85369

ਹਾਂਗਜ਼ੂ: ਉੱਗਣ ਵਾਲੇ ਉੱਗ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ...ਮਿਹਨਤ ਕਰਨ ਵਾਲਿਆ ਲਈ ਕੋਈ ਬਹਾਨਾ ਨਹੀ ਹੁੰਦਾ ਹੈ। ਏਸ਼ੀਅਨ ਖੇਡਾਂ ਵਿੱਚ ਤੀਰਅੰਦਾਜ ਸ਼ੀਤਲ ਦੇਵੀ ਨੇ ਦੇਸ਼ ਲਈ ਸੋਨੇ ਦਾ ਤਗਮਾ ਜਿੱਤਿਆ ਹੈ ਅਤੇ ਇਹ ਇਕੋ ਸੈਸ਼ਨ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰੀ ਮਹਿਲਾ ਹੈ। ਜੰਮੂ-ਕਸ਼ਮੀਰ ਦੀ ਰਹਿਣ ਵਾਲੀ 16 ਸਾਲਾ ਸ਼ੀਤਲ ਆਪਣੇ ਪੈਰਾਂ ਨਾਲ ਤੀਰ ਮਾਰਦੀ ਹੈ। ਇਸ ਤੋਂ ਪਹਿਲਾਂ ਉਸ ਨੇ ਕੰਪਾਊਂਡ ਮਿਕਸਡ ਵਰਗ ਵਿੱਚ ਸੋਨ ਅਤੇ ਮਹਿਲਾ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਕਿਸ਼ਤਵਾੜ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਇੱਕ ਫੌਜੀ ਕੈਂਪ ਵਿੱਚ ਮਿਲੀ ਸ਼ੀਤਲ ਨੂੰ ਭਾਰਤੀ ਫੌਜ ਨੇ ਬਚਪਨ ਵਿੱਚ ਗੋਦ ਲਿਆ ਸੀ।

ਜੁਲਾਈ ਵਿੱਚ, ਉਸਨੇ ਪੈਰਾ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਸਿੰਗਾਪੁਰ ਦੀ ਅਲੀਮ ਨੂਰ ਐਸ ਨੂੰ 144.142 ਦੇ ਸਕੋਰ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਅੰਕੁਰ ਧਾਮਾ ਇਸ ਹਫ਼ਤੇ ਇੱਕੋ ਸੈਸ਼ਨ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਭਾਰਤ ਨੇ ਹੁਣ ਤੱਕ 94 ਤਗਮੇ ਜਿੱਤੇ ਹਨ ਜਿਸ ਵਿੱਚ ਬੈਡਮਿੰਟਨ ਖਿਡਾਰੀਆਂ ਨੇ ਨੌਂ ਤਗਮੇ ਜਿੱਤੇ ਹਨ।

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੇ ਦੇਸ਼ ਦੇ ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਨੇ ਇਕ ਵਾਰ ਫਿਰ ਦਿਲ ਜਿੱਤਣ ਵਾਲਾ ਕੰਮ ਕੀਤਾ ਹੈ। ਆਨੰਦ ਮਹਿੰਦਰਾ ਨੇ ਏਸ਼ੀਆਈ ਪੈਰਾ ਖੇਡਾਂ ਵਿੱਚ ਦੋ ਸੋਨ ਤਗਮੇ ਜਿੱਤਣ ਵਾਲੀ ਬਾਂਹ ਰਹਿਤ ਤੀਰਅੰਦਾਜ਼ ਸ਼ੀਤਲ ਦੇਵੀ ਲਈ ਵਿਸ਼ੇਸ਼ ਤੋਹਫੇ ਦਾ ਐਲਾਨ ਕੀਤਾ ਹੈ। ਆਨੰਦ ਮਹਿੰਦਰਾ ਨੇ ਆਪਣੇ ਐਕਸ ਅਕਾਊਂਟ (ਪਹਿਲਾਂ ਟਵਿੱਟਰ) 'ਤੇ ਸ਼ੀਤਲ ਦੇਵੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਸਭ ਤੋਂ ਪਹਿਲਾਂ ਦਿਲ ਨੂੰ ਛੂਹ ਲੈਣ ਵਾਲੀ ਗੱਲ ਲਿਖੀ। ਬਾਅਦ ਵਿੱਚ, ਸ਼ੀਤਲ ਦੇਵੀ ਦੀ ਅਪਾਹਜਤਾ ਨੂੰ ਦੇਖਦੇ ਹੋਏ, ਉਸਨੇ ਆਪਣੀ ਕੰਪਨੀ ਨੂੰ ਉਸਦੇ ਲਈ ਇੱਕ ਵਿਸ਼ੇਸ਼ ਕਾਰ ਬਣਾਉਣ ਦਾ ਵਾਅਦਾ ਵੀ ਕੀਤਾ। 

ਆਨੰਦ ਮਹਿੰਦਰਾ ਨੇ ਪੋਸਟ ਕੀਤਾ, 'ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਛੋਟੀਆਂ-ਛੋਟੀਆਂ ਸਮੱਸਿਆਵਾਂ ਦੀ ਸ਼ਿਕਾਇਤ ਨਹੀਂ ਕਰਾਂਗਾ। ਸ਼ੀਤਲ ਦੇਵੀ ਤੁਸੀਂ ਸਾਡੇ ਸਾਰਿਆਂ ਲਈ ਅਧਿਆਪਕ ਹੋ। ਕਿਰਪਾ ਕਰਕੇ ਸਾਡੀ ਰੇਂਜ ਵਿੱਚੋਂ ਕੋਈ ਵੀ ਕਾਰ ਚੁਣੋ ਅਤੇ ਅਸੀਂ ਇਸਨੂੰ ਤੁਹਾਡੀ ਵਰਤੋਂ ਦੇ ਅਨੁਸਾਰ ਅਨੁਕੂਲਿਤ ਕਰਾਂਗੇ ਅਤੇ ਇਸਨੂੰ ਤੋਹਫ਼ੇ ਵਿੱਚ ਦੇਵਾਂਗੇ। ਲੋਕ ਆਨੰਦ ਮਹਿੰਦਰਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਇਸ ਨੂੰ ਭਾਰਤੀ ਪੈਰਾ ਖੇਡਾਂ ਲਈ ਇੱਕ ਵੱਡੀ ਪ੍ਰਾਪਤੀ ਕਿਹਾ ਜਾ ਰਿਹਾ ਹੈ।

 

 
In The Market