LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL 2024 : ਧੋਨੀ ਨੇ ਰਿਕਾਰਡਾਂ ਦੀ ਲਾਈ ਝੜੀ, ਇਸ ਮਾਮਲੇ ਵਿਚ ਕੋਹਲੀ ਨੂੰ ਪਛਾੜਿਆ, ਸ਼ਾਇਦ ਹੀ ਕੋਈ ਤੋੜ ਸਕੇ ਇਹ ਰਿਕਾਰਡ

msdhoni

ਨਵੀਂ ਦਿੱਲੀ-IPL 2024 ਮਹਿੰਦਰ ਸਿੰਘ ਧੋਨੀ ਨੂੰ ਰਾਸ ਆ ਗਿਆ ਹੈ। ਇਸ ਸੀਜ਼ਨ ਧੋਨੀ ਨੇ ਰਿਕਾਰਡ ਬਣਾਉਣ ਦੀ ਝੜੀ ਲਾ ਦਿੱਤੀ ਹੈ। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਐਤਵਾਰ ਨੂੰ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਹੋਰ ਅਜਿਹਾ ਰਿਕਾਰਡ ਬਣਾਇਆ ਹੈ, ਜਿਸ ਨੂੰ ਦੁਨੀਆ ਦਾ ਕੋਈ ਵੀ ਵਿਕਟਕੀਪਰ ਹੁਣ ਤੱਕ ਛੂਹ ਨਹੀਂ ਸਕਿਆ ਹੈ। ਧੋਨੀ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਸੀਜ਼ਨ 'ਚ ਇਹ ਇਤਿਹਾਸਕ ਰਿਕਾਰਡ ਬਣਾਇਆ ਹੈ। ਦਰਅਸਲ, ਐਤਵਾਰ ਨੂੰ ਵਿਸ਼ਾਖਾਪਟਨਮ ਦੇ ਮੈਦਾਨ 'ਤੇ ਚੇਨਈ ਸੁਪਰ ਕਿੰਗਜ਼ (CSK) ਅਤੇ ਦਿੱਲੀ ਕੈਪੀਟਲਸ (DC) ਵਿਚਾਲੇ ਮੈਚ ਖੇਡਿਆ ਗਿਆ ਸੀ। ਇਸ ਮੈਚ 'ਚ ਧੋਨੀ ਨੇ ਸਪਿਨ ਆਲਰਾਊਂਡਰ ਰਵਿੰਦਰ ਜਡੇਜਾ ਦੀ ਗੇਂਦ 'ਤੇ ਪ੍ਰਿਥਵੀ ਸ਼ਾਅ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ। ਇਸ ਤਰ੍ਹਾਂ ਧੋਨੀ ਓਵਰਆਲ ਟੀ-20 ਕ੍ਰਿਕਟ 'ਚ 300 ਆਊਟ ਹੋਣ ਵਾਲੇ ਦੁਨੀਆ ਦੇ ਪਹਿਲੇ ਵਿਕਟਕੀਪਰ ਬਣ ਗਏ ਹਨ। ਇਸ ਸੂਚੀ 'ਚ ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਕਾਮਰਾਨ ਅਕਮਲ ਅਤੇ ਭਾਰਤ ਦੇ ਦਿਨੇਸ਼ ਕਾਰਤਿਕ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹਨ, ਜਿਨ੍ਹਾਂ ਨੇ ਬਰਾਬਰ 274 ਵਿਕਟਾਂ ਲਈਆਂ ਹਨ।

ਇਸ ਮਾਮਲੇ ਵਿਚ ਕੋਹਲੀ ਨੂੰ ਛੱਡਿਆ ਪਿੱਛੇ !
ਬੀਤੇ ਕੱਲ੍ਹ ਹੋਏ ਮੈਚ ਵਿਚ ਧੋਨੀ ਨੇ ਦਿੱਲੀ ਕੈਪੀਟਲਸ ਖਿਲਾਫ ਤੂਫਾਨੀ ਬੱਲੇਬਾਜ਼ੀ ਕਰ ਕੇ ਆਪਣੇ ਆਈਪੀਐਲ ਵਿਰੋਧੀਆਂ ਨੂੰ ਡਰਾ ਦਿੱਤਾ ਹੈ। ਉਨ੍ਹਾਂ ਨੇ ਐਤਵਾਰ ਨੂੰ 16 ਗੇਂਦਾਂ ਵਿੱਚ 37 ਦੌੜਾਂ ਬਣਾਈਆਂ। ਇਸ ਪਾਰੀ ਵਿਚ ਉਨ੍ਹਾਂ ਨੇ 3 ਸਕਾਈਸਕ੍ਰੈਪਰ ਛੱਕੇ ਲਗਾਏ ਅਤੇ 4 ਚੌਕੇ ਵੀ ਲਗਾਏ। ਧੋਨੀ ਨੇ 16 ਵਿੱਚੋਂ 7 ਗੇਂਦਾਂ ਚੌਕੇ ਤੋਂ ਪਾਰ ਭੇਜੀਆਂ। ਇਸ ਤੂਫਾਨੀ ਪਾਰੀ ਦੌਰਾਨ ਖੁਦ ਧੋਨੀ ਨੇ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ ਵਿਚ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ।
42 ਸਾਲਾ ਮਹਿੰਦਰ ਸਿੰਘ ਧੋਨੀ (MS Dhoni) ਨੇ ਦਿੱਲੀ ਕੈਪੀਟਲਜ਼ ਖਿਲਾਫ ਆਖਰੀ ਓਵਰ ‘ਚ 20 ਦੌੜਾਂ ਬਣਾਈਆਂ। ਇਨ੍ਹਾਂ ‘ਚ 2 ਛੱਕੇ ਅਤੇ 2 ਚੌਕੇ ਸ਼ਾਮਲ ਸਨ। ਇਸ ਦੇ ਨਾਲ ਹੀ IPL (Indian Premier League) ‘ਚ ਧੋਨੀ ਦੇ ਛੱਕਿਆਂ ਦੀ ਗਿਣਤੀ 242 ਹੋ ਗਈ ਹੈ। ਦਿੱਲੀ ਲਈ ਐਨਰਿਕ ਨੌਰਸ਼ੀਆ ਨੇ ਆਖਰੀ ਓਵਰ ਸੁੱਟਿਆ।
ਜਦੋਂ ਐਮਐਸ ਧੋਨੀ ਦਿੱਲੀ ਕੈਪੀਟਲਸ ਦੇ ਖਿਲਾਫ ਬੱਲੇਬਾਜ਼ੀ ਕਰਨ ਆਏ ਤਾਂ ਉਨ੍ਹਾਂ ਦੇ ਨਾਮ 252 ਮੈਚਾਂ ਵਿੱਚ 239 ਛੱਕੇ ਸਨ। ਇਸ ਤਰ੍ਹਾਂ ਉਹ ਆਈਪੀਐੱਲ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਪੰਜਵੇਂ ਸਥਾਨ ‘ਤੇ ਸਨ। ਇਸ ਸੂਚੀ ‘ਚ ਕ੍ਰਿਸ ਗੇਲ 357 ਛੱਕਿਆਂ ਦੇ ਨਾਲ ਚੋਟੀ ‘ਤੇ ਹੈ। ਰੋਹਿਤ ਸ਼ਰਮਾ (261) ਦੂਜੇ, ਏਬੀ ਡਿਵਿਲੀਅਰਸ (251) ਤੀਜੇ ਅਤੇ ਵਿਰਾਟ ਕੋਹਲੀ (241) ਚੌਥੇ ਸਥਾਨ ‘ਤੇ ਰਹੇ। ਪਰ ਹੁਣ ਇਹ ਸੂਚੀ ਬਦਲ ਗਈ ਹੈ। ਧੋਨੀ ਨੇ ਹੁਣ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਕੇ ਚੌਥੇ ਨੰਬਰ ‘ਤੇ ਆ ਗਿਆ ਹੈ। ਹੁਣ ਉਸ ਦੇ ਨਾਂ 253 ਮੈਚਾਂ ‘ਚ 242 ਛੱਕੇ ਹਨ।

ਰੋਹਿਤ ਸ਼ਰਮਾ ਵੀ ਦੌੜ ਵਿਚ ਸ਼ਾਮਲ 
ਰੋਹਿਤ ਸ਼ਰਮਾ ਇਕਲੌਤਾ ਭਾਰਤੀ ਹੈ ਜਿਸ ਨੇ IPL ‘ਚ ਧੋਨੀ ਤੋਂ ਜ਼ਿਆਦਾ ਛੱਕੇ ਲਗਾਏ ਹਨ। ਦੋਵਾਂ ਵਿਚਾਲੇ 19 ਛੱਕਿਆਂ ਦਾ ਫਰਕ ਹੈ। ਅਜਿਹੇ ‘ਚ ਧੋਨੀ ਲਈ ਰੋਹਿਤ ਨੂੰ ਪਛਾੜਨਾ ਆਸਾਨ ਨਹੀਂ ਜਾਪਦਾ। ਪਰ ਆਈਪੀਐਲ 2024 ਵਿੱਚ ਵਿਰਾਟ ਕੋਹਲੀ ਅਤੇ ਐਮਐਸ ਧੋਨੀ ਦੇ ਵਿੱਚ ਹੋਰ ਛੱਕੇ ਮਾਰਨ ਦੀ ਦੌੜ ਭਵਿੱਖ ਵਿੱਚ ਵੀ ਵੇਖਣ ਨੂੰ ਮਿਲ ਸਕਦੀ ਹੈ। ਦਿੱਲੀ ਕੈਪੀਟਲਜ਼ ਦੇ ਆਸਟਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਵੀ ਇਸ ਦੌੜ ਵਿੱਚ ਸ਼ਾਮਲ ਹੋ ਸਕਦੇ ਹਨ। ਵਾਰਨਰ ਨੇ 179 ਮੈਚਾਂ ‘ਚ 234 ਛੱਕੇ ਲਗਾਏ ਹਨ। ਉਹ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਛੇਵੇਂ ਸਥਾਨ ‘ਤੇ ਹਨ। ਕੀਰੋਨ ਪੋਲਾਰਡ, ਸੁਰੇਸ਼ ਰੈਨਾ ਅਤੇ ਆਂਦਰੇ ਰਸੇਲ ਨੇ ਵੀ 200 ਤੋਂ ਵੱਧ ਛੱਕੇ ਲਗਾਏ ਹਨ ਪਰ ਉਹ ਧੋਨੀ ਜਾਂ ਕੋਹਲੀ ਨੂੰ ਪਿੱਛੇ ਛੱਡਣ ਦੀ ਸਥਿਤੀ ਵਿੱਚ ਨਹੀਂ ਹਨ। ਕੀਰੋਨ ਪੋਲਾਰਡ (223) ਅਤੇ ਸੁਰੇਸ਼ ਰੈਨਾ ਸੰਨਿਆਸ ਲੈ ਚੁੱਕੇ ਹਨ। ਆਂਦਰੇ ਰਸੇਲ ਨੇ IPL ‘ਚ 200 ਛੱਕੇ ਲਗਾਏ ਹਨ ਅਤੇ ਉਹ ਧੋਨੀ-ਵਿਰਾਟ ਤੋਂ ਕਾਫੀ ਪਿੱਛੇ ਹਨ।

In The Market