LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL 2024 ਦੇ ਸ਼ਡਿਊਲ ਵਿਚ ਬਦਲਾਅ, ਇਨ੍ਹਾਂ ਟੀਮਾਂ ਦੇ ਮੈਚਾਂ ਦੀਆਂ ਤਰੀਕਾਂ ਬਦਲੀਆਂ

ipl dates ch

IPL 2024 ਸ਼ਾਨਦਾਰ ਅੰਦਾਜ਼ ਵਿੱਚ ਆਪਣੇ ਅੰਜਾਮ ਵੱਲ ਵੱਧ ਰਿਹਾ ਹੈ। ਦਰਸ਼ਕ ਹਰ ਰੋਜ਼ ਰੋਮਾਂਚਕ ਮੈਚਾਂ ਦਾ ਲੁਤਫ ਉਠਾ ਰਹੇ ਹਨ। BCCI ਨੇ IPL 2024 ਦੇ ਪਹਿਲੇ ਪੜਾਅ ਦਾ ਸ਼ਡਿਊਲ ਜਾਰੀ ਕੀਤਾ ਸੀ। ਫਿਰ ਆਮ ਚੋਣਾਂ ਦੇ ਐਲਾਨ ਤੋਂ ਬਾਅਦ ਦੂਜੇ ਪੜਾਅ ਦਾ ਸ਼ਡਿਊਲ ਵੀ ਜਾਰੀ ਕੀਤਾ ਗਿਆ। ਬੀਸੀਸੀਆਈ ਨੇ ਹੁਣ ਆਈਪੀਐਲ 2024 ਦੇ ਮੱਧ ਵਿੱਚ ਸ਼ੈਡਿਊਲ ਵਿੱਚ ਬਦਲਾਅ ਕੀਤਾ ਹੈ। ਦੋ ਮੈਚਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ ਹੈ।
ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਮੈਚ 17 ਅਪ੍ਰੈਲ 2024 ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾਣਾ ਸੀ ਪਰ ਹੁਣ ਇਹ ਮੈਚ 16 ਅਪ੍ਰੈਲ 2024 ਨੂੰ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਗੁਜਰਾਤ ਟਾਈਟਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ 16 ਅਪ੍ਰੈਲ 2024 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਣਾ ਸੀ, ਜੋ ਹੁਣ 17 ਅਪ੍ਰੈਲ ਨੂੰ ਖੇਡਿਆ ਜਾਵੇਗਾ। ਇਨ੍ਹਾਂ ਦੋ ਮੈਚਾਂ ਵਿੱਚ ਹੀ ਬਦਲਾਅ ਹੋਇਆ ਹੈ।
ਆਈਪੀਐਲ 2024 ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਵਾਰ ਕੁਆਲੀਫਾਇਰ ਮੈਚ ਅਹਿਮਦਾਬਾਦ ਅਤੇ ਚੇਨਈ ਵਿੱਚ ਖੇਡੇ ਜਾਣਗੇ। ਪਹਿਲਾ ਕੁਆਲੀਫਾਇਰ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ, ਜਦਕਿ ਇਸ ਮੈਦਾਨ 'ਚ 22 ਮਈ ਨੂੰ ਐਲੀਮੀਨੇਟਰ ਮੈਚ ਖੇਡਿਆ ਜਾਵੇਗਾ। ਜਦਕਿ ਦੂਜਾ ਕੁਆਲੀਫਾਇਰ 24 ਮਈ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਫਾਈਨਲ ਮੈਚ 26 ਮਈ ਨੂੰ ਚੇਨਈ ਦੇ ਮੈਦਾਨ 'ਤੇ ਹੋਵੇਗਾ।

In The Market