LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL 2024 : RCB VS PBKS, ਦੂਜਾ ਮੈਚ ਵੀ ਜਿੱਤ ਲੈਂਦਾ ਪੰਜਾਬ, ਜੇ ਨਾ ਕੀਤੀ ਹੁੰਦੀ ਇਹ ਗ਼ਲਤੀ !

rcb wins

IPL 2024 : ਰਾਇਲ ਚੈਲੰਜਰਜ਼ ਬੰਗਲੁਰੂ ਨੇ ਪੰਜਾਬ ਕਿੰਗਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਟਾਟਾ ਆਈਪੀਐਲ 2024 ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਵਿਰਾਟ ਕੋਹਲੀ ਦੀ ਸ਼ਾਨਦਾਰ ਤੇ ਦਿਨੇਸ਼ ਕਾਰਤਿਕ ਦੀ ਧਮਾਕੇਦਾਰ ਪਾਰੀ ਦੀ ਬਦੌਲਤ RCB ਨੇ ਜਿੱਤ ਦਾ ਪਰਚਮ ਲਹਿਰਾਇਆ। ਹਾਲਾਂਕਿ ਇਹ ਮੈਚ ਪੰਜਾਬ ਕਿੰਗਜ਼ ਦੀ ਪਕੜ ਵਿਚ ਮਜ਼ਬੂਤ ਹੁੰਦਾ ਨਜ਼ਰ ਆਉਂਦਾ ਜੇ ਉਹ ਆਪਣਾ ਸੁਨਹਿਰੀ ਮੌਕਾ ਕੈਸ਼ ਕਰ ਲੈਂਦੇ। 'ਕਿੰਗ ਕੋਹਲੀ' ਦਾ ਕੈਚ ਛੱਡਣ ਦਾ ਮਤਲਬ ਹੈ ਕਿ ਵਿਰੋਧੀ ਟੀਮ ਦੀਆਂ ਅੱਧੀਆਂ ਉਮੀਦਾਂ ਉੱਥੇ ਹੀ ਦੱਬੀਆਂ ਜਾਂਦੀਆਂ ਹਨ।
ਸ਼ਿਖਰ ਧਵਨ ਦੀ ਟੀਮ ਨਾਲ ਵੀ ਅਜਿਹਾ ਹੀ ਹੋਇਆ। ਪਹਿਲੇ ਮੈਚ ਵਿੱਚ ਬੈਂਗਲੁਰੂ ਦੀ ਟੀਮ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੋਂ ਹਾਰ ਗਈ ਸੀ ਜਦਕਿ ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾਇਆ ਸੀ। ਪੰਜਾਬ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 177 ਦੌੜਾਂ ਦਾ ਟੀਚਾ ਦਿੱਤਾ ਸੀ। ਬੈਂਗਲੁਰੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਾਗਿਸੋ ਰਬਾਡਾ ਨੇ ਲਗਾਤਾਰ ਦੋ ਓਵਰਾਂ ਵਿੱਚ ਦੋ ਵਿਕਟਾਂ ਲਈਆਂ। ਪਹਿਲਾਂ ਕਪਤਾਨ ਫਾਫ ਡੂ ਪਲੇਸਿਸ ਅਤੇ ਫਿਰ ਕੈਮਰੂਨ ਗ੍ਰੀਨ 137 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਸ ਦੀਆਂ ਗੇਂਦਾਂ ਦਾ ਸ਼ਿਕਾਰ ਬਣੇ। ਪਾਵਰ ਪਲੇਅ 'ਚ ਦੋ ਵਿਕਟਾਂ 'ਤੇ 47 ਦੌੜਾਂ ਬਣਾਈਆਂ। 
ਸੈਮਕਰਨ ਦੇ ਪਹਿਲੇ ਓਵਰ ਦੀ ਦੂਜੀ ਗੇਂਦ ਉਤੇ ਜੇ ਜੌਨੀ ਬੇਅਰਸਟੋ ਪਹਿਲੀ ਸਲਿੱਪ 'ਤੇ ਵਿਰਾਟ ਕੋਹਲੀ ਦਾ ਕੈਚ ਫੜ ਲੈਂਦੇ ਤਾਂ ਮੈਚ ਪੰਜਾਬ ਦੇ ਕੰਟਰੋਲ 'ਚ ਹੁੰਦਾ। ਜਲਦੀ ਹੀ ਵਿਰਾਟ ਕੋਹਲੀ ਨੇ 31 ਗੇਂਦਾਂ ਵਿੱਚ ਟੀ-20 ਵਿੱਚ ਆਪਣਾ 100ਵਾਂ ਅਰਧ ਸੈਂਕੜਾ ਪੂਰਾ ਕਰ ਲਿਆ। ਇਕ ਸਮਾਂ ਇੰਝ ਲੱਗਿਆ ਕਿ ਚੇਜ਼ ਮਾਸਟਰ ਕੋਹਲੀ ਹੀ ਟੀਮ ਨੂੰ ਫਿਨਿਸ਼ ਲਾਈਨ ਤੱਕ ਲਿਜਾਣਗੇ  ਪਰ 16ਵੇਂ ਓਵਰ ਦੀ ਆਖਰੀ ਗੇਂਦ 'ਤੇ ਹਰਸ਼ਲ ਪਟੇਲ ਨੇ ਕੋਹਲੀ ਨੂੰ ਵਾਈਡ ਥਰਡ ਮੈਨ 'ਤੇ ਕੈਚ ਕਰਵਾ ਕੇ ਮੈਚ 'ਚ ਰੋਮਾਂਚ ਵਾਪਸ ਲਿਆਂਦਾ। ਕੋਹਲੀ ਨੇ 49 ਗੇਂਦਾਂ ਵਿੱਚ 77 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 11 ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਬੈਂਗਲੁਰੂ ਦੀ ਟੀਮ ਅੱਧ ਵਿਚਾਲੇ ਫਸਦੀ ਨਜ਼ਰ ਆਈ। ਆਖਰੀ 24 ਗੇਂਦਾਂ 'ਤੇ 47 ਦੌੜਾਂ ਬਣਾਉਣ ਦੀ ਸਥਿਤੀ ਆਈ ਪਰ ਇੰਪੈਕਟ ਖਿਡਾਰੀ ਮਹੀਪਾਲ ਲੋਮਰੋਰ ਅਤੇ ਫਿਨਿਸ਼ ਮਾਸਟਰ ਦਿਨੇਸ਼ ਕਾਰਤਿਕ ਨੇ ਚਿੰਨਾਸਵਾਮੀ ਸਟੇਡੀਅਮ ਵਿੱਚ ਪੰਜਾਬ ਦੇ ਸ਼ੇਰਾਂ ਨੂੰ ਪਸਤ ਕਰ ਦਿੱਤਾ। ਦੋਵਾਂ ਨੇ 18 ਗੇਂਦਾਂ 'ਤੇ 48 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਚਾਰ ਗੇਂਦਾਂ ਬਾਕੀ ਰਹਿੰਦਿਆਂ ਬੈਂਗਲੁਰੂ ਨੂੰ ਜਿੱਤ ਦਿਵਾਈ।

In The Market