LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL 2024 ਚੌਥਾ ਮੈਚ : RR vs LSG, ਰਾਹੁਲ ਦੇ ਪ੍ਰਦਰਸ਼ਨ 'ਤੇ ਟਿਕੀਆਂ ਰਹਿਣਗੀਆਂ ਅੱਖਾਂ, ਜਾਣੋ ਕੀ ਰੰਗ ਵਿਖਾਏਗੀ ਪਿੱਚ

ipl rahul 34

ਜੈਪੁਰ-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਚੌਥਾ ਮੈਚ ਲਖਨਊ ਸੁਪਰ ਜਾਇੰਟਸ ਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਅੱਜ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ। ਭਾਰਤੀ ਬੱਲੇਬਾਜ਼ ਕੇਐੱਲ ਰਾਹੁਲ ਦੀ ਫਾਰਮ ਅਤੇ ਫਿਟਨੈੱਸ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਰਾਹੁਲ ਸੱਟ ਕਾਰਨ ਇੰਗਲੈਂਡ ਖ਼ਿਲਾਫ਼ ਪਿਛਲੇ ਚਾਰ ਟੈਸਟ ਮੈਚਾਂ ਵਿੱਚ ਨਹੀਂ ਖੇਡ ਸਕੇ ਸਨ। ਉਹ ਬੱਲੇਬਾਜ਼ ਦੇ ਤੌਰ 'ਤੇ ਹੀ ਨਹੀਂ ਸਗੋਂ ਇਕ ਕੈਪਟਨ ਦੇ ਤੌਰ 'ਤੇ ਵੀ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ।


ਪਿੱਚ ਰਿਪੋਰਟ
ਜੈਪੁਰ ਦਾ ਮਾਨਸਿੰਘ ਸਟੇਡੀਅਮ ਆਪਣੀਆਂ ਚੰਗੀਆਂ ਪਿੱਚਾਂ ਅਤੇ ਬਿਜਲੀ ਜਿਹੀ ਤੇਜ਼ ਆਊਟਫੀਲਡ ਲਈ ਜਾਣਿਆ ਜਾਂਦਾ ਹੈ। ਜੇਕਰ ਐਤਵਾਰ ਦਾ ਮੈਚ ਹਾਈ ਸਕੋਰਿੰਗ ਰਿਹਾ ਤਾਂ ਮੈਚ ਰੋਮਾਂਚਕ ਹੋਵੇਗਾ ਕਿਉਂਕਿ ਕਿਉਂਕਿ ਦੋਵੇਂ ਟੀਮਾਂ ਕੋਲ ਮਜ਼ਬੂਤ​ਖਿਡਾਰੀ ਹਨ। ਪਹਿਲੀ ਪਾਰੀ ਵਿੱਚ ਔਸਤਨ 150 ਤੋਂ ਵੱਧ ਦੌੜਾਂ ਬਣਦੀਆਂ ਹਨ। ਹਾਲਾਂਕਿ ਜੈਪੁਰ ਦੀ ਪਿੱਚ ਦਿਨ ਦੇ ਸਮੇਂ ਸਪਿਨਰਾਂ ਦੇ ਪੱਖ ਵਿੱਚ ਰਹਿਣ ਦੀ ਸੰਭਾਵਨਾ ਹੈ ਅਤੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੂੰ ਇਸ ਮੁਕਾਬਲੇ ਵਿੱਚ ਫਾਇਦਾ ਹੋਵੇਗਾ।

ਮੌਸਮ ਦੀ ਖੇਡ
ਜੈਪੁਰ ਵਿੱਚ ਤਾਪਮਾਨ 21 ਡਿਗਰੀ ਸੈਲਸੀਅਸ ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਤੋਂ ਇਲਾਵਾ, ਦਿਨ ਦੌਰਾਨ ਹਵਾ ਦੀ ਔਸਤ ਗਤੀ ਲਗਭਗ 15 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਬੱਦਲ ਛਾਏ ਰਹਿਣ ਦਾ ਅਨੁਮਾਨ 38 ਫੀਸਦੀ ਹੈ।

ਸੰਭਾਵਿਤ ਪਲੇਇੰਗ 11
ਰਾਜਸਥਾਨ ਰਾਇਲਜ਼: ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਕਪਤਾਨ, ਵਿਕਟਕੀਪਰ), ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਧਰੁਵ ਜੁਰੇਲ, ਆਰ ਅਸ਼ਵਿਨ, ਯੁਜਵੇਂਦਰ ਚਾਹਲ, ਅਵੇਸ਼ ਖਾਨ, ਟ੍ਰੇਂਟ ਬੋਲਟ।
ਲਖਨਊ ਸੁਪਰ ਜਾਇੰਟਸ: ਕਵਿੰਟਨ ਡੀ ਕਾਕ (ਵਿਕਟਕੀਪਰ), ਦੇਵਦੱਤ ਪਡਿਕੱਲ, ਦੀਪਕ ਹੁੱਡਾ, ਕੇਐੱਲ ਰਾਹੁਲ (ਕਪਤਾਨ), ਨਿਕੋਲਸ ਪੂਰਨ, ਆਯੂਸ਼ ਬਦੋਨੀ, ਮਾਰਕਸ ਸਟੋਇਨਿਸ, ਕਰੁਣਾਲ ਪੰਡਿਆ, ਨਵੀਨ-ਉਲ-ਹੱਕ, ਯਸ਼ ਠਾਕੁਰ, ਰਵੀ ਬਿਸ਼ਨੋਈ।

In The Market