LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL : ਲਗਾਤਾਰ ਟਰੋਲ ਹੋ ਰਹੇ ਹਾਰਦਿਕ ਪੰਡਯਾ ਦੀ ਭਾਵੁਕ ਪੋਸਟ, MI Fans ਲਈ ਦਿੱਤਾ ਖਾਸ ਸੰਦੇਸ਼

mi hardik

IPL 2024 ਹਾਲ ਦੀ ਘੜੀ ਮੁੰਬਈ ਇੰਡੀਅਨਜ਼ ਤੇ ਕਪਤਾਨ ਹਾਰਦਿਕ ਪੰਡਯਾ ਲਈ ਸਹੀ ਨਹੀਂ ਜਾ ਰਿਹਾ। ਰਾਜਸਥਾਨ ਰਾਇਲਜ਼ ਨਾਲ ਹੋਈ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਮੁੰਬਈ ਇੰਡੀਅਨਜ਼ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਉਧਰ, ਰੋਹਿਤ ਸ਼ਰਮਾ ਨੂੰ ਹਟਾਉਣ ਮਗਰੋਂ ਕਪਤਾਨ ਬਣੇ ਹਾਰਦਿਕ ਪੰਡਯਾ ਹਰ ਮੈਚ ਵਿਚ ਹੂਟਿੰਗ ਦਾ ਸ਼ਿਕਾਰ ਹੋ ਰਹੇ ਹਨ। ਉਹ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਇਸ ਹਾਰ ਤੋਂ ਬਾਅਦ ਹਾਰਦਿਕ ਦੀ ਕਪਤਾਨੀ 'ਤੇ ਸਵਾਲ ਉੱਠ ਰਹੇ ਹਨ। ਇਸ ਵਿਚਾਲੇ ਹਾਰਦਿਕ ਨੇ ਇੱਕ ਭਾਵੁਕ ਪੋਸਟ ਕੀਤੀ ਹੈ। ਇਸ ਪੋਸਟ 'ਚ ਪੰਡਯਾ ਨੇ ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕਾਂ ਲਈ ਖਾਸ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਮੈਚਾਂ 'ਚ ਮੁੰਬਈ ਇੰਡੀਅਨਜ਼ ਦੀ ਰਣਨੀਤੀ ਕੀ ਹੋਵੇਗੀ?

'ਅਸੀਂ ਕਦੇ ਹਾਰ ਨਹੀਂ ਮੰਨਦੇ, ਅਸੀਂ ਲੜਦੇ ਰਹਾਂਗੇ, ਅਸੀਂ ਅੱਗੇ ਵਧਦੇ ਰਹਾਂਗੇ...'
ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਟੀਮ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਮੁੰਬਈ ਇੰਡੀਅਨਜ਼ ਦੇ ਖਿਡਾਰੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਹਾਰਦਿਕ ਨੇ ਕੈਪਸ਼ਨ 'ਚ ਲਿਖਿਆ ਹੈ- 'ਇਸ ਟੀਮ ਦੇ ਬਾਰੇ ਵਿੱਚ ਤੁਹਾਨੂੰ ਇੱਕ ਗੱਲ ਪਤਾ ਹੋਣੀ ਚਾਹੀਦੀ ਹੈ, ਅਸੀਂ ਕਦੇ ਹਾਰ ਨਹੀਂ ਮੰਨਦੇ, ਅਸੀਂ ਲੜਦੇ ਰਹਾਂਗੇ, ਅੱਗੇ ਵਧਦੇ ਰਹਾਂਗੇ।' ਹਾਲਾਂਕਿ ਹਾਰਦਿਕ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਜ਼ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।



ਮੁੰਬਈ ਇੰਡੀਅਨਜ਼ ਨੂੰ ਸੀਜ਼ਨ ਦੀ ਪਹਿਲੀ ਜਿੱਤ ਦਾ ਇੰਤਜ਼ਾਰ
ਦੱਸ ਦੇਈਏ ਕਿ ਲਗਾਤਾਰ ਪਹਿਲੇ ਤਿੰਨ ਮੈਚ ਹਾਰਨ ਤੋਂ ਬਾਅਦ ਫਿਲਹਾਲ ਮੁੰਬਈ ਇੰਡੀਅਨਸ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਇਹ ਟੀਮ ਸੀਜ਼ਨ ਦੀ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ। ਹੁਣ ਮੁੰਬਈ ਇੰਡੀਅਨਜ਼ ਆਪਣਾ ਅਗਲਾ ਮੈਚ ਦਿੱਲੀ ਕੈਪੀਟਲਸ ਨਾਲ ਖੇਡੇਗੀ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ 7 ਅਪ੍ਰੈਲ ਨੂੰ ਖੇਡਿਆ ਜਾਵੇਗਾ।

In The Market