LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CSK vs GT : ਮੈਚ ਤਾਂ ਹਾਰਿਆ ਹੀ ਗੁਜਰਾਤ, ਕੈਪਟਨ ਸ਼ੁਭਮਨ ਗਿੱਲ ਨੂੰ ਠੁੱਕਿਆ 12 ਲੱਖ ਦਾ ਜੁਰਮਾਨਾ, ਜਾਣੋ ਕਾਰਨ

gt vs

ਬੀਤੇ ਦਿਨ ਇੰਡੀਅਨ ਪ੍ਰੀਮੀਅਰ ਲੀਗ-2024 ਵਿੱਚ 5 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੰਗਲਵਾਰ ਨੂੰ ਮੌਜੂਦਾ ਸੈਸ਼ਨ ਦੇ 7ਵੇਂ ਮੈਚ 'ਚ ਪਿਛਲੇ ਸਾਲ ਦੀ ਫਾਈਨਲਿਸਟ ਗੁਜਰਾਤ ਟਾਈਟਨਸ (ਜੀਟੀ) ਨੂੰ 63 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਨਾਲ CSK ਅੰਕ ਸੂਚੀ ਵਿੱਚ ਸਿਖਰ 'ਤੇ ਆ ਗਿਆ ਹੈ। ਟੀਮ ਦੇ ਖਾਤੇ 'ਚ 4 ਅੰਕ ਹਨ। ਉਧਰ, ਗੁਜਰਾਤ ਟਾਈਟਨਜ਼ ਨੇ ਇਕ ਤਾਂ ਮੈਚ ਗੁਆ ਲਿਆ, ਉਤੋਂ ਉਨ੍ਹਾਂ ਦੇ ਕਪਤਾਨ ਸ਼ੁਭਮਨ ਗਿੱਲ ਨੂੰ 12 ਲੱਖ ਦਾ ਜੁਰਮਾਨਾ ਵੀ ਠੁੱਕਿਆ। ਸ਼ੁਭਮਨ ਗਿੱਲ ਨੂੰ ਆਈਪੀਐਲ ਗਵਰਨਿੰਗ ਕਾਉਂਸਿਲ ਵੱਲੋਂ ਹੌਲੀ ਓਵਰ-ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜੋ ਟੂਰਨਾਮੈਂਟ ਵਿੱਚ ਉਨ੍ਹਾਂ ਦਾ ਪਹਿਲਾ ਅਪਰਾਧ ਹੈ।
ਚੇਨਈ ਨੇ ਸੀਜ਼ਨ ਦੇ ਓਪਨਰ 'ਚ ਇਸੇ ਮੈਦਾਨ 'ਤੇ ਆਰਸੀਬੀ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਚੇਪੌਕ ਸਟੇਡੀਅਮ 'ਚ ਗੁਜਰਾਤ ਨੇ ਟਾਸ ਜਿੱਤ ਕੇ ਫੀਲਡਿੰਗ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ 'ਚ 6 ਵਿਕਟਾਂ 'ਤੇ 206 ਦੌੜਾਂ ਬਣਾਈਆਂ। 207 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ।
ਚੇਨਈ ਲਈ ਰਚਿਨ ਰਵਿੰਦਰਾ (20 ਗੇਂਦਾਂ 'ਤੇ 46 ਦੌੜਾਂ) ਅਤੇ ਸ਼ਿਵਮ ਦੂਬੇ (23 ਗੇਂਦਾਂ 'ਤੇ 51 ਦੌੜਾਂ) ਨੇ ਧਮਾਕੇਦਾਰ ਪਾਰੀਆਂ ਖੇਡੀਆਂ, ਜਦਕਿ ਕਪਤਾਨ ਰੁਤੁਰਾਜ ਗਾਕਵਾੜ ਨੇ 36 ਗੇਂਦਾਂ 'ਤੇ 46 ਦੌੜਾਂ ਦਾ ਯੋਗਦਾਨ ਦਿੱਤਾ। ਰਾਸ਼ਿਦ ਖਾਨ ਨੇ ਦੋ ਵਿਕਟਾਂ ਹਾਸਲ ਕੀਤੀਆਂ। ਗੁਜਰਾਤ ਵੱਲੋਂ ਸਾਈ ਸੁਦਰਸ਼ਨ ਨੇ ਸਭ ਤੋਂ ਵੱਧ 37 ਦੌੜਾਂ ਬਣਾਈਆਂ। ਦੀਪਕ ਚਾਹਰ, ਮੁਸਤਫਿਜ਼ੁਰ ਰਹਿਮਾਨ ਅਤੇ ਤੁਸ਼ਾਰ ਦੇਸ਼ਪਾਂਡੇ ਨੇ 2-2 ਵਿਕਟਾਂ ਲਈਆਂ। ਸ਼ਿਵਮ ਦੂਬੇ ਨੂੰ ਉਸ ਦੀ ਅਰਧ ਸੈਂਕੜੇ ਵਾਲੀ ਪਾਰੀ ਲਈ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਉਧਰ, ਆਈਪੀਐਲ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਜੀਟੀ ਕਪਤਾਨ 'ਤੇ ਹਾਲ ਹੀ ਦੇ ਮੈਚ ਦੌਰਾਨ ਉਸ ਦੀ ਟੀਮ ਦੀ ਹੌਲੀ ਓਵਰ ਰੇਟ ਲਈ ਲਗਾਏ ਗਏ ਜੁਰਮਾਨੇ ਦੀ ਪੁਸ਼ਟੀ ਕੀਤੀ ਹੈ। ਘੱਟੋ-ਘੱਟ ਓਵਰ-ਰੇਟ ਦੇ ਅਪਰਾਧਾਂ ਨਾਲ ਸਬੰਧਤ ਆਈਪੀਐਲ ਦੇ ਕੋਡ ਆਫ ਕੰਡਕਟ ਦੇ ਤਹਿਤ ਇਹ ਸੀਜ਼ਨ ਦਾ ਉਸਦੀ ਟੀਮ ਦਾ ਪਹਿਲਾ ਅਪਰਾਧ ਸੀ।
ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੂੰ 26 ਮਾਰਚ ਨੂੰ ਚੇਨਈ ਦੇ ਐਮ.ਏ ਚਿਦੰਬਰਮ ਸਟੇਡੀਅਮ, ਚੇਨਈ ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 ਦੇ ਮੈਚ ਦੌਰਾਨ ਹੌਲੀ ਓਵਰ ਰੇਟ ਬਣਾਈ ਰੱਖਣ ਕਾਰਨ 12 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਘੱਟੋ-ਘੱਟ ਓਵਰ ਰੇਟ ਦੇ ਅਪਰਾਧਾਂ ਨਾਲ ਸਬੰਧਤ ਆਈਪੀਐਲ ਦੇ ਆਚਾਰ ਸੰਹਿਤਾ ਦੇ ਤਹਿਤ ਸੀਜ਼ਨ ਦੇ ਪਹਿਲੇ ਅਪਰਾਧ, ਗਿੱਲ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

In The Market