LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL 2024 : ਧੋਨੀ ਨਹੀਂ ਕਰਨਗੇ CSK ਦੀ ਕਪਤਾਨੀ, ਇਸ ਖਿਡਾਰੀ ਨੂੰ ਸੌਂਪੀ ਕਮਾਨ

csk dhoni new

ਨਵੀਂ ਦਿੱਲੀ : ਅੱਜ ਸ਼ੁੱਕਰਵਾਰ ਨੂੰ IPL 2024 ਸ਼ੁਰੂ ਹੋਣ ਜਾ ਰਿਹਾ ਹੈ। IPL ਦਾ 17ਵਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਇੱਕ ਵੱਡਾ ਫੈਸਲਾ ਲਿਆ ਹੈ। ਮਹਿੰਦਰ ਸਿੰਘ ਧੋਨੀ ਹੁਣ ਸੀਐਸਕੇ ਦੀ ਕਪਤਾਨੀ ਨਹੀਂ ਕਰਨਗੇ। CSK ਨੇ ਟੀਮ ਦਾ ਕਪਤਾਨ ਬਦਲ ਦਿੱਤਾ ਹੈ। ਧੋਨੀ ਦੀ ਥਾਂ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ CSK ਦੀ ਕਪਤਾਨੀ ਕਰਨਗੇ। ਇੰਡੀਅਨ ਪ੍ਰੀਮੀਅਰ ਲੀਗ 2024 ਦੇ ਸ਼ੁਰੂਆਤੀ ਮੈਚ ਤੋਂ ਇਕ ਦਿਨ ਪਹਿਲਾਂ ਵੀਰਵਾਰ 21 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਨੇ ਰੁਤੁਰਾਜ ਗਾਇਕਵਾੜ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਨੌਜਵਾਨ ਸਲਾਮੀ ਬੱਲੇਬਾਜ਼ ਗਾਇਕਵਾੜ 22 ਮਾਰਚ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਹੋਣ ਵਾਲੇ ਮੈਚ ਨਾਲ ਮਹਿੰਦਰ ਸਿੰਘ ਧੋਨੀ ਦੀ ਥਾਂ ਚੇਨਈ ਫਰੈਂਚਾਇਜ਼ੀ ਦੀ ਕਮਾਨ ਸੰਭਾਲਣਗੇ। ਰੁਤੂਰਾਜ ਗਾਇਕਵਾੜ ਸਾਲ 2020 ਵਿੱਚ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਬਣਿਆ। ਟੀਮ ਵਿਚ ਸ਼ਾਮਲ ਹੁੰਦੇ ਹੀ ਉਹ ਕੋਰੋਨਾ ਦਾ ਸ਼ਿਕਾਰ ਹੋ ਗਿਆ। ਆਈਪੀਐਲ ਵਿੱਚ ਉਨ੍ਹਾਂ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਰ ਇਸ ਤੋਂ ਬਾਅਦ ਜਦੋਂ ਉਹ ਆਪਣੀ ਫਾਰਮ ‘ਚ ਆਇਆ ਤਾਂ ਚੇਨਈ ਸੁਪਰ ਕਿੰਗਜ਼ ‘ਚ ਉਨ੍ਹਾਂ ਦੀ ਜਗ੍ਹਾ ਪੱਕੀ ਹੋ ਗਈ। ਰੁਤੂਰਾਜ ਸਿਰਫ਼ ਚਾਰ ਸਾਲ ਦੇ ਅੰਦਰ ਹੀ ਟੀਮ ਦਾ ਕਪਤਾਨ ਬਣ ਗਿਆ ਹੈ। ਪਿਛਲੇ ਸੀਜ਼ਨ ਤੋਂ ਰੁਤੁਰਾਜ ਨੂੰ ਚੇਨਈ ਸੁਪਰ ਕਿੰਗਜ਼ ਦੇ ਭਵਿੱਖੀ ਕਪਤਾਨ ਵਜੋਂ ਦੇਖਿਆ ਜਾ ਰਿਹਾ ਸੀ। ਇੱਕ ਸਾਲ ਬਾਅਦ, ਇਹ ਸੰਭਾਵਨਾ ਹੁਣ ਪੂਰੀ ਤਰ੍ਹਾਂ ਹਕੀਕਤ ਵਿੱਚ ਬਦਲ ਗਈ ਹੈ। ਧੋਨੀ ਨੇ ਸਾਲ 2022 ਵਿਚ ਸੀਜ਼ਨ ਦੀ ਸ਼ੁਰੂਆਤ ‘ਚ ਕਪਤਾਨੀ ਛੱਡਣ ਦਾ ਐਲਾਨ ਵੀ ਕੀਤਾ ਸੀ। ਉਨ੍ਹਾਂ ਦੀ ਜਗ੍ਹਾ ਟੀਮ ਦੀ ਕਮਾਨ ਰਵਿੰਦਰ ਜਡੇਜਾ ਨੂੰ ਸੌਂਪੀ ਗਈ। ਜਡੇਜਾ ਦੀ ਕਪਤਾਨੀ ‘ਚ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਉਨ੍ਹਾਂ ਦੀ ਸੱਟ ਤੋਂ ਬਾਅਦ ਧੋਨੀ ਨੂੰ ਵਾਪਸੀ ਕਰਨੀ ਪਈ। ਇਸ ਤੋਂ ਬਾਅਦ ਧੋਨੀ ਟੀਮ ਦੇ ਕਪਤਾਨ ਬਣੇ ਰਹੇ ਅਤੇ ਉਨ੍ਹਾਂ ਨੇ ਸਾਲ 2023 ਵਿੱਚ ਟੀਮ ਨੂੰ ਪੰਜਵੀਂ ਵਾਰ ਆਈਪੀਐਲ ਦਾ ਚੈਂਪੀਅਨ ਬਣਾਇਆ। ਧੋਨੀ ਪਿਛਲੇ ਸੀਜ਼ਨ ਵਿੱਚ ਗੋਡੇ ਦੀ ਸੱਟ ਦੇ ਬਾਵਜੂਦ ਲਗਾਤਾਰ ਖੇਡਿਆ। ਭਾਵੇਂ ਬੱਲੇਬਾਜ਼ੀ ਦੇ ਤੌਰ ਉਤੇ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਪਰ ਫਿਰ ਵੀ ਉਨ੍ਹਾਂ ਦੀ ਅਗਵਾਈ ਵਿਚ ਟੀਮ ਪਿਛਲਾ ਸੀਜ਼ਨ ਜਿੱਤ ਚੁੱਕੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਰੁਤੂਰਾਜ ਦੀ ਕਪਤਾਨੀ ਵਿਚ CSK ਇਸ ਸੀਜ਼ਨ ਵਿਚ ਸਫਰ ਕਿਵੇਂ ਦਾ ਰਹੇਗਾ।

 

In The Market