LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

LSG ਦੇ ਮਯੰਕ ਨੇ 155.8 kph ਨਾਲ ਗੇਂਦਬਾਜ਼ੀ ਕਰ ਵਰ੍ਹਾਇਆ ਕਹਿਰ, ਪੰਜਾਬ ਦੇ ਸ਼ੇਰ ਰਹਿ ਗਏ ਹੱਕੇ ਬੱਕੇ

mayank gg

ਲਖਨਊ ਸੁਪਰ ਜਾਇੰਟਸ (LSG) ਦੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੇ ਪੰਜਾਬ ਦੀ ਟੀਮ ਖ਼ਿਲਾਫ਼ ਸ਼ਨੀਵਾਰ, 30 ਮਾਰਚ ਰਾਤ ਨੂੰ ਖੇਡੇ ਗਏ ਮੈਚ ਵਿਚ ਤੇਜ਼ ਰਫ਼ਤਾਰ ਗੇਂਦਬਾਜ਼ੀ ਨਾਲ ਕਹਿਰ ਵਰ੍ਹਾਇਆ। ਆਪਣੀ ਦਮਦਾਰ ਗੇਂਦਬਾਜ਼ੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਆਈਪੀਐਲ ਦੇ ਆਪਣੇ ਪਹਿਲੇ ਹੀ ਮੈਚ ਵਿੱਚ ਇਸ 21 ਸਾਲਾ ਤੇਜ਼ ਗੇਂਦਬਾਜ਼ ਨੇ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਇੰਨਾ ਹੀ ਨਹੀਂ, ਮਯੰਕ ਅਗਰਵਾਲ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਟਾਪ-5 ਗੇਂਦਬਾਜ਼ਾਂ ਦੀ ਸੂਚੀ ਵਿੱਚ ਵੀ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ। ਜੀ ਹਾਂ, ਮਯੰਕ ਯਾਦਵ ਨੇ ਆਪਣੇ 4 ਓਵਰਾਂ ਦੇ ਸਪੈੱਲ ਵਿੱਚ ਕੁੱਲ 9 ਵਾਰ 150 ਜਾਂ ਇਸ ਤੋਂ ਵੱਧ ਸਪੀਡ ਦੀਆਂ ਗੇਂਦਾਂ ਸੁੱਟੀਆਂ।
ਮਯੰਕ ਯਾਦਵ ਨੇ ਆਪਣੇ ਕਰੀਅਰ ਦੀ ਪਹਿਲੀ ਗੇਂਦ 147.1kph ਦੀ ਰਫਤਾਰ ਨਾਲ ਸੁੱਟੀ, ਜਦਕਿ ਤੀਜੀ ਗੇਂਦ 'ਤੇ ਉਸ ਨੇ 150kph ਦੀ ਰਫਤਾਰ ਨੂੰ ਵੀ ਛੂਹ ਲਿਆ। ਭਾਵੇਂ ਉਸ ਨੂੰ ਪਹਿਲੇ ਓਵਰ ਵਿੱਚ ਸਫ਼ਲਤਾ ਨਹੀਂ ਮਿਲੀ ਪਰ ਉਸ ਨੇ ਆਪਣੀ ਰਫ਼ਤਾਰ ਨਾਲ ਤਬਾਹੀ ਮਚਾ ਦਿੱਤੀ। ਨਵਾਂ ਗੇਂਦਬਾਜ਼ ਵੀ ਪਹਿਲੇ ਓਵਰ 'ਚ ਥੋੜ੍ਹਾ ਘਬਰਾਇਆ ਹੁੰਦਾ ਹੈ।
ਇਸ ਕਾਰਨ ਜਿਵੇਂ ਹੀ ਮਯੰਕ ਦੂਜੇ ਓਵਰ 'ਚ ਗੇਂਦਬਾਜ਼ੀ ਕਰਨ ਆਇਆ ਤਾਂ ਉਸ ਨੇ ਆਪਣੀ ਪਹਿਲੀ ਹੀ ਗੇਂਦ 'ਤੇ IPL 2024 ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਬਣਾ ਲਿਆ। ਮਯੰਕ ਯਾਦਵ ਦੀ ਇਹ ਗੇਂਦ 155.8kph ਦੀ ਰਫਤਾਰ ਨਾਲ ਸ਼ਿਖਰ ਧਵਨ ਵੱਲ ਗਈ, ਜਿਸ 'ਤੇ ਵਿਰੋਧੀ ਟੀਮ ਦੇ ਕਪਤਾਨ ਨੂੰ ਮਾਤ ਦੇ ਦਿੱਤੀ ਗਈ। ਇਸ ਦੇ ਨਾਲ ਹੀ ਮਯੰਕ ਨੇ IPL ਦੇ ਇਤਿਹਾਸ 'ਚ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਟਾਪ-5 ਗੇਂਦਬਾਜ਼ਾਂ ਦੀ ਸੂਚੀ 'ਚ ਵੀ ਆਪਣੀ ਜਗ੍ਹਾ ਬਣਾ ਲਈ ਹੈ। ਮਯੰਕ ਯਾਦਵ IPL 'ਚ 155kph ਤੋਂ ਵੱਧ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਦੂਜੇ ਭਾਰਤੀ ਬਣ ਗਏ ਹਨ।

ਇਹ ਹਨ ਸਭ ਤੋਂ ਤੇਜ਼ ਗੇਂਦ ਸੁਟਣ ਵਾਲੇ ਟਾਪ-5 ਗੇਂਦਬਾਜ਼
-157.71 kph ਦੀ ਸਪੀਡ ਨਾਲ ਗੇਂਦ ਸੁੱਟਣ ਵਾਲੇ ਸ਼ੌਨ ਟੈਟ ਪਹਿਲੇ ਸਥਾਨ ਉਤੇ ਹਨ।
-157.3  kph ਦੀ ਰਫ਼ਤਾਰ ਨਾਲ ਗੇਂਦ ਸੁਟਣ ਵਾਲੇ ਲਾਕੀ ਫਰਗੂਸਨ ਦੂਜੇ ਸਥਾਨ ਉਤੇ ਹਨ।
-ਉਮਰਾਨ ਮਲਿਕ ਨੇ 157 kph ਦੀ ਰਫ਼ਤਾਰ ਨਾਲ ਗੇਂਦ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ ਹੋਇਆ ਹੈ।
-156.22 kph ਦੀ ਰਫ਼ਤਾਰ ਨਾਲ ਗੇਂਦ ਸੁੱਟ ਕੇ ਐਨਰਿਕ ਨੋਰਖੀਆ ਚੌਥੇ ਸਥਾਨ ਉਤੇ ਹਨ।
-155.8 ਦੀ ਰਫ਼ਤਾਰ ਨਾਲ ਗੇਂਦ ਸੁੱਟ ਕੇ ਮਯੰਕ ਯਾਦਵ ਪੰਜਵੇਂ ਸਥਾਨ ਉਤੇ ਆ ਗਏ ਹਨ।

In The Market