LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL 2024 : ਅੱਜ ਪੰਜ ਵਾਰ ਦੀ ਚੈਂਪੀਅਨ MI ਨਾਲ ਟਕਰਾਏਗੀ GT, ਪਾਂਡਿਆ ਤੇ ਸ਼ੁਭਮਨ ਪਹਿਲੀ ਜਿੱਤ ਲਈ ਆਹਮੋ-ਸਾਹਮਣੇ

ipl gt

ਇੰਡੀਅਨ ਪ੍ਰੀਮੀਅਰ ਲੀਗ (IPL) 2024 ਦਾ ਪੰਜਵਾਂ ਮੈਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਇੱਕ ਵਾਰ ਦੀ ਜੇਤੂ ਗੁਜਰਾਤ ਟਾਈਟਨਜ਼ ਵਿਚਾਲੇ ਐਤਵਾਰ, 24 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ। ਆਈਪੀਐਲ 2024 ਵਿੱਚ ਦੋਵਾਂ ਟੀਮਾਂ ਦਾ ਇਹ ਪਹਿਲਾ ਮੈਚ ਹੈ। ਉਮੀਦ ਅਨੁਸਾਰ, ਦੋਵਾਂ ਪਾਸਿਆਂ ਤੋਂ ਕੁਝ ਸਟਾਰ ਨਾਵਾਂ ਦੇ ਬਾਵਜੂਦ, ਹਾਰਦਿਕ ਪਾਂਡਿਆ ਇਸ ਮੈਚ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਨਵੇਂ ਕਪਤਾਨਾਂ ਨਾਲ ਦੋਵੇਂ ਟੀਮਾਂ ਟੂਰਨਾਮੈਂਟ 'ਚ ਜਿੱਤ ਨਾਲ ਸ਼ਾਨਦਾਰ ਸ਼ੁਰੂਆਤ ਕਰਨ ਦੀ ਉਮੀਦ ਕਰਨਗੀਆਂ। 
ਸ਼ੁਭਮਨ ਗਿੱਲ ਭਾਵੇਂ ਹਾਰਦਿਕ ਜਿੰਨਾ ਦਬਾਅ ਵਿੱਚ ਨਾ ਹੋਵੇ ਪਰ ਉਸ ਨੂੰ ਵੀ ਆਪਣੇ ਸਾਬਕਾ ਕਪਤਾਨ ਦੀਆਂ ਸਫਲਤਾ ਦੀਆਂ ਉਮੀਦਾਂ ਨਾਲ ਨਜਿੱਠਣਾ ਹੋਵੇਗਾ। ਸ਼ੁਭਮਨ ਗਿੱਲ ਕੋਲ ਲੀਡਰਸ਼ਿਪ ਦਾ ਤਜਰਬਾ ਬਹੁਤ ਘੱਟ ਹੈ। ਸ਼ੁਭਮਨ ਗਿੱਲ ਨੇ ਸਿਰਫ ਦੋ ਟੀ-20 ਮੈਚਾਂ ਵਿੱਚ ਆਪਣੇ ਸੂਬੇ ਪੰਜਾਬ ਦੀ ਅਗਵਾਈ ਕੀਤੀ ਹੈ। ਅਜਿਹੇ 'ਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਕੀ ਗੁਜਰਾਤ ਟਾਈਟਨਜ਼ ਦੇ ਸੈੱਟਅੱਪ 'ਚ ਕੋਈ ਹੋਰ ਉਭਰਦਾ ਕਪਤਾਨ ਉਡਾਣ ਭਰੇਗਾ?
ਹਾਰਦਿਕ ਪਾਂਡਿਆ ਗੁਜਰਾਤ ਟਾਈਟਨਜ਼ ਲਈ ਵੱਡੀ ਚੁਣੌਤੀ ਸਾਬਿਤ ਹੋ ਸਕਦੇ ਹਨ। ਗੁਜਰਾਤ ਟਾਈਟਨਜ਼ ਨੇ ਉਨ੍ਹਾਂ ਦੀ ਜਗ੍ਹਾ ਅਜ਼ਮਤੁੱਲਾ ਉਮਰਜ਼ਈ ਨੂੰ ਲਿਆ ਹੈ। ਹਾਲਾਂਕਿ ਮੁਹੰਮਦ ਸ਼ਮੀ ਦੀ ਕਮੀ ਨੂੰ ਉਮੇਸ਼ ਯਾਦਵ ਪੂਰਾ ਕਰ ਸਕਣਗੇ ਇਹ ਵੇਖਣ ਵਾਲੀ ਗੱਲ ਹੋਵੇਗੀ। ਉਹ ਭਾਵੇਂ ਸ਼ਮੀ ਦੇ ਪੱਧਰ 'ਤੇ ਨਾ ਹੋਵੇ ਪਰ ਜਦੋਂ ਨਵੀਂ ਗੇਂਦ ਨੂੰ ਸਵਿੰਗ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਬੱਲੇਬਾਜ਼ਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ।

ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਲਈ ਮੱਧਕ੍ਰਮ ਦੇ ਕ੍ਰਿਸ਼ਮਈ ਬੱਲੇਬਾਜ਼ ਸੂਰਿਆਕੁਮਾਰ ਯਾਦਵ ਦਾ ਬਦਲ ਲੱਭਣਾ ਮੁਸ਼ਕਲ ਹੋਵੇਗਾ। ਪਿਛਲੇ ਸੀਜ਼ਨ 'ਚ ਉਸ ਨੇ ਵਿਰੋਧੀ ਟੀਮ ਖਿਲਾਫ ਮੁੰਬਈ ਇੰਡੀਅਨਜ਼ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। ਵਿਸ਼ਨੂੰ ਵਿਨੋਦ ਮੁੰਬਈ ਇੰਡੀਅਨਜ਼ ਟੀਮ ਵਿੱਚ ਸੰਭਾਵਿਤ ਬਦਲ ਹਨ। ਜੇਕਰ ਇਹ ਉਸਦਾ ਦਿਨ ਹੈ ਤਾਂ ਉਹ ਲੰਬੇ ਸਮੇਂ ਤੱਕ ਗੇਂਦ ਨੂੰ ਹਿੱਟ ਕਰ ਸਕਦਾ ਹੈ।

ਗੁਜਰਾਤ ਟਾਈਟਨਜ਼ ਦੀ ਸੰਭਾਵਿਤ ਪਲੇਇੰਗ ਇਲੈਵਨ : ਸ਼ੁਭਮਨ ਗਿੱਲ (ਕਪਤਾਨ), ਰਿਧੀਮਾਨ ਸਾਹਾ (ਵਿਕਟਕੀਪਰ), ਸਾਈ ਸੁਦਰਸ਼ਨ, ਵਿਜੇ ਸ਼ੰਕਰ, ਡੇਵਿਡ ਮਿਲਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਮੋਹਿਤ ਸ਼ਰਮਾ, ਨੂਰ ਅਹਿਮਦ, ਉਮੇਸ਼ ਯਾਦਵ, ਸਪੈਂਸਰ ਜਾਨਸਨ। ਪ੍ਰਭਾਵੀ ਖਿਡਾਰੀ : ਅਭਿਨਵ ਮਨੋਹਰ।

ਮੁੰਬਈ ਇੰਡੀਅਨਜ਼ ਦੀ ਸੰਭਾਵਿਤ ਪਲੇਇੰਗ ਇਲੈਵਨ: ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪਾਂਡਿਆ (ਕਪਤਾਨ), ਨੇਹਲ ਵਢੇਰਾ, ਟਿਮ ਡੇਵਿਡ, ਮੁਹੰਮਦ ਨਬੀ, ਗੇਰਾਲਡ ਕੋਏਟਜ਼ੀ, ਪੀਯੂਸ਼ ਚਾਵਲਾ, ਜਸਪ੍ਰੀਤ ਬੁਮਰਾਹ, ਆਕਾਸ਼ ਮਧਵਾਲ। ਪ੍ਰਭਾਵੀ ਖਿਡਾਰੀ: ਵਿਸ਼ਨੂੰ ਵਿਨੋਦ।

In The Market