LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

 MI vs RR : 'ਮਤ ਕਰੋ ਯਾਰ' ਹਾਰਦਿਕ ਖਿਲਾਫ਼ ਹੂਟਿੰਗ ਉਤੇ ਰੋਹਿਤ ਨੂੰ ਆਇਆ ਗੁੱਸਾ

rohit mi vs

ਨਵੀਂ ਦਿੱਲੀ-ਕਪਤਾਨ ਹਾਰਦਿਕ ਪੰਡਯਾ ਤੇ ਮੁੰਬਈ ਇੰਡੀਅਨਜ਼ (MI) ਦਾ ਸਮਾਂ ਠੀਕ ਨਹੀਂ ਚੱਲ ਰਿਹਾ ਹੈ। ਮੁੰਬਈ ਇੰਡੀਅਨਜ਼ ਦਾ ਕਪਤਾਨ ਬਣਨ ਤੋਂ ਬਾਅਦ ਹਾਰਦਿਕ ਪੰਡਯਾ ਪ੍ਰਸ਼ੰਸਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਹਨ। ਉਹ ਜਿੱਥੇ ਵੀ ਜਾ ਰਿਹਾ ਹੈ, ਹੂਟਿੰਗ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਸੀਜ਼ਨ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਦੀ ਟੀਮ ਸੋਮਵਾਰ ਨੂੰ ਆਪਣੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ 'ਚ ਰਾਜਸਥਾਨ ਰਾਇਲਸ ਦੇ ਖਿਲਾਫ ਖੇਡਣ ਆਈ ਸੀ ਪਰ ਇੱਥੇ ਵੀ ਹਾਰਦਿਕ ਪੰਡਯਾ ਦਰਸ਼ਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਨਹੀਂ ਬਚੇ। ਵਾਨਖੇੜੇ ਸਟੇਡੀਅਮ 'ਚ ਦਰਸ਼ਕਾਂ ਨੇ ਮੁੰਬਈ ਇੰਡੀਅਨਜ਼ ਦੇ ਕਪਤਾਨ ਨੂੰ ਲੈ ਕੇ ਖੂਬ ਹੂਟਿੰਗ ਕੀਤੀ। ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਇਸ ਧੱਕੇਸ਼ਾਹੀ ਤੋਂ ਕਾਫੀ ਗੁੱਸੇ 'ਚ ਨਜ਼ਰ ਆਏ ਅਤੇ ਉਨ੍ਹਾਂ ਨੇ ਦਰਸ਼ਕਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕ ਦਿੱਤਾ।

ਸੰਜੇ ਮਾਂਜਰੇਕਰ ਨੇ ਵੀ ਕੀਤਾ ਹਾਰਦਿਕ ਦਾ ਸਮਰਥਨ
ਰੋਹਿਤ ਸ਼ਰਮਾ ਡੀਪ ਵਿੱਚ ਫੀਲਡਿੰਗ ਕਰ ਰਹੇ ਸਨ। ਫਿਰ ਉਸ ਨੇ ਦਰਸ਼ਕਾਂ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕੀਤਾ ਅਤੇ ਉਨ੍ਹਾਂ ਨੂੰ ਹਾਰਦਿਕ ਪੰਡਯਾ ਖਿਲਾਫ ਹੂਟਿੰਗ ਤੋਂ ਰੁਕਣ ਦੀ ਬੇਨਤੀ ਕੀਤੀ। ਇਸ ਤੋਂ ਪਹਿਲਾਂ ਟਾਸ ਦੌਰਾਨ ਵੀ ਹਾਰਦਿਕ ਪੰਡਯਾ ਦੀ ਜ਼ਬਰਦਸਤ ਹੂਟਿੰਗ ਕੀਤੀ। ਉਦੋਂ ਬ੍ਰਾਡਕਾਸਟਰ ਸੰਜੇ ਮਾਂਜਰੇਕਰ ਨੇ ਦਰਸ਼ਕਾਂ ਨੂੰ ਸਹੀ ਵਿਹਾਰ ਕਰਨ ਲਈ ਕਿਹਾ ਸੀ। ਹਾਲਾਂਕਿ ਸੰਜੇ ਮਾਂਜਰੇਕਰ ਵਾਂਗ ਰੋਹਿਤ ਸ਼ਰਮਾ ਨੇ ਦਰਸ਼ਕਾਂ ਨੂੰ ਸਿੱਧੇ ਤੌਰ 'ਤੇ ਕੁਝ ਨਹੀਂ ਕਿਹਾ ਪਰ 'ਹਿਟਮੈਨ' ਨੇ ਇਸ਼ਾਰੇ ਜ਼ਰੂਰ ਕਰ ਦਿੱਤੇ ਅਤੇ ਦਰਸ਼ਕਾਂ ਨੂੰ ਹੂਟਿੰਗ ਬੰਦ ਕਰਨ ਲਈ ਕਿਹਾ। ਰੋਹਿਤ ਸ਼ਰਮਾ ਦੀ ਦਰਸ਼ਕਾਂ ਨੂੰ ਅਪੀਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

ਮਿਲੀ ਲਗਾਤਾਰ ਤੀਜੀ ਹਾਰ
ਉਧਰ, ਮੁੰਬਈ ਇੰਡੀਅਨਜ਼ ਨੂੰ ਸੋਮਵਾਰ ਨੂੰ ਟੂਰਨਾਮੈਂਟ 'ਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੂੰ ਰਾਜਸਥਾਨ ਰਾਇਲਜ਼ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸ਼ਰਮਨਾਕ ਹਾਰ ਨਾਲ ਮੁੰਬਈ ਇੰਡੀਅਨਜ਼ ਦੀ ਟੀਮ IPL 2024 ਦੇ ਅੰਕ ਸੂਚੀ 'ਚ ਆਖਰੀ ਸਥਾਨ 'ਤੇ ਹੈ। ਮੁੰਬਈ ਨੂੰ ਹੁਣ ਅਗਲੇ ਮੈਚ ਤੋਂ 6 ਦਿਨ ਦਾ ਬ੍ਰੇਕ ਮਿਲ ਗਿਆ ਹੈ। ਹਾਰਦਿਕ ਪੰਡਯਾ ਅਤੇ ਟੀਮ ਪ੍ਰਬੰਧਨ ਅਗਲੇ ਮੈਚ ਵਿੱਚ ਆਪਣੀ ਪਹਿਲੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰਨਗੇ। ਮੁੰਬਈ ਆਪਣਾ ਅਗਲਾ ਮੈਚ ਦਿੱਲੀ ਦੇ ਖਿਲਾਫ 7 ਅਪ੍ਰੈਲ ਨੂੰ ਵਾਨਖੇੜੇ ਸਟੇਡੀਅਮ 'ਚ ਖੇਡੇਗਾ।

 

 

In The Market