ਮ੍ਰਿਤਸਰ: ਵਿਧਾਨ ਸਭਾ ਚੋਣਾਂ (Assembly elections) ਦਿਨੋ-ਦਿਨ ਨੇੜੇ ਆ ਰਹੀਆਂ ਹਨ ਪਰ ਪੰਜਾਬ ਕਾਂਗਰਸ (Punjab Congress) 'ਚ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਨੁਕਸਾਨ ਤੋਂ ਬਚਣ ਲਈ ਕਾਂਗਰਸ ਹਾਈ ਕਮਾਨ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਟਕਰਾਅ ਨੂੰ ਨਿਬੇੜਨ ਲਈ ਦਿੱਲੀ ਵਿੱਚ 20 ਜੂਨ ਨੂੰ ਮੀਟਿੰਗਾਂ ਦਾ ਦੌਰ ਹੋਏਗਾ। ਦੂਜੇ ਪਾਸੇ ਪੰਜਾਬ ਕਾਂਗਰਸ ’ਚ ਪੋਸਟਰ ਜੰਗ (Poster War) ਵੀ ਵਧਦੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਪੋਸਟਰ ਲੱਗਣ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ (Navjot singh sidhu) ਨਵਜੋਤ ਇਸੰਘ ਸਿੱਧੂ ਦੇ ਪੋਸਟਰ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦੇ ਹੱਕ ਵਿੱਚ ਵੀ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ। ਨਵਜੋਤ ਸਿੰਘ ਸਿੱਧੂ (Navjot singh sidhu) ਦੀ ਸਮਰਥਕਾਂ ਵੱਲੋਂ ਕਿਹਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਪੰਜਾਬ ਨਾਲ ਵਾਅਦੇ ਕੀਤੇ...
ਅਮ੍ਰਿੰਤਸਰ: ਪੰਜਾਬ 'ਚ ਕੋਰੋਨਾ (corona) ਦੀ ਦੂਜੀ ਲਹਿਰ ਵਿਚ ਕੋਰੋਨਾ (corona) ਦੇ ਕੇਸ ਘਟਣ ਕਰਕੇ (Punjab Government) ਪੰਜਾਬ ਸਰਕਾਰ ਵੱਲੋਂ ਥੋੜੀ ਛੂਟ ਦਿੱਤੀ ਗਈ ਹੈ। ਇਸ ਵਿਚਾਲੇ ਬੀਤੇ ਦਿਨੀ (hotel reopen) ਹੋਟਲ ਤੇ ਰੈਸਟੋਰੈਂਟ ਕਰੀਬ ਡੇਢ ਮਹੀਨੇ ਬਾਅਦ ਖੋਲ੍ਹ ਦਿਤੇ ਹਨ। ਅੱਜ ਲੋਕ ਦੁਪਹਿਰ ਵੇਲੇ ਖਾਣਾ ਖਾਣ ਬਾਹਰ ਨਿਕਲੇ। ਕਿਹਾ ਜਾ ਰਿਹਾ ਹੈ ਕਿ ਸਿਰਫ਼ ਹੋਟਲ/ਰੇਸਤਰਾਂ ਮਾਲਕਾਂ ਨੂੰ 50 ਫੀਸਦੀ ਸਮਰੱਥਾ ਤਕ ਹੀ ਟੇਬਲ ਲਾਉਣ ਤੇ (covid-19 guidelines) ਕੋਵਿਡ ਗਾਈਡਲਾਈਨ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਵੀ ਪੜ੍ਹੋ- ਕੱਚੇ ਅਧਿਆਪਕਾਂ ਨੇ ਵਿੱਦਿਆ ਭਵਨ ਦੇ ਗੇਟ ਕੀਤੇ ਬੰਦ, ਛੁੱਟੀ ਹੋਣ 'ਤੇ ਅੰਦਰ ਫਸੇ ਮੁਲਾਜ਼ਮ ਮਾਲਕਾਂ ਅਜੇ ਵੀ ਕਿਉਂ ਹਨ ਪਰੇਸ਼ਾਨ ਅੱਜ ਤੋਂ ਮਿਲੀ ਰਾਹਤ ਮਗਰੋਂ ਘਰ ਤੋਂ ਬਾਹਰ ਖਾਣਾ ਖਾਣ ਆਏ ਲੋਕ ਤਾਂ ਖੁਸ਼ ਹਨ ਪਰ ਹੋਟਲ/ਰੇਸਤਰਾਂ ਮਾਲਕਾਂ ਅਜੇ ਵੀ ਪਰੇਸ਼ਾਨ ਹਨ। ਉਹ ਚਾਹੁੰਦੇ ਹਨ ਕਿ ਸਰਕਾਰ ਨੂੰ ਰਾਤ ਵੇਲੇ ਡਾਈਨਿੰਗ ਦਾ ਸਮਾਂ 11 ਵਜੇ ਤਕ ਦਾ ਕਰਨਾ ਚਾਹੀਦਾ ਹੈ ਕਿਉਂਕਿ ਪਹਿਲਾਂ ਪਿਛਲੇ ਡੇਢ ਸਾਲ ਵਿੱਚ ਵਿੱਤੀ ਨੁਕਸਾਨ ਹੋ ਗਿਆ ਹੈ। ਹੋਟਲ ਮੱਖਣ ਦੇ ਐਮਡੀ ਹਰਜੀਤ ਸਿੰਘ ਨੇ ਕ...
ਅੰਮ੍ਰਿਤਸਰ: ਅੰਮ੍ਰਿਤਸਰ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਪ੍ਰਦਰਸ਼ਨ (Protest) ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ’ਚ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ ਪਰ (Ground) ਗਰਾਉਂਡ ਨਹੀਂ ਖੋਲ੍ਹੇ ਗਏ ਹਨ। ਗਰਾਉਂਡ ਖੋਲਣ ਨੂੰ ਲੈ ਕੇ ਅੰਮ੍ਰਿਤਸਰ ’ਚ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ ਵੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਚੌਂਕਾਂ ਦੇ ਇਹ (Protest) ਪ੍ਰਦਰਸ਼ਨ ਨੌਜਵਾਨਾਂ ਦੇ ਵੱਲੋਂ ਵਿੱਚ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ- ਕਿਸਾਨਾਂ ਨੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੂੰ ਦਿਖਾਈਆਂ ਚੂੜੀਆਂ ਨੌਜਵਾਨਾਂ ਨੇ ਕਿਹਾ ਕਿ ਸਰਕਾਰ ਨੇ ਹੋਟਲ ਰੈਸਟੂਰੈਂਟ ਜਿਮ ਠੇਕੇ ਸਭ ਖੋਲ੍ਹ ਦਿੱਤੇ ਹਨ ਪਰ ਫਿਰ ਵੀ ਗ੍ਰਾਉੰਡ ਬੰਦ ਕੀਤੇ ਹੋਏ ਹਨ। ਇਸ ਨੂੰ ਲੈ ਨੌਜਵਾਨ ਅੰਮ੍ਰਿਤਸਰ ਵਿਚ ਜ਼ੋਰਦਾਰ (Protest) ਪ੍ਰਦਰਸ਼ਨ ਕਰ ਰਹੇ ਹਨ। ਨੌਜਵਾਨਾਂ ਨੇ ਕਿਹਾ ਕਿ ਆਰਮੀ ਦੀ ਭਰਤੀ ਲਈ ਸਿਰਫ 3 ਮਹੀਨੇ ਬਚੇ ਹਨ। ਜੇ ਗ੍ਰਾਉੰਡ ਬੰਦ ਰਹਿਣਗੇ ਫੇਰ ਪ੍ਰੈਕਟਿਸ ਕਿਸ ਤਰ੍ਹਾਂ ਕਰਾਂਗੇ। ਇਹ ਵੀ ਪੜ੍ਹੋ: ਸਕਾਲਰਸ਼ਿਪ ਘੋਟਾਲਾ : ਕੈਬਨਿਟ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ 'ਆਪ' ਵਰਕਰ ਮੌਕੇ ਤੇ ਪਹੁੰਚੇ SHO ਸ਼ਿਵਦਰਸ਼ਨ ਨੇ ਕਿਹਾ ਕਿ DC ਨੂੰ ਇਸ ਦੀ ਇ...
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ (Gurdaspur) ਦੀ ਬਟਾਲਾ (batala) ਕਰ ਅਤੇ ਆਬਕਾਰੀ ਵਿਭਾਗ ਨੇ ਭਾਰੀ ਮਾਤਰਾ ਵਿਚ ਚੰਡੀਗੜ ਦੀ ਬਣੀ ਸ਼ਰਾਬ (alcohol) ਬਰਾਮਦ ਕੀਤੀ ਹੈ। ਇਹ ਸ਼ਰਾਬ ਬਟਾਲਾ ਦੇ ਪਿੰਡ ਅਲੋਵਾਲ ਰੇਲਵੇ ਲਾਈਨ ਕ੍ਰੌਸ ਕਰਦੇ ਹੀ ਖਾਲੀ ਪਲਾਟ ਵਿੱਚ 29 ਪੇਟੀਆਂ ਨਜਾਇਜ਼ (alcohol) ਸ਼ਰਾਬ ਬਰਾਮਦ ਕੀਤੀ ਗਈ ਹੈ। ਸ਼ਰਾਬ (alcohol)ਤਸਕਰ ਅਕਸਰ ਹੀ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਬਟਾਲਾ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸਪਲਾਈ ਕਰਦੇ ਹਨ। ਇਹ ਵੀ ਪੜ੍ਹੋ: ਰਾਘਵ ਚੱਢਾ ਨੇ ਸਾਬਕਾ DCP ਬਲਕਾਰ ਸਿੰਘ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ 'ਤੇ ਕੀਤਾ ਸਵਾਗਤ ਪਿਛਲੇ ਕੁਝ ਦਿਨਾਂ ਵਿੱਚ ਬਟਾਲਾ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਬਾਹਰਲੇ ਇਲਾਕਿਆਂ ਤੋਂ ਨਜਾਇਜ਼ ਸ਼ਰਾਬ ਆਉਣ ਕਰਕੇ ਸ਼ਰਾਬ ਠੇਕੇਦਾਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਐਕਸਾਈਜ਼ ਵਿਭਾਗ ਦੇ ਈਟੀਓ ਰਾਜਿੰਦਰ ਪੰਵਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਦੀ ਬਣੀ ਨੈਣਾਂ, ਯੂਕੇ ਨੰਬਰ-1 ਤੇ ਟ੍ਰਿਪਲ-1 ਤਿੰਨ ਬਰਾਂਡਾ ਦੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਇਹ ਵੀ ਪੜ੍ਹੋ: ਡੂੰਘੇ ਬੋਰਵੈੱਲ 'ਚ ਫਿਰ ਡਿੱਗਿਆ ਸਾਢੇ 3 ਸਾਲ ਦਾ ਬੱਚਾ, ਬਚਾਅ ਮੁਹਿੰਮ ਜਾਰੀ ਚੰਡੀਗੜ੍ਹ ਤੋਂ ਸ਼ਰਾਬ ਲਿਆਉਣ ਦਾ ਇੱਕੋ-ਇੱਕ ਮਕਸਦ ਹੈ ਸਸਤੀ ਸ਼ਰਾਬ। ਸ਼ਰਾਬ ਤਸਕਰ ਚੰਡੀਗੜ੍ਹ ਤੋਂ ਸਸ...
ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ (Amritsar Police) ਦੇ ਹੱਥ ਉਦੋਂ ਵੱਡੀ ਕਾਮਯਾਬੀ ਲੱਗੀ ਜਦ ਪੁਲਿਸ ਨੇ 55 ਗ੍ਰਾਮ ਹੈਰੋਇਨ ਦੇ ਨਾਲ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਦੇ ਉੱਤੇ ਸ਼ਹਿਰ ਦੇ ਵੱਖ ਵੱਖ ਥਾਣਿਆਂ ਦੇ ਵਿੱਚ ਦੱਸ ਦੇ ਕਰੀਬ ਮਾਮਲੇ ਦਰਜ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਕੁੱਝ ਦਿਨ ਪਹਿਲਾਂ (TB Hospital)ਟੀਬੀ ਹਸਪਤਾਲ ਵਿੱਚ ਦਾਖਿਲ ਸੀ ਤੇ ਪੁਲਿਸ ਗਾਰਦ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ ਦੱਸ ਦੇਈਏ ਕਿ ਤਫਤੀਸ਼ ਦੋਸ਼ੀ ਸੁਖਪ੍ਰੀਤ ਸਿੰਘ ਉਰਫ ਗੁਰਪ੍ਰੀਤ ਸਿੰਘ ਉਰਫ ਐਮ.ਪੀ. ਉਕਤ ਨੇ ਮੰਨਿਆ ਕਿ ਮਿਤੀ 25.05.2021 ਨੂੰ ਉਹ ਟੀਬੀ ਹਸਪਤਾਲ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖਲ ਹੋਇਆ ਸੀ। ਜਿੱਥੇ ਉਹ ਪੁਲਿਸ ਕਰਮਚਾਰੀਆਂ ਦੀ ਗਾਰਦ ਨੂੰ ਮਿੱਤੀ 08.06.2021 ਨੂੰ ਚਕਮਾ ਦੇ ਕੇ ਭੱਜ ਗਿਆ ਸੀ। ਜਿਸ ਤੋਂ ਦੋਸ਼ੀ ਸੁਖਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਉਰਫ ਐਮ.ਪੀ ਉਕਤ ਦੇ ਖਿਲਾਫ ਮੁਕੱਦਮਾ ਨੰਬਰ 108 ਮਿੱਤੀ 08.06.2021 ਜੁਰਮ 223,224.1PC ਥਾਣਾ ਮਜੀਠਾ ਰੋਡ ਜਿਲ੍ਹਾ ਅੰਮ੍ਰਿਤਸਰ ਸ਼ਹਿਰ ਦਰਜ ਰਜਿਸਟਰ ਹੋਇਆ ਹੈ।ਦੋਸ਼ੀ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵੀ ਬ੍ਰਾਮਦਗੀ ਹੋਣ ਦੀ ਆਸ ਹੈ। ਦੋਸ਼ੀ ਸੁਖਪ੍ਰੀਤ ਸਿੰਘ ਉਰਫ ਗੁਰਪ੍ਰੀਤ ਸਿੰਘ ਉਰਫ ਐ.ਪੀ ਉਕਤ ਖਿਲਾਫ ਦੇ ਖਿਲਾਫ ਹੇਠ ਲਿਖੇ ਹੋਰ ਵੀ ਮੁਕੱਦਮੇ ਦਰਜ ਰਜਿਸਟਰ ਹਨ -1. ਮੁਕੱਦਮਾ ਨੰਬਰ 91 ਮਿੱਤੀ 09.07.2014 ਜੁਰਮ 382,IPC ਥਾਣਾ ਬੀ ਡਵੀਜਨ ਜਿਲ੍ਹਾਂ ਅੰਮ੍ਰਿਤਸਰ ਸ਼ਹਿਰ2. ਮੁਕੱਦਮਾ ਨੰਬਰ 103 ਮਿੱਤੀ 11.10.2014 ਜੁਰਮ 382,34,IPC ਥਾਣਾ ਬੀ ਡਵੀਜਨ ਜਿਲ੍ਹਾ ਅੰਮ੍ਰਿਤਸਰ ਸ਼ਹਿਰ3. ਮੁਕੱਦਮਾ ਨੰਬਰ 145 ਮਿੱਤੀ 11.10.2014 ਜੁਰਮ 382,34,IPC ਥਾਣਾ ਬੀ ਡਵੀਜਨ ਜਿਲ੍ਹਾਂ ਅੰਮ੍ਰਿਤਸਰ ਸ਼ਹਿਰ4. ਮੁਕੱਦਮਾ ਨੰਬਰ 148 ਮਿੱਤੀ 12.10.2014 ਜੁਰਮ 382,34,IPC, 21.22/61/85 NDPS Act ਥਾਣਾ ਬੀ ਡਵੀਜ਼ਨ ਜਿ ਅੰਮ੍ਰਿਤਸਰ ਸ਼ਹਿਰ5. ਮੁਕੱਦਮਾ ਨੰਬਰ 102 ਮਿੱਤੀ 22.05.2015 ਜੁਰਮ 379-ਬੀ,34,IPC ਥਾਣਾ ਸੁਲਤਾਨਵਿੰਡ ਜਿਲ੍ਹਾਂ ਅੰਮ੍ਰਿਤਸਰ ਸ਼ਹਿਰ 6. ਮੁਕੱਦਮਾ ਨੰਬਰ 287 ਮਿੱਤੀ 11,08.2016 ਜੁਰਮ 380,342,34,1PC ਥਾਣਾ ਏ ਡਵੀਜਨ ਜਿਲ੍ਹਾ ਅੰਮ੍ਰਿਤਸਰ ਸ਼ਹਿਰ7. ਮੁਕੱਦਮਾ ਨੰਬਰ 289 ਮਿੱਤੀ 11.06.2016 ਜੁਰਮ 21.22/61/85 NDPS Act ਥਾਣਾ ਏ ਡਵੀਜਨ ਜਿਲ੍ਹਾ ਅੰਮ੍ਰਿਤਸਰ ਸ਼ਹਿਰ8. ਮੁਕੱਦਮਾ ਨੰਬਰ 177 ਮਿੱਤੀ 23.04.2018 ਜੁਰਮ 223,224,IPC ਥਾਣਾ ਸਿਵਲ ਲਾਈਨ ਜਿਲ੍ਹਾ ਅੰਮ੍ਰਿਤਸਰ ਸ਼ਹਿਰ9. ਮੁਕੱਦਮਾ ਨੰਬਰ 172 ਮਿੱਤੀ 11.12.2020 ਜੁਰਮ 223,224,IPC ਥਾਣਾ ਮਜੀਠਾ ਰੋਡ ਜਿਲ੍ਹਾ ਅੰਮ੍ਰਿਤਸਰ ਸ਼ਹਿਰ10. ਮੁਕੱਦਮਾ ਨੰਬਰ 108 ਮਿੱਤੀ 08.06,2021 ਜੁਰਮ 223,224,IPC ਥਾਣਾ ਮਜੀਠਾ ਰੋਡ ਜਿਲ੍ਹਾਂ ਅੰਮ੍ਰਿਤਸਰ ਸ਼ਹਿਰ ...
ਅੰਮ੍ਰਿਤਸਰ- ਸ਼ੋਸ਼ਲ ਮੀਡੀਆ (WhatsApp)ਵਟਸਐਪ, (Twitter) ਟਵਿੱਟਰ ਇਸਟਾਗਰਾਮ (Instagram)ਅਤੇ ਫੈਸਬੁਕ ਤੇ ਚੈਟ ਕਰਨ ਵਾਲਿਆ ਨੂੰ ਹੁਣ (Vulgar chat) ਵਲਗਰ ਚੈਟ ਕਰਨ ਤੋਂ ਪਰਹੇਜ ਕਰ ਲੈਣਾ ਚਾਹੀਦਾ ਕਿਉਂਕਿ ਇਸ ਸੰਬਧੀ ਪੁਲਿਸ ਪ੍ਰਸ਼ਾਸ਼ਨ ਕਾਫੀ ਸਖਤ ਦਿਖਾਈ ਦੇ ਰਿਹਾ ਹੈ। ਇਸਦੇ ਚਲਦੇ ਇਕੱਲੇ ਅੰਮ੍ਰਿਤਸਰ ਵਿਚ ਹੀ 10 ਦੇ ਕਰੀਬ ਮਾਮਲੇ ਦਰਜ ਕਰ ਲੋਕਾਂ ਨੂੰ ਗਿਰਫਤਾਰ ਕਰਨ ਦੀ ਕਿਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਪੁਲਿਸ (Amritsar Police)ਵੱਲੋਂ ਸ਼ਹਿਰਵਾਸੀਆ ਨੂੰ ਮੀਡੀਆ ਰਾਹੀ ਇਹ ਅਪੀਲ ਵੀ ਕੀਤੀ ਹੈ ਕਿ ਉਹ ਸ਼ੋਸ਼ਲ ਮੀਡੀਆ ਤੇ ਵਲਗਰ ਚੈਟ ਅਤੇ ਵੀਡੀਓ ਵਾਇਰਲ ਕਰਨ ਤੋਂ ਗੁਰੇਜ ਕਰਨ ਕਿਉਂਕਿ ਸਰਕਾਰ ਦੀਆਂ ਹਿਦਾਇਤਾ ਅਨੁਸਾਰ ਸਟੇਟ ਸਾਇਬਰ ਸੈਲ ਉਹਨਾਂ ਦੇ ਸ਼ੋਸ਼ਲ ਮੀਡੀਆ ਅਕਾਉਟ 'ਤੇ ਪੂਰੀ ਤਰਾ ਨਜਰ ਰੱਖ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨਾਲ ਫੋਨ 'ਤੇ ਕੀਤੀ ਗੱਲਬਾਤ ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਪੁਲਿਸ ਥਾਣਾ ਸਿਵਲ ਲਾਇਨ ਦੇ ਐਸ ਐਚ ਉ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਸਾਨੂੰ ਸਟੇਟ ਸਾਇਬਰ ਸੈਲ ਤੌ ਸੂਚਨਾ ਮਿਲੀ ਸੀ ਕੁਝ ਲੋਕਾਂ ਵੱਲੋਂ ਸ਼ੋਸ਼ਲ ਮੀਡੀਆ ਤੇ ਨਬਾਇਗ ਬੱਚਿਆ ਦੀ ਅਸ਼ਲੀਲ ਵੀਡੀਓ ਪਾਈ ਗਈ ਹੈ ਅਤੇ ਕੁਝ ਚੈਟ ਵੀ ਹੋਈ ਹੈ ਜਿਸਦੇ ਚਲਦੇ ਅਜਿਹੇ ਕੁਝ ਮਾਮਲਿਆਂ ਵਿੱਚ 4 ਦੇ ਕਰੀਬ ਮੁਕੱਦਮੇ ਸਿਵਲ ਲਾਇਨ ਥਾਣਾ ਵਿਚ ਅਤੇ ਕੁੱਲ ਦੱਸ ਦੇ ਕਰੀਬ ਮੁਕੱਦਮੇ ਪੂਰੇ ਅੰਮ੍ਰਿਤਸਰ ਵਿਚ ਦਰਜ ਕੀਤੇ ਗਏ ਹਨ। ਇਸ ਸੰਬਧੀ ਆਉਣ ਵਾਲੇ ਸਮੇ ਵਿਚ ਸ਼ੋਸ਼ਲ ਸਾਇਟਸ ਵਲੋਂ ਕੰਪਨੀਆਂ ਸਾਨੂੰ ਸਿਧੀ ਜਾਣਕਾਰੀ ਭੇਜ ਕੇ ਵੀ ਦੱਸਣ ਗਿਆ ਕਿ ਇਹ ਸ਼ੋਸ਼ਲ ਮੀਡੀਆ ਅਕਾਉਟ ਤੇ ਅਜਿਹੀ ਆਪਤਿਜਨਕ ਸਮਗਰੀ ਵਾਇਰਲ ਹੋਈ ਹੈ ਜਿਸ 'ਤੇ ਕਾਰਵਾਹੀ ਕਰਦਿਆਂ ਪੁਲਿਸ ਮੁਕਦਮਾ ਦਰਜ ਕਰੇਗੀ ਅਤੇ ਦੋਸ਼ੀਆਂ ਨੂੰ 7 ਸਾਲ ਦੀ ਸਜਾ ਅਤੇ 10 ਲੱਖ ਜੁਰਮਾਨੇ ਤੱਕ ਭਰਨਾ ਪੈ ਸਕਦਾ ਹੈ।...
ਅੰਮ੍ਰਿਤਸਰ : ਦੇਸ਼ ਵਿਚ ਕੋਰੋਨਾ ਮਾਮਲੇ ਘਟਣ ਕਰਕੇ ਹੁਣ (Punjab Government) ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਇਸ ਫੈਸਲੇ ਤਹਿਤ 20 ਅਪ੍ਰੈਲ ਤੋਂ ਬੰਦ ਪਏ ਜਿਮ (gym) ਅੱਜ ਤੋਂ ਖੁੱਲ੍ਹ ਰਹੇ ਹਨ। ਕੋਰੋਨਾ ਮਹਾਂਮਾਰੀ ਦੇ ਦੌਰਾਨ (gym) ਜਿਮ ਕਾਫ਼ੀ ਸਮੇਂ ਤੋਂ ਬੰਦ ਕੀਤੇ ਗਏ ਸਨ। ਅੱਜ ਪੰਜਾਬ ਸਰਕਾਰ (Punjab Government) ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਖੁੱਲ੍ਹ ਗਏ ਹਨ। ਜਿਮ ਖੁੱਲ੍ਹਣ ਤੋਂ ਬਾਅਦ ਹੀ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਹਰਾਉਣ ਲਈ ਚੰਗੀ ਸਿਹਤ ਜ਼ਰੂਰੀ ਹੈ। ਜਿਮ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਸੀ। ਉਹ ਕਹਿੰਦਾ ਹੈ ਕਿ ਅੱਜ ਉਹ ਸਰਕਾਰ ਦੇ ਫੈਸਲੇ ਤੋਂ ਬਾਅਦ ਖੁਸ਼ ਹੈ ਅਤੇ 20 ਅਪ੍ਰੈਲ ਤੋਂ ਬਾਅਦ ਅੱਜ ਜਿੰਮ ਪਹੁੰਚੇ ਹਨ। ਜਿਮ ਦੇ ਕੋਚ ਅਤੇ ਮਾਲਕ ਦਾ ਕਹਿਣਾ ਹੈ ਕਿ ਜਿੰਨਾ ਚਿਰ ਜਿੰਮ ਬੰਦ ਰਹਿੰਦਾ ਹੈ, ਉਨ੍ਹਾਂ ਨੂੰ ਖਰਚਾ ਪੈਂਦਾ ਰਿਹਾ ਹੈ। ਉਹ ਚਾਹੁੰਦੇ ਹਨ ਕਿ ਸਰਕਾਰ ਉਸ ਨੂੰ ਉਸਦੇ ਬਿਜਲੀ ਬਿੱਲ ਅਤੇ ਕਿਰਾਏ ਦੇ ਬਦਲੇ ਮੁਆਵਜ਼ਾ ਦੇਵੇ। ਬਸਪਾ ਨਾਲ ਗਠਜੋੜ ਤੋਂ ਬਾਅਦ ਅਕਾਲੀ ਦਲ ਨੇ ਦਿੱਤਾ ਨਵਾਂ ਨਾਅਰਾ, 'ਸੋਚ ਵਿਕਾਸ ਦੀ, ਨਵੇਂ ਪੰਜਾਬ ਦੀ'...
ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਦੇ ਵਿੱਚ ਕਾਂਗਰਸ (congress) ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਅਤੇ ਵਧਦੀ ਹੈ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਲੈ ਕੇ ਪ੍ਰਦਰਸ਼ਨ ਕੀਤੇ ਰਹੇ ਹਨ। ਡੀਜ਼ਲ ਪੈਟਰੋਲ (Petrol Diesel Price) ਦੀਆਂ ਕੀਮਤਾਂ ਵਧਣ ਨਾਲ ਇਹ ਸਾਰਾ ਅਸਰ ਗ਼ਰੀਬ ਲੋਕਾਂ ਦੀ ਜੇਬ ਉੱਤੇ ਪੈ ਰਿਹਾ ਹੈ। ਤੇਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਖ਼ਿਲਾਫ਼ ਪਾਰਟੀ ਦੇ ਦੇਸ਼ ਵਿਆਪੀ ਵਿਰੋਧ ਦੇ ਹਿੱਸੇ ਵਜੋਂ ਕਾਂਗਰਸ ਵਰਕਰਾਂ ਨੇ ਅੰਮ੍ਰਿਤਸਰ ਵਿਚ ਰੋਸ ਪ੍ਰਦਰਸ਼ਨ ਕੀਤਾ। ਪੰਜਾਬ- ਚੰਡੀਗੜ੍ਹ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਇਨ੍ਹਾਂ ਜ਼ਿਲ੍ਹਿਆਂ 'ਚ ਹੋਈ ਤੇਜ਼ ਬਾਰਸ਼ ਇਸ ਦੇ ਨਾਲ ਹੀ ਕੇਂਦਰ ਸਰਕਾਰ (ਮੋਦੀ ਸਰਕਾਰ) ਮੁਰਦਾਬਾਦ ਦੇ ਨਾਅਰੇ ਲੱਗ ਰਹੇ ਹਨ। ਪੈਟਰੋਲ ਡੀਜ਼ਲ (Petrol Diesel Price) ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ ਅਨੋਖਾ ਪ੍ਰਦਰਸ਼ਨ ਮਹਿਲਾ ਕਾਂਗਰਸ ਦੀ ਜਿਲਾ ਪ੍ਰਧਾਨ ਜਤਿੰਦਰ ਸੋਨੀਆ ਦੀ ਅਗਵਾਈ ਹੇਠ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਮਾਰੂਤੀ ਕਾਰ ਨੂੰ ਅੱਗ ਲਗਾਈ ਗਈ। ਇਸ ਦੇ ਨਾਲ ਹੀ ਕੋਰੋਨਾ ਕਾਲ ਵਿਚ ਕਿਤੇ ਵੀ ਸੋਸ਼ਲ ਡਿਸਟੇਨਸਿੰਗ ਦੀ ਪਾਲਣਾ ਨਹੀਂ ਕੀਤਾ ਗਈ। ਇਹ ਵੀ ਪੜੋ: ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ ਦੂਜੇ ਪਾਸੇ ਮੁਹਾਲੀ ਦੇ ਫੇਜ਼ ਸੱਤ ਚੌਕ ਵਿਖੇ (congress)ਕਾਂਗਰਸੀ ਆਗੂਆਂ ਵੱਲੋਂ ਕੇਂਦਰ ਸਰਕਾਰ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ (congress)ਨੇ ਦੱਸਿਆ ਕਿ ਪੂਰੇ ਦੇਸ਼ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਸੀਂ ਧਰਨੇ ਪ੍ਰਦਰਸ਼ਨ ਕਰ ਰਹੀਆਂ ਕਿਉਂਕਿ ਪੈਟਰੋਲ ਅਤੇ ਡੀਜ਼ਲ ਲੋੜ ਮਰਾ ਦੀ ਚੀਜ਼ ਬਣ ਚੁੱਕੀ ਹੈ ਕਿਸੇ ਵੀ ਵਿਅਕਤੀ ਦਾ ਪੈਟਰੋਲ ਅਤੇ ਡੀਜ਼ਲ ਦੇ ਬਿਨਾਂ ਨਹੀਂ ਸਰ ਰਿਹਾ। ਕੇਂਦਰ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਰ...
ਗੁਰਦਾਸਪੁਰ (ਇੰਟ.)- ਗੁਰਦਾਸਪੁਰ ਦੇ ਪਿੰਡ ਔਲਖ ਖੁਰਦ ਵਿਚ ਵਿਆਹੁਤਾ ਔਰਤ (Married woman) ਨੇ ਸਹੁਰੇ ਪਰਿਵਾਰ ਦੀ ਦਾਜ (Dowry) ਦੀ ਮੰਗ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ (Toxic drugs) ਖਾਕੇ ਆਤਮ ਹੱਤਿਆ ਕਰ ਲਈ। ਥਾਣਾ ਸ੍ਰੀ ਹਰਗੋਬਿੰਦਪੁਰ (Police Station Sri Hargobindpur) ਦੀ ਪੁਲਿਸ (Police) ਨੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਬਿਆਨ 'ਤੇ ਪਤੀ, ਸੱਸ, ਦੋ ਦਿਓਰਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਦਿੱਲੀ ਵਿਚ ਗ੍ਰਹਿ ਮੰਤਰੀ ਦੀ ਰਿਹਾਇਸ਼ ਵਿਖੇ ਪੁੱਜੇ ਯੋਗੀ ਅਦਿੱਤਿਆਨਾਥ, ਮੋਦੀ ਨਾਲ ਵੀ ਹੋਵੇਗੀ ਮੁਲਾਕਾਤ ਪੀੜਤ ਰੀਨਾ ਜਿਸ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਸ੍ਰੀ ਹਰ...
ਗੁਰਦਾਸਪੁਰ : ਇੱਕ ਪਾਸੇ ਲੋਕ (coronavirus) ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਨਾਲ ਜੂਝ ਰਹੇ ਹਨ ਤੇ ਦੂਜੇ ਪਾਸੇ ਵਧ ਰਹੀ ਮਹਿੰਗਾਈ ਦੇ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਟਰੋਲ ਅਤੇ ਡੀਜਲ ਦੀਆ ਕੀਮਤਾਂ (Petrol, diesel prices) ਵਿਚ ਆਏ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਜਿਸਦਾ ਅਸਰ ਆਮ ਜਨਤਾ ਦੇ ਜੇਬ ਉਪਰ ਪੈ ਰਿਹਾ ਹੈ। ਪੈਟਰੋਲ ਡੀਜ਼ਲ (Petrol, diesel prices) ਦੇ ਲਗਾਤਰ ਵੱਧ ਰਹੇ ਰੇਟਾਂ ਕਾਰਨ ਜਿਥੇ ਆਮ ਜਨਤਾ ਪ੍ਰੇਸ਼ਾਨ ਹੈ ਓਥੇ ਹੀ ਪੰਪ ਮਾਲਿਕ ਵੀ ਪ੍ਰੇਸ਼ਾਨੀ ਝੇਲ ਰਹੇ ਹਨ। ਇਹ ਵੀ ਪੜੋ: ਕੋਰੋਨਾ ਤੋਂ ਹਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਸਸਕਾਰ ਕਰਨ ਵਾਲੇ ਯੋਧਿਆਂ ਨੂੰ DC ਵੱਲੋਂ ਵਿਸ਼ੇਸ਼ ਸਨਮਾਨ ਪੈਟਰੋਲ ਦੀਆ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ (Petrol, diesel prices) ਪੈਟਰੋਲ ਦੀ ਕੀਮਤ 100 ਦੇ ਕਰੀਬ ਪਹੁੰਚਣ ਵਾਲੀ ਹੈ। ਜਿਸਦੇ ਕਰਨ ਬਾਕੀ ਵਸਤਾਂ ਵਿਚ ਮਹਿੰਗਾਈ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ। ਇਸਦੇ ਸੰਬੰਧੀ ਜਦੋ ਆਮ ਜਨਤਾ ਨਾਲ ਗੱਲ ਕੀਤੀ ਗਈ ਤਾਂ ਓਹਨਾ ਨੇ ਕਿਹਾ ਕਿ ਇਸ ਮਹਿੰਗਾਈ ਦੇ ਕਾਰਨ ਇਕ ਮਿਡਲ ਕਲਾਸ ਪਰਿਵਾਰ ਦੇ ਬਜਟ ਉਪਰ ਕਾਫੀ ਅਸਰ ਪੈ ਰਿਹਾ ਹੈ। ਪੈਟਰੋਲ ਅਤੇ ਡੀਜਲ ਦੀਆ ਕੀਮਤਾਂ ਵਿਚ ਇਕਦਮ ਵਾਧੇ ਕਾਰਨ ਹੋਰ ਵਸਤਾਂ ਦੀਆ ਕੀਮਤਾਂ ਵਿਚ ਵੀ ਇਜ਼ਾਫਾ ਹੁੰਦਾ ਹੈ ਜਿਸਦਾ ਅਸਰ ਸਿਧੇ ਤੌਰ ਤੇ ਇਕ ਸਧਾਰਨ ਪਰਿਵਾਰ ਦੀ ਜੇਬ ਉਤੇ ਪੈਂਦਾ ਹੈ। ਉਹਨਾਂ ਕਿਹਾ ਕਿ ਪਰਿਵਾਰ ਦੀ ਇਨਕਮ...
ਗੁਰਦਾਸਪੂਰ: ਪੰਜਾਬ ਵਿਚ ਨਸ਼ੇ ਦੀ ਲੱਤ ਲੋਕਾਂ ਵਿਚ ਲਗਾਤਾਰ ਵੱਧ ਰਹੀ ਹੈ। ਅੱਜ ਤਾਜਾ ਮਾਮਲਾ ਜ਼ਿਲ੍ਹਾ ਗੁਰਦਾਸਪੂਰ ਦੇ ਕਸਬਾ ਫਤੇਹਗੜ ਚੂੜੀਆਂ ਤੋਂ ਸਾਹਮਣੇ ਆਈ ਹੈ ਜਿਥੇ ਨਸ਼ੇ ਦੀ ਗੋਲੀਆਂ ਖਰੀਦਣ ਲਈ ਦੋ ਯੁਵਕਾਂ ਨੇ ਗੁਰਦੁਆਰਾ ਦੀ ਗੋਲਕ ਵਿਚੋਂ ਪੈਸੇ ਚੋਰੀ ਕੀਤੇ। ਦਰਅਸਲ ਚੋਰੀ ਤੋਂ ਬਾਅਦ ਹੀ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜੋ: ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ ਗੁਰਦੁਆਰਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਗੁਰਦੁਆਰਾ ਦੀ ਪਿਛਲੀ ਖਿੜਕੀ ਖੁਲੀ ਹੋਈ ਸੀ ਅਤੇ ਹਾਲ ਦੇ ਵਿੱਚ ਲਗਾ ਸੀਸੀਟੀਵੀ ਕੈਮਰਾ ਗਾਇਬ ਸੀ ਅਤੇ ਨਾਲ ਹੀ ਚੈਕ ਕਰਨ ਤੇ ਪਤਾ ਲਗਾ ਕਿ ਸੰਜ ਦਵਾਰਾ ਚੜਾਈ ਗਈ 80 ਕਿਲੋ ਕਣਕ ਅਤੇ ਗੋਲਕ ਵਿਚ 7 ਹਜਾਰ ਵੀ ਗਾਇਬ ਸੀ ਪਰ ਦੂਸਰਾ ਸੀਸੀਟੀਵੀ ਕੈਮਰਾ ਚੈਕ ਕਰਨ ਤੇ ਦੇਖਿਆ ਕਿ ਇਕ ਯੁਵਕ ਚੱਪਲਾਂ ਸਮੇਤ ਖਿੜਕੀ ਤੋਂ ਗੁਰਦੁਆਰਾ ਵਿੱਚ ਦਾਖ਼ਿਲ ਹੋ ਕੇ ਚੋਰੀ ਕਰ ਰਿਹਾ ਨਜਰ ਆਇਆ। ਲੇਕਿਨ ਫਿਰ ਉਨ੍ਹਾਂ ਨੇ ਨਜਰ ਰੱਖੀ ਅਤੇ ਜਦੋਂ ਅਗਲੇ ਦਿਨ ਉਹ ਚੋਰੀ ਕਰਨ ਆਇਆ ਤਾਂ ਉਨ੍ਹਾਂ ਨੇ ਉਸਨੂੰ ਫੜ ਲਿਆ। ਫੜੇ ਗਏ ਯੁਵਕ ਦੀ ਪਹਿਚਾਣ ਗਗਨਦੀਪ ਸਿੰਘ ਉਰਫ ਗੋਲੂ ਦੇ ਤੋਰ ਤੇ ਹੋਈ। ਫੜੇ ਗਏ ਗਗਨਦੀਪ ਸਿੰਘ ਨੇ ਮੰਨਿਆ ਕਿ ਉਨ੍ਹਾਂ ਅਤੇ ਕਸਬਾ ਕੌਟ ਖਜਾਨਾ ਦੇ ਰਹਿਣ ਵਾਲੇ ਸਾਬੀ ਨੇ ਮਿਲ ਕੇ ਕਣਕ ਚੋਰੀ ਕਰਨ ਦੀ ਯੋਜਨਾ ਬਣਾਈ ਸੀ। ਫੜੇ ਗਏ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦਿ ਹੈ ਅਤੇ ਉਸਨੇ ਸਾਬੀ ਨੂੰ ਕਿਹਾ ਸੀ ਕਿ ਨਸ਼ੇ ਦੀਆਂ ਗੋਲੀਆਂ ਉਸਨੂੰ ਦਿਲਾਦੇ। ਇਹ ਵੀ ਪੜੋ: ਦਿੱਲੀ-ਪਟਿਆਲਾ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ, ਦੋ ਦੀ ਮੌਤ, ਕਈ ਜ਼ਖ਼ਮੀ ਲੇਕਿਨ ਸਾਬੀ ਨੇ ਉਸਨੂੰ ਕਿਹਾ ਕਿ ਉਸ ਦੇ ਕੋਲ ਪੈਸੇ ਨਹੀਂ ਹਨ, ਲੇਕਿਨ ਸਾਬੀ ਓਸੇ ਪਿੰਡ ਦਾ ਰਹਿਣ ਵਾਲਾ ਸੀ ਅਤੇ ਓਹਨੂੰ ਪਤਾ ਸੀ ਕਿ ਗੁਰਦੁਆਰਾ ਦੇ ਵਿਚ ਸੰਗਤ ਕਣਕ ਚੜਾਂਦੀ ਹੈ। ਇਸ ਕਰਕੇ ਸਾਬੀ ਨੇ ਗਗਨਦੀਪ ਨੂੰ ਸਲਾਹ ਦਿਤੀ ਕਿ ਉਹ ਗੁਰਦੁਆਰਾ ਦੀ ਪਿਛਲੀ ਖਿੜਕੀ ਤੋਂ ਅੰਦਰ ਜਾਵੇ ਅਤੇ ਕਣਕ ਚੋਰੀ ਕਰ ਲਵੇ। ਗੁਰਦੁਆਰਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਨੇ ਚੋਰੀ ਦੇ ਆਰੋਪ ਵਿਚ ਫੜੇ ਗਗਨਦੀਪ ਸਿੰਘ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਗਨਦੀਪ ਸਿੰਘ ਅਤੇ ਸਾਬੀ ਦੇ ਖਿਲ਼ਾਫ ਧਾਰਾ 380, 454, 295-ਏ ਅਤੇ 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜੇ ਸਾਥੀ ਸਾਬੀ ਨੂੰ ਗਿਰਫ਼ਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ (Gurpreet Singh Khaira) ਵੱਲੋਂ (corona) ਕੋਰੋਨਾ ਦੀ ਜੰਗ ਹਾਰਨ ਵਾਲੇ ਲੋਕਾਂ ਦਾ ਸੰਸਕਾਰ ਕਰਨ ਵਾਲੀ ਟੀਮ ਨੂੰ ਅੱਜ ਵਿਸੇਸ਼ ਤੌਰ ਉੱਤੇ ਸਨਮਾਨਿਤ ਕਰਕੇ ਹੌਂਸਲਾ ਅਫਜ਼ਾਈ ਕੀਤੀ ਗਈ। ਸ. ਖਹਿਰਾ ਨੇ ਕਿਹਾ ਕਿ ਭਾਵੇਂ ਮਾਰਚ 2020 ਤੋਂ ਸ਼ੁਰੂ ਹੋਈ ਕਰੋਨਾ ਮਹਾਂਮਾਰੀ ਦੌਰਾਨ ਹਰੇਕ ਅਧਿਕਾਰੀ ਤੇ ਕਰਮਚਾਰੀ ਨੇ ਬਹੁਤ ਵਧੀਆ ਡਿਊਟੀ ਨਿਭਾਈ ਹੈ, ਪਰ ਸਭ ਤੋਂ ਔਖਾ ਅਤੇ ਅਹਿਮ ਕੰਮ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਦਾ ਸੰਸਕਾਰ ਕਰਨਾ ਹੈ, ਜੋ ਕਿ ਕਈ ਤਰਾਂ ਦੀਆਂ ਸਰੀਰਕ ਤੇ ਮਾਨਸਿਕ ਚੁਣੌਤੀਆਂ ਭਰੂਪਰ ਕਾਰਜ ਹੈ। ਇਹ ਵੀ ਪੜੋ: ਕੋਰੋਨਾ ਕਾਲ 'ਚ ਵਿਦੇਸ਼ੀ ਯਾਤਰਾ ਕਰਨ ਵਾਲਿਆਂ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਉਨਾਂ ਕਿਹਾ ਕਿ ਸਾਡੀ ਟੀਮ ਜੋ ਕਿ ਐਸ ਡੀ ਐਮ ਸ੍ਰੀ ਵਿਕਾਸ ਹੀਰਾ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ, ਹੁਣ ਤੱਕ 2000 ਤੋਂ ਵੱਧ ਵਿਅਕਤੀਆਂ ਦੀਆਂ ਲਾਸ਼ਾਂ ਦੀ ਸੰਭਾਲ ਕਰ ਚੁੱਕੀ ਹੈ, ਜਿਸ ਵਿਚੋਂ ਬਹੁਤੇ ਵਿਅਕਤੀ ਅੰਮਿ੍ਰਤਸਰ ਜਿਲ੍ਹੇ ਦੇ ਹੋਣ ਕਾਰਨ ਉਨਾਂ ਦਾ ਸੰਸਕਾਰ ਵੀ ਕੀਤਾ ਗਿਆ ਹੈ। ਸ. ਖਹਿਰਾ ਨੇ ਕਿਹਾ ਕਿ ਕੋਈ ਵੀ ਨਹੀਂ ਚਾਹੁੰਦਾ ਕਿ ਅਜਿਹੇ ਬੁਰੇ ਦਿਨ ਆਉਣ, ਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ। ਜਦੋਂ ਵੀ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ, ਤਾਂ ਇਹ ਟੀਮ ਮਿ੍ਰਤਕ ਸਰੀਰ ਦੀ ਸੰਭਾਲ ਉਕਤ ਵਿਅਕਤੀਆਂ ਦੇ ਧਰਮ ਅਨੁਸਾਰ ਕਰਦੇ ਹਨ। ਉਨਾਂ ਕਿਹਾ ਕਿ ਸ਼ੁਰੂਆਤ ਵਿਚ ਤਾਂ ਕਈ ਅਜਿਹੇ ਕੇਸ ਵੀ ਵੇਖਣ ਨੂੰ ਮਿਲੇ, ਜਦੋਂ ਪਰਿਵਾਰ ਵਾਲਿਆਂ ਨੇ ਖ਼ੁਦ ਸਮਸ਼ਾਨ ਘਾਟ ਤੱਕ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ, ਉਸ ਵੇਲੇ ਵੀ ਇਹ ਟੀਮ ਕੋਰੋਨਾ ਤੋਂ ਡਰੀ ਨਹੀਂ। ਇਹ ਵੀ ਪੜੋ: ਮਾਤਾ ਵੈਸ਼ਨੋ ਦੇਵੀ ਭਵਨ ਵਿਚ ਲੱਗੀ ਅੱਗ, ਵੱਡਾ ਨੁਕਸਾਨ ਹੋਣੋ ਟਲਿਆ ਸ. ਖਹਿਰਾ (Gurpreet Singh Khaira)ਨੇ ਦੱਸਿਆ ਕਿ ਅੱਜ ਜਿੰਨਾ 17 ਵਿਅਕਤੀਆਂ ਨੂੰ ਇਸ ਅਹਿਮ ਜਿੰਮੇਵਾਰੀ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ ਹੈ, ਉਨਾਂ ਵਿਚ ਤਹਿਸੀਲ ਦਫਤਰ, ਕਾਰਪੋਰੇਸ਼ਨ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਸ਼ਾਮਿਲ ਹਨ। ਸ. ਖਹਿਰਾ ਨੇ ਕਿਹਾ ਕਿ ਜਿਸ ਤਰਾਂ ਇਸ ਟੀਮ ਨੇ ਆਪਣੀ ਡਿਊਟੀ ਕੀਤੀ ਹੈ, ਉਹ ਇੰਨਾਂ ਨੂੰ ਰੱਬ ਅਤੇ ਜਗ ਦੋਵਾਂ ਪਾਸਿਆਂ ਤੋਂ ਸਨਮਾਨ ਦਿਵਾਉਂਦੀ ਹੈ ਅਤੇ ਇਸ ਸੇਵਾ ਦਾ ਫਲ ਇੰਨਾਂ ਨੂੰ ਜ਼ਰੂਰ ਮਿਲੇਗਾ। ਸ. ਖਹਿਰਾ ਨੇ ਇਸ ਮੌਕੇ ਸਾਰੇ ਟੀਮ ਮੈਂਬਰਾਂ ਨੂੰ 5-5 ਹਜ਼ਾਰ ਰੁਪਏ, ਯਾਦਗਾਰੀ ਨਿਸ਼ਾਨੀ, ਕੰਬਲ ਅਤੇ ਘਰੇਲੂ ਜ਼ਰੂਰਤਾਂ ਲਈ ਤਿਆਰ ਕੀਤੀ ਸਮਾਨ ਦੀ ਵੱਡੀ ਕਿਟ ਦੇ ਕੇ ਸਨਮਾਨਿਤ ਕੀਤਾ। ਉਨਾਂ ਟੀਮ ਮੈਂਬਰਾਂ ਨਾਲ ਗੱਲਬਾਤ ਕਰਦੇ ਭਵਿੱਖ ਵਿਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਜਿਲ੍ਹਾ ਸਮਾਜ ਭਲਾਈ ਅਫਸਰ ਸ. ਅਸੀਸਇੰਦਰ ਸਿੰਘ, ਸਟੇਟ ਬੈਂਕ ਦੇ ਰਿਜਨਲ ਮੈਨੇਜਰ ਸ੍ਰੀ ਰਾਜੇਸ਼ ਗੁਪਤਾ, ਮੈਨੇਜਰ ਸ੍ਰੀ ਕਮਲ ਅਗਰਵਾਲ ਤੇ ਹੋਰ ਪਤਵੰਤੇ ਹਾਜ਼ਰ ਸਨ। ਸਨਮਾਨਿਤ ਵਿਅਕਤੀ-ਤਰਜੀਤ ਸਿੰਘ, ਦਿਲਬਾਗ ਸਿੰਘ, ਬਲਜੀਤ ਸਿੰਘ, ਇਕਬਾਲ ਸਿੰਘ, ਮੰਗਲ ਸਿੰਘ, ਚਰਨਜੀਤ ਸਿੰਘ, ਭੁਪਿੰਦਰ ਸਿੰਘ (ਸਾਰੇ ਡਰਾਈਵਰ), ਕੁਲਦੀਪ ਸਿੰਘ ਤੇ ਸ੍ਰੀ ਅਰੁਣ (ਸੇਵਾਦਾਰ), ਸ੍ਰੀ ਲੱਕੀ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਕ੍ਰਿਪਾਲ ਸਿੰਘ, ਸ੍ਰੀ ਸ਼ਿਵਾ, ਸ੍ਰੀ ਅੰਕਿਤ, ਸਾਹਿਲ ਸਿੰਘ, ਅਕਾਸ਼ਦੀਪ ਸਿੰਘ, ਹਰਪੀਲ ਸਿੰਘ (ਸਫਾਈ ਸੇਵਕ) ...
ਗੁਰਦਾਸਪੁਰ: ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਰਵਾਇਤੀ ਖੇਡਾਂ (Games) ਨੂੰ ਛੱਡ ਸੋਸ਼ਲ ਮੀਡੀਆ (Social media) ਤੇ ਚਲ ਰਹੀਆਂ ਗੇਮਾਂ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ ਜਿਸ ਕਰਕੇ ਉਨ੍ਹਾਂ ਦਾ ਆਰਥਿਕ ਅਤੇ ਸਰੀਰਕ ਨੁਕਸਾਨ ਵੀ ਚਲਣਾ ਪੈ ਰਿਹਾ। ਇਕ ਇਹੋ ਜਿਹੀ ਖ਼ਬਰ ਗੁਰਦਾਸਪੁਰ ਦੇ ਇਕ (Child play online game) ਬੱਚੇ ਨੇ ਸੋਸ਼ਲ ਮੀਡੀਆ ਤੇ (Online game) ਆਨਲਾਈਨ ਫ੍ਰੀ ਫਾਇਰ ਨਾਮ ਦੀ ਗੇਮ ਖੇਡ ਆਪਣੇ ਪਰਿਵਾਰ ਦੇ 60 ਹਜ਼ਾਰ ਰੁਪਏ ਉਡਾ ਦਿੱਤੇ ਜਦ ਪਰਿਵਾਰ ਨੂੰ ਪਤਾ ਲੱਗਾ ਤਾਂ ਪਰਿਵਾਰ ਦੇ ਹੋਸ਼ ਉੱਡ ਗਏ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਬੱਚਾ ਆਪਣੇ ਪਿਤਾ ਦੀ ਜੇਬ੍ਹ ਵਿਚੋਂ ਪੈਸੇ ਚੋਰੀ ਕਰ ਗੇਮ ਲਈ ਆਨਲਾਈਨ ਰਿਚਾਰਜ ਕਰਵਾਉਂਦਾ ਸੀ। ਇਹ ਵੀ ਪੜ੍ਹੋ: ਭਰਾ ਦੀ ਹੱਤਿਆ ਦਾ ਬਦਲਾ ਲੈਣ ਲਈ ਕਾਤਲ ਨੂੰ ਮਾਰੀਆਂ 40 ਗੋਲ਼ੀਆਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਆਰੁਸ਼ ਅਤੇ ਉਸਦੀ ਮਾਤਾ ਸਾਇਰ...
ਗੁਰਦਾਸਪੁਰ (ਇੰਟ.)-ਪੰਜਾਬ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਸੁਨਿਹਰੇ ਭਵਿੱਖ ਲਈ ਰੋਜ਼ਗਾਰ ਖਾਤਰ ਵਿਦੇਸ਼ੀ ਧਰਤੀ 'ਤੇ ਜਾਂਦੇ ਹਨ। ਜਿਥੇ ਉਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਅਤੇ ਆਪਣੇ ਟਿਕਾਣੇ ਲਈ ਜੂਝਣਾ ਪੈਂਦਾ ਹੈ। ਪਰ ਇਸ ਦੇ ਨਾਲ-ਨਾਲ 7 ਸਮੁੰਦਰੋਂ ਪਾਰ ਮਾਪਿਆਂ ਦੇ ਲਾਡਲੇ ਜ਼ਿੰਦਗੀ ਦੇ ਸੰਘਰਸ਼ ਵਿੱਚ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਜ਼ਿਲਾ ਦੇ ਕਸਬਾ ਕਾਹਨੂੰਵਾਨ ਦਾ ਜਿੱਥੋਂ ਦਾ ਰਹਿਣ ਵਾਲਾ ਇਕ ਨੌਜਵਾਨ ਪੁਰਤਗਾਲ ਵਿਚ ਆਪਣੇ ਸੁਨਹਿਰੀ ਭਵਿੱਖ ਲਈ ਗਿਆ ਸੀ ਅਤੇ ਉਸ ਦੀ ਉਥੇ ਮੌਤ ਹੋ ਗਈ। ਇਹ ਵੀ ਪੜੋ: AIIMS ਦਿੱਲੀ 'ਚ ਬੱਚਿਆਂ ਦਾ ਵੈਕਸੀਨ ਟਰਾਇਲ ਅੱਜ ਤੋਂ ਸ਼ੁਰੂ ਉਥੇ ਹੀ ਮ੍ਰਿਤਕ ਦੇ ਪਿਤਾ ਠਾਕੁਰ ਪ੍ਰਸ਼ੋਤਮ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 4 ਸਾਲ ਪਹਿਲਾਂ ਯੂਰਪ ਵਿੱਚ ਰੋਜ਼ਗਾਰ ਖਾਤਰ ਗਿਆ ਸੀ। ਨਵੰਬਰ 2020 ਵਿੱਚ ਉਹ ਪਰਤਗਾਲ ਦਾ ਸਥਾਈ ਵਸਨੀਕ ਬਣ ਗਿਆ ਸੀ ਅਤੇ ਹੁਣ ਉਹ ਵਧੀਆ ਕਾਰੋਬਾਰ ਕਰਦੇ ਹੋਏ ਮਾਪਿਆਂ ਦਾ ਸਹਾਰਾ ਵੀ ਬਣਿਆ ਸੀ। ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜੂਰ ਸੀ। ਐਤਵਾਰ ਦੀ ਸ਼ਾਮ ਨੂੰ ਪੁਰਤਗਾਲ ਤੋਂ ਫੋਨ ਰਾਹੀਂ ਕਸਬਾ ਵਾਸੀਆਂ ਨੂੰ ਸੰਦੀਪ ਦੀ ਮੌਤ ਦੀ ਖ਼ਬਰ ਮਿਲੀ ਸੀ। ਇਹ ਵੀ ਪੜੋ: ਪੀ.ਐੱਮ. ਮੋਦੀ ਨੇ ਦੇਸ਼ ਨੂੰ ਕੀਤਾ ਸੰਬੋਧਿਤ, ਵਧੇਗੀ ਕੋਰੋਨਾ ਵੈਕਸੀਨ ਦੀ ਸਪਲਾਈ ਪਰ ਕਿਸੇ ਗੰਭੀਰ ਬਿਮਾਰੀ ਦੀ ਚਪੇਟ ਵਿੱਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਉਨ੍ਹਾਂ ਵਲੋਂ ਕੇਂਦਰ ਸਰਕਾਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਸੰਦੀਪ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਇਆ ਜਾਵੇ ਤਾਂ ਜੋ ਉਹ ਆਖਰੀ ਸਮੇਂ ਆਪਣੇ ਪੁੱਤ ਦਾ ਧਾਰਮਿਕ ਰਸਮਾਂ ਪੂਰੀਆਂ ਕਰਨ ਬਾਅਦ ਅੰਤਿਮ ਸਸਕਾਰ ਕਰ ਸਕੇ।
ਅੰਮ੍ਰਿਤਸਰ: ਜੂਨ 1984 ’ਚ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋ ਕੇ ਕੀਤੀ ਗਈ ਫ਼ੌਜੀ ਕਾਰਵਾਈ ਦੌਰਾਨ ਮਾਰੇ ਗਏ ਸਿੰਘਾਂ ਤੇ ਸਿੰਘਣੀਆਂ ਦੀ ਯਾਦ ਵਿੱਚ ‘ਘੱਲੂਘਾਰਾ ਦਿਵਸ’ ਮਨਾਇਆ ਜਾ ਰਿਹਾ ਹੈ। ਇੱਥੇ ਕੁਝ ਸੰਗਤਾਂ ਦੇ ਹੱਥਾਂ ਵਿੱਚ ‘ਖ਼ਾਲਿਸਤਾਨ ਜ਼ਿੰਦਾਬਾਦ’ ਤੇ ‘ਖ਼ਾਲਿਸਤਾਨ ਸਾਡਾ ਹੱਕ’ ਲਿਖੇ ਬੈਨਰ ਵਿਖਾਈ ਦਿੱਤੇ। ਦੂਜੇ ਪਾਸੇ ਅੱਜ ਅੱਜ ਸਵੇਰ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਪੁੱਜ ਰਹੀ ਹੈ। ਇਸ ਮੌਕੇ ਲਾਲ ਕਿਲਾ ਹਿੰਸਾ (Red Fort Violence) ਦਾ ਮੁੱਖ ਮੁਲਜ਼ਮ ਦੀਪ ਸਿੱਧੂ (Deep Sidhu) ਵੀ ਪੁੱਜਾ ਹੈ। ਸ੍ਰੀ ਹਰਿਮੰਦਰ ਸਾਹਿਬ ਤੱਕ ਜਾਣ ਵਾਲੇ ਸਾਰੇ ਰਸਤਿਆਂ ’ਤੇ ਵੀ ਵੱਡੀ ਗਿਣਤੀ ਵਿੱਚ ਪੁਲਿਸ ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਹ ਵੀ ਪੜ੍ਹੋ: ਘੱਲੂਘਾਰਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਦੀਪ ਸਿੱਧੂ, ਦਿੱਤਾ ਵੱਡਾ ਬਿਆਨ ਪੰਜਾਬ ਪੁਲਿਸ ਦੇ ਕਰਮਚਾਰੀ ਤੇ ਮਹਿਲਾ ਪੁਲਿਸ ਕਰਮਚਾਰੀ ਵਿਹੜੇ ਦੇ ਅੰਦਰ ਸਿਵਲ ਕੱਪੜਿਆਂ ਵਿੱਚ ਤਾਇਨਾਤ ਹਨ। ਘੱਲੂਘਾਰਾ ਦਿਵਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾ ਰਹੇ ਹਨ। ਅਰਦਾਸ ਉਪਰੰਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਨਮਾਨਤ ਕੀਤਾ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ...
ਅੰਮ੍ਰਿਤਸਰ: ਜੂਨ 1984 ’ਚ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋ ਕੇ ਕੀਤੀ ਗਈ ਫ਼ੌਜੀ ਕਾਰਵਾਈ ਦੌਰਾਨ ਮਾਰੇ ਗਏ ਸਿੰਘਾਂ ਤੇ ਸਿੰਘਣੀਆਂ ਦੀ ਯਾਦ ਵਿੱਚ ‘ਘੱਲੂਘਾਰਾ ਦਿਵਸ’ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲਾਲ ਕਿਲ੍ਹਾ ਹਿੰਸਾ ਕੇਸ ਦਾ ਮੁੱਖ ਮੁਲਜ਼ਮ ਦੀਪ ਸਿੱਧੂ (Deep sidhu) ਵੀ ਦਰਬਾਰ ਸਾਹਿਬ ਪਹੁੰਚਿਆ। ਦੀਪ ਸਿੱਧੂ ਨੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਨਿਆਂ ਨਾ ਮਿਲਣ ਲਈ ਸਿਸਟਮ ਨੂੰ ਜ਼ਿੰਮੇਵਾਰ ਦੱਸਿਆ। ਦੱਸ ਦੇਈਏ ਕਿ 6 ਜੂਨ 1984 ਨੂੰ ਹੋਏ (operation blue star)ਆਪਰੇਸ਼ਨ ਬਲੂ ਸਟਾਰ ਵਿਚ ਮਾਰੇ ਗਏ ਸਿੰਘਾ ਸਿੰਘਣੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਦੀਪ ਸਿੰਧੂ ਵੱਲੋਂ ਜਿਥੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕਿਆ ਗਿਆ ਉਥੇ ਹੀ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ। ਦੀਪ ਸਿੱਧੂ ਨੇ ਆਖਿਆ ਕਿ ਦਰਬਾਰ ਸਾਹਿਬ 'ਤੇ ਗੋਲ਼ੀਆਂ ਚੱਲੀਆਂ ਤੇ ਗੁਰੂ ਗ੍ਰੰਥ ਸਾਹਿਬ ਜ਼ਖ਼ਮੀ ਹੋਏ, ਸ਼ਹੀਦੀਆਂ ਹੋਈਆਂ, ਬੇਕਸੂਰ ਬੱਚਿਆਂ ਤੇ ਲੋਕਾਂ ਨੂੰ ਮਾਰਿਆ ਗਿਆ ਪਰ ਇਸ ਦਾ ਨਿਆਂ ਕਿਸੇ ਨੇ ਨਾ ਦਿੱਤਾ। ਇਹ ਵੀ ਪੜ੍ਹੋ: ਕਾਂਗਰਸ 'ਚ ਸ਼ਾਮਲ ਹੋਏ ਖਹਿਰਾ ਤੇ ਅਕਾਲੀ ਦਲ ਦੇ ਸਪੋਕਸਮੈਨ ਡਾ ਦਲਜੀਤ ਸਿੰਘ ਚੀਮਾ ਨੇ ਕੀਤੇ ਤਿੱਖੇ ਸ਼ਬਦੀ ਹਮਲੇ ਦੀਪ ਸਿੱਧੂ ਨੇ ਕਿਹਾ ਕਿ ਸੰਨ 1984 ਵਿੱਚ ਜੋ ਕੌਮ ਨਾਲ ਹੋਇਆ ਉਸ ਤੋਂ ਸਿੱਖਿਆ ਲੈਂਦੇ ਹੋਏ ਅੱਜ ਅਸੀਂ ਅੱਗੇ ਵੱਧ ਰਹੇ ਹਾਂ। ਉਸ ਨੇ ਇਹ ਵੀ ਕਿਹਾ ਕਿ 37 ਸਾਲ ਬਾਅਦ ਵੀ ਕੌਮ ਨੂੰ ਨਿਆਂ ਨਾ ਦਿਵਾਉਣ ਲਈ ਸਿਆਸੀ ਸਿਸਟਮ ਦੋਸ਼ੀ ਹੈ। ...
ਅੰਮ੍ਰਿਤਸਰ- ਪੰਜਾਬ ਵਿਚ ਕੋਰੋਨਾ (Corona) ਮਾਮਲਿਆਂ ਦੀ ਗਿਣਤੀ ਲਗਾਤਰ ਘੱਟ ਰਹੀ ਹੈ। ਇਸ ਦੇ ਚਲਦੇ ਅੱਜ ਕੋਰੋਨਾ ਕਰਕੇ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਲਈ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਇਸ ਸਾਲ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ (sikh) ਸਿੱਖ ਸ਼ਰਧਾਲੂਆਂ ਦਾ ਜਥਾ (Pakistan) ਪਾਕਿਸਤਾਨ ਨਹੀਂ ਜਾ ਸਕੇਗਾ। ਦੱਸ ਦੇਈਏ ਕਿ ਇਹ ਗੁਰਦੁਆਰਾ ਪਾਕਿਸਤਾਨ ਸਥਿਤ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਸਥਿਤ ਹੈ। ਪਾਕਿਸਤਾਨ (Pakistan) ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਕਾਰਨ ਜਥੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਮਿਲੀ ਜਾਣਕਾਰੀ ਅਨੁਸਾਰ ਵਿਸ਼ਵ ਮਹਾਂਮਾਰੀ ਕੋਰੋਨਾ ਦਾ ਹਵਾਲਾ ਦੇ ਕੇ ਪਾਕਿਸਤਾਨ ਸਰਕਾਰ ਨੇ ਜਥੇ ਨੂੰ ਪ੍ਰਵਾਨਗੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿਚ ਤਿਆਰੀਆਂ ਮੁਕੰਮਲ ਸਨ ਅਤੇ ਭਾਰਤ ਸਰਕਾਰ ਵੱਲੋਂ ਵੀ ਜਥੇ ਲਈ ਕਿਸੇ ਕਿਸਮ ਦੀ ਅਜੇ ਤੱਕ ਮਨਾਹੀ ਨਹੀਂ ਸੀ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਯਾਤਰਾ ਵਿਭਾਗ ਸ਼੍ਰੋਮਣੀ ਕਮੇਟੀ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰ੍ਰਧਾਨ ਸ. ਸਤਵੰਤ ਸਿੰਘ ਨਾਲ ਟੈਲੀਫੋਨ ’ਤੇ ਗੱਲਬਾਤ ਹੋਈ ਹੈ, ਜਿਸ ਅਨੁਸਾਰ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਪਾਕਿਸਤਾਨ ਵੱਲੋਂ ਕੋਰੋਨਾ ਕਾਰਨ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਜਥਾ 14 ਜੂਨ ਨੂੰ ਸ਼ਹੀਦੀ ਦਿਹਾੜੇ ਸਬੰਧੀ ਪਾਕਿਸਤਾਨ ਜਾਣਾ ਸੀ, ਜਿਸ ਦੀ ਰਵਾਨਗੀ 6 ਜੂਨ ਨੂੰ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਰਧਾਲੂਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਪਾਸ ਜਮ੍ਹਾਂ ਕਰਵਾਏ ਸਨ, ਉਹ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਤੋਂ ਵਾਪਸ ਲੈ ਸਕਦੇ ਹਨ। ...
ਅੰਮ੍ਰਿਤਸਰ: 1984 ਸਾਕਾ ਨੀਲਾ ਤਾਰਾ ਵਿਚ ਭਾਰਤੀ ਫੌਜਾਂ ਵੱਲੋਂ ਕੀਤੀ ਗਈ ਗੋਲੀ ਭਾਰੀ ਨੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ ਕੀਤੀ ਗਈ ਜਿਹਨਾਂ ਦੇ ਭੋਗ 6 ਜੂਨ ਨੂੰ ਪਾਏ ਜਾਣਗੇ ਅਤੇ ਉਪਰੰਤ ਅਰਦਾਸ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਦੇ ਨਾਮ ਸੰਦੇਸ਼ ਪੜਿਆ ਜਾਵੇਗਾ । ਇਹ ਵੀ ਪੜ੍ਹੋ: ਕੀ ਭਾਰਤ 'ਚ ਤਿਆਰ ਹੋਵੇਗੀ ਸਪੁਤਨਿਕ-V ਵੈਕਸੀਨ ? ਸੀਰਮ ਇੰਸਟੀਚਿਊਟ ਨੇ ਮੰਗੀ ਇਜਾਜ਼ਤ ਇਸ ਸੰਬਧੀ ਗਲਬਾਤ ਕਰਦਿਆਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਤੇ ਬੜਾ ਵੱਡਾ ਜੁਲਮ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਜਿਸਦੇ ਚਲਦੇ ਸਾਡੀ ਸਿੱਖ ਕੌਮ ਦੇ ਮਹਾਨ ਸੂਰਮੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਸਿੰਘ ਸਿੰਘਣੀਆਂ ਵੱਲ ਸ਼ਹੀਦੀਆਂ ਪਾਇਆ ਗਈਆ ਜਿਸਦੇ ਚਲਦੇ ਅੱਜ ਉਹਨਾਂ ਦੀ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ ਕੀਤੀ ਗਈ ਹੈ ਜਿਹਨਾ ਦੇ ਭੋਗ 6 ਜੂਨ ਨੂੰ ਪਾਏ ਜਾਣਗੇ। ਇਹ ਵੀ ਪੜ੍ਹੋ: ਮਹਾਰਾਸ਼ਟਰ 'ਚ ਗੈਸ ਲੀਕ ਹੋਣ ਕਾਰਨ ਦਹਿਸ਼ਤ ਦਾ ਮਾਹੌਲ, ਵਿਗੜੀ ਲੋਕਾਂ ਦੀ ਸਿਹਤ ਇਸ ਤੋਂ ਬਾਅਦ ਅਰਦਾਸ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਦੇ ਨਾਮ ਸੰਦੇਸ਼ ਪੜਿਆ ਜਾਵੇਗਾ। ਇਸ ਤੋਂ ਇਲਾਵਾ 1984 ਵਿਚ ਚਲੀ ਗੋਲੀ ਨਾਲ ਜਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਗੁਰੂਦੁਆਰਾ ਬਾਬਾ ਗੁਰਬਖਸ਼ ਸਾਹਿਬ ਜੀ ਵਿਖੇ ਸੰਗਤਾਂ ਦੇ ਦਰਸ਼ਣਾ ਲਈ ਰੱਖੇ ਗਏ ਹਨ ਅਤੇ ਸੰਗਤਾ ਇਥੇ ਪਹੁੰਚ ਕੇ ਉਹਨਾਂ ਦੇ ਦਰਸ਼ਨ ਕਰ ਸਕਦੀਆਂ ਹਨ।
ਗੁਰਦਾਸਪੁਰ: ਪੰਜਾਬ ਵਿਚ ਰੋਜਾਨਾ ਹੈਰਾਨ ਕਰਨ ਵਾਲਿਆਂ ਖਬਰਾਂ ਦੀ ਗਿਣਤੀ ਵੱਧ ਗਈ ਹੈ। ਅੱਜ ਤਾਜਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ (Gurdaspur) ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਅਜਿਹਾ ਪਰਿਵਾਰ ਹੈ ਜਿਸ ਉੱਤੇ ਮੁਸੀਬਤਾਂ ਤਾਂ ਬੁਹਤ ਆਈਆਂ ਪਰ ਪਰਿਵਾਰ ਦੀ (9-year-old daughter) 9 ਸਾਲ ਦੀ ਧੀ ਨੇ ਆਪਣੇ ਪਰਿਵਾਰ ਦਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ। ਦੱਸ ਦੇਈਏ ਕਿ (9-year-old daughter) 9 ਸਾਲ ਦੀ ਧੀ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਆਪਣੇ ਪਿਤਾ ਨੂੰ ਦੂਜਾ ਜਨਮ ਦਿੱਤਾ ਹੈ। ਦੱਸਣਯੋਗ ਹੈ ਕਿ 9 ਸਾਲ ਦੀ ਕੁੜੀ ਦੇ ਪਿਤਾ ਡਿਪ੍ਰੈਸ਼ਨ 'ਚ ਚਲੇ ਗਏ ਸੀ ਤੇ ਉਸ ਨੇ ਆਪਣੇ ਪਾਪਾ ਨੂੰ ਸੋਸ਼ਲ ਮੀਡੀਆ ਪਲੇਟ ਫਾਰਮ ਦਾ ਸੁਝਾਹ ਦਿੱਤਾ ਕਿਉਕਿ ਉਸਦੇ ਪਿਤਾ ਵਿਆਹ ਤੋਂ ਪਹਿਲਾਂ ਮੋਡਲਿੰਗ ਕਰਦੇ ਸਨ ਅਤੇ ਕਈ ਨਾਮਵਰ ਗਾਇਕਾਂ ਨਾਲ ਉਹਨਾਂ ਦੇ ਗਾਣਿਆਂ ਦਾ ਹਿੱਸਾ ਐਕਟਿੰਗ ਰਾਹੀਂ ਬਣੇ। ਕੁਝ ਸਮੇਂ ਤੋਂ ਬਾਅਦ ਅਚਾਨਕ ਹੀ ਜ਼ਿੰਦਗੀ ਵਿਆਹ ਤੋਂ ਬਾਅਦ ਰੁਕ ਗਈ ਪਰ ਹੁਣ ਫਿਰ ਮੁੜ ਤੋਂ ਉਸ ਦੇ ਪਾਪਾ ਥਿੱਕ ਹੋ ਗਏ ਹਨ। ਇਸ ਨਾਲ ਹੁਣ ਉਹਨਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਹ ਵੀ ਪੜ੍ਹੋ: ਕੀ ਭਾਰਤ 'ਚ ਤਿਆਰ ਹੋਵੇਗੀ ਸਪੁਤਨਿਕ-V ਵੈਕਸੀਨ ? ਸੀਰਮ ਇੰਸਟੀਚਿਊਟ ਨੇ ਮੰਗੀ ਇਜਾਜ਼ਤ...
ਗੁਰਦਾਸਪੁਰ: ਪੰਜਾਬ ਵਿਚ ਹੁਣ ਸਿਆਸੀ ਲੀਡਰਾਂ ਦੇ ਗੁਮਸ਼ੁਦਗੀ ਦੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ। ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ BJP ਨੇਤਾ ਤੇ ਐਕਟਰ ਸੰਨੀ ਦਿਓਲ ਦੇ ਗੁਮਸ਼ੁਦਗੀ ਦੇ ਪੋਸਟਰ ਲੱਗਣ ਦੀ ਖ਼ਬਰ ਮਿਲੀ ਹੈ ਇਹ ਪੋਸਟਰ ਗੁਰਦਾਸਪੁਰ (Gurdaspur) ਵਿਚ ਲਗਾਏ ਗਏ ਹਨ। ਇਹ ਪੋਸਟਰ (Missing Poster) ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ 'ਤੇ ਲਗਾਏ ਗਏ ਹਨ। ਇਨ੍ਹਾਂ ਪੋਸਟਰ ਵਿਚ ਲਿਖਿਆ ਗਿਆ ਹੈ ਕਿ 'ਲਾਪਤਾ ਵਿਅਕਤੀ ਦੀ ਭਾਲ'। ਨਾਲ ਹੀ ਅੱਗੇ ਲਿਖਿਆ ਹੈ ਕਿ ਜੋ ਵੀ ਸੰਨੀ ਦਿਓਲ ਨੂੰ ਲੱਭਦਾ ਹੈ ਉਹ ਯੂਥ ਕਾਂਗਰਸ ਪਠਾਨਕੋਟ (Congress Patankot) ਨਾਲ ਸੰਪਰਕ ਕਰੇ ਅਤੇ ਢੁਕਵਾਂ ਇਨਾਮ ਹਾਸਲ ਕਰੇ। ਉਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ ਅਤੇ ਸੰਨੀ ਦਿਓਲ ਆਪਣੇ ਮਾਇਆ ਸ਼ਹਿਰ ਮੁੰਬਈ ਵਿੱਚ ਰੁੱਝੇ ਹੋਏ ਹਨ। ਇਸ ਮਹਾਂਮਾਰੀ ਦੇ ਸੰਕਟ ਵਿੱਚ ਜਿੱਥੇ ਉਸਨੂੰ ਜਨਤਾ ਦੀ ਮਦਦ ਕਰਨੀ ਚਾਹੀਦੀ ਹੈ, ਉਹ ਆਪਣੇ ਘਰ ਬੈਠਾ ਹੈ। ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਵਿਚ ਆਉਣਾ ਵੀ ਬੰਦ ਕਰ ਦਿੱਤਾ ਹੈ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਸੀ ਅਤੇ ਹੁਣ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਜਾ ਰਹੇ ਹਨ। ਸੰਨੀ ਦੇ ਲਾਪਤਾ ਹੋਣ ਦੇ ਪੋਸਟਰ ਯੂਥ ਕਾਂਗਰਸ ਨੇ ਜਾਰੀ ਕੀਤੇ ਹਨ। ਯੂਥ ਕਾਂਗਰਸ ਦੇ ਵਰਕਰਾਂ ਨੇ ਇਹ ਪੋਸਟਰ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ 'ਤੇ ਲਗਾਏ ਹਨ। ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर