LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Majha
lott

ਗੁਰਦਾਸਪੁਰ: ਗੁਰਦਾਸਪੁਰ (Gurdaspur) ਦੇ ਹਲਕਾ ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਵਿਚ ਇਕ ਠੱਗ ਗੈਂਗ ਨੇ ਫਿਲਮੀ ਅੰਦਾਜ਼ ਵਿਚ ਸੀਬੀਆਈ (CBI)  ਦੀ ਟੀਮ ਬਣ ਕੇ ਇਕ ਘਰ ਦੇ ਵਿੱਚ ਰੇਡ ਕਰ ਘਰ ਵਿਚੋਂ 35 ਤੋਲੇ ਸੋਨੇ (Gold)  ਦੇ ਗਹਿਣੇ ਅਤੇ ਚਾਰ ਲੱਖ ਰੁਪਏ ਦੀ ਨਕਦੀ ਲੁਟੀ ਹੈ।  ਇਸ ਗੈਂਗ ਵਿੱਚ ਇਕ ਮਹਿਲਾ ਵੀ ਸ਼ਾਮਿਲ ਸੀ। ਫਿਲਹਾਲ (Police) ਪੁਲਿਸ ਨੇ ਇਸ ਮਾਮਲੇ ਵਿੱਚ ਇਕ ਨੂੰ ਗਿਰਫ਼ਤਾਰ (Arrest) ਕੀਤਾ ਹੈ ਅਤੇ ਬਾਕੀ ਦੇ ਫਰਾਰ ਹਨ।   ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਦੇ ਕਰੀਬ 7 ਲੋਕ ਜਿਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਿਲ ਹੈ ਦੋ ਕਾਰਾਂ ਵਿੱਚ ਸਵਾਰ ਸਨ, ਉਸਦੇ ਘਰ ਦਾ ਮੇਨ ਗੇਟ ਤੋੜ ਕੇ ਅੰਦਰ ਆਏ ਅਤੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਹ ਸਾਰੇ ਲੋਕ ਜ਼ਬਰਦਸਤੀ ਘਰ ਦੇ ਅੰਦਰ ਆਏ ਅਤੇ  ਕਹਿਣ ਲੱਗੇ ਅਸੀਂ ਸੀਬੀਆਈ ਪੁਲਿਸ ਚੰਡੀਗੜ੍ਹ ਤੋਂ ਆਏ ਹਨ। ਇਸ ਬਾਅਦ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਤੁਸੀਂ ਨਸ਼ਿਆਂ ਦਾ ਕਾਰੋਬਾਰ ਕਰਦੇ ਹੋ ਇਸ ਲਈ ਤੁਹਾਡਾ ਘਰ ਤਲਾਸ਼ਣਾ ਪਏਗਾ। ਪੁਲਿਸ ਸੀਬੀਆਈ ਟੀਮ ਬਣ ਕੇ ਆਏ ਇਨ੍ਹਾਂ ਲੁਟੇਰਿਆਂ ਵਿੱਚੋਂ 2 ਵਿਅਕਤੀਆਂ ਦੇ ਹੱਥਾਂ ਵਿਚ ਪਿਸਤੌਲ ਸਨ ਜਦੋਂਕਿ ਬਾਕੀ ਦੇ ਹੱਥਾਂ ਵਿਚ ਵੀ ਤੇਜ਼ ਧਾਰ ਹਥਿਆਰ ਸਨ, ਜਿਵੇਂ ਹੀ ਇਹ ਘਰ ਦੇ ਸਾਰੇ ਲੋਕ ਸੁੱਤੇ ਉਠੇ ਤਾਂ ਉਨ੍ਹਾਂ ਦੱਸਿਆ ਕਿ ਅੱਜ ਉਸਦੀ ਚਚੇਰੀ ਭੈਣ ਦਾ ਵਿਆਹ ਨੇੜਲੇ ਪਿੰਡ ਵਿਚ ਹੋਣਾ ਸੀ, ਇਸ ਲਈ ਉਸਦਾ ਭਰਾ ਅਤੇ ਕੁਝ ਹੋਰ ਰਿਸ਼ਤੇਦਾਰ ਘਰ ਆਏ ਹੋਏ ਸਨ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੋਰ ਲੋਕ ਸਾਰੇ ਸਾਦੇ ਕੱਪੜਿਆਂ ਵਿਚ ਸਨ ਅਤੇ ਮੇਰੇ ਭਰਾ ਤੇਜਿੰਦਰ ਕੁਮਾਰ ਨੇ ਜਦ ਉਨ੍ਹਾਂ ਤੋਂ ਆਈ.ਡੀ. ਪ੍ਰਮਾਣ ਪੱਤਰ ਮੰਗਿਆ, ਤਾਂ ਉਹਨਾ ਉਸ ਨੂੰ ਪਿਸਤੌਲ ਨਾਲ ਗੋਲੀ ਮਾਰਨ ਦੀ ਧਮਕੀ ਦੇ ਕੇ ਚੁੱਪ ਕਰਨ ਲਈ ਕਿਹਾ।  ਘਰ ਵਿੱਚ ਮੌਜੂਦ ਬੰਦਿਆਂ ਦੇ ਹੱਥ ਰੱਸੀ ਨਾਲ ਬੰਨ੍ਹਣ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ, ਇਸ ਤੋਂ ਬਾਅਦ ਲੁਟੇਰੇ ਘਰ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਕਰਦੇ ਰਹੇ। ਉਹਨਾਂ ਕਿਹਾ ਕਿ ਲੁਟੇਰਿਆਂ ਨੇ ਵਿਆਹ ਲਈ ਰੱਖੇ ਅਲਮਾਰੀ ਦੇ ਲਾਕਰ 'ਚੋਂ 35 ਤੋਲੇ ਸੋਨੇ ਦੇ ਗਹਿਣੇ ਖੋਹ ਲਏ  ਅਤੇ ਘਰ ਵਿੱਚ ਪਏ 4 ਲੱਖ ਰੁਪਏ ਵੀ ਲੈ ਗਏ ਅਤੇ ਫਰਾਰ ਹੋ ਗਏ।   ...

sequrity gaurd

ਅੰਮ੍ਰਿਤਸਰ: ਪੰਜਾਬ ਵਿਚ ਅੱਜਕਲ੍ਹ ਦਿਨ ਦਿਹਾੜੇ ਗੋਲੀ ਚਲਣ ਅਤੇ ਲੜਾਈ ਨਾਲ ਜੁੜੇ ਮਾਮਲੇ ਵੱਧ ਰਹੇ ਹਨ।  ਇਸ ਦੇ ਚਲਦੇ ਅੱਜ ਤਾਜਾ ਮਾਮਲਾ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਬਾਉਲੀ ਅੰਡੇ ਦੇ ਸਥਿਤ ਸ਼ਿਵਾ ਪੈਟਰੋਲ ਪੰਪ ਤੋਂ ਸਾਹਮਣੇ ਆਈ ਹੈ ਜਿਥੇ ਬੀਤੀ ਰਾਤ ਤਿੰਨ ਅਣਪਛਾਤੇ ਬੰਦਿਆ ਵੱਲੋਂ ਪੈਟਰੋਲ ਪੰਪ ਦੇ ਸਿਕੁਅਰਟੀ ਗਾਰਡ ਦੇ ਗੋਲੀ ਮਾਰ ਉਸਦੀ ਬੰਦੂਕ ਖੋਹ ਕੇ ਫਰਾਰ ਹੋਣ ਦੀ ਖਬਰ ਮਿਲੀ ਹੈ।  ਇਹ ਵੀ ਪੜ੍ਹੋ : ਰਾਮ ਰਹੀਮ ਦੀ ਵਿਗੜੀ ਸਿਹਤ, PGI 'ਚ ਦਾਖ਼ਲ ਇਸ ਤੋਂ ਬਾਅਦ ਗਾਰਡ ਨੂੰ ਮੌਕੇ ਤੇ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਸੰਬਧੀ ਗਲਬਾਤ ਕਰਦਿਆਂ ਐਸ ਐਚ ਉ  ਥਾਣਾ ਕੰਬੌ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾ ਨੂੰ ਇਤਲਾਹ ਮਿਲੀ ਸੀ ਕਿ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਬਾਉਲੀ ਅਡੇ ਦੇ ਤਿੰਨ ਅਣਪਛਾਤੇ ਬੰਦਿਆ ਵੱਲੋਂ ਮੌਟਰ ਸਾਇਕਲ ਤੇ ਆ ਪੈਟਰੋਲ ਪੰਪ ਦੇ ਸਿਕੁਅਰਟੀ ਗਾਰਡ ਦੇ ਗੋਲੀ ਮਾਰ ਕੇ ਉਸਦੀ ਰਾਈਫਲ ਖੋਹ ਕੇ ਫਰਾਰ ਹੋ ਗਏ ਹਨ। ਜੇਕਰ ਪੈਸਿਆਂ ਦੀ ਲੁੱਟ ਦੀ ਗੱਲ ਕਰੀਏ ਤਾਂ ਪੈਸਿਆਂ ਦੀ ਕੋਈ ਲੁੱਟ ਨਹੀ ਹੋਈ ਸਿਰਫ ਰਾਈਫਲ ਖੋਹ ਕੇ ਫਰਾਰ ਹੋਣ ਦੀ ਗੱਲ ਸਾਹਮਣੇ ਆਈ ਹੈ ਜਿਸਦੇ ਚਲਦੇ ਪੁਲਿਸ ਤਫਤੀਸ਼ ਕਰ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।

wife suicide husband

ਅੰਮ੍ਰਿਤਸਰ:- ਪੰਜਾਬ ਵਿਚ (suicide) ਆਤਮ ਹੱਤਿਆ ਨਾਲ ਜੁੜੇ ਮਾਮਲੇ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਚਲਦੇ ਅੱਜ ਤਾਜਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਆਉਦੇ ਇਲਾਕਾ ਨਵਾਂ ਕੋਟ ਦਾ ਹੈ ਜਿਥੋਂ ਦੀ ਰਹਿਣ ਵਾਲੀ ਨੇਹਾ (28) ਵੱਲੋਂ ਅੱਜ ਸ਼ਾਮ ਬੰਦ ਕਮਰੇ ਵਿਚ ਫਾਹਾ ਲਗਾ ਕੇ ਆਤਮਹੱਤਿਆ (suicide) ਦੀ ਖਬਰ ਮਿਲੀ ਹੈ। ਇਸ ਸੰਬਧੀ ਲੜਕੀ ਦੇ ਪਰਿਵਾਰ ਮੈਬਰਾਂ ਅਤੇ ਉਸਦੇ ਭਰਾ ਕ੍ਰਿਸ਼ਨਾ ਵੱਲੋਂ ਆਪਣੀ ਭੈਣ ਨੇਹਾ ਦੇ ਪਤੀ ਤੇ ਇਲਜਾਮ ਲਗਾਉਂਦਿਆਂ ਕਿਹਾ ਗਿਆ ਕਿ ਉਸਦਾ ਪਤੀ ਆਏ ਦਿਨ ਉਸਦੀ ਮਾਰ ਕੁਟਾਈ ਕਰਦਾ ਸੀ ਜਿਸਦੇ ਚਲਦੇ ਅੱਜ ਉਸਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਦੇ ਚਲਦੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਹ ਵੀ ਪੜ੍ਹੋ : ਕੰਵਰਦੀਪ ਕੌਰ ਬਣੀ ਮਲੇਰਕੋਟਲਾ ਦੀ ਪਹਿਲੀ ਮਹਿਲਾ SSP ਇਸ ਸੰਬਧੀ ਗੱਲਬਾਤ ਕਰਦਿਆਂ ਥਾਣਾ ਗੇਟ ਹਕੀਮਾਂ ਦੀ ਐਸ ਐਚ ਉ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਨੇਹਾ ਨਾਮ ਦੀ ਵਿਆਹੁਤਾ ਆਪਣੇ ਪਤੀ ਨਾਲ ਕਿਰਾਏ ਤੇ ਰਹਿੰਦੀ ਸੀ ਜਿਸਦੇ ਆਪਣੇ ਪਤੀ ਨਾਲ ਝਗੜਾ ਚਲਦਾ ਸੀ। ਇਸ ਦੇ ਕਰਕੇ ਉਸ ਵੱਲੋਂ ਬੰਦ ਕਮਰੇ ਵਿਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਹ ਵੀ ਪੜ੍ਹੋ : ਉੱਤਰਾਖੰਡ ਵਿਚ ਵੀ 12ਵੀਂ ਦੀਆਂ ਪ੍ਰੀਖਿਆਵਾਂ ਹੋਈਆਂ ਰੱਦ, ਸਾਰੇ ਵਿਦਿਆਰਥੀ ਹੋਣਗੇ ਪ੍ਰਮੋਟ ਉਸ ਦੇ ਪਤੀ ਦੇ ਘਰ ਪਹੁੰਚਣ ਤੇ ਜਦੋਂ ਉਸ ਦੀ ਪਤੀ ਵੱਲੋਂ  ਦਰਵਾਜਾ ਨਾ ਖੋਲਿਆ ਗਿਆ ਤਾ ਗੁਆਂਢੀਆਂ ਵੱਲੋਂ ਦਰਵਾਜਾ ਖੋਲ੍ਹਿਆ ਤਾਂ ਉਸ ਦੀ ਡੈਡ ਬਾਡੀ ਬਾਹਰ ਕੱਢੀ ਗਈ ਹੈ।  ਬਾਕੀ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

zym

ਅੰਮ੍ਰਿਤਸਰ: ਦੇਸ਼ ਵਿਚ ਕੋਰੋਨਾ ਮਾਮਲੇ ਘਟਣ ਕਰਕੇ ਕੁਝ ਚੀਜ਼ਾਂ ਵਿਚ ਢਿਲ ਦਿੱਤੀ ਗਈ ਹੈ। ਇਸ ਵਿਚਾਲੇ ਜਿਮ ਅਤੇ  ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਮਾਲਕਾਂ ਨੇ ਅੰਮ੍ਰਿਤਸਰ ਵਿੱਚ ਜਿੰਮ ਬੰਦ ਕਰਨ ਅਤੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ‘ਤੇ ਇਤਰਾਜ਼ ਜਤਾਇਆ  ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਮ ਲੰਬੇ ਸਮੇਂ ਤੋਂ ਬੰਦ ਹੈ, ਇਸ ਲਈ ਉਹ ਆਪਣੇ ਪਰਿਵਾਰ ਨੂੰ ਕਿਵੇਂ ਚਲਾ ਸਕਦੇ ਹਨ। ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਪਰ ਜਿੱਥੋਂ ਲੋਕਾਂ ਦੀ ਸਿਹਤ ਠੀਕ ਹੋਣੀ ਹੈ ਉਸ ਨੂੰ ਖੋਲਣ ਦੀ ਇਜਾਜਤ ਨਹੀਂ ਦਿੱਤੀ ਗਈ ਹੈ। ਇਸ ਹਾਲਾਤ ਵਿਚ ਪਰਿਵਾਰ ਚਲਾਉਣਾ ਬਹੁਤ ਔਖਾ ਹੈ।  ਇਹ ਵੀ ਪੜੋ: ਅੰਮ੍ਰਿਤਸਰ ’ਚ ਲੱਗੇ ਨਵਜੋਤ ਸਿੱਧੂ ਦੇ ਗੁਮਸ਼ੁਦਗੀ ਦੇ ਪੋਸਟਰ, ਰੱਖਿਆ 50 ਹਜ਼ਾਰ ਦਾ ਇਨਾਮ ਅੱਜ ਜਿਮ ਮਾਲਕਾਂ ਨੇ ਪੰਜਾਬ ਸਰਕਾਰ ਵੱਲੋਂ ਜਿਮ ਖੋਲ੍ਹਣ ਦੀ ਆਗਿਆ ਨਾ ਦੇਣ ਲਈ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੁੱਲੇ ਹਨ ਅਤੇ ਜਿਮ ਬੰਦ ਇਹ ਸਰਕਾਰ ਦਾ ਕਿਹੋ ਜਿਹਾ ਕਾਨੂੰਨ ਹੈ ਜਿਸ ਤੋਂ ਲੋਕ ਠੀਕ ਹੋਣੇ ਹਨ ਉਹ ਬੰਦ ਕੀਤੇ ਗਏ ਹਨ। ਕੋਰੋਨਾ ਮਹਾਮਾਰੀ ਜਿੱਤਣ ਲਈ ਜਿੱਥੋਂ ਸ਼ਕਤੀ ਮਿਲਣੀ ਹਨ ਇਹ ਬੰਦ ਕੀਤੇ ਗਏ ਹਨ ਅਤੇ ਜਿਹੜੀਆਂ ਚੀਜ਼ਾਂ ਸਿਹਤ ਨੂੰ ਖਰਾਬ ਕਰ ਦੇਣਗੀਆਂ ਉਹ ਖੁੱਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਉਸਦਾ ਘਰ ਕਿਵੇਂ ਚੱਲੇਗਾ ਅਤੇ ਉਹ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਿਵੇਂ ਕਰੇਗਾ।  ਜਿਮ ਮਾਲਕਾਂ ਨੇ ਜਿਮ ਬੰ  ਅਤੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ‘ਤੇ ਇਤਰਾਜ਼ ਕਰਦੇ ਹੋਏ ਵੱਖਰੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਇਸ ਮੌਕੇ ਜਿਮ ਮਾਲਕਾਂ ਨੇ ਆਪਣੇ ਕੱਪੜੇ ਉਤਾਰ ਲਏ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿੰਮ ਜਲਦੀ ਤੋਂ ਜਲਦੀ ਜਿੰਮ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ।

navjot posters

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਨੇਤਾ (Navjot Sidhu)ਨਵਜੋਤ ਸਿੰਘ ਸਿੱਧੂ ਦੇ ਵਿਧਾਨ ਸਭਾ ਹਲਕੇ ਵਿੱਚ ਉਨ੍ਹਾਂ ਦੇ ਹੀ ਲਾਪਤਾ ਹੋਣ ਦੇ Poster ਪੋਸਟਰ ਲਗਾਏ ਗਏ ਹਨ। ਪੂਰਬੀ ਵਿਧਾਨ ਸਭਾ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਨੇ ਚੋਣ ਜਿੱਤੀ ਸੀ। ਅਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਦੇ ਲੋਕ ਆਪਣੇ ਵਿਧਾਇਕ ਨਵਜੋਤ ਸਿੱਧੂ ਨੂੰ ਲੱਭ ਰਹੇ ਹਨ ਅਤੇ ਸਿੱਧੂ ਦੀ ਭਾਲ ਸਬੰਧੀ ਹਲਕੇ 'ਚ ਪੋਸਟਰ ਲਾਏ ਗਏ ਹਨ।  ਇਸ ਦੇ ਨਾਲ, ਜੋ ਵਿਅਕਤੀ ਇਸ ਨੂੰ ਲੱਭਦਾ ਹੈ ਉਸਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਐਲਾਨ ਵੀ ਕੀਤਾ ਗਿਆ ਹੈ। ਇਹ ਪੋਸਟਰ NGO ਵੱਲੋਂ ਲਗਾਏ ਗਏ ਹਨ। ਪਿਛਲੇ ਸਾਢੇ ਚਾਰ ਸਾਲਾਂ 'ਚ ਨਾ ਸਿੱਧੂ ਨੇ ਆਪਣੇ ਹਲਕੇ ਦੀ ਸਾਰ ਲਈ ਅਤੇ ਨਾ ਹੀ ਹਲਕੇ ਦੇ ਲੋਕਾਂ ਨੂੰ ਕਦੇ ਮਿਲੇ ਤਾਂ ਆਖਿਰਕਾਰ ਹੁਣ ਲੋਕਾਂ ਵੱਲੋਂ ਹਲਕੇ 'ਚ ਸਿੱਧੂ ਦੀ ਗੁਮਸ਼ੁਦਗੀ ਸਬੰਧੀ ਪੋਸਟਰ ਲਗਾਏ ਹਨ ਅਤੇ ਸਿੱਧੂ ਨੂੰ ਲੱਭਣ ਵਾਲੇ ਨੂੰ 50000 ਰੁਪਏ ਇਨਾਮ ਵੀ ਰੱਖਿਆ ਗਿਆ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਹਲਕੇ ਵਿੱਚ ਬਹੁਤ ਘੱਟ ਹੀ ਆਏ ਹਨ। ਪਹਿਲਾਂ ਉਹ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸਨ, ਇਸ ਲਈ ਉਸ ਸਮੇਂ ਵੀ ਅਜਿਹੇ ਪੋਸਟਰ ਲਗਾਏ ਗਏ ਸਨ। ਉਸ ਸਮੇਂ ਉਹ ਭਾਜਪਾ ਤੋਂ ਸੰਸਦ ਮੈਂਬਰ ਸਨ।  

petrol diesel

ਨਵੀਂ ਦਿੱਲੀ: ਦੇਸ਼ ਵਿੱਚ (Diesel Petrol Prices) ਪੈਟਰੋਲ ਅਤੇ ਡੀਜ਼ਲ ਦੀਆ ਰੋਜਾਨਾਂਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਲੋਕਾਂ ਦੀ ਜੇਬ ਤੇ ਅਸਰ ਪੈ ਰਿਹਾ  ਹੈ। ਸਰਕਾਰ ਵੱਲੋ ਮਈ ਮਹੀਨੇ ਵਿੱਚ 16 ਵਾਰ ਡੀਜ਼ਲ ਪੈਟਰੋਲ ਦੇ ਰੇਟ ਵਿੱਚ ਵਾਧਾ ਕੀਤੇ ਜਾਣ ਤੇ ਗਰੀਬ ਵਰਗ ਦੁੱਖੀ ਹੋ ਰਿਹਾ ਹੈ। ਅੱਜ ਲਿਵਿੰਗ ਇੰਡੀਆ ਦੀ ਟੀਮ ਵੱਲੋ ਜੰਡਿਆਲਾ ਗੁਰੂ ਪੈਟਰੋਲ ਪੰਪ ਤੇ (Diesel Petrol Prices) ਪੈਟਰੋਲ ਡੀਜ਼ਲ ਪਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੈਟਰੋਲ ਦੇ ਰੇਟ ਘੱਟ ਹੋਣੇ ਚਾਹੀਦੇ ਹਨ, ਬਹੁਤ ਜ਼ਿਆਦਾ ਵੱਧ ਗਏ ਹਨ। ਪੈਟਰੋਲ ਦੇ ਰੇਟ ਗਰੀਬ ਬੰਦੇ ਦੇ ਵੱਸੋ ਬਾਹਰ ਹੋ ਗਏ ਹਨ ਅਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ। ਇਹ ਵੀ ਪੜੋ: NCPCR ਦੇ ਚੇਅਰਮੈਨ ਵੱਲੋਂ Twitter ਖ਼ਿਲਾਫ਼ ਸ਼ਿਕਾਇਤ ਦਰਜ, ਜਾਣੋ ਪੂਰਾ ਮਾਮਲਾ ਇਕ ਕੁਰਸੀਆਂ ਵੇਚਣ ਵਾਲੇ ਨੇ ਦੱਸਿਆ ਕਿ ਦੋ ਤਿੰਨ ਦਿਨ ਵਿਚ ਸੌ ਰੁਪਏ ਦਾ ਤੇਲ ਲੱਗ ਜਾਂਦਾ ਹੈ ਪਰ ਦਿਹਾੜੀ ਨਹੀਂ ਪੈ ਰਹੀ। ਪਹਿਲਾ 100ਰੁਪਏ ਦੇ ਤੇਲ ਨਾਲ ਗੇੜਾ ਲੱਗ ਜਾਂਦਾ ਸੀ ਹੁਣ ਬਹੁਤ ਮੁਸ਼ਕਿਲ ਹੋ ਗਿਆ।  ਸਰਕਾਰ ਨੂੰ ਸਾਡੇ ਗਰੀਬਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਆਮ ਜਨਤਾ ਲਈ ਇਹ ਫਾਇਦੇਮੰਦ ਨਹੀਂ ਹੈ। ਲੋਕਾਂ ਨੇ ਕਿਹਾ ਕਿ ਪੈਟਰੋਲ 60 ਰੁਪਏ ਤੇ ਡੀਜ਼ਲ 40ਰੁਪਏ ਪ੍ਰਤੀ ਲਿਟਰ ਰੇਟ ਹੋਣਾ ਚਾਹੀਦਾ ਹੈ। ਇਸ ਦਾ ਆਮ ਲੋਕਾਂ ਦੇ ਜੇਬ ਉਪਰ ਅਸਰ ਪਾ ਰਿਹਾ ਹੈ। ਪੈਟਰਲੋ ਪੰਪ ਤੇ ਤੇਲ ਪਵਾਉਣ ਆਏ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਡੀਜ਼ਲ ਪੈਟਰੋਲ ਦੇ ਰੇਟ ਘੱਟ ਕੀਤੇ ਜਾਣ। ਇਹ ਵੀ ਪੜੋ:  ਸੋਨੂੰ ਸੂਦ ਦੇ ਦੁੱਧ ਵਾਲੇ ਨੇ ਕਿਹਾ ਮੈਂ ਪ੍ਰੈਸ਼ਰ ਨਹੀਂ ਝੱਲ ਸਕਦਾ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਦੱਸਣਯੋਗ ਹੈ ਅੱਜ (Diesel Petrol Prices) ਪੈਟਰੋਲ 29 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ 26 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ ਹੈ। ਹੁਣ ਦਿੱਲੀ ਪੈਟਰੋਲ 94.23 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਵੀ 85.15 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂਅੰਮ੍ਰਿਤਸਰ- 96.13 ਰੁਪਏਬਰਨਾਲਾ-95.63 ਰੁਪਏਬਠਿੰਡਾ-95.36 ਰੁਪਏਫਰੀਦਕੋਟ-96.03 ਰੁਪਏਫਾਜ਼ਿਲਕਾ-96.19 ਰੁਪਏਫਿਰੋਜ਼ਪੁਰ-96. 29 ਰੁਪਏਗੁਰਦਾਸਪੁਰ-96.19 ਰੁਪਏ ...

web 8 0 00 00 00

ਗੁਰਦਾਸਪੁਰ(ਭੋਪਾਲ ਸਿੰਘ): ਦੇਸ਼ ਵਿਚ ਜਿੱਥੇ (Lockodown) ਲਾਕਡਾਉਣ ਕਾਰਨ ਕੰਮ ਕਾਜ ਠੱਪ ਹੋਣ ਕਾਰਨ ਜਿੱਥੇ ਲੋਕ ਘਰਾਂ ਵਿੱਚ ਬੈਠ ਸਰਕਾਰਾਂ ਨੂੰ ਕੋਸ ਰਹੇ ਹਨ। ਉਥੇ ਕੁੱਝ ਲੋਕ ਇਸ (Lockodown)ਲਾਕਡਾਉਣ ਦਾ ਪੂਰਾ ਫਾਇਦਾ ਚੁੱਕ ਕੇ ਚੰਗਾ ਮੁਨਾਫ਼ਾ ਵੀ ਕਮਾ ਰਹੇ ਹਨ। ਗੁਰਦਾਸਪੁਰ ਵਿੱਚ ਦੋ ਸਕੇ ਭਰਾਵਾਂ ਨੇ ਇਸ ਲਾਕਡਾਉਣ ਵਿੱਚ ਘਰ ਦੀ ਛੱਤ ਉਪਰ  (vegetables) ਸਬਜ਼ੀਆਂ, ਫਲਾਂ ਅਤੇ ਫੂਲਾ ਦੀ ਕਾਸ਼ਤ ਸ਼ੁਰੂ ਕੀਤੀ ਹੈ ਅਤੇ ਘਰ ਦੀ ਛੱਤ ਉਪਰ ਹੀ ਪਨੀਰੀ ਤਿਆਰ ਕਰ ਕਿਸਾਨਾਂ ਨੂੰ ਵੇਚ ਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ।   ਇਹ ਵੀ ਪੜ੍ਹੋ- ਮੁੱਕੇਬਾਜ਼ Saweety Boora ਨੇ ਦੁਬਈ ’ਚ ਜਿੱਤਿਆ ਕਾਂਸੀ ਦਾ ਤਮਗਾ, ਸ਼ਹੀਦ ਕਿਸਾਨਾਂ ਨੂੰ ਕੀਤਾ ਸਮਰਪਿਤ ਉਹਨਾਂ ਦੱਸਿਆ ਕਿ ਉਹ ਇਸ ਵਾਰ (foreign vegetables)ਵਿਦੇਸ਼ੀ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਵੀ ਕਰ ਰਹੇ ਹਨ ਅਤੇ ਉਸਦੀ ਪਨੀਰੀ ਵੀ ਤਿਆਰ ਕਰ ਰਹੇ ਹਨ ਜੋ ਕਿ ਕਾਫੀ ਲਾਭਦਾਇਕ ਹੈ।  ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕੀ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਸਹੀ ਢੰਗ ਨਾਲ ਖੇਤੀਬਾੜੀ ਕਰ ਵਧੀਆ ਪੈਸੇ ਕਮਾਏ ਜਾ ਸਕਦੇ ਹਨ। ਇਸ ਸਬੰਧੀ ਖ਼ਾਸ ਗੱਲਬਾਤ ਕਰਦਿਆਂ ਗੁਰਦਾਸਪੁਰ ਵਾਸੀ ਨਿਤਿਨ ਅਤੇ ਜਤਿਨ ਨੇ ਦੱਸਿਆ ਕਿ ਉਹ ਇਕ ਫੀਡ ਸਟੋਰ ਚਲਾਉਂਦੇ ਹਨ ਪਰ ਲਾਕਡਾਉਣ ਕਰਕੇ ਕੰਮ ਕਾਜ ਠੱਪ ਹੋਣ ਕਰਕੇ ਉਹਨਾਂ ਨੇ ਘਰ ਦੀ ਛੱਤ ਉਪਰ ਹੀ ਸਬਜ਼ੀਆਂ ਦੀ ਖੇਤੀ ਕਰਨ ਦੀ ਸੋਚੀ ਅਤੇ ਯੂਟਿਊਬ ਤੋਂ ਟ੍ਰੈੱਸ ਗਾਰਡਨ ਬਾਰੇ ਜਾਣਕਾਰੀ ਹਾਸਿਲ ਕੀਤੀ। ਵਿਦੇਸ਼ੀਂ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਸ਼ੁਰੂ ਹੋਣ ਤੋਂ ਬਾਅਦ  ਕਾਫੀ ਨੁਕਸਾਨ ਹੋਇਆ ਪਰ ਹੋਲੀ-ਹੋਲੀ ਜਾਣਕਾਰੀ ਅਨੁਸਾਰ ਉਹ ਕੰਮ ਕਰਦੇ ਗਏ ਅਤੇ ਅੱਜ  ਵਧੀਆ ਮੁਨਾਫ਼ਾ ਕਮਾ ਰਹੇ ਹਨ ਅਤੇ ਆਪਣੀ ਘਰ ਦੀ ਛੱਤ ਉਪਰ ਹੀ ਵਿਦੇਸ਼ੀ ਸਬਜ਼ੀਆਂ ਅਤੇ ਫਲਾਂ ਦੀ ਪਨੀਰੀ ਤਿਆਰ ਕਰ ਕਿਸਾਨਾਂ ਨੂੰ ਵੀ ਵੇਚ ਰਹੇ ਹਨ।  ਇਹ ਵੀ ਪੜ੍ਹੋ-...

punjab guru

ਗੁਰਦਾਸਪੁਰ:  ਪੰਜਾਬ ਵਿਚ ਕਤਲ ਅਤੇ (Firing)ਫਾਇਰਿੰਗ ਨਾਲ ਜੁੜੀਆਂ ਖ਼ਬਰਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ ਜਿਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਰੇਆਮ (Firing) ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ।  ਇਸ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਜਦਕਿ ਦੋ ਹੋਰ ਗੰਭੀਰ ਜ਼ਖਮੀ ਹਨ।  ਇਹ ਵੀ ਪੜ੍ਹੋ- ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦਾ ਵੱਡਾ ਕਾਫਲਾ ਸਿੰਘੂ ਬਾਰਡਰ ਲਈ ਹੋਇਆ ਰਵਾਨਾ  ਮਿਲੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਦੀ ਪਛਾਣ 50 ਸਾਲਾ ਬਲਵਿੰਦਰ ਸਿੰਘ ਵਜੋਂ ਹੋਈ ਹੈ। ਜਦਕਿ ਉਸਦੀ ਪਤਨੀ ਮਨਜੀਤ ਕੌਰ ਅਤੇ ਭਤੀਜਾ ਗੁਰਪ੍ਰੀਤ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਲਗਾਤਾਰ ਕਰ ਰਹੀ ਹੈ।   ਇਹ ਵੀ ਪੜ੍ਹੋ- ਪਹਿਲਵਾਨ ਸੁਸ਼ੀਲ ਕੁਮਾਰ ਦੇ ਸਾਥੀ ਰੋਹਿਤ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ...

trn firing case

ਪੱਟੀ: ਤਰਨਤਾਰਨ ਦੇ ਪੱਟੀ ਵਿਚ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਵਾਰਦਾਤ ਸ਼ਹਿਰ ਦੇ ਸਰਹਾਲੀ ਰੋਡ ਉੱਤੇ ਵਾਪਰੀ ਹੈ ਜਿਥੇ ਨਦੋਹਰ ਚੌਕ 'ਚ ਪੱਟੀ ਵਾਸੀ ਅਮਨ ਫ਼ੌਜੀ ਅਤੇ ਪੂਰਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਫਾਇਰਿੰਗ ਕਾਰਨ ਲੋਕਾਂ ’ਚ ਭਾਜੜਾਂ ਮੱਚ ਗਈਆਂ। ਇਸ ਵਾਰਦਾਤ 'ਚ ਇਨ੍ਹਾਂ ਦਾ ਇਕ ਸਾਥੀ ਦਿਲਬਾਗ ਸਿੰਘ ਗੰਭੀਰ ਜ਼ਖਮੀ ਹੋ ਗਿਆ। ਗੰਭੀਰ ਹਾਲਤ ’ਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।  ਇਹ ਵੀ ਪੜੋ: ਪ੍ਰੇਮੀ ਲਈ ਨਰਸ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਹੋਇਆ ਖੁਲਾਸਾ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੋਂ ਪੀਰ ਬਾਬਾ ਬਹਾਰ ਸ਼ਾਹ ਦੀ ਦਰਗਾਹ 'ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ, ਜਦ ਕਾਰ ਸਵਾਰ ਦੋ ਵਿਅਕਤੀਆਂ ਵੱਲੋਂ ਇਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਹੋਰ ਗਰੋਹ ਨਾਲ ਇਨ੍ਹਾਂ ਦੀ ਕਾਫ਼ੀ ਸਮੇਂ ਤੋਂ ਖਹਿਬਾਜ਼ੀ ਚੱਲ ਰਹੀ ਸੀ। ਵੀਰਵਾਰ ਸਵੇਰੇ ਨਦੋਹਰ ਚੌਕ ’ਚ ਇਨ੍ਹਾਂ ਉੱਤੇ ਹਮਲਾ ਹੋਇਆ ਭਾਵੇਂ ਉਨ੍ਹਾਂ ਵੀ ਜਵਾਬੀ ਗੋਲੀਬਾਰੀ ਕੀਤੀ ਜਾਂ ਨਹੀਂ-ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਗੈਂਗਵਾਰ ’ਚ ਮਾਰੇ ਗਏ ਦੋਵੇਂ ਗੈਂਗਸਟਰਜ਼ ਵਿਰੁੱਧ ਮਾਮਲੇ ਦਰਜ ਹਨ। ਪੁਲਿਸ ਮਾਰੇ ਗਏ ਗੈਂਗਸਟਰਜ਼ ਦੇ ਪਿਛੋਕੜ ਵੀ ਖੰਗਾਲ਼ ਰਹੀ ਹੈ ਕਿ ਉਨ੍ਹਾਂ ਦੀ ਕਿਹੜੇ ਗੈਂਗ ਦੇ ਲੋਕਾਂ ਨਾਲ ਖ਼ਾਸ ਦੁਸ਼ਮਣੀ ਸੀ। ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਹਮਲਾਵਰ ਕੌਣ ਸਨ। ਇਹ ਵੀ ਪੜੋ: ਅਮਰੀਕਾ: ਸੇਨ ਜੋਸ ਸ਼ਹਿਰ 'ਚ ਹੋਈ ਗੋਲ਼ੀਬਾਰੀ, 8 ਲੋਕਾਂ ਦੀ ਮੌਤ ਮਿਲੀ ਜਾਣਕਾਰੀ  ਦੇ ਮੁਤਾਬਿਕ ਮਿ੍ਤਕ ਨੌਜਵਾਨਾਂ ਦੀ ਪਛਾਣ ਪੂਰਨ ਸਿੰਘ ਤੇ ਅਮਨਦੀਪ ਸਿੰਘ ਅਮਨ ਫੋਜੀ ਪੁੱਤਰ ਬਲਵੀਰ ਸਿੰਘ ਵਾਸੀ ਪੱਟੀ ਵਜੋਂ ਦੱਸੀ ਗਈ ਹੈ। ਗੰਭੀਰ ਜ਼ਖ਼ਮੀ ਸ਼ੇਰਾ ਵੀ ਪੱਟੀ ਦਾ ਰਹਿਣ ਵਾਲਾ ਹੈ। ਮਿ੍ਤਕ ਅਮਨ ਫੌਜੀ ਇਲਾਕੇ ਦੇ ਪ੍ਰਮੁੱਖ ਅਕਾਲੀ ਆਗੂ ਦੇ ਨੇੜਲਿਆਂ ਵਿੱਚੋਂ ਦੱਸਿਆ ਜਾਂਦਾ ਹੈ। ਸਥਾਨਕ ਪੁਲੀਸ ਇਸ ਘਟਨਾ ਨੂੰ ਗੈਂਗਵਾਰ ਵਜੋਂ ਵੇਖ ਰਹੀ ਹੈ।  ਪੁਲਿਸ ਵੱਲੋਂ ਹੁਣ ਲਗਾਤਾਰ...

mothers day

ਅੰਮ੍ਰਿਤਸਰ (ਬਿਊਰੋ) - ਮਾਂ ਦਾ ਆਪਣੇ ਬੱਚਿਆਂ ਦੀ ਜ਼ਿੰਦਗੀ ਵਿਚ ਅਹਿਮ ਰੋਲ ਹੁੰਦਾ ਹੈ ਉਹ ਮਾਂ ਹੀ ਹੁੰਦੀ ਹੈ ਜੋ ਖੁਦ ਗਿੱਲੀ ਥਾਂ 'ਤੇ ਸੋ ਕੇ ਆਪਣੇ ਬੱਚਿਆਂ ਨੂੰ ਸੁੱਕੀ ਥਾਂ 'ਤੇ ਸਵਾਉਂਦੀ ਹੈ ਅੱਜ ਮਦਰਸ ਡੇਅ 'ਤੇ ਤੁਹਾਨੂੰ ਇਕ ਅਜਿਹੀ ਹੀ ਮਾਂ ਦੀ ਕਹਾਣੀ ਦੱਸਦੇ ਹਾਂ ਜੋ ਆਪਣੇ ਬੱਚਿਆਂ ਦੀ ਹੀ ਨਹੀਂ ਸਗੋਂ ਇਸ ਕੋਰੋਨਾ ਮਹਾਮਾਰੀ ਵਿਚ ਦੇਸ਼ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਬਾਰੇ ਵੀ ਸੋਚ ਰਹੀ ਹੈ ਅਤੇ ਜਦੋਂ ਉਹ ਆਪਣੀ ਡਿਊਟੀ ਖਤਮ ਕਰ ਕੇ ਘਰ ਜਾਂਦੀ ਹੈ ਤਾਂ ਆਪਣੇ ਬੱਚਿਆਂ ਤੋਂ ਨਹੀਂ ਮਿਲ ਪਾਉਂਦੀ ਕਿਉੰਕਿ ਉਸ ਨੂੰ ਡਰ ਹੈ ਕਿ ਕਿਤੇ ਕੋਰੋਨਾ ਮਹਾਮਾਰੀ ਦੀ ਬੀਮਾਰੀ ਉਸ ਦੇ ਬੱਚਿਆਂ ਵਿਚ ਨਾ ਆ ਜਾਵੇ ਅਸੀਂ ਗੱਲ ਕਰ ਰਹੇ ਹਾਂ ਇਕ ਡਾਕਟਰ ਮਾਂ ਦੀ। ਇਸ ਦੁਨੀਆ ਵਿਚ ਮਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਮਾਂ ਹੀ ਹੈ ਜਿਸ ਦੇ ਰਹਿੰਦਿਆਂ ਜ਼ਿੰਦਗੀ ਵਿਚ ਕੋਈ ਗਮ ਨਹੀਂ ਰਹਿੰਦਾ। ਦੁਨੀਆ ਸਾਥ ਦੇਵੇ ਜਾਂ ਨਾ ਦੇਵੇ ਪਰ ਮਾਂ ਦਾ ਪਿਆਰ ਹਮੇਸ਼ਾ ਆਪਣੇ ਬੱਚੇ ਨਾਲ ਰਹਿੰਦਾ ਹੈ। ਅੱਜ ਮਦਰਸ ਡੇ ਹੈ ਅਤੇ ਅੱਜ ਤੁਹਾਨੂੰ ਇਕ ਅਜਿਹੇ ਡਾਕਟਰ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜੋ ਇਕ ਮਾਂ ਵੀ ਹੈ ਅਤੇ ਕੋਰੋਨਾ ਮਹਾਮਾਰੀ ਦੌਰਾਨ ਜਦੋਂ ਡਿਊਟੀ ਖਤਮ ਕਰ ਕੇ ਘਰ ਆਉਂਦੀ ਹੈ ਤਾਂ ਆਪਣੇ ਬੱਚਿਆਂ ਨੂੰ ਨਹੀਂ ਮਿਲ ਪਾਉਂਦੀ ਕਿਉਂਕਿ ਉਸ ਨੂੰ ਇਕ ਡਰ ਰਹਿੰਦਾ ਹੈ ਕਿ ਕਿਤੇ ਉਸ ਦੇ ਬੱਚੇ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਨਾ ਆ ਜਾਣ ਜਸਪ੍ਰੀਤ ਨਾਂ ਦੀ ਇਹ ਮਹਿਲਾ ਇਕ ਡਾਕਟਰ ਹੈ ਅਤੇ ਇਕ ਮਾਂ ਹੋਣ ਦੇ ਨਾਅਤੇ ਉਹ ਆਪਣੀ ਜ਼ਿੰਮੇਵਾਰੀ ਖੂਬ ਸਮਝਦੀ ਹੈ। ਜਸਪ੍ਰੀਤ ਲੋਕਾਂ ਦੀ ਸੇਵਾ ਕਰ ਕੇ ਜਦੋਂ ਆਪਣੇ ਘਰ ਪਰਿਵਾਰ ਕੋਲ ਜਾਂਦੀ ਹੈ ਤਾਂ ਉਹ ਪਹਿਲਾਂ ਆਪਣੇ ਆਪ ਨੂੰ ਸਵੱਛ ਕਰਦੀ ਹੈ ਫਿਰ ਉਹ ਆਪਣੇ ਪਰਿਵਾਰ ਨੂੰ ਮਿਲਦੀ ਹੈ। ਇਸ ਪਿੱਛੋਂ ਉਹ ਆਪਣੇ ਘਰ ਦਾ ਕੰਮ ਕਰਕੇ ਆਪਣੇ ਪਰਿਵਾਰ ਲਈ ਖਾਣਾ ਬਣਾਉਂਦੀ ਹੈ। ਜਸਪ੍ਰੀਤ ਮੁਤਾਬਕ ਜਦੋਂ ਕੋਰੋਨਾ ਮਹਾਮਾਰੀ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਫੈਲ ਰਹੀ ਸੀ ਤਾਂ ਉਨ੍ਹਾਂ ਦੀ ਡਿਊਟੀ ਦੁਨੀਆ ਪ੍ਰਤੀ ਵੀ ਵੱਧ ਗਈ। ਉਸ ਦੌਰਾਨ ਉਸ ਨੂੰ ਆਪਣਾ ਮਮਤਾ ਨੂੰ ਇਕ ਪਾਸੇ ਰੱਖ ਦੁਨੀਆ ਦੀ ਸੇਵਾ ਵਿਚ ਡਿਊਟੀ ਨਿਭਾਉਣੀ ਪਈ ਫਿਲਹਾਲ ਅਜੇ ਵੀ ਉਨ੍ਹਾਂ ਨੂੰ ਕਦੇ-ਕਦੇ ਰਾਤ ਦੀ ਡਿਊਟੀ ਨਿਭਾਉਣੀ ਪੈਂਦੀ ਹੈ ਅਤੇ ਉਹ ਇਸ ਔਖੀ ਘੜੀ ਵਿਚ ਇਕ ਮਾਂ ਦੇ ਫਰਜ਼ ਨੂੰ ਚੰਗੇ ਤਰੀਕੇ ਨਾਲ ਨਿਭਾਉਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਭ ਕੁਝ ਉਨ੍ਹਾਂ ਨੇ ਆਪਣੀ ਮਾਂ ਤੋਂ ਸਿੱਖਿਆ ਹੈ ਕਿਉਂਕਿ ਉਹ ਵੀ ਇਕ ਵਰਕਿੰਗ ਵੂਮੈਨ ਸਨ।

untitled design 1

ਗੁਰਦਾਸਪੁਰ (ਬਿਊਰੋ)- ਕੋਰੋਨਾ ਮਹਾਮਾਰੀ ਕਾਰਣ ਪੂਰੇ ਦੇਸ਼ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਲਾਕਡਾਊਨ ਤਾਂ ਨਹੀਂ ਲਗਾਇਆ ਗਿਆ ਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਰਕਾਰ ਵਲੋਂ ਲਗਾਈਆਂ ਗਈਆਂ ਹਨ। ਪੰਜਾਬ ਵਿੱਚ ਲਗਾਏ ਗਏ ਮਿੰਨੀ ਲਾਕ ਡਾਉਨ ਕਾਰਣ ਕਈ ਦੁਕਾਨਦਾਰ ਪ੍ਰੇਸ਼ਾਨ ਹਨ। ਗੱਲ ਕੀਤੇ ਜਾਵੇ ਜੇ ਜ਼ਿਲਾ ਗੁਰਦਾਸਪੁਰ ਦੀ ਤਾਂ ਇਸ ਮਿੰਨੀ ਲਾਕਡਾਉਨ ਨੂੰ ਲੈਕੇ  ਜਿਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਹਨ ਜਾਂ ਫਿਰ ਛੋਟੇ ਕਾਰੋਬਾਰੀਆਂ ਦਾ ਕੰਮ ਬੰਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਨੂੰ ਲੈਕੇ ਅਸੀਂ ਹਰ ਮੁਸ਼ਕਿਲ ਘੜੀ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਤਿਆਰ ਹਾਂ ਪਰ ਜਿਸ ਤਾਰੀਕੇ ਦਾ ਪੰਜਾਬ ਸਰਕਾਰ ਨੇ ਲਾਕਡਾਉਨ ਲਗਾਇਆ ਹੈ। ਇਸ ਤਰ੍ਹਾਂ ਨਾਲ ਤੇ ਕੋਈ ਵੀ ਖੁੱਲ ਕੇ ਰੋਜ਼ੀ ਰੋਟੀ ਕਮਾ ਰਿਹਾ ਹੈ ਤੇ ਕੋਈ ਬਿਲਕੁਲ ਹੀ ਭੁੱਖਮਰੀ ਕੰਢੇ ਆ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਜਾਂ ਤਾਂ ਪੂਰਨ ਤੌਰ 'ਤੇ ਲਾਕਡਾਉਨ ਲਗਾ ਦੇਵੇ ਜਾਂ ਫਿਰ ਕਾਰੋਬਾਰ ਕਰਨ ਦਾ ਸਾਰਿਆਂ ਨੂੰ ਥੋੜਾ-ਥੋੜਾ ਸਮਾਂ ਦਿੱਤਾ ਜਾਵੇ। ਉਥੇ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਐਲਾਨ ਨੂੰ ਲੈਕੇ ਅਸੀਂ ਕਿਸਾਨਾਂ ਦੇ ਨਾਲ ਹਾਂ ਪਰ ਜੇਕਰ ਅਸੀਂ ਕਿਸਾਨਾਂ ਦੇ ਕਹਿਣ 'ਤੇ ਦੁਕਾਨਾਂ ਜਾਂ ਫਿਰ ਆਪਣੇ ਕਰੋਬਾਰ ਖੋਲਦੇ ਹਾਂ ਤਾਂ ਸਾਡੇ 'ਤੇ ਜੋ ਪਰਚੇ ਦਰਜ ਹੋ ਜਾਣਗੇ ਉਸਦਾ ਕੌਣ ਜ਼ਿੰਮੇਵਾਰ ਹੋਵੇਗਾ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਇਸ ਅੱਧੇ ਅਧੂਰੇ ਫੈਸਲੇ ਜ਼ਬਰਦਸਤੀ ਨਹੀਂ ਥੋਪਣੇ ਚਾਹੀਦੇ।