LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤਰਨਤਾਰਨ ’ਚ ਦਿਨ ਚੜਦੇ ਵਿਛੀਆਂ ਲਾਸ਼ਾਂ, ਇਸ ਗੈਂਗ ਨੇ ਚੁੱਕੀ ਕਤਲ ਦੀ ਜ਼ਿੰਮੇਵਾਰੀ

trn firing case

ਪੱਟੀ: ਤਰਨਤਾਰਨ ਦੇ ਪੱਟੀ ਵਿਚ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਵਾਰਦਾਤ ਸ਼ਹਿਰ ਦੇ ਸਰਹਾਲੀ ਰੋਡ ਉੱਤੇ ਵਾਪਰੀ ਹੈ ਜਿਥੇ ਨਦੋਹਰ ਚੌਕ 'ਚ ਪੱਟੀ ਵਾਸੀ ਅਮਨ ਫ਼ੌਜੀ ਅਤੇ ਪੂਰਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਫਾਇਰਿੰਗ ਕਾਰਨ ਲੋਕਾਂ ’ਚ ਭਾਜੜਾਂ ਮੱਚ ਗਈਆਂ। ਇਸ ਵਾਰਦਾਤ 'ਚ ਇਨ੍ਹਾਂ ਦਾ ਇਕ ਸਾਥੀ ਦਿਲਬਾਗ ਸਿੰਘ ਗੰਭੀਰ ਜ਼ਖਮੀ ਹੋ ਗਿਆ। ਗੰਭੀਰ ਹਾਲਤ ’ਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 

ਇਹ ਵੀ ਪੜੋ: ਪ੍ਰੇਮੀ ਲਈ ਨਰਸ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਹੋਇਆ ਖੁਲਾਸਾ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੋਂ ਪੀਰ ਬਾਬਾ ਬਹਾਰ ਸ਼ਾਹ ਦੀ ਦਰਗਾਹ 'ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ, ਜਦ ਕਾਰ ਸਵਾਰ ਦੋ ਵਿਅਕਤੀਆਂ ਵੱਲੋਂ ਇਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕਿਸੇ ਹੋਰ ਗਰੋਹ ਨਾਲ ਇਨ੍ਹਾਂ ਦੀ ਕਾਫ਼ੀ ਸਮੇਂ ਤੋਂ ਖਹਿਬਾਜ਼ੀ ਚੱਲ ਰਹੀ ਸੀ। ਵੀਰਵਾਰ ਸਵੇਰੇ ਨਦੋਹਰ ਚੌਕ ’ਚ ਇਨ੍ਹਾਂ ਉੱਤੇ ਹਮਲਾ ਹੋਇਆ ਭਾਵੇਂ ਉਨ੍ਹਾਂ ਵੀ ਜਵਾਬੀ ਗੋਲੀਬਾਰੀ ਕੀਤੀ ਜਾਂ ਨਹੀਂ-ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਗੈਂਗਵਾਰ ’ਚ ਮਾਰੇ ਗਏ ਦੋਵੇਂ ਗੈਂਗਸਟਰਜ਼ ਵਿਰੁੱਧ ਮਾਮਲੇ ਦਰਜ ਹਨ। ਪੁਲਿਸ ਮਾਰੇ ਗਏ ਗੈਂਗਸਟਰਜ਼ ਦੇ ਪਿਛੋਕੜ ਵੀ ਖੰਗਾਲ਼ ਰਹੀ ਹੈ ਕਿ ਉਨ੍ਹਾਂ ਦੀ ਕਿਹੜੇ ਗੈਂਗ ਦੇ ਲੋਕਾਂ ਨਾਲ ਖ਼ਾਸ ਦੁਸ਼ਮਣੀ ਸੀ। ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਹਮਲਾਵਰ ਕੌਣ ਸਨ।

ਇਹ ਵੀ ਪੜੋ: ਅਮਰੀਕਾ: ਸੇਨ ਜੋਸ ਸ਼ਹਿਰ 'ਚ ਹੋਈ ਗੋਲ਼ੀਬਾਰੀ, 8 ਲੋਕਾਂ ਦੀ ਮੌਤ

ਮਿਲੀ ਜਾਣਕਾਰੀ  ਦੇ ਮੁਤਾਬਿਕ ਮਿ੍ਤਕ ਨੌਜਵਾਨਾਂ ਦੀ ਪਛਾਣ ਪੂਰਨ ਸਿੰਘ ਤੇ ਅਮਨਦੀਪ ਸਿੰਘ ਅਮਨ ਫੋਜੀ ਪੁੱਤਰ ਬਲਵੀਰ ਸਿੰਘ ਵਾਸੀ ਪੱਟੀ ਵਜੋਂ ਦੱਸੀ ਗਈ ਹੈ। ਗੰਭੀਰ ਜ਼ਖ਼ਮੀ ਸ਼ੇਰਾ ਵੀ ਪੱਟੀ ਦਾ ਰਹਿਣ ਵਾਲਾ ਹੈ। ਮਿ੍ਤਕ ਅਮਨ ਫੌਜੀ ਇਲਾਕੇ ਦੇ ਪ੍ਰਮੁੱਖ ਅਕਾਲੀ ਆਗੂ ਦੇ ਨੇੜਲਿਆਂ ਵਿੱਚੋਂ ਦੱਸਿਆ ਜਾਂਦਾ ਹੈ। ਸਥਾਨਕ ਪੁਲੀਸ ਇਸ ਘਟਨਾ ਨੂੰ ਗੈਂਗਵਾਰ ਵਜੋਂ ਵੇਖ ਰਹੀ ਹੈ।  ਪੁਲਿਸ ਵੱਲੋਂ ਹੁਣ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

 

In The Market