LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਕਲੀ CBI ਨੇ ਮਾਰੀ Raid, ਫਿਲਮੀ ਸਟਾਈਲ 'ਚ ਲੁੱਟਣ ਦੀ ਹੋਈ ਖੇਡ

lott

ਗੁਰਦਾਸਪੁਰ: ਗੁਰਦਾਸਪੁਰ (Gurdaspur) ਦੇ ਹਲਕਾ ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਵਿਚ ਇਕ ਠੱਗ ਗੈਂਗ ਨੇ ਫਿਲਮੀ ਅੰਦਾਜ਼ ਵਿਚ ਸੀਬੀਆਈ (CBI)  ਦੀ ਟੀਮ ਬਣ ਕੇ ਇਕ ਘਰ ਦੇ ਵਿੱਚ ਰੇਡ ਕਰ ਘਰ ਵਿਚੋਂ 35 ਤੋਲੇ ਸੋਨੇ (Gold)  ਦੇ ਗਹਿਣੇ ਅਤੇ ਚਾਰ ਲੱਖ ਰੁਪਏ ਦੀ ਨਕਦੀ ਲੁਟੀ ਹੈ।  ਇਸ ਗੈਂਗ ਵਿੱਚ ਇਕ ਮਹਿਲਾ ਵੀ ਸ਼ਾਮਿਲ ਸੀ। ਫਿਲਹਾਲ (Police) ਪੁਲਿਸ ਨੇ ਇਸ ਮਾਮਲੇ ਵਿੱਚ ਇਕ ਨੂੰ ਗਿਰਫ਼ਤਾਰ (Arrest) ਕੀਤਾ ਹੈ ਅਤੇ ਬਾਕੀ ਦੇ ਫਰਾਰ ਹਨ।  

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਦੇ ਕਰੀਬ 7 ਲੋਕ ਜਿਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਿਲ ਹੈ ਦੋ ਕਾਰਾਂ ਵਿੱਚ ਸਵਾਰ ਸਨ, ਉਸਦੇ ਘਰ ਦਾ ਮੇਨ ਗੇਟ ਤੋੜ ਕੇ ਅੰਦਰ ਆਏ ਅਤੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਹ ਸਾਰੇ ਲੋਕ ਜ਼ਬਰਦਸਤੀ ਘਰ ਦੇ ਅੰਦਰ ਆਏ ਅਤੇ  ਕਹਿਣ ਲੱਗੇ ਅਸੀਂ ਸੀਬੀਆਈ ਪੁਲਿਸ ਚੰਡੀਗੜ੍ਹ ਤੋਂ ਆਏ ਹਨ। ਇਸ ਬਾਅਦ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਤੁਸੀਂ ਨਸ਼ਿਆਂ ਦਾ ਕਾਰੋਬਾਰ ਕਰਦੇ ਹੋ ਇਸ ਲਈ ਤੁਹਾਡਾ ਘਰ ਤਲਾਸ਼ਣਾ ਪਏਗਾ।

ਪੁਲਿਸ ਸੀਬੀਆਈ ਟੀਮ ਬਣ ਕੇ ਆਏ ਇਨ੍ਹਾਂ ਲੁਟੇਰਿਆਂ ਵਿੱਚੋਂ 2 ਵਿਅਕਤੀਆਂ ਦੇ ਹੱਥਾਂ ਵਿਚ ਪਿਸਤੌਲ ਸਨ ਜਦੋਂਕਿ ਬਾਕੀ ਦੇ ਹੱਥਾਂ ਵਿਚ ਵੀ ਤੇਜ਼ ਧਾਰ ਹਥਿਆਰ ਸਨ, ਜਿਵੇਂ ਹੀ ਇਹ ਘਰ ਦੇ ਸਾਰੇ ਲੋਕ ਸੁੱਤੇ ਉਠੇ ਤਾਂ ਉਨ੍ਹਾਂ ਦੱਸਿਆ ਕਿ ਅੱਜ ਉਸਦੀ ਚਚੇਰੀ ਭੈਣ ਦਾ ਵਿਆਹ ਨੇੜਲੇ ਪਿੰਡ ਵਿਚ ਹੋਣਾ ਸੀ, ਇਸ ਲਈ ਉਸਦਾ ਭਰਾ ਅਤੇ ਕੁਝ ਹੋਰ ਰਿਸ਼ਤੇਦਾਰ ਘਰ ਆਏ ਹੋਏ ਸਨ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੋਰ ਲੋਕ ਸਾਰੇ ਸਾਦੇ ਕੱਪੜਿਆਂ ਵਿਚ ਸਨ ਅਤੇ ਮੇਰੇ ਭਰਾ ਤੇਜਿੰਦਰ ਕੁਮਾਰ ਨੇ ਜਦ ਉਨ੍ਹਾਂ ਤੋਂ ਆਈ.ਡੀ. ਪ੍ਰਮਾਣ ਪੱਤਰ ਮੰਗਿਆ, ਤਾਂ ਉਹਨਾ ਉਸ ਨੂੰ ਪਿਸਤੌਲ ਨਾਲ ਗੋਲੀ ਮਾਰਨ ਦੀ ਧਮਕੀ ਦੇ ਕੇ ਚੁੱਪ ਕਰਨ ਲਈ ਕਿਹਾ। 

ਘਰ ਵਿੱਚ ਮੌਜੂਦ ਬੰਦਿਆਂ ਦੇ ਹੱਥ ਰੱਸੀ ਨਾਲ ਬੰਨ੍ਹਣ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ, ਇਸ ਤੋਂ ਬਾਅਦ ਲੁਟੇਰੇ ਘਰ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਕਰਦੇ ਰਹੇ। ਉਹਨਾਂ ਕਿਹਾ ਕਿ ਲੁਟੇਰਿਆਂ ਨੇ ਵਿਆਹ ਲਈ ਰੱਖੇ ਅਲਮਾਰੀ ਦੇ ਲਾਕਰ 'ਚੋਂ 35 ਤੋਲੇ ਸੋਨੇ ਦੇ ਗਹਿਣੇ ਖੋਹ ਲਏ  ਅਤੇ ਘਰ ਵਿੱਚ ਪਏ 4 ਲੱਖ ਰੁਪਏ ਵੀ ਲੈ ਗਏ ਅਤੇ ਫਰਾਰ ਹੋ ਗਏ।  

ਇੱਥੇ ਪੜ੍ਹੋ ਹੋਰ ਖ਼ਬਰ: ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਕੇਸ ਵਿਚ ਆਇਆ ਨਵਾਂ ਮੋੜ 

In The Market