LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਕੇਸ ਵਿਚ ਆਇਆ ਨਵਾਂ ਮੋੜ

bhagoda

ਨਵੀਂ ਦਿੱਲੀ- ਪੀ.ਐੱਨ.ਬੀ ਬੈਂਕ ਘੁਟਾਲੇ (PNB Scam)ਦੇ ਦੋਸ਼ਾਂ ਹੋਠ ਲੋੜੀਂਦੇ ਭਗੌੜੇ ਕਾਰੋਬਾਰੀ (Mehul Choksi)ਮੇਹੁਲ ਚੋਕਸੀ ਕੇਸ ਵਿਚ ਡੌਮੀਨਿਕਾ ਦੀ ਕੋਰਟ ਨੇ ਰੋਕ ਲਗਾ ਦੀ ਹੈ।  ਦੱਸ ਦੇਈਏ ਕਿ ਮੇਹੁਲ ਚੋਕਸੀ ਤੇ ਗੈਰ ਕਾਨੂੰਨਾ ਤਰੀਕੇ ਨਾਲ ਡੌਮੀਨਿਕਾ ਵਿਚ ਦਾਖਿਲ ਹੋਣ ਦਾ ਆਰੇਪ ਹੈ। ਬੀਤੇ ਦਿਨੀ ਡੌਮੀਨਿਕਾ ਦੀ ਕੋਰਟ ਵਿਚ ਸੁਣਵਾਈ ਸੀ।  ਦੱਸ ਦੇਈਏ ਕਿ ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਅਜੇ ਡੌਮੀਨਿਕਾ ਦੀ ਗ੍ਰਿਅਫ਼ ਵਿਚ ਹੈ। 
  

ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਹੁਣ ਹਾਈ ਕੋਰਟ ਵਿੱਚ ਅਪੀਲ ਕਰਨ ਦੀ ਗੱਲ ਕਹੀ ਹੈ। ਚੋਕਸੀ 23 ਮਈ ਨੂੰ ਐਂਟੀਗੁਆ ਅਤੇ ਬਾਰਬੁਡਾ ਤੋਂ ਵੱਡੇ ਸਰਚ ਅਭਿਆਨ ਤੋਂ ਬਾਅਦ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ 26 ਮਈ ਨੂੰ ਡੋਮੀਨਿਕਾ ਵਿਚ ਫੜ ਲਿਆ ਗਿਆ ਸੀ। ਚੋਕਸੀ ਨੇ ਇਕ ਭਾਰਤੀ ਸਮਾਚਾਰ ਪੱਤਰ ਵਿਚ ਦੱਸਿਆ ਸੀ ਕਿ ਉਸ ਨੂੰ ਭਾਰਤੀ ਏਜੰਟਾਂ ਨੇ ਅਗਵਾ ਕਰ ਲਿਆ ਸੀ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਸੀ, ਤਾਂ ਉਸ ਨੂੰ ਟੀਜ਼ਰ ਗਨ ਨਾਲ ਜ਼ਖਮੀ ਕਰ ਦਿੱਤਾ ਗਿਆ ਅਤੇ ਦੋਸ਼ ਲਾਇਆ ਕਿ ਉਸ ਨੂੰ ਅਧਿਕਾਰੀਆਂ ਨੇ ਕੁੱਟਿਆ।



ਇਹ ਵੀ ਪੜ੍ਹੋ :ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਲਾਈਵ ਹੋਏ ਸੁਖਪਾਲ ਖਹਿਰਾ 

ਚੋਕਸੀ ਨੂੰ ਬੀਤੇ ਦਿਨੀ ਹੀ  ਡੋਮੀਨਿਕਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ, 'ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਟਾਪੂ ਦੇਸ਼ ਵਿੱਚ ਦਾਖਲ ਹੋਇਆ ਸੀ। ਗੌਰਤਲਬ ਹੈ ਕਿ ਮੇਹੁਲ ਚੌਕਸੀ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਉਸ ਦੇ ਨਾਲ ਡੋਮਿਨਿਕਾ ਦੀ ਜੇਲ੍ਹ 'ਚ ਮਾਰਕੁੱਟ ਕੀਤੀ ਗਈ ਹੈ।  ਚੋਕਸੀ ਅਤੇ ਉਸ ਦਾ ਭਤੀਜਾ ਨੀਰਵ ਮੋਦੀ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਤੋਂ 13,500 ਕਰੋੜ ਰੁਪਏ ਦੇ ਕਰਜ਼ੇ ਨੂੰ ਲੈ ਕੇ ਅੰਡਰਟੇਕਿੰਗ ਦੀ ਵਰਤੋਂ ਕਰਦਿਆਂ ਕਥਿਤ ਤੌਰ' ਤੇ ਘੁਟਾਲੇ ਕਰਨ ਦੇ ਆਰੋਪੀ ਹਨ।

In The Market