LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਕਾਲ ਵਿਚ ਖੁੱਲ੍ਹੇ ਹੋਟਲ ਤੇ ਰੈਸਟੋਰੈਂਟ, ਫਿਰ ਵੀ ਮਾਲਕ ਕਿਉਂ ਹਨ ਪਰੇਸ਼ਾਨ

hotel restunt

ਅਮ੍ਰਿੰਤਸਰ: ਪੰਜਾਬ 'ਚ ਕੋਰੋਨਾ (corona) ਦੀ ਦੂਜੀ ਲਹਿਰ ਵਿਚ ਕੋਰੋਨਾ (corona) ਦੇ ਕੇਸ ਘਟਣ ਕਰਕੇ (Punjab Government) ਪੰਜਾਬ ਸਰਕਾਰ ਵੱਲੋਂ ਥੋੜੀ ਛੂਟ ਦਿੱਤੀ ਗਈ ਹੈ। ਇਸ ਵਿਚਾਲੇ ਬੀਤੇ ਦਿਨੀ (hotel reopen) ਹੋਟਲ ਤੇ ਰੈਸਟੋਰੈਂਟ  ਕਰੀਬ ਡੇਢ ਮਹੀਨੇ ਬਾਅਦ ਖੋਲ੍ਹ ਦਿਤੇ ਹਨ।  ਅੱਜ ਲੋਕ ਦੁਪਹਿਰ ਵੇਲੇ ਖਾਣਾ ਖਾਣ ਬਾਹਰ ਨਿਕਲੇ। ਕਿਹਾ ਜਾ ਰਿਹਾ ਹੈ ਕਿ ਸਿਰਫ਼ ਹੋਟਲ/ਰੇਸਤਰਾਂ ਮਾਲਕਾਂ ਨੂੰ 50 ਫੀਸਦੀ ਸਮਰੱਥਾ ਤਕ ਹੀ ਟੇਬਲ ਲਾਉਣ ਤੇ (covid-19 guidelines) ਕੋਵਿਡ ਗਾਈਡਲਾਈਨ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਕੱਚੇ ਅਧਿਆਪਕਾਂ ਨੇ ਵਿੱਦਿਆ ਭਵਨ ਦੇ ਗੇਟ ਕੀਤੇ ਬੰਦ, ਛੁੱਟੀ ਹੋਣ 'ਤੇ ਅੰਦਰ ਫਸੇ ਮੁਲਾਜ਼ਮ

ਮਾਲਕਾਂ ਅਜੇ ਵੀ ਕਿਉਂ ਹਨ ਪਰੇਸ਼ਾਨ 
ਅੱਜ ਤੋਂ ਮਿਲੀ ਰਾਹਤ ਮਗਰੋਂ ਘਰ ਤੋਂ ਬਾਹਰ ਖਾਣਾ ਖਾਣ ਆਏ ਲੋਕ ਤਾਂ ਖੁਸ਼ ਹਨ ਪਰ ਹੋਟਲ/ਰੇਸਤਰਾਂ ਮਾਲਕਾਂ ਅਜੇ ਵੀ ਪਰੇਸ਼ਾਨ ਹਨ।  ਉਹ ਚਾਹੁੰਦੇ ਹਨ ਕਿ ਸਰਕਾਰ ਨੂੰ ਰਾਤ ਵੇਲੇ ਡਾਈਨਿੰਗ ਦਾ ਸਮਾਂ 11 ਵਜੇ ਤਕ ਦਾ ਕਰਨਾ ਚਾਹੀਦਾ ਹੈ ਕਿਉਂਕਿ ਪਹਿਲਾਂ ਪਿਛਲੇ ਡੇਢ ਸਾਲ ਵਿੱਚ ਵਿੱਤੀ ਨੁਕਸਾਨ ਹੋ ਗਿਆ ਹੈ। ਹੋਟਲ ਮੱਖਣ ਦੇ ਐਮਡੀ ਹਰਜੀਤ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਦੀ ਹਰ ਹਦਾਇਤ ਦੀ ਪਾਲਣਾ ਕਰ ਰਹੇ ਹਾਂ ਪਰ ਸਰਕਾਰ ਨੂੰ ਚੰਡੀਗੜ੍ਹ ਦੀ ਤਰਜ 'ਤੇ ਰਾਤ ਦੇ ਸਮੇਂ 'ਚ ਇਜਾਫਾ ਕਰਨਾ ਚਾਹੀਦਾ ਹੈ।

ਇਹ ਹਨ ਨਵੀਆਂ ਗਾਈਡਲਾਈਨਜ਼ 
ਪੰਜਾਬ ਵਿਚ ਰੈਸਟੋਰੈਂਟ, ਸਿਨੇਮਾ, ਜਿੰਮ ਆਦਿ 50 ਫੀਸਦ ਸਮਰਥਾ ਨਾਲ ਖੁੱਲ੍ਹ ਸਕਣਗੇ। ਇਸ ਦੇ ਨਾਲ ਹੀ ਵਿਆਹਾਂ ਤੇ ਅੰਤਿਮ ਸਸਕਾਰ ਵਿੱਚ 50 ਵਿਅਕਤੀਆਂ ਦਾ ਇਕੱਠ  ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਫਿਲਹਾਲ ਬਾਰ, ਕਲੱਬ ਅਤੇ ਅਹਾਤੇ ਹਾਲੇ ਨਹੀਂ ਖੁੱਲ੍ਹ ਸਕਣਗੇ। ਇਸ ਦੌਰਾਨ ਸਾਰੇ ਵਿਦਿਅਕ ਅਦਾਰੇ ਯਾਨੀ ਸਕੂਲ ਤੇ ਕਾਲਜ ਬੰਦ ਰਹਿਣਗੇ।

ਇਹ ਵੀ ਪੜ੍ਹੋ- ਸਰਕਾਰ ਖਿਲਾਫ ਹੱਲਾ ਬੋਲ : ਬਿਲਡਿੰਗ 'ਤੇ ਚੜ੍ਹੇ ਅਧਿਆਪਕਾਂ 'ਚੋਂ ਇਕ ਨੇ ਪੈਟਰੋਲ ਪਾ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

In The Market