LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇੰਸਟਾਗ੍ਰਾਮ, ਫੇਸਬੁੱਕ ਚਲਾਉਣ ਵਾਲੇ ਹੋ ਜਾਣ ਸਾਵਧਾਨ, ਤੁਹਾਡੀ ਹਰ ਹਰਕਤ 'ਤੇ ਪੁਲਿਸ ਦੀ ਤਿੱਖੀ ਨਜ਼ਰ

wgrr

ਅੰਮ੍ਰਿਤਸਰ- ਸ਼ੋਸ਼ਲ ਮੀਡੀਆ (WhatsApp)ਵਟਸਐਪ, (Twitter) ਟਵਿੱਟਰ ਇਸਟਾਗਰਾਮ (Instagram)ਅਤੇ ਫੈਸਬੁਕ ਤੇ ਚੈਟ ਕਰਨ ਵਾਲਿਆ ਨੂੰ ਹੁਣ (Vulgar chat) ਵਲਗਰ ਚੈਟ ਕਰਨ ਤੋਂ ਪਰਹੇਜ ਕਰ ਲੈਣਾ ਚਾਹੀਦਾ ਕਿਉਂਕਿ ਇਸ ਸੰਬਧੀ ਪੁਲਿਸ ਪ੍ਰਸ਼ਾਸ਼ਨ ਕਾਫੀ ਸਖਤ ਦਿਖਾਈ ਦੇ ਰਿਹਾ ਹੈ। ਇਸਦੇ ਚਲਦੇ ਇਕੱਲੇ ਅੰਮ੍ਰਿਤਸਰ ਵਿਚ ਹੀ 10 ਦੇ ਕਰੀਬ ਮਾਮਲੇ ਦਰਜ ਕਰ ਲੋਕਾਂ ਨੂੰ ਗਿਰਫਤਾਰ ਕਰਨ ਦੀ ਕਿਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਪੁਲਿਸ (Amritsar Police)ਵੱਲੋਂ ਸ਼ਹਿਰਵਾਸੀਆ ਨੂੰ ਮੀਡੀਆ ਰਾਹੀ ਇਹ ਅਪੀਲ ਵੀ ਕੀਤੀ ਹੈ ਕਿ ਉਹ ਸ਼ੋਸ਼ਲ ਮੀਡੀਆ ਤੇ ਵਲਗਰ ਚੈਟ ਅਤੇ ਵੀਡੀਓ ਵਾਇਰਲ ਕਰਨ ਤੋਂ ਗੁਰੇਜ ਕਰਨ ਕਿਉਂਕਿ ਸਰਕਾਰ ਦੀਆਂ ਹਿਦਾਇਤਾ ਅਨੁਸਾਰ ਸਟੇਟ ਸਾਇਬਰ ਸੈਲ ਉਹਨਾਂ ਦੇ ਸ਼ੋਸ਼ਲ ਮੀਡੀਆ ਅਕਾਉਟ 'ਤੇ ਪੂਰੀ ਤਰਾ ਨਜਰ ਰੱਖ ਰਿਹਾ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨਾਲ ਫੋਨ 'ਤੇ ਕੀਤੀ ਗੱਲਬਾਤ

ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਪੁਲਿਸ ਥਾਣਾ ਸਿਵਲ ਲਾਇਨ ਦੇ ਐਸ ਐਚ ਉ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਸਾਨੂੰ ਸਟੇਟ ਸਾਇਬਰ ਸੈਲ ਤੌ ਸੂਚਨਾ ਮਿਲੀ ਸੀ ਕੁਝ ਲੋਕਾਂ ਵੱਲੋਂ ਸ਼ੋਸ਼ਲ ਮੀਡੀਆ ਤੇ ਨਬਾਇਗ ਬੱਚਿਆ ਦੀ ਅਸ਼ਲੀਲ ਵੀਡੀਓ ਪਾਈ ਗਈ ਹੈ ਅਤੇ ਕੁਝ ਚੈਟ ਵੀ ਹੋਈ ਹੈ ਜਿਸਦੇ ਚਲਦੇ ਅਜਿਹੇ ਕੁਝ ਮਾਮਲਿਆਂ ਵਿੱਚ 4 ਦੇ ਕਰੀਬ ਮੁਕੱਦਮੇ ਸਿਵਲ ਲਾਇਨ ਥਾਣਾ ਵਿਚ ਅਤੇ ਕੁੱਲ ਦੱਸ ਦੇ ਕਰੀਬ ਮੁਕੱਦਮੇ ਪੂਰੇ ਅੰਮ੍ਰਿਤਸਰ ਵਿਚ ਦਰਜ ਕੀਤੇ ਗਏ ਹਨ।

ਇਸ ਸੰਬਧੀ ਆਉਣ ਵਾਲੇ ਸਮੇ ਵਿਚ ਸ਼ੋਸ਼ਲ ਸਾਇਟਸ ਵਲੋਂ ਕੰਪਨੀਆਂ ਸਾਨੂੰ ਸਿਧੀ ਜਾਣਕਾਰੀ ਭੇਜ ਕੇ ਵੀ ਦੱਸਣ ਗਿਆ ਕਿ ਇਹ ਸ਼ੋਸ਼ਲ ਮੀਡੀਆ ਅਕਾਉਟ ਤੇ ਅਜਿਹੀ ਆਪਤਿਜਨਕ ਸਮਗਰੀ ਵਾਇਰਲ ਹੋਈ ਹੈ ਜਿਸ 'ਤੇ ਕਾਰਵਾਹੀ ਕਰਦਿਆਂ ਪੁਲਿਸ ਮੁਕਦਮਾ ਦਰਜ ਕਰੇਗੀ ਅਤੇ ਦੋਸ਼ੀਆਂ ਨੂੰ 7 ਸਾਲ ਦੀ ਸਜਾ ਅਤੇ 10 ਲੱਖ ਜੁਰਮਾਨੇ ਤੱਕ ਭਰਨਾ ਪੈ ਸਕਦਾ ਹੈ।

In The Market