LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

1984 'ਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ 'ਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਰੰਭੇ ਗਏ ਪਾਠ

1984

ਅੰਮ੍ਰਿਤਸਰ: 1984 ਸਾਕਾ ਨੀਲਾ ਤਾਰਾ ਵਿਚ ਭਾਰਤੀ ਫੌਜਾਂ ਵੱਲੋਂ ਕੀਤੀ ਗਈ ਗੋਲੀ ਭਾਰੀ ਨੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ ਕੀਤੀ ਗਈ ਜਿਹਨਾਂ ਦੇ ਭੋਗ 6 ਜੂਨ ਨੂੰ ਪਾਏ ਜਾਣਗੇ ਅਤੇ ਉਪਰੰਤ ਅਰਦਾਸ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਦੇ ਨਾਮ ਸੰਦੇਸ਼ ਪੜਿਆ ਜਾਵੇਗਾ ।

ਇਹ ਵੀ ਪੜ੍ਹੋ: ਕੀ ਭਾਰਤ 'ਚ ਤਿਆਰ ਹੋਵੇਗੀ ਸਪੁਤਨਿਕ-V ਵੈਕਸੀਨ ? ਸੀਰਮ ਇੰਸਟੀਚਿਊਟ ਨੇ ਮੰਗੀ ਇਜਾਜ਼ਤ

ਇਸ ਸੰਬਧੀ ਗਲਬਾਤ ਕਰਦਿਆਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਤੇ ਬੜਾ ਵੱਡਾ ਜੁਲਮ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਜਿਸਦੇ ਚਲਦੇ ਸਾਡੀ ਸਿੱਖ ਕੌਮ ਦੇ ਮਹਾਨ ਸੂਰਮੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਸਿੰਘ ਸਿੰਘਣੀਆਂ ਵੱਲ ਸ਼ਹੀਦੀਆਂ ਪਾਇਆ ਗਈਆ ਜਿਸਦੇ ਚਲਦੇ ਅੱਜ ਉਹਨਾਂ ਦੀ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ ਕੀਤੀ ਗਈ ਹੈ ਜਿਹਨਾ ਦੇ ਭੋਗ 6 ਜੂਨ ਨੂੰ ਪਾਏ ਜਾਣਗੇ। 

ਇਹ ਵੀ ਪੜ੍ਹੋ:  ਮਹਾਰਾਸ਼ਟਰ 'ਚ ਗੈਸ ਲੀਕ ਹੋਣ ਕਾਰਨ ਦਹਿਸ਼ਤ ਦਾ ਮਾਹੌਲ, ਵਿਗੜੀ ਲੋਕਾਂ ਦੀ ਸਿਹਤ

ਇਸ ਤੋਂ ਬਾਅਦ ਅਰਦਾਸ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਦੇ ਨਾਮ ਸੰਦੇਸ਼ ਪੜਿਆ ਜਾਵੇਗਾ। ਇਸ ਤੋਂ ਇਲਾਵਾ 1984 ਵਿਚ ਚਲੀ ਗੋਲੀ ਨਾਲ ਜਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਗੁਰੂਦੁਆਰਾ ਬਾਬਾ ਗੁਰਬਖਸ਼ ਸਾਹਿਬ ਜੀ ਵਿਖੇ ਸੰਗਤਾਂ ਦੇ ਦਰਸ਼ਣਾ ਲਈ ਰੱਖੇ ਗਏ ਹਨ ਅਤੇ ਸੰਗਤਾ ਇਥੇ ਪਹੁੰਚ ਕੇ ਉਹਨਾਂ ਦੇ ਦਰਸ਼ਨ ਕਰ ਸਕਦੀਆਂ ਹਨ।

In The Market