LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਾਰਾਸ਼ਟਰ 'ਚ ਗੈਸ ਲੀਕ ਹੋਣ ਕਾਰਨ ਦਹਿਸ਼ਤ ਦਾ ਮਾਹੌਲ, ਵਿਗੜੀ ਲੋਕਾਂ ਦੀ ਸਿਹਤ

gs revis

ਮੁੰਬਈ - ਮਹਾਰਾਸ਼ਟਰ (Maharashtra) 'ਚ ਮੁੰਬਈ ਨਾਲ ਲੱਗੇ ਬਦਲਾਪੁਰ ਵਿਚ ਇੰਡਸਟ੍ਰਿਅਲ (Factory Gas Leak) ਗੈਸ ਦੇ ਰਿਸਾਅ ਹੋਣ ਦੀ ਖ਼ਬਰ ਸਾਹਮਣੇ ਆਈ ਹੈ।  ਗੈਸ ਲੀਕ (Gas Leak) ਹੋਣ ਕਾਰਨ ਲੋਕਾਂ ਵਿਚ ਅਫਰਾਤਫ਼ਰੀ ਮੱਚ ਗਈ ਹੈ। ਦੱਸ ਦੇਈਏ ਕਿ ਇਹ ਰਿਸਾਵ ਐਮ.ਆਈ.ਡੀ.ਸੀ. ਦੇ ਸ਼ਿਰਗਾਂਵ ਆਪਟੇਵਾਡੀ ਦੇ 3 ਕਿਲੋਮੀਟਰ ਦਾਇਰੇ ਵਿਚ ਦੇਖਣ ਨੂੰ ਮਿਲਿਆ। ਸਥਾਨਕ ਲੋਕਾਂ ਦੀ ਤਬੀਅਤ ਵਿਗੜਨ ਤੋਂ ਬਾਅਦ ਨਜ਼ਦੀਕੀ ਹਸਪਤਾਲ ਵਿਚ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਹਾਲਾਤ ਕਾਬੂ ਹੇਠ ਹਨ। 

ਫਿਲਹਾਲ ਸਥਿਤੀ ਕੰਟਰੋਲ ਵਿੱਚ ਹੈ ਅਤੇ ਕੋਈ ਜ਼ਖਮੀ ਨਹੀਂ ਹੋਇਆ ਹੈ। ਦੱਸਿਆ ਗਿਆ ਕਿ ਕੁਝ ਲੋਕਾਂ ਨੂੰ ਉਲਟੀਆਂ ਵੀ ਹੋਈਆਂ ਅਤੇ ਕੁਝ ਲੋਕਾਂ ਦਾ ਜੀ ਮਚਲ ਰਿਹਾ ਹੈ। ਇਹ ਗੈਸ ਲੀਕ ਐਮਆਈਡੀਸੀ ਖੇਤਰ ਦੇ ਨੋਬਲ ਇੰਡੀਆ ਮੀਡੀਆ ਪ੍ਰਾਈਵੇਟ ਲਿਮਟਿਡ ਵਿਖੇ ਹੋਈ। ਕੰਪਨੀ ਇਕ ਰਿਐਕਟਰ ਵਿਚ ਕੱਚੇ ਤੇਲ ਲਈ ਦੋ ਰਸਾਇਣਾਂ, ਸਲਫ੍ਰਿਕ ਐਸਿਡ ਅਤੇ ਬੈਂਜਿਨ ਹਾਈਡ੍ਰਾਇਡ ਨੂੰ ਜੋੜਦੀ ਹੈ। 

ਦੱਸਿਆ ਜਾ ਰਿਹਾ ਹੈ ਕਿ ਇਹ ਗੈਸ ਜ਼ਹਿਰੀਲੀ ਨਹੀਂ ਹੈ ਪਰ ਇਸ ਦੇ ਲੀਕ ਹੋਣ ਨਾਲ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਇਸ ਨਾਲ ਸਰੀਰ ਦੀ ਚਮੜੀ ਅਤੇ ਅੱਖਾਂ ਨੂੰ ਨੁਕਸਾਨ ਹੁੰਦਾ ਹੈ। ਬਦਲਾਪੁਰ ਦੇ ਵਸਨੀਕ ਨੇ ਦੱਸਿਆ ਕਿ ਮੈਂ ਆਪਣੇ ਸਾਥੀਆਂ ਨਾਲ ਨੇੜਲੀ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ। ਅਚਾਨਕ ਸਾਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ ਅਤੇ ਬਾਅਦ ਵਿਚ ਸਾਨੂੰ ਪਤਾ ਚੱਲਿਆ ਕਿ ਨੇੜਲੇ ਫੈਕਟਰੀ ਵਿਚ ਇਕ ਗੈਸ ਲੀਕ ਹੋਈ ਸੀ ਹਾਲਾਂਕਿ, ਗੈਸ ਲੀਕ ਹੋਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕ ਇਧਰ-ਉਧਰ ਭੱਜਣ ਲੱਗੇ।

ਇਹ ਵੀ ਪੜ੍ਹੋ- ਮਿਲਖਾ ਸਿੰਘ ਦੀ ਮੁੜ ਵਿਗੜੀ ਸਿਹਤ, PGI 'ਚ ਕਰਵਾਇਆ ਗਿਆ ਦਾਖਲ

In The Market