ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਆਉਣ ਵਾਲੇ ਦਿਨਾਂ ’ਚ ਰੂਸ ਦੀ Sputnik V Vaccine ਦਾ ਵੀ ਭਾਰਤ ਵਿੱਚ ਨਿਰਮਾਣ ਕਰ ਸਕਦੀ ਹੈ। ਦੱਸ ਦੇਈਏ ਕਿ DCGI ਤੋਂ ਸਪੁਤਨਿਕ-V ਬਣਾਉਣ ਲਈ ਪ੍ਰੀਖਣ ਲਾਇਸੈਂਸ ਦੀ ਇਜਾਜ਼ਤ ਮੰਗੀ ਹੈ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੋਵਿਡ ਵੈਕਸੀਨ ਕੋਵੀਸ਼ੀਲਡ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਨੇ ਟੈਸਟ ਐਨਾਲਾਇਸਿਸ ਅਤੇ ਐਗਜ਼ਾਮੀਨੇਸ਼ਨ ਲਈ ਵੀ ਅਰਜ਼ੀ ਦਿੱਤੀ ਹੈ। ਦੱਸ ਦੇਈਏ ਕਿ ਫ਼ਿਲਹਾਲ ਭਾਰਤ ਵਿੱਚ ਸਪੁਤਨਿਕ ਵੀ ਦਾ ਨਿਰਮਾਣ ਡਾ. ਰੈੱਡੀਜ਼ ਲੈਬੋਰੇਟਰੀਜ਼ ਵੱਲੋਂ ਕੀਤਾ ਜਾ ਰਿਹਾ ਹੈ।
ਸਪੁਤਨਿਕ ਵੀ ਨੂੰ ਭਾਰਤ ਦੇ ਡ੍ਰੱਗ ਕੰਟਰੋਲਰ ਵੱਲੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਆਰਡੀਆਈਐੱਫ਼ ਤੇ ਪੈਨੇਸ਼ੀਆ ਬਾਇਓਟੈੱਕ ਸਪੁਤਨਿਕ ਵੀ ਦੀਆਂ ਇੱਕ ਸਾਲ ’ਚ 10 ਕਰੋੜ ਖ਼ੁਰਾਕਾਂ ਦਾ ਉਤਪਾਦਨ ਕਰਨ ਲਈ ਸਹਿਮਤ ਹੋਏ ਹਨ। ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਵਾਸਤੇ ਚੀਨ ਵਿੱਚ ਬਣੇ ਇੱਕ ਹੋਰ ਟੀਕੇ ਨੂੰ ਅਪਾਤਕਾਲੀਨ ਵਰਤੋਂ ਵਾਸਤੇ ਮਨਜ਼ੂਰੀ ਦੇ ਦਿੱਤੀ ਹੈ। ਇਹ ਟੀਕਾ ਚੀਨ ਦੀ ਫਾਰਮਾ ਕੰਪਨੀ ਸਿਨੋਵੈਕ ਨੇ ਤਿਆਰ ਕੀਤਾ ਹੈ।
ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਸਿਨੋਫਾਰਮਾ ਦੇ ਟੀਕੇ ਨੂੰ ਵੀ ਹਰੀ ਝੰਡੀ ਦੇ ਦਿੱਤੀ ਸੀ। ਇਹ ਵੈਕਸੀਨ ਹਾਲਾਂਕਿ ਪਹਿਲਾਂ ਹੀ ਕਈ ਦੇਸਾਂ ਵਿੱਚ ਇਸਤੇਮਾਲ ਹੋ ਰਹੀ ਹੈ।18 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਨੂੰ ਲੈ ਸਕਦੇ ਹਨ ਅਤੇ ਇਸ ਦੀਆਂ ਵੀ ਦੋ ਡੋਜ਼ ਲੈਣੀਆਂ ਹੋਣਗੀਆਂ।ਪਹਿਲੀ ਅਤੇ ਦੂਸਰੀ ਡੋਜ਼ ਵਿਚਕਾਰ ਦੋ ਤੋਂ ਚਾਰ ਹਫ਼ਤੇ ਦਾ ਸਮਾਂ ਹੋ ਸਕਦਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर