LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਸ਼ਾ ਕਰਨ ਲਈ ਗੁਰਦੁਆਰੇ ਵਿਚ ਨੌਜਵਾਨ ਨੇ ਕੀਤੀ ਚੋਰੀ, ਸੀਸੀਟੀਵੀ 'ਚ ਹੋਇਆ ਕੈਦ

nasha

ਗੁਰਦਾਸਪੂਰ: ਪੰਜਾਬ ਵਿਚ ਨਸ਼ੇ ਦੀ ਲੱਤ ਲੋਕਾਂ ਵਿਚ ਲਗਾਤਾਰ ਵੱਧ ਰਹੀ ਹੈ। ਅੱਜ ਤਾਜਾ ਮਾਮਲਾ ਜ਼ਿਲ੍ਹਾ ਗੁਰਦਾਸਪੂਰ ਦੇ ਕਸਬਾ ਫਤੇਹਗੜ ਚੂੜੀਆਂ ਤੋਂ ਸਾਹਮਣੇ ਆਈ ਹੈ ਜਿਥੇ ਨਸ਼ੇ ਦੀ ਗੋਲੀਆਂ ਖਰੀਦਣ ਲਈ ਦੋ ਯੁਵਕਾਂ ਨੇ ਗੁਰਦੁਆਰਾ ਦੀ ਗੋਲਕ ਵਿਚੋਂ ਪੈਸੇ ਚੋਰੀ ਕੀਤੇ। ਦਰਅਸਲ ਚੋਰੀ ਤੋਂ ਬਾਅਦ ਹੀ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜੋ: ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ

ਗੁਰਦੁਆਰਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਗੁਰਦੁਆਰਾ ਦੀ ਪਿਛਲੀ ਖਿੜਕੀ ਖੁਲੀ ਹੋਈ ਸੀ ਅਤੇ ਹਾਲ ਦੇ ਵਿੱਚ ਲਗਾ ਸੀਸੀਟੀਵੀ ਕੈਮਰਾ ਗਾਇਬ ਸੀ ਅਤੇ ਨਾਲ ਹੀ ਚੈਕ ਕਰਨ ਤੇ ਪਤਾ ਲਗਾ ਕਿ ਸੰਜ ਦਵਾਰਾ ਚੜਾਈ ਗਈ 80 ਕਿਲੋ ਕਣਕ ਅਤੇ ਗੋਲਕ ਵਿਚ 7 ਹਜਾਰ ਵੀ ਗਾਇਬ ਸੀ ਪਰ ਦੂਸਰਾ ਸੀਸੀਟੀਵੀ ਕੈਮਰਾ ਚੈਕ ਕਰਨ ਤੇ ਦੇਖਿਆ ਕਿ ਇਕ ਯੁਵਕ ਚੱਪਲਾਂ ਸਮੇਤ ਖਿੜਕੀ ਤੋਂ ਗੁਰਦੁਆਰਾ ਵਿੱਚ ਦਾਖ਼ਿਲ ਹੋ ਕੇ ਚੋਰੀ ਕਰ ਰਿਹਾ ਨਜਰ ਆਇਆ। 

 

ਲੇਕਿਨ ਫਿਰ ਉਨ੍ਹਾਂ ਨੇ ਨਜਰ ਰੱਖੀ ਅਤੇ ਜਦੋਂ ਅਗਲੇ ਦਿਨ ਉਹ ਚੋਰੀ ਕਰਨ ਆਇਆ ਤਾਂ ਉਨ੍ਹਾਂ ਨੇ ਉਸਨੂੰ ਫੜ ਲਿਆ। ਫੜੇ ਗਏ ਯੁਵਕ ਦੀ ਪਹਿਚਾਣ ਗਗਨਦੀਪ ਸਿੰਘ ਉਰਫ ਗੋਲੂ ਦੇ ਤੋਰ ਤੇ ਹੋਈ। ਫੜੇ ਗਏ ਗਗਨਦੀਪ ਸਿੰਘ ਨੇ ਮੰਨਿਆ ਕਿ ਉਨ੍ਹਾਂ ਅਤੇ ਕਸਬਾ ਕੌਟ ਖਜਾਨਾ ਦੇ ਰਹਿਣ ਵਾਲੇ ਸਾਬੀ ਨੇ ਮਿਲ ਕੇ ਕਣਕ ਚੋਰੀ ਕਰਨ ਦੀ ਯੋਜਨਾ ਬਣਾਈ ਸੀ। ਫੜੇ ਗਏ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦਿ ਹੈ ਅਤੇ ਉਸਨੇ ਸਾਬੀ ਨੂੰ ਕਿਹਾ ਸੀ ਕਿ ਨਸ਼ੇ ਦੀਆਂ ਗੋਲੀਆਂ ਉਸਨੂੰ ਦਿਲਾਦੇ।

ਇਹ ਵੀ ਪੜੋ: ਦਿੱਲੀ-ਪਟਿਆਲਾ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ, ਦੋ ਦੀ ਮੌਤ, ਕਈ ਜ਼ਖ਼ਮੀ

ਲੇਕਿਨ ਸਾਬੀ ਨੇ ਉਸਨੂੰ ਕਿਹਾ ਕਿ ਉਸ ਦੇ ਕੋਲ ਪੈਸੇ ਨਹੀਂ ਹਨ, ਲੇਕਿਨ ਸਾਬੀ ਓਸੇ ਪਿੰਡ ਦਾ ਰਹਿਣ ਵਾਲਾ ਸੀ ਅਤੇ ਓਹਨੂੰ ਪਤਾ ਸੀ ਕਿ ਗੁਰਦੁਆਰਾ ਦੇ ਵਿਚ ਸੰਗਤ ਕਣਕ ਚੜਾਂਦੀ ਹੈ। ਇਸ ਕਰਕੇ ਸਾਬੀ ਨੇ ਗਗਨਦੀਪ ਨੂੰ ਸਲਾਹ ਦਿਤੀ ਕਿ ਉਹ ਗੁਰਦੁਆਰਾ ਦੀ ਪਿਛਲੀ ਖਿੜਕੀ ਤੋਂ ਅੰਦਰ ਜਾਵੇ ਅਤੇ ਕਣਕ ਚੋਰੀ ਕਰ ਲਵੇ। ਗੁਰਦੁਆਰਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਨੇ ਚੋਰੀ ਦੇ ਆਰੋਪ ਵਿਚ ਫੜੇ ਗਗਨਦੀਪ ਸਿੰਘ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਗਨਦੀਪ ਸਿੰਘ ਅਤੇ ਸਾਬੀ ਦੇ ਖਿਲ਼ਾਫ ਧਾਰਾ 380, 454, 295-ਏ ਅਤੇ 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜੇ ਸਾਥੀ ਸਾਬੀ ਨੂੰ ਗਿਰਫ਼ਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

In The Market