ਨਿਊਯਾਰਕ- ਅਮਰੀਕਾ ਵਿਖੇ ਨਿਊਯਾਰਕ ਦੇ ਮੈਨਹਟਨ ਨੇੜੇ ਯੂਨੀਅਨ ਸਕੁਵਾਇਰ ਵਿਚ ਸਥਿਤ ਮਹਾਤਮਾ ਗਾਂਧੀ ਦੇ ਆਦਮਕਦ ਤਾਂਬੇ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਨਾਲ ਭਾਰਤੀ-ਅਮਰੀਕੀ ਭਾਈਚਾਰੇ ਵਿਚ ਰੋਸ ਪੈਦਾ ਹੋ ਗਿਆ ਹੈ। ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਕਦਮ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ‘ਨਫਤਰ’ ਭਰਿਆ ਦੱਸਿਆ ਹੈ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। Also Read: ਪੰਜਾਬ 'ਚ ਕਾਂਗਰਸ ਦੇ CM ਚਿਹਰੇ ਦਾ ਐਲਾਨ ਅੱਜ, ਰਾਹੁਲ ਗਾਂਧੀ ਕਰਨਗੇ ਐਲਾਨ ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਤੜਕੇ ਦੀ ਹੈ ਜਦੋਂ ਕੁਝ ਅਣਪਛਾਤੇ ਲੋਕਾਂ ਨੇ ਬੁੱਤ ਦੀ ਭੰਨ-ਤੋੜ ਕੀਤੀ। ਉਹਨਾਂ ਨੇ ਕਿਹਾ ਕਿ ਵਣਜ ਦੂਤਾਵਾਸ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ। ਉਹਨਾਂ ਨੇ ਦੱਸਿਆ ਕਿ ਮਾਮਲੇ ਨੂੰ ਸਥਾਨਕ ਅਧਿਕਾਰੀਆਂ ਸਾਹਮਣੇ ਚੁੱਕਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਤੁਰੰਤ ਜਾਂਚ ਲਈ ਵੀ ਇਸ ਮੁੱਦੇ ਨੂੰ ਅਮਰੀਕਾ ਦੇ ਵਿਦੇਸ਼ ਮਾਮਲੇ ਸਾਹਮਣੇ ਚੁੱਕਿਆ ਗਿਆ ਹੈ ਅਤੇ ਇਸ ਘਿਣਾਉਣੀ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਉਚਿਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। Also Read: ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ 2 ਦਿਨ ਦਾ ਰਾਸ਼ਟਰੀ ਸੋਗ, ਅੱਜ ਸ਼ਾਮ ਹੋਵੇਗਾ ਅੰਤਿਮ ਸੰਸਕਾਰ 1996 ਵਿਚ ਪਹਿਲੀ ਵਾਰ ਕੀਤਾ ਗਿਆ ਸੀ ਸਥਾਪਿਤਗਾਂਧੀ ਮੈਮੋਰੀਅਲ ਇੰਟਰਨੈਸ਼ਨਲ ਫਾਊਂਡੇਸ਼ਨ ਨੇ 8 ਫੁੱਟ ਉੱਚਾ ਇਹ ਬੁੱਤ ਦਾਨ ਦਿੱਤਾ ਹੈ ਅਤੇ ਗਾਂਧੀ ਜੀ ਦੀ 117ਵੀਂ ਜਯੰਤੀ ਮੌਕੇ 2 ਅਕਤਬੂਰ, 1986 ਨੂੰ ਇਸ ਨੂੰ ਸਥਾਪਿਤ ਕੀਤਾ ਗਿਆ ਸੀ। ਇਸ ਬੁੱਤ ਨੂੰ 2001 ਵਿਚ ਹਟਾ ਦਿੱਤਾ ਗਿਆ ਅਤੇ 2002 ਵਿਚ ਮੁੜ ਸਥਾਪਿਤ ਕੀਤਾ ਗਿਆ ਸੀ।ਪਿਛਲੇ ਮਹੀਨੇ ਅਣਪਛਾਤੇ ਬਦਮਾਸ਼ਾਂ ਨੇ ...
ਨਵੀਂ ਦਿੱਲੀ : ਇਕ ਪ੍ਰਵਾਸੀ ਭਾਰਤੀ ਮਹਿਲਾ (NRI women) ਨੇ ਆਬੂਧਾਬੀ (Abu Dhabi) ਵਿਚ ਕਰੋੜਾਂ ਰੁਪਏ ਦੀ ਬਿੱਗ ਟਿਕਟ ਲਾਟਰੀ (Big Ticket Lottery) ਜਿੱਤ ਲਈ ਹੈ। ਮੀਡੀਆ ਰਿਪੋਰਟਸ (Media reports) ਵਿਚ ਕਿਹਾ ਗਿਆ ਹੈ ਕਿ ਕੇਰਲ ਦੇ ਤ੍ਰਿਸ਼ੂਰ (Thrissur of Kerala) ਦੀ ਰਹਿਣ ਵਾਲੀ ਲੀਨਾ ਜਲਾਲ (Lina Jalal) ਨਾਮਕ ਮਹਿਲਾ ਨੇ ਬਿਗ ਟਿਕਟ ਆਬੂ ਧਾਬੀ ਵੀਕਲੀ ਡਰਾਅ (Abu Dhabi Weekly Draw) ਵਿਚ 22 ਮਿਲੀਅਨ ਦਿਰਹਮ (22 million dirhams) (ਤਕਰੀਬਨ 44.75 ਕਰੋੜ ਰੁਪਏ) ਜਿੱਤ ਲਏ। ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਤਿੰਨ ਫਰਵਰ...
ਨਵੀਂ ਦਿੱਲੀ : ਸੀਰੀਆ (Syria) ਵਿਚ ਅਮਰੀਕੀ ਫੌਜ (US Army) ਦੇ ਇਕ ਆਪ੍ਰੇਸ਼ਨ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (The terrorist organization Islamic State) ਦਾ ਸਰਗਨਾ ਅਬੂ ਇਬ੍ਰਾਹਿਮ ਅਲ-ਹਾਸ਼ਿਮੀ ਅਲ-ਕੁਰੈਸ਼ੀ ਢੇਰ ਹੋ ਗਿਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ (US President Joe Biden) ਨੇ ਕੁਰੈਸ਼ੀ ਦੇ ਮਾਰੇ ਜਾਣ ਦਾ ਐਲਾਨ ਕੀਤਾ ਹੈ। ਕੁਰੈਸ਼ੀ ਤੁਰਕੀ ਸਰਹੱਦ (Qureshi Turkish border) 'ਤੇ ਸੀਰੀਆਈ ਸ਼ਹਿਰ (Syrian city)...
ਲਾਗੋਸ: ਨਾਈਜੀਰੀਆ ਦੇ ਯੋਬੇ ਸੂਬੇ ਵਿਚ ਵੀਰਵਾਰ ਨੂੰ 2 ਵਪਾਰਕ ਵਾਹਨਾਂ ਦੀ ਟੱਕਰ ਵਿਚ 19 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਥਾਨਕ ਪੁਲਸ ਨੇ ਦਿੱਤੀ ਹੈ। Also Read: ਲੜਕੀ ਨੂੰ ਸੂਟਕੇਸ ਵਿਚ ਬੰਦ ਕਰਕੇ ਹੋਸਟਲ ਵਿਚ ਲਿਜਾ ਰਿਹਾ ਸੀ ਵਿਦਿਆਰਥੀ! (ਵੀਡੀਓ ਵਾਇਰਲ) ਪੁਲਸ ਦੇ ਬੁਲਾਰੇ ਡੁੰਗਾਸ ਅਬਦੁਲਕਰੀਮ ਨੇ ਇਕ ਬਿਆਨ ਵਿਚ ਕਿਹਾ ਕਿ ਦੋ ਵਾਹਨਾਂ ਵਿਚਕਾਰ ਆਹਮੋ-ਸਾਹਮਣੇ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਪੀੜਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ, ‘ਜਿਹੜੇ ਦੋ ਵਪਾਰਕ ਵਾਹਨ ਆਪਸ ਵਿਚ ਟਕਰਾ ਗਏ, ਉਹ ਯਾਤਰੀਆਂ ਨੂੰ ਲੈ ਕੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਲਟ ਦਿਸ਼ਾ ਤੋਂ ਆ ਰਿਹਾ ਇਕ ਵਾਹਨ ਅਚਾਨਕ ਘੁੰਮ ਗਿਆ।’ Also Read: PM ਮੋਦੀ ਸਮੇਤ ਇਹ ਦਿੱਗਜ ਭਾਜਪਾ ਨੇਤਾ ਪੰਜਾਬ 'ਚ ਕਰਨਗੇ ਚੋਣ ਪ੍ਰਚਾਰ
ਇਸਲਾਮਾਬਾਦ- ਪਾਕਿਸਤਾਨੀ ਫੌਜ ਲਈ ਮੂਸੀਬਤ ਬਣ ਚੁੱਕੇ ਬਲੋਚ ਵਿਦਰੋਹੀਆਂ ਨੇ ਬਲੋਚਿਸਤਾਨ ਸੂਬੇ ਦੇ ਪੰਜਗੁਰ ਅਤੇ ਨੁਸ਼ਕੀ ਇਲਾਕਿਆਂ 'ਚ ਫਰੰਟੀਅਰ ਕੋਰ ਅਤੇ ਫੌਜ ਦੇ ਇਕ ਅੱਡੇ 'ਤੇ ਭਿਆਨਕ ਹਮਲਾ ਕੀਤਾ ਹੈ। ਬਲੋਚ ਬਾਗੀਆਂ ਦਾ ਦਾਅਵਾ ਹੈ ਕਿ ਇਸ ਹਮਲੇ 'ਚ 100 ਪਾਕਿਸਤਾਨੀ ਫੌਜੀ ਮਾਰੇ ਗਏ ਹਨ। ਦੂਜੇ ਪਾਸੇ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਬਲੋਚ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ ਅਤੇ 4 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਪਾਕਿਸਤਾਨੀ ਫੌਜ ਨੇ ਸਿਰਫ 1 ਫੌਜੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਬਲੋਚ ਵਿਦਰੋਹੀਆਂ ਨੇ 10 ਪਾਕਿਸਤਾਨੀ ਸੈਨਿਕਾਂ ਨੂੰ ਮਾਰ ਦਿੱਤਾ ਸੀ ਅਤੇ 30 ਘੰਟਿਆਂ ਬਾਅਦ ਜਨਰਲ ਬਾਜਵਾ ਨੇ ਇਸ ਨੂੰ ਸਵੀਕਾਰ ਕਰ ਲਿਆ ਸੀ। Also Read: 10 ਸਾਲਾਂ ਤੋਂ ਪਤੀ ਨੂੰ ਮਰਿਆ ਦੱਸ ਕੇ ਲੈ ਰਹੀ ਸੀ ਵਿਧਵਾ ਪੈਨਸ਼ਨ, ਇੰਝ ਹੋਇਆ ਖੁਲਾਸਾ ਪਾਕਿਸਤਾਨੀ ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੋਵਾਂ ਥਾਵਾਂ 'ਤੇ ਬਲੋਚ ਵਿਦਰੋਹੀਆਂ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਜਵਾਬੀ ਕਾਰਵਾਈ ਵਿੱਚ ਬਾਗੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਪੰਜਗੁਰ ਖੇਤਰ 'ਚ ਸੁਰੱਖਿਆ ਬਲਾਂ ਦੇ ਕੈਂਪ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਸਮੇਂ ਸਿਰ ਜਵਾਬੀ ਕਾਰਵਾਈ ਵਿੱਚ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ। Also Read: ਹਰਿਆਣਾ ਸਰਕਾਰ ਨੂੰ ਹਾਈ ਕੋਰਟ ਤੋਂ ਝਟਕਾ, ਨਿੱਜੀ ਸੈਕਟਰ 'ਚ ਹਰਿਆਣਵੀਆਂ ਦੇ 75 ਫੀਸਦੀ ਰਾਖਵੇਂਕਰਨ 'ਤੇ ਰੋਕ ਹਮਲੇ 'ਚ ਪਾਕਿਸਤਾਨੀ ਫੌਜ ਦਾ ਕੈਂਪ ਲਗਭਗ ਤਬਾਹਪਾਕਿਸਤਾਨੀ ਫੌਜ ਨੇ ਆਪਣੇ ਬਿਆਨ 'ਚ ਮੰਨਿਆ ਕਿ ਗੋਲੀਬਾਰੀ 'ਚ 1 ਫੌਜੀ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਇਲਾਕੇ 'ਚ ਗੋਲੀਬਾਰੀ ਚੱਲ ਰਹੀ ਹੈ। ਫਰੰਟੀਅਰ ਕੋਰ ਨੇ ਵੀ ਮੰਨਿਆ ਹੈ ਕਿ ਉਸ ਦੇ ਕੈਂਪ ਨੇੜੇ ਦੋ ਧਮਾਕੇ ਹੋਏ ਹਨ ਅਤੇ ਗੋਲੀਬਾਰੀ ਜਾਰੀ ਹੈ। ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੀਐੱਲਏ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ 100 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਭਿਆਨਕ ਹਮਲੇ 'ਚ ਪਾਕਿਸਤਾਨੀ ਫੌਜ ਦਾ ਕੈਂਪ ਲਗਭਗ ਤਬਾਹ ਹੋ ਗਿਆ ਹੈ। Also Read: ਸਿੱਧੂ ਨੂੰ ਕਾਂਗਰਸ ਹਾਈ ਕਮਾਨ ਵਲੋਂ ਝਟਕਾ, ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਕੱਢਿਆ ਬਾਹਰ ਬੀਐੱਲਏ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫ਼ੌਜ ਨੇ ਮੀਡੀਆ ਨੂੰ ਹਮਲੇ ਬਾਰੇ ਖ਼ਬਰਾਂ ਫੈਲਾਉਣ ਤੋਂ ਰੋਕ ਦਿੱਤਾ ਹੈ। ਇਲਾਕੇ 'ਚ ਇੰਟਰਨੈੱਟ ਅਤੇ ਫ਼ੋਨ ਬੰਦ ਕਰ ਦਿੱਤੇ ਗਏ ਹਨ। ਬੀਐੱਲਏ ਨੇ ਇਹ ਵੀ ਕਿਹਾ ਕਿ ਪਾਕਿਸਤਾਨੀ ਫ਼ੌਜ ਵੱਲੋਂ ਹਮਲੇ ਨੂੰ ਨਾਕਾਮ ਕਰਨ ਦਾ ਦਾਅਵਾ ਵੀ ਝੂਠਾ ਹੈ। ਉਨ੍ਹਾਂ ਕਿਹਾ ਕਿ ਸਾਡੀ ਮੁਹਿੰਮ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ। ਇਸ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਮਲੇ ਨੂੰ ਨਾਕਾਮ ਕਰਨ ਲਈ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਤਾਰੀਫ ਕੀਤੀ ਹੈ। ਇਮਰਾਨ ਖਾਨ ਨੇ ਕਿਹਾ ਕਿ ਪੂਰਾ ਦੇਸ਼ ਪਾਕਿਸਤਾਨੀ ਫੌਜ ਦੇ ਨਾਲ ਖੜ੍ਹਾ ਹੈ।...
ਕਿਨਸ਼ਾਸਾ- ਵੀਰਵਾਰ ਨੂੰ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਵਿਚ ‘ਹਾਈ-ਵੋਲਟੇਜ’ ਬਿਜਲੀ ਦੀ ਤਾਰ ਦੀ ਲਪੇਟ ਵਿਚ ਆਉਣ ਕਾਰਨ 26 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਸਥਾਨਕ ਬਾਜ਼ਾਰ ਵਿਚ ਕੰਮ ਕਰਨ ਵਾਲੀਆਂ ਔਰਤਾਂ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸਾਮਾ ਲੁਕੋਂਡੇ ਨੇ ਕਿਹਾ ਕਿ ਖ਼ਰਾਬ ਮੌਸਮ ਕਾਰਨ ਮਟਾਦੀ ਕਿਬਾਲਾ ਬਾਜ਼ਾਰ ਵਿਚ ‘ਹਾਈ-ਵੋਲਟੇਜ’ ਤਾਰ ਡਿੱਗਣ ਕਾਰਨ ਬਿਜਲੀ ਦਾ ਕਰੰਟ ਲੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। Also Read: ਕੈਪਟਨ ਸਮੇਤ 'ਆਪ' ਦੇ ਕਈ ਆਗੂ ਅਕਾਲੀ ਦਲ 'ਚ ਸ਼ਾਮਲ, ਮਜੀਠੀਆ ਨੇ ਕੀਤਾ ਸਵਾਗਤ (ਵੀਡੀਓ) ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ 24 ਔਰਤਾਂ ਹਨ। ਇਕ ਸਥਾਨਕ ਵਿਕਰੇਤਾ ਚਾਰਲੀਨ ਟਵਾ ਨੇ ਕਿਹਾ, ‘ਅਸੀਂ ਇਕ ਚਰਚ ਵਿਚ ਇਕੱਠੇ ਹੋਏ ਸੀ ਅਤੇ ਮੀਂਹ ਦੇ ਰੁਕਣ ਦਾ ਇੰਤਜ਼ਾਰ ਕਰ ਰਹੇ ਸੀ। ਅਚਾਨਕ, ਅਸੀਂ ਅੱਗ ਦੀਆਂ ਲਪਟਾਂ ਵੇਖੀਆਂ ਅਤੇ ਅਸੀਂ ਕਿਹਾ ਪ੍ਰਭੂ ਸਾਡੀ ਰੱਖਿਆ ਕਰੋ। ਜਦੋਂ ਅਸੀਂ ਬਾਹਰ ਆਏ ਤਾਂ ਦੇਖਿਆ ਕਿ ਉੱਥੇ ਸਾਮਾਨ ਵੇਚਣ ਵਾਲੇ ਸਾਰੇ ਲੋਕਾਂ ਬੇਜਾਨ ਜ਼ਮੀਨ ’ਤੇ ਪਏ ਸਨ।’ ਸਰਕਾਰ ਦੇ ਬੁਲਾਰੇ ਪੈਟਰਿਕ ਮੁਆਯਾ ਨੇ ਕਿਹਾ ਕਿ ਬਾਜ਼ਾਰ ਨੂੰ ਉਥੋਂ ਹਟਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। Also Read: WhatsApp ਨੇ 20 ਲੱਖ ਤੋਂ ਵਧੇਰੇ ਭਾਰਤੀ ਅਕਾਊਂਟ ਕੀਤੇ ਬੈਨ...
ਵੈਲਿੰਗਟਨ: ਕੋਰੋਨਾ ਮਹਾਮਾਰੀ ਦੇ ਪ੍ਰਕੋਪ ਵਿਚ ਨਿਊਜ਼ੀਲੈਂਡ ਨੇ ਆਪਣੇ ਨਾਗਰਿਕਾਂ ਅਤੇ ਅੰਤਰਰਾਸ਼ਟਰੀ ਯਾਤਰੀਆਂ ਲਈ ਬਾਰਡਰ ਖੋਲ੍ਹ ਦਿੱਤੇ ਹਨ। ਨਿਊਜ਼ੀਲੈਂਡ ਦੀ ਸਰਹੱਦ 27 ਫਰਵਰੀ ਦੀ ਅੱਧੀ ਰਾਤ ਨੂੰ ਆਸਟ੍ਰੇਲੀਆ ਤੋਂ ਵੈਕਸੀਨ ਲਗਵਾ ਚੁੱਕੇ ਕੀਵੀਆਂ ਅਤੇ ਹੋਰ ਮੌਜੂਦਾ ਯੋਗ ਯਾਤਰੀਆਂ ਲਈ ਅਤੇ 13 ਮਾਰਚ ਨੂੰ ਬਾਕੀ ਦੁਨੀਆ ਦੇ ਲਈ ਦੁਬਾਰਾ ਖੁੱਲ੍ਹ ਜਾਵੇਗੀ। Also Read: ਕਾਂਗਰਸ CM ਚਿਹਰੇ 'ਤੇ 4 ਫਰਵਰੀ ਤੋਂ ਬਾਅਦ ਹੋ ਸਕਦੈ ਐਲਾਨ, ਚੰਨੀ ਸਭ ਤੋਂ ਅੱਗੇ ਸਮਾਚਾਰ ਏਜੰਸੀ ਸ਼ਿਨਹੂਆ ਨੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਦੀ ਪੰਜ-ਪੜਾਵੀ ਮੁੜ ਯੋਜਨਾ ਦੇ ਤਹਿਤ ਸਾਰੇ ਨਿਊਜ਼ੀਲੈਂਡ ਵਾਸੀਆਂ ਅਤੇ ਮੁੱਖ ਵੀਜ਼ਾ ਧਾਰਕਾਂ ਨੂੰ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਦੇਸ਼ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਦੇਵੇਗੀ। ਇਹ ਫ਼ੈਸਲਾ ਆਰਥਿਕ ਰਿਕਵਰੀ ਵਿੱਚ ਸਹਾਇਤਾ ਕਰੇਗਾ ਅਤੇ ਕਰਮਚਾਰੀਆਂ ਦੀ ਕਮੀ ਨੂੰ ਤੁਰੰਤ ਹੱਲ ਕਰੇਗਾ। 27 ਫਰਵਰੀ ਤੋਂ ਟੀਕਾਕਰਨ ਵਾਲੇ ਨਿਊਜ਼ੀਲੈਂਡਰ ਅਤੇ ਆਸਟ੍ਰੇਲੀਆ ਤੋਂ ਯੋਗ ਯਾਤਰੀ ਪ੍ਰਬੰਧਿਤ ਆਈਸੋਲੇਸ਼ਨ ਅਤੇ ਕੁਆਰੰਟੀਨ (MIQ) ਸਹੂਲਤਾਂ ਵਿੱਚ ਰਹਿ ਕੇ ਨਿਊਜ਼ੀਲੈਂਡ ਵਿੱਚ ਦਾਖਲ ਹੋਣ ਦੇ ਯੋਗ ਹੋਣਗੇ। ਅਰਡਰਨ ਨੇ ਕਿਹਾ ਕਿ 13 ਮਾਰਚ ਤੋਂ ਦੋ ਹਫ਼ਤਿਆਂ ਬਾਅਦ, ਨਿਊਜ਼ੀਲੈਂਡ ਵਾਸੀ ਅਤੇ ਬਾਕੀ ਦੁਨੀਆ ਦੇ ਯੋਗ ਯਾਤਰੀ ਦੇਸ਼ ਆਉਣ ਦੇ ਯੋਗ ਹੋਣਗੇ। Also Read: 1988 ਰੋਡ ਰੇਜ ਮਾਮਲੇ 'ਚ ਸਿੱਧੂ ਖਿਲਾਫ SC 'ਚ ਸੁਣਵਾਈ ਅੱਜ, ਪੀੜਤ ਪਰਿਵਾਰ ਵਲੋਂ ਗ੍ਰਿਫਤਾਰੀ ਦੀ ਮੰਗ ਹਾਲਾਂਕਿ ਉਦੋਂ ਯਾਤਰੀਆਂ ਨੂੰ MIQ ਵਿੱਚ ਰਹਿਣ ਦੀ ਲੋੜ ਨਹੀਂ ਪਵੇਗੀ। ਉਹਨਾਂ ਨੇ ਕਿਹਾ ਕਿ ਅਸੀਂ ਵਾਇਰਸ ਦੇ ਫੈਲਣ ਨੂੰ ਘਟਾਉਣ ਲਈ ਸਰਹੱਦੀ ਉਪਾਅ ਨੂੰ ਕਾਇਮ ਰੱਖ ਰਹੇ ਹਾਂ।12 ਅਪ੍ਰੈਲ ਨੂੰ ਸਮੈਸਟਰ ਦੋ ਤੋਂ ਪਹਿਲਾਂ ਦਾਖਲੇ ਲਈ 5,000 ਵਿਦਿਆਰਥੀਆਂ ਦੇ ਇੱਕ ਵੱਡੇ ਅੰਤਰਰਾਸ਼ਟਰੀ ਵਿਦਿਆਰਥੀ ਸਮੂਹ ਅਤੇ ਅਸਥਾਈ ਵੀਜ਼ਾ ਧਾਰਕਾਂ ਨੂੰ ਦੇਸ਼ ਵਿਚ ਦਾਖਲ ਕਰਨ ਲਈ ਸਰਹੱਦੀ ਵਿਸਤਾਰ ਨੂੰ ਵਧਾਇਆ ਜਾਵੇਗਾ, ਜੋ ਅਜੇ ਵੀ ਸਬੰਧਤ ਵੀਜ਼ਾ ਲੋੜਾਂ ਨੂੰ ਪੂਰਾ ਕਰਦੇ ਹਨ।ਉਹਨਾਂ ਨੇ ਕਿਹਾ ਕਿ ਵੀਜ਼ਾ ਮੁਕਤ ਸੈਲਾਨੀਆਂ ਲਈ ਵੀ ਸਰਹੱਦ ਮੁੜ ਖੋਲ੍ਹਣ 'ਤੇ ਵਿਚਾਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਕਤੂਬਰ ਵਿੱਚ ਬਾਰਡਰ ਹੋਰ ਸਾਰੇ ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਖੁੱਲ੍ਹ ਜਾਵੇਗਾ, ਜਿਨ੍ਹਾਂ ਨੂੰ ਨਿਊਜ਼ੀਲੈਂਡ ਵਿੱਚ ਦਾਖਲ ਹੋਣ ਲਈ ਵੀਜ਼ਾ ਦੀ ਲੋੜ ਹੁੰਦੀ ਹੈ।ਅਰਡਰਨ ਨੇ ਕਿਹਾ ਕਿ ਸਾਰੇ ਆਉਣ ਵਾਲਿਆਂ ਦਾ ਹਵਾਈ ਅੱਡੇ 'ਤੇ ਤਿੰਨ ਤੇਜ਼ ਐਂਟੀਜੇਨ ਟੈਸਟ ਕੀਤਾ ਜਾਵੇਗਾ। Also Read: ਪੰਜਾਬ 'ਚ ਕੋਰੋਨਾ ਦੇ 17750 ਐਕਟਿਵ ਕੇਸ, ਤੇਜ਼ੀ ਨਾਲ ਘੱਟ ਰਿਹੇ ਮਾਮਲੇ, ਪਾਜ਼ੇਟਿਵਿਟੀ ਰੇਟ 5 ਫੀਸਦ ਲਗਭਗ ਪੰਜ ਹਫ਼ਤਿਆਂ ਵਿੱਚ ਵਰਕਿੰਗ ਹੋਲੀਡੇ ਵੀਜ਼ਾ ਸਕੀਮਾਂ ਮੁੜ ਖੋਲ੍ਹ ਦਿੱਤੀਆਂ ਜਾਣਗੀਆਂ। ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੇ ਕਿਹਾ ਕਿ ਇਹ ਫ਼ੈਸਲਾ ਸੈਰ-ਸਪਾਟਾ, ਪ੍ਰਾਹੁਣਚਾਰੀ, ਵਾਈਨ ਅਤੇ ਬਾਗਬਾਨੀ ਖੇਤਰਾਂ ਲਈ ਤੁਰੰਤ ਲੋੜੀਂਦੇ ਕਰਮਚਾਰੀਆਂ ਦੀ ਸਪਲਾਈ ਕਰੇਗਾ ਅਤੇ ਨਾਲ ਹੀ ਕੁਝ ਬਹੁਤ ਲੋੜੀਂਦੇ ਵਿਜ਼ਟਰ ਖਰਚੇ ਪ੍ਰਦਾਨ ਕਰੇਗਾ।ਜ਼ਿਕਰਯੋਗ ਹੈ ਕਿ ਕੋਵਿਡ ਤੋਂ ਪਹਿਲਾਂ ਨਿਊਜ਼ੀਲੈਂਡ ਪ੍ਰਤੀ ਸਾਲ 10 ਲੱਖ ਤੋਂ ਵੱਧ ਵਿਜ਼ਟਰ ਵੀਜ਼ੇ ਜਾਰੀ ਕਰ ਰਿਹਾ ਸੀ। ਕੋਵਿਡ -19 ਰਿਸਪਾਂਸ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ 94 ਪ੍ਰਤੀਸ਼ਤ ਆਬਾਦੀ ਪੂਰੀ ਤਰ੍ਹਾਂ ਟੀਕਾਕਰਣ ਦੇ ਨਾਲ ਅਤੇ 18 ਸਾਲ ਤੋਂ ਵੱਧ ਉਮਰ ਦੇ 92 ਪ੍ਰਤੀਸ਼ਤ ਹੁਣ ਫਰਵਰੀ ਦੇ ਅੰਤ ਤੱਕ ਬੂਸਟਰ ਡੋਜ਼ ਲਈ ਯੋਗ ਹਨ।...
ਸੀਰੀਆ : ਸੀਰੀਆ 'ਚ ਬਾਗੀਆਂ ਦੇ ਕਬਜ਼ੇ ਵਾਲੇ ਸ਼ਹਿਰ ਇਦਲਿਬ 'ਚ ਠੰਡ ਕਾਰਨ ਛੋਟੇ ਬੱਚਿਆਂ ਦੀ ਮੌਤ ਨੇ ਉਥੇ ਰਹਿਣ ਵਾਲੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੜਾਕੇ ਦੀ ਠੰਡ ਕਾਰਨ ਬੇਘਰ ਹੋਏ ਕੈਂਪਾਂ ਵਿੱਚ ਇੱਕ ਸੱਤ ਦਿਨਾਂ ਦੇ ਬੱਚੀ ਸਮੇਤ ਦੋ ਹੋਰ ਬੱਚਿਆਂ ਦੀ ਰਾਤੋ ਰਾਤ ਮੌਤ ਹੋ ਗਈ। ਸੀਰੀਆ ਦੀ ਲੜਾਈ ਤੋਂ ਭੱਜਣ ਵਾਲੇ ਲੱਖਾਂ ਸੀਰੀਆਈ ਇਦਲਿਬ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਜੀਵਨ ਤਾਂ ਪਹਿਲਾਂ ਹੀ ਜੰਗ ਦੇ ਵਿਚਕਾਰ ਹੀ ਕੁਚਲਿਆ ਜਾ ਰਿਹਾ ਸੀ ਅਤੇ ਹੁਣ ਠੰਢ ਨੇ ਲੋਕਾਂ ਦੀ ਜਾਨ 'ਤੇ ਲੈ ਲਿਆ ਹੈ। ਬੱਚਿਆਂ ਲਈ ਕੰਮ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ ਸੇਵ ਦਾ ਚਿਲਡਰਨ ਨੇ ਬੱਚਿਆਂ ਦੀ ਮੌਤ ਦੀ ਘਟਨਾ ਨੂੰ ਦੁਖਦ ਦੱਸਦਿਆਂ ਕਿਹਾ ਹੈ ਕਿ ਇਨ੍ਹਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਸੀ।ਮੁਹੰਮਦ ਅਲ-ਹਸਨ ਦੀ ਸੱਤ ਦਿਨਾਂ ਦੀ ਬੇਟੀ ਫਾਤਿਮਾ ਨੇ ਜ਼ੁਕਾਮ ਨਾਲ ਦਮ ਤੋੜ ਦਿੱਤਾ। ਉਸਨੇ ਅਲ ਜਜ਼ੀਰਾ ਨੂੰ ਦੱਸਿਆ, 'ਜਦੋਂ ਮੈਂ ਉਸਨੂੰ ਛੂਹਿਆ, ਤਾਂ ਉਹ ਬਰਫ਼ ਵਾਂਗ ਠੰਡੀ ਸੀ। ਅਸੀਂ ਸਰਦੀਆਂ ਲਈ ਕੁਝ ਤਿਆਰੀਆਂ ਕੀਤੀਆਂ ਪਰ ਸਾਨੂੰ ਉਹ ਸਭ ਕੁਝ ਨਹੀਂ ਮਿਲਿਆ ਜੋ ਅਸੀਂ ਚਾਹੁੰਦੇ ਸੀ। ਸਾਡੇ ਕੋਲ ਕੰਮ ਨਹੀਂ ਹੈ, ਜਿਸ ਕਾਰਨ ਸਾਡੇ ਕੋਲ ਪੈਸੇ ਵੀ ਨਹੀਂ ਹਨ। Also Read : 10 ਫਰਵਰੀ ਤੋਂ 7 ਮਾਰਚ ਤੱਕ ਐਗਜ਼ਿਟ ਪੋਲ 'ਤੇ ਹੋਵੇਗੀ ਪਾਬੰਦੀ, EC ਨੇ ਜਾਰੀ ਕੀਤੇ ਨਿਰਦੇਸ਼ ਮੁਹੰਮਦ ਆਪਣੀ ਧੀ ਨੂੰ ਇਦਲਿਬ ਕੇਲ-ਰਹਿਮਾਨ ਹਸਪਤਾਲ ਲੈ ਕੇ ਗਿਆ ਸੀ ਪਰ ਉਦੋਂ ਤੱਕ ਉਸ ਦੀ ਧੀ ਬਹੁਤ ਠੰਢੀ ਸੀ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮੁਹੰਮਦ ਦਾ ਪਰਿਵਾਰ ਸੱਤ ਸਾਲ ਪਹਿਲਾਂ ਦੱਖਣੀ ਅਲੇਪੋ ਸ਼ਹਿਰ ਤੋਂ ਇਦਲਿਬ ਚਲਾ ਗਿਆ ਸੀ ਅਤੇ ਤੰਬੂਆਂ ਵਿੱਚ ਰਹਿ ਰਿਹਾ ਹੈ।ਅਲ-ਰਹਿਮਾਨ ਹਸਪਤਾਲ ਦੇ ਡਾਕਟਰ ਫਾਦੀ ਹਲਾਕ ਨੇ ਕਿਹਾ ਕਿ ਜਦੋਂ ਫਾਤਿਮਾ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਨੀਲੀ ਹੋ ਗਈ ਸੀ। ਉਸ ਦੇ ਨੱਕ ਅਤੇ ਮੂੰਹ ਵਿੱਚੋਂ ਖੂਨ ਵਹਿ ਰਿਹਾ ਸੀ। ਉਸ ਨੇ ਕਿਹਾ, 'ਇਕ ਹਫ਼ਤਾ ਪਹਿਲਾਂ, ਉਸ ਦਾ ਜਨਮ ਬਿਲਕੁਲ ਸਾਧਾਰਨ ਤਰੀਕੇ ਨਾਲ ਹੋਇਆ ਸੀ। ਪਰ ਬਦਕਿਸਮਤੀ ਨਾਲ ਇਸ ਸਮੇਂ ਪੈ ਰਹੀ ਕੜਾਕੇ ਦੀ ਠੰਢ ਕਾਰਨ ਉਸ ਦੀ ਮੌਤ ਹੋ ਗਈ। ਪਿਛਲੇ ਦੋ ਹਫ਼ਤਿਆਂ ਤੋਂ ਉੱਤਰੀ-ਪੱਛਮੀ ਸੀਰੀਆ ਵਿੱਚ ਕੜਾਕੇ ਦੀ ਠੰਢ ਨੇ ਤਬਾਹੀ ਮਚਾ ਦਿੱਤੀ ਹੈ। ਇਹ ਖੇਤਰ 4 ਮਿਲੀਅਨ ਤੋਂ ਵੱਧ ਵਿਸਥਾਪਿਤ ਸੀਰੀਆਈ ਲੋਕਾਂ ਦਾ ਘਰ ਹੈ, ਜਿਨ੍ਹਾਂ ਨੂੰ IDP ਵਜੋਂ ਜਾਣਿਆ ਜਾਂਦਾ ਹੈ, ਜੋ ਸੀਰੀਆ ਦੇ ਬਸ਼ਰ ਅਲ-ਅਸਦ ਸਰਕਾਰੀ ਬਲਾਂ ਤੋਂ ਭੱਜ ਗਏ ਸਨ। ਇਨ੍ਹਾਂ ਵਿੱਚੋਂ ਕਰੀਬ 17 ਲੱਖ ਲੋਕ ਤੰਬੂਆਂ ਵਾਲੀਆਂ ਬਸਤੀਆਂ ਵਿੱਚ ਰਹਿੰਦੇ ਹਨ। ਇਸ ਐਨਕਲੇਵ ਨੂੰ ਯੁੱਧਗ੍ਰਸਤ ਦੇਸ਼ ਵਿੱਚ ਬਾਗੀਆਂ ਦਾ ਆਖਰੀ ਗੜ੍ਹ ਮੰਨਿਆ ਜਾਂਦਾ ਹੈ।ਦੋ ਮਹੀਨੇ ਦੀ ਅਮੀਨਾ ਸਲਮੇਹ, ਜੋ ਉੱਤਰੀ ਇਦਲਿਬ ਦੇ ਅਲ-ਜਬਲ ਵਿਸਥਾਪਨ ਕੈਂਪ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ, ਦੀ ਵੀ ਮੰਗਲਵਾਰ ਸਵੇਰੇ ਮੌਤ ਹੋ ਗਈ। ਹਸਪਤਾਲ ਪਹੁੰਚਣ ਤੱਕ ਉਸ ਦੀ ਨਬਜ਼ ਚੱਲ ਰਹੀ ਸੀ ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ।ਡਾਕਟਰ ਹਲਕਾ ਨੇ ਕਿਹਾ, 'ਉਹ ਨੀਲੀ ਹੋ ਗਈ ਸੀ ਅਤੇ ਉਸਦੀ ਨਬਜ਼ ਬਹੁਤ ਹੌਲੀ ਚੱਲ ਰਹੀ ਸੀ। ਅਸੀਂ ਉਸਨੂੰ ਗਰਮ ਰੱਖਣ ਅਤੇ ਉਸਦਾ ਪਾਲਣ ਪੋਸ਼ਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕੀ। Also Read : ਕਾਂਗਰਸ ਚੋਂ ਨਿਕਲੇ ਫਤਿਹਜੰਗ ਬਾਜਵਾ ਦੀ ਮੌਜੂਦਾ ਕਾਂਗਰਸ ਬਾਰੇ ਭਵਿੱਖਬਾਣੀ ਪਿਛਲੇ ਦੋ ਹਫ਼ਤਿਆਂ ਵਿੱਚ ਘੱਟੋ-ਘੱਟ ਤਿੰਨ ਹੋਰ ਬੱਚਿਆਂ ਦੀ ...
ਬੀਜਿੰਗ- ਬੱਚੇ ਦੇ ਜਨਮ ਤੋਂ ਲੈ ਕੇ ਵੱਡਾ ਹੋਣ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਵਿਗਿਆਨਕ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਦਲਣ ਜਾ ਰਹੇ ਹਨ। ਦਰਅਸਲ, ਹਾਲ ਹੀ ਵਿਚ ਚੀਨ ਦੇ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਕੁਝ ਸਾਲਾਂ ਬਾਅਦ ਭਰੂਣ ਬਣਾਉਟੀ ਹੋਵੇਗਾ ਅਤੇ ਉਸਦਾ ਖਿਆਲ ਰੱਖਣ ਲਈ ਰੋਬੋਟ ਦਾਈ ਦਾ ਕਿਰਦਾਰ ਨਿਭਾਏਗਾ। Also Read: ਪੰਜਾਬ ਚੋਣਾਂ: 117 ਸੀਟਾਂ 'ਤੇ 2,279 ਨਾਮਜ਼ਦਗੀਆਂ, ਮੈਦਾਨ 'ਚ ਸੁਖਬੀਰ, ਕੈਪਟਨ ਤੇ ਭਗਵੰਤ ਜਿਹੇ ਦਿੱਗਜ ਨੇਤਾ ਦੁਨੀਆ ਦੀ ਸਭ ਤੋਂ ਜ਼ਿਆਦਾ ਸ਼ੰਘਣੀ ਆਬਾਦੀ ਵਾਲਾ ਚੀਨ ਘਟਦੀ ਜਨਮਦਰ ਤੋਂ ਪ੍ਰੇਸ਼ਾਨ ਹੈ। ਇਥੇ ਜਨਮਦਰ ਹਾਲ ਹੀ ਵਿਚ ਦਹਾਕਿਆਂ ਵਿਚ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਇਸੇ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸਮੱਸਿਆ ਨੂੰ ਦੂਰ ਕਰਨ ਲਈ ਵਿਗਿਆਨੀ ਏ. ਆਈ. ਆਧਾਰਿਤ ਤਕਨੀਕ ਵਿਕਸਿਤ ਕਰ ਰਹੇ ਹਨ। ਇਸ ਤਕਨੀਕ ਵਿਚ ਸਭ ਤੋਂ ਖਾਸ ਗੱਲ ਇਹ ਹੈ ਕਿ ਔਰਤ ਨੂੰ 9 ਮਹੀਨਿਆਂ ਤੱਕ ਬੱਚੇ ਨੂੰ ਆਪਣੇ ਗਰਭ ਵਿਚ ਰੱਖਣ ਦੀ ਲੋੜ ਨਹੀਂ ਹੋਵੇਗੀ ਅਤੇ ਇਸ ਤਰ੍ਹਾਂ ਉਸਨੂੰ ਗਰਭ ਦੌਰਾਨ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਸਕੇਗਾ। Also Read: ਹੋਰ ਮਜ਼ਬੂਤ ਹੋਇਆ ਭਾਰਤੀ ਪਾਸਪੋਰਟ, ਕਰ ਸਕੋਗੇ 59 ਦੇਸ਼ਾਂ ਦੀ ਬਿਨਾਂ ਵੀਜ਼ਾ ਸੈਰ ਸਿਰਫ ਇਹੋ ਨਹੀਂ ਸਗੋਂ ਉਹ ਬੱਚੇ ਨੂੰ ਬਣਾਉਟੀ ਭਰੂਣ ਵਿਚ ਵੱਡਾ ਹੁੰਦਾ ਦੇਖ ਸਕੇਗੀ ਅਤੇ ਇਸੇ ਨਾਲ ਹੀ ਭਰੂਣ ’ਤੇ ਨਜ਼ਰ ਰੱਖਣ ਲਈ ਰੋਬੋਟ ਵੀ ਹੋਣਗੇ। ਹਾਲ ਦੀ ਘੜੀ ਇਹ ਪ੍ਰਯੋਗ ਚੂਹਿਆਂ ’ਤੇ ਹੋ ਰਿਹਾ ਹੈ।ਦੂਸਰੇ ਪਾਸੇ ‘ਸਾਊਥ ਚਾਈਨਾ ਮੋਰਨਿੰਗ ਪੋਸਟ’ ਨੇ ਚੀਨੀ ਵਿਗਿਆਨੀਆਂ ਦੇ ਹਵਾਲੇ ਦੱਸਿਆ ਹੈ ਕਿ ਇਹ ਤਕਨੀਕ ਜ਼ਿੰਦਗੀ ਦੇ ਵਿਕਾਸ ਨੂੰ ਸਮਝਣ ਵਿਚ ਮਦਦ ਕਰ ਰਹੀ ਹੈ। Also Read: PM ਮੋਦੀ ਤੇ ਅਮਿਤ ਸ਼ਾਹ ਜਲਦ ਬਣਨਗੇ ਚੋਣ ਪ੍ਰਚਾਰ ਦਾ ਹਿੱਸਾ, ਸਾਬਕਾ CM ਦਾ ਦਾਅਵਾ...
ਕਵੀਟੋ: ਇਕਵਾਡੋਰ ਦੀ ਰਾਜਧਾਨੀ ਵਿਚ ਭਾਰੀ ਬਾਰਿਸ਼ ਦੇ ਬਾਅਦ ਵਿਚ ਇਕ ਪਹਾੜੀ ਦੇ ਢਹਿ ਜਾਣ ਨਾਲ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ ਗਈ। ਕਵੀਟੋ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਘੱਟੋ-ਘੱਟ 48 ਹੋਰ ਲੋਕ ਜ਼ਖਮੀ ਹੋ ਗਏ। ਕਰੀਬ 24 ਘੰਟੇ ਪਈ ਬਾਰਿਸ਼ ਕਾਰਨ ਮੰਗਲਵਾਰ ਦੇਰ ਰਾਤ ਪਹਾੜੀ ਦੇ ਢਹਿਣ ਦੇ ਬਾਅਦ ਰੁੜ੍ਹ ਕੇ ਆਏ ਚਿੱਕੜ ਵਿੱਚ ਅੱਠ ਮਕਾਨ ਡਿੱਗ ਗਏ ਅਤੇ ਕਈ ਹੋਰ ਨੁਕਸਾਨੇ ਗਏ। Also Read: ਦੇਸ਼ 'ਚ ਕੋਰੋਨਾ ਦੇ 1,61,386 ਨਵੇਂ ਮਾਮਲੇ ਦਰਜ, 1733 ਲੋਕਾਂ ਦੀ ਮੌਤ ਅਧਿਕਾਰੀਆਂ ਨੇ 12 ਲੋਕਾਂ ਦੇ ਲਾਪਤਾ ਹੋਣ ਦੀ ਵੀ ਜਾਣਕਾਰੀ ਦਿੱਤੀ ਹੈ। ਚਸ਼ਮਦੀਦ ਇਮੇਲਦਾ ਪੰਜੋਕੋ ਨੇ ਦੱਸਿਆ ਕਿ ਉਸ ਨੂੰ ਲੱਗਾ ਕਿ ਉਸ ਦਾ ਘਰ ਇਵੇਂ ਘਰ ਹਿਲ ਰਿਹਾ ਹੈ, ਜਿਵੇਂ ਭੂਚਾਲ ਆਇਆ ਹੋਵੇ ਅਤੇ ਫਿਰ ਅਚਾਨਕ ਦਰਵਾਜ਼ੇ ਅਤੇ ਖਿੜਕੀਆਂ ਜ਼ਰੀਏ ਚਿੱਕੜ ਵਾਲਾ ਪਾਣੀ ਭਰਨਾ ਸ਼ੁਰੂ ਹੋ ਗਿਆ। ਪੰਜੋਕੋ ਨੇ 'ਦੀ ਐਸੋਸੀਏਟਿਡ ਪ੍ਰੈੱਸ' ਨੂੰ ਦੱਸਿਆ ਕਿ ਮੈਂ ਆਪਣੇ ਚਾਰ ਸਾਲ ਦੇ ਬੱਚੇ ਦਾ ਹੱਥ ਫੜ ਕੇ ਬਹੁਤ ਮੁਸ਼ਕਲ ਨਾਲ ਪੌੜ੍ਹੀਆਂ ਵੱਲ ਭੱਜੀ ਅਤੇ ਛੱਤ 'ਤੇ ਚੜ੍ਹ ਗਈ। ਅਚਾਨਕ ਕੰਧਾਂ ਡਿੱਗਣ ਲੱਗੀਆਂ। ਅਸੀਂ ਪਹਿਲੀ ਮੰਜਿਲ 'ਤੇ ਗੁਆਂਢੀਆਂ ਨੂੰ ਚਿਤਾਵਨੀ ਦਿੱਤੀ ਪਰ ਪਾਣੀ ਉਸ ਘਰ ਵਿਚ ਰਹਿ ਰਹੇ ਮਾਂ ਅਤੇ ਬੇਟੀ ਨੂੰ ਰੋੜ੍ਹ ਕੇ ਲੈ ਗਿਆ। ਉਸ ਨੇ ਕਿਹਾ ਕਿ ਮੈਨੂੰ ਲੱਗਾ ਕਿ ਮੈਂ ਆਪਣੇ ਬੇਟੇ ਨਾਲ ਮਰਨ ਵਾਲੀ ਹਾਂ ਪਰ ਚੰਗੀ ਕਿਸਮਤ ਨਾਲ ਅਸੀਂ ਬਚ ਗਏ। Also Read: ਫਿਰ ਤੋਂ ਬਦਲੇਗਾ ਮੌਸਮ ਦਾ ਮਿਜਾਜ਼,ਦੇਸ਼ ਦੇ ਕਈ ਹਿੱਸਿਆਂ 'ਚ ਪਵੇਗਾ ਮੀਂਹ,ਜਾਣੋ ਆਪਣੇ ਸੂਬੇ ਦਾ ਹਾਲ...
ਕਾਹਿਰਾ: ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਇੱਕ ਘਰ ਵਿੱਚ ਗੈਸ ਲੀਕ ਹੋਣ ਕਾਰਨ ਉਸ ਵਿੱਚ ਰਹਿ ਰਹੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਹਾਦਸਾ ਸੋਮਵਾਰ ਨੂੰ ਕਾਹਿਰਾ ਦੇ ਸ਼ਰਾਬੀਆ ਇਲਾਕੇ ਵਿੱਚ ਵਾਪਰਿਆ, ਜਿਸ ਵਿਚ ਇਕ ਜੋੜੇ ਅਤੇ ਉਸ ਦੇ ਪੰਜ ਬੱਚਿਆਂ ਦੀ ਸਾਹ ਘੁੱਟ ਜਾਣ ਕਾਰਨ ਮੌਤ ਹੋ ਗਈ। Also Read: ਸਿਮ ਅਪਡੇਟ ਕਰਨ ਦੇ ਬਹਾਨੇ ਖਾਤੇ 'ਚੋਂ ਉਡਾਏ 9.94 ਲੱਖ, ਤੁਸੀਂ ਵੀ ਹੋ ਜਾਓ ਸਾਵਧਾਨ ਬੱਚਿਆਂ ਦੀ ਉਮਰ 13 ਤੋਂ 26 ਸਾਲ ਦੇ ਵਿਚਕਾਰ ਸੀ। ਤਕਰੀਬਨ 10 ਕਰੋੜ ਆਬਾਦੀ ਵਾਲੇ ਮਿਸਰ ਵਿੱਚ ਗੈਸ ਲੀਕ ਹੋਣ ਅਤੇ ਅੱਗ ਲੱਗਣ ਦੀਆਂ ਲਗਭਗ ਘਟਨਾਵਾਂ ਆਮ ਹਨ, ਖਾਸਕਰ ਸੰਘਣੀ ਆਬਾਦੀ ਵਾਲੀਆਂ ਬਸਤੀਆਂ ਅਤੇ ਗਰੀਬ ਇਲਾਕਿਆਂ ਵਿੱਚ, ਜਿੱਥੇ ਸੁਰੱਖਿਆ ਉਪਾਅ ਦਾ ਪਾਲਣ ਨਹੀਂ ਕੀਤਾ ਜਾਂਦਾ। ਪਿਛਲੇ ਮਹੀਨੇ ਕਾਹਿਰਾ ਦੇ ਫੈਸਲ ਇਲਾਕੇ ਵਿੱਚ ਇੱਕ ਅਪਾਰਟਮੈਂਟ ਵਿਚ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ। Also Read: ਰਾਕੇਸ਼ ਟਿਕੈਤ ਦਾ ਬਜਟ 'ਤੇ ਤੰਜ, ਕਿਹਾ-'ਸਰਕਾਰ MSP 'ਤੇ ਨਹੀਂ ਖਰੀਦਣਾ ਚਾਹੁੰਦੀ ਸਾਰੀਆਂ ਫਸਲਾਂ'...
ਕਰਾਚੀ: ਭਾਰਤ ਵਿੱਚ ਗੁਜਰਾਤ ਦੀ ਸੀਮਾ ਤੋਂ ਸਿਰਫ 60 ਕਿਲੋਮੀਟਰ ਦੀ ਦੂਰੀ 'ਤੇ ਥਾਰਪਾਰਕਰ ਇਲਾਕੇ ਵਿੱਚ ਪਾਕਿਸਤਾਨ ਨੂੰ 'ਕਾਲਾ ਸੋਨਾ' ਕਹੇ ਜਾਣ ਵਾਲੇ 'ਕੋਲੇ' ਦਾ ਵਿਸ਼ਾਲ ਭੰਡਾਰ ਮਿਲਿਆ ਹੈ। ਇਸ ਕੋਲੇ ਦੀ ਖੋਜ ਚੀਨ ਦੀ ਇੱਕ ਕੰਪਨੀ ਨੇ ਕੀਤੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਦੱਸਿਆ ਕਿ ਕੋਲੇ ਦਾ ਇਹ ਕੁੱਲ ਭੰਡਾਰ ਕਰੀਬ 3 ਅਰਬ ਟਨ ਦਾ ਹੈ ਜੋ 5 ਅਰਬ ਬੈਰਲ ਕੱਚੇ ਤੇਲ ਦੇ ਬਰਾਬਰ ਹੈ। ਉਹਨਾਂ ਨੇ ਕਿਹਾ ਕਿ ਇਹ ਸੂਬੇ ਦੀ ਸਰਕਾਰ ਲਈ ਦੂਜੀ ਵੱਡੀ ਸਫਲਤਾ ਹੈ। Also Read: ਪੰਜਾਬ ਸਰਕਾਰ ਵਲੋਂ ਕੋਰੋਨਾ ਸਬੰਧੀ ਨਵੀਂ ਐਡਵਾਈਜ਼ਰੀ ਜਾਰੀ, 8 ਫਰਵਰੀ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ ਮੁਰਾਦ ਅਲੀ ਸ਼ਾਹ ਨੇ ਕਿਹਾ ਕਿ ਥਾਰਪਾਰਕਰ ਦੇ ਕੋਲੇ ਦੇ ਬਲਾਕ ਇਕ ਵਿੱਚ 3 ਅਰਬ ਟਨ ਕੋਲੇ ਦਾ ਭੰਡਾਰ ਮਿਲਿਆ ਹੈ। ਇਹ 5 ਅਰਬ ਬੈਰਲ ਕੱਚੇ ਤੇਲ ਦੇ ਬਰਾਬਰ ਹੈ। ਉਹਨਾਂ ਨੇ ਕਿਹਾ ਕਿ 145 ਮੀਟਰ ਤੱਕ ਖੋਦਾਈ ਕਰਨ ਤੋਂ ਬਾਅਦ ਇਸ ਕੋਲੇ ਦੀ ਖੋਜ ਹੋਈ ਹੈ। ਇਹ ਸਿੰਧ ਸਰਕਾਰ ਲਈ ਆਪਣੀ ਤਰ੍ਹਾਂ ਦੀ ਦੂਜੀ ਸਭ ਤੋਂ ਵੱਡੀ ਸਫਲਤਾ ਹੈ। ਮੁਰਾਦ ਅਲੀ ਨੇ ਕਿ ਉਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਥਾਰ ਇਲਾਕਾ ਪਾਕਿਸਤਾਨ ਦੀ ਕਿਸਮਤ ਨੂੰ ਬਦਲ ਦੇਵੇਗਾ ਅਤੇ ਉਹਨਾਂ ਦਾ ਐਲਾਨ ਸੱਚ ਸਾਬਤ ਹੋਇਆ ਹੈ। Also Read: Budget 2022-23: ਆਮ ਆਦਮੀ ਨੂੰ ਕੋਈ ਰਾਹਤ ਨਹੀਂ, ਇਨਕਮ ਟੈਕਸ ਸਲੈਬ 'ਚ ਨਹੀਂ ਹੋਇਆ ਬਦਲਾਅ ਪਾਕਿਸਤਾਨ ਦੇ ਰਾਸ਼ਟਰੀ ਖਜ਼ਾਨੇ ਨੂੰ ਮਿਲਣਗੇ ਅਰਬਾਂ ਡਾਲਰਥਾਰ ਇਲਾਕੇ ਵਿਚ ਕੋਲੇ ਦੀ ਇਹ ਖੋਜ ਚੀਨ ਦੀ ਇਕ ਕੰਪਨੀ ਨੇ ਕੀਤੀ ਹੈ। ਥਾਰ ਕੋਲ ਬਲਾਕ-1 ਨੂੰ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਪ੍ਰਾਜੈਕਟ ਦੇ ਤਹਿਤ ਬਣਾਇਆ ਗਿਆ ਹੈ।ਇਸ ਅਰਬਾਂ ਰੁਪਏ ਦੀ ਖੋਜ ਤੋਂ ਖੁਸ਼ ਸਿੰਧ ਦੇ ਊਰਜਾ ਮੰਤਰੀ ਇਮਤਿਆਜ਼ ਅਹਿਮਦ ਸ਼ੇਖ ਨੇ ਕਿਹਾ ਕਿ ਕੋਲੇ ਦੀ ਖੋਜ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੈ। ਉਹਨਾਂ ਨੇ ਖੁਲਾਸਾ ਕੀਤਾ ਕਿ ਪਹਿਲੇ ਪੜਾਅ ਵਿਚ ਅਰਬਾਂ ਟਨ ਕੋਲਾ ਕੱਢਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਕੋਲੇ ਤੋਂ ਦੇਸ਼ ਵਿਚ ਚੱਲ ਰਿਹਾ ਊਰਜਾ ਸੰਕਟ ਦੂਰ ਹੋ ਜਾਵੇਗਾ। Also Read: Budget 2022-23: ਨੌਜਵਾਨਾਂ ਲਈ ਵੱਡਾ ਐਲਾਨ, ਦਿੱਤੀਆਂ ਜਾਣਗੀਆਂ 60 ਲੱਖ ਨਵੀਆਂ ਨੌਕਰੀਆਂ ਮੰਤਰੀ ਅਹਿਮਦ ਸ਼ੇਖ ਨੇ ਕਿਹਾ ਕਿ ਇਸ ਕੋਲੇ ਨਾਲ ਪਾਕਿਸਤਾਨ ਦੇ ਰਾਸ਼ਟਰੀ ਖਜ਼ਾਨੇ ਨੂੰ ਅਰਬਾਂ ਡਾਲਰ ਮਿਲਣਗੇ। ਇੱਥੇ ਦੱਸ ਦਈਏ ਕਿ ਪਾਕਿਸਤਾਨ ਇਸ ਸਮੇਂ ਨਾ ਸਿਰਫ ਊਰਜਾ ਸੰਕਟ ਨਾਲ ਜੂਝ ਰਿਹਾ ਹੈ ਸਗੋ ਉਸ ਨੂੰ ਅਰਬਾਂ ਡਾਲਰ ਦੇ ਕਰਜ਼ੇ ਲਈ ਦੁਨੀਆ ਭਰ ਦੇ ਸਾਹਮਣੇ ਝੋਲੀ ਫੈਲਾਉਣੀ ਪੈ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਹਫ਼ਤੇ ਚੀਨ ਜਾ ਰਹੇ ਹਨ, ਜਿੱਥੇ ਉਹ ਚੀਨੀ ਰਾਸ਼ਟਰਪਤੀ ਤੋਂ 3 ਅਰਬ ਡਾਲਰ ਕਰਜ਼ ਦੀ ਅਪੀਲ ਕਰਨਗੇ। ਪਾਕਿਸਤਾਨ ਪਹਿਲਾਂ ਹੀ ਆਈ.ਐੱਮ.ਐੱਫ. ਤੋਂ ਅਰਬਾਂ ਡਾਲਰ ਦਾ ਕਰਜ਼ ਲੈ ਚੁੱਕਾ ਹੈ। ...
ਵਾਸ਼ਿੰਗਟਨ : ਪਾਕਿਸਤਾਨ (Pakistan) ਅਤੇ ਅੱਤਵਾਦ ਦਾ ਕਨੈਕਸ਼ਨ (connection of terrorism) ਪੂਰੀ ਦੁਨੀਆ ਦੇ ਸਾਹਮਣੇ ਕਈ ਵਾਰ ਆ ਚੁੱਕਾ ਹੈ। ਅੱਤਵਾਦੀ ਕਨੈਕਸ਼ਨ (Terrorist Connection) ਕਾਰਣ ਪਾਕਿਸਤਾਨ ਨੂੰ ਕਈ ਵਾਰ ਕੌਮਾਂਤਰੀ ਮੰਚਾਂ 'ਤੇ ਬੇਇੱਜ਼ਤੀ ਝੱਲਣੀ ਪਈ ਹੈ। ਹੁਣ ਅਮਰੀਕੀ ਸੰਸਦ (US Congress) ਨੇ ਅੱਤਵਾਦੀ ਕਨੈਕਸ਼ਨ ਕਾਰਣ ਮਸੂਦ ਖਾਨ ਨੂੰ ਅਮਰੀਕਾ ਵਿਚ ਪਾਕਿਸਤਾਨ (Pakistan) ਦਾ ਰਾਜਦੂਤ (Ambassador) ਨਾ ਬਣਾਉਣ ਦੀ ਮੰਗ ਕੀਤੀ ਹੈ। ਦਰਅਸਲ ਪਿਛਲੇ ਦਿਨੀਂ ਹਿਜ਼ਬੁਲ ਸਮਰਥਕ ਮਸੂਦ ਖਾਨ ਨੂੰ ਪਾਕਿਸਤਾਨ ਨੇ ਅਮਰੀਕਾ ਵਿਚ ਆਪਣਾ ਨਵਾਂ ਰਾਜਦੂਤ (ਅੰਬੈਸਡਰ) ਬਣਾਉਣ ਦਾ ਐਲਾਨ ਕੀਤਾ ਸੀ। ਹੁਣ ਇਸ ਮਾਮਲੇ 'ਤੇ ਅਮਰੀਕੀ ਸੰਸਦ ਸਕਾਟ ਪੇਰੀ (US Congressman Scott Perry) ਨੇ ਦੇਸ਼ ਦੇ ਰਾਸ਼ਟਰਪਤੀ ਜੋ ਬਾਈਡੇਨ (President Joe Biden) ਨੂੰ ਚਿੱਠੀ ਲਿਖੀ ਹੈ। ਸਟਾਕ ਪੇਰੀ ਨੇ ਰਾਸ਼ਟਰਪਤੀ ਬਾਈਡੇਨ (President Biden) ਨੂੰ ਅਪੀਲ ਕੀਤੀ ਹੈ ਕਿ ਉਹ ਮਸ...
ਓਟਾਵਾ- ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ 50 ਹਜ਼ਾਰ ਟਰੱਕ ਡਰਾਈਵਰਾਂ ਨੇ ਆਪਣੇ 20 ਹਜ਼ਾਰ ਟਰੱਕਾਂ ਨਾਲ ਚਾਰੋਂ ਪਾਸਿਓਂ ਘੇਰ ਲਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਗੁਪਤ ਥਾਂ 'ਤੇ ਲੁਕਣ ਲਈ ਜਾਣਾ ਪਿਆ ਹੈ। ਇਹ ਟਰੱਕਰ ਦੇਸ਼ ਵਿੱਚ ਲਾਜ਼ਮੀ ਕੋਰੋਨਾ ਵੈਕਸੀਨ ਅਤੇ ਕੋਰੋਨਾ ਲਾਕਡਾਊਨ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਟਰੱਕਾਂ ਵਾਲਿਆਂ ਨੇ ਆਪਣੇ 70 ਕਿਲੋਮੀਟਰ ਲੰਬੇ ਕਾਫਲੇ ਦਾ ਨਾਂ 'ਆਜ਼ਾਦੀ ਕਾਫਲਾ' ਰੱਖਿਆ ਹੈ। Also Read: ਕਾਂਗਰਸ 'ਚ ਅੰਦਰੂਨੀ ਬਗਾਵਤ ਜਾਰੀ, ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਦਿੱਤਾ ਅਸਤੀਫ਼ਾ ਅਮਰੀਕਾ ਦੀ ਸਰਹੱਦ ਪਾਰ ਕਰਨ ਲਈ ਵੈਕਸੀਨ ਨੂੰ ਲਾਜ਼ਮੀ ਬਣਾਉਣ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਓਟਾਵਾ ਵਿੱਚ ਹਜ਼ਾਰਾਂ ਟਰੱਕਰ ਇਕੱਠੇ ਹੋਏ। ਇਸ ਤੋਂ ਪਹਿਲਾਂ, ਇੱਕ ਵਿਵਾਦਪੂਰਨ ਬਿਆਨ ਵਿੱਚ, ਕੈਨੇਡੀਅਨ ਪੀਐਮ ਨੇ ਟਰੱਕ ਡਰਾਈਵਰਾਂ ਨੂੰ 'ਗੈਰ-ਮਹੱਤਵਪੂਰਨ ਘੱਟ ਗਿਣਤੀ' ਕਰਾਰ ਦਿੱਤਾ ਸੀ। ਇਸ ਨਾਲ ਟਰੱਕ ਵਾਲੇ ਵੀ ਬੁਰੀ ਤਰ੍ਹਾਂ ਪਰੇਸ਼ਾਨ ਹਨ। ਆਲਮ ਇਹ ਹੈ ਕਿ ਰਾਜਧਾਨੀ ਓਟਾਵਾ ਦੇ ਰਸਤੇ 'ਤੇ 70 ਕਿਲੋਮੀਟਰ ਤੱਕ ਸਿਰਫ਼ ਟਰੱਕ ਹੀ ਨਜ਼ਰ ਆਉਂਦੇ ਹਨ। Also Read: 'ਸਰਕਾਰੀ ਦਫਤਰਾਂ 'ਚ CM ਦੀ ਥਾਂ ਭਗਤ ਸਿੰਘ ਤੇ ਡਾ. ਅੰਬੇਡਕਰ ਦੀ ਲਾਈ ਜਾਵੇਗੀ ਤਸਵੀਰ' ਦੂਜੇ ਪਾਸੇ ਟਰੱਕ ਡਰਾਈਵਰਾਂ ਨੂੰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦਾ ਵੀ ਸਹਾਰਾ ਮਿਲ ਗਿਆ ਹੈ। ਮਸਕ ਨੇ ਟਵੀਟ ਕੀਤਾ, 'ਕੈਨੇਡੀਅਨ ਟਰੱਕ ਡਰਾਈਵਰਾਂ ਦਾ ਰਾਜ' ਅਤੇ ਹੁਣ ਇਸ ਅੰਦੋਲਨ ਦੀ ਗੂੰਜ ਅਮਰੀਕਾ ਵਿਚ ਦੇਖਣ ਨੂੰ ਮਿਲ ਰਹੀ ਹੈ। ਇਹ ਟਰੱਕਾਂ ਵਾਲੇ ਕੈਨੇਡਾ ਦੇ ਝੰਡੇ ਲਹਿਰਾ ਰਹੇ ਹਨ ਅਤੇ ‘ਆਜ਼ਾਦੀ’ ਦੀ ਮੰਗ ਕਰਦੇ ਝੰਡੇ ਲਹਿਰਾ ਰਹੇ ਹਨ। ਉਹ ਪੀਐਮ ਟਰੂਡੋ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਇਸ ਅੰਦੋਲਨ ਵਿੱਚ ਟਰੱਕ ਡਰਾਈਵਰ ਵੀ ਹਜ਼ਾਰਾਂ ਹੋਰ ਪ੍ਰਦਰਸ਼ਨਕਾਰੀਆਂ ਨਾਲ ਜੁੜ ਰਹੇ ਹਨ ਜੋ ਕੋਰੋਨਾ ਪਾਬੰਦੀਆਂ ਤੋਂ ਨਾਰਾਜ਼ ਹਨ। Also Read: ਪਤਨੀ ਨੂੰ ਨਾਲ ਭੇਜਣ ਤੋਂ ਕੀਤਾ ਇਨਕਾਰ, ਜਵਾਈ ਨੇ ਸੱਸ ਨੂੰ ਦਿੱਤੀ ਦਰਦਨਾਕ ਮੌਤ ਸੜਕਾਂ 'ਤੇ ਹਜ਼ਾਰਾਂ ਵਿਸ਼ਾਲ ਟਰੱਕਾਂ ਦੀਆਂ ਆਵਾਜ਼ਾਂ ਲਗਾਤਾਰ ਸੁਣਾਈ ਦੇ ਰਹੀਆਂ ਹਨ ਅਤੇ ਡਰਾਈਵਰ ਲਗਾਤਾਰ ਹਾਰਨ ਵਜਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰ ਰਹੇ ਹਨ। ਉਹ ਪਾਰਲੀਮੈਂਟ ਪਹੁੰਚ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡੀਅਨ ਪੀਐਮ ਆਪਣੇ ਪਰਿਵਾਰ ਸਮੇਤ ਘਰੋਂ ਭੱਜ ਕੇ ਸੁਰੱਖਿਅਤ ਅਤੇ ਗੁਪਤ ਥਾਂ 'ਤੇ ਪਹੁੰਚ ਗਏ ਹਨ। ਟਰੂਡੋ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ 'ਤੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ...
ਲਾਹੌਰ: ਹਰ ਦਿਨ ਦੁਨੀਆ ਭਰ ਵਿੱਚ ਤਕਨਾਲੋਜੀ ਵਿੱਚ ਤਰੱਕੀ ਹੋ ਰਹੀ ਹੈ। ਮੋਬਾਈਲ ਅਤੇ ਇੰਟਰਨੈੱਟ ਦੇ ਇਸ ਆਧੁਨਿਕ ਯੁੱਗ ਵਿੱਚ ਬਹੁਤ ਕੁਝ ਬਦਲ ਗਿਆ ਹੈ। ਇੱਕ ਪਾਸੇ, ਤਕਨਾਲੋਜੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ। ਦੂਜੇ ਪਾਸੇ ਇਸ ਦੇ ਖਤਰਨਾਕ ਨਤੀਜੇ ਸਾਹਮਣੇ ਆ ਰਹੇ ਹਨ। ਹਾਈ-ਟੈਕ ਸੁਵਿਧਾਵਾਂ ਨਾਲ ਲੈਸ ਵੀਡੀਓ ਗੇਮਾਂ ਜਿੰਨਾ ਬੱਚਿਆਂ ਅਤੇ ਨੌਜਵਾਨਾਂ ਨੂੰ ਲੁਭਾਉਂਦੀਆਂ ਹਨ, ਇਸ ਦੇ ਮਾੜੇ ਪ੍ਰਭਾਵ ਵੀ ਓਨੇ ਹੀ ਘਾਤਕ ਸਾਬਤ ਹੋ ਰਹੇ ਹਨ। Also Read: ਪਾਕਿਸਤਾਨ ’ਚ ਛੱਤ ਡਿੱਗਣ ਕਾਰਨ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ 14 ਸਾਲਾ ਲੜਕੇ ਨੇ 'PUBG ਪ੍ਰਭਾਵ' ਤਹਿਤ ਪੂਰੇ ਪਰਿਵਾਰ ਨੂੰ ਮਾਰੀ ਗੋਲੀ28 ਜਨਵਰੀ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਨੇ ਇਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਮੀਡੀਆ ਸਾਹਮਣੇ ਰੱਖਿਆ, ਜਿਸ ਨੂੰ ਸੁਣ ਕੇ ਹਰ ਕਿਸੇ ਦੇ ਹੋਸ਼ ਉੱਡ ਗਏ। ਪੁਲਿਸ ਨੇ ਕਿਹਾ ਕਿ ਪਾਕਿਸਤਾਨ ਦੇ ਇੱਕ 14 ਸਾਲਾ ਲੜਕੇ ਨੇ PUBG ਗੇਮ ਦੇ ਪ੍ਰਭਾਵ ਵਿੱਚ ਆਪਣੇ ਪੂਰੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ। ਲੜਕੇ ਨੇ ਆਪਣੀ ਮਾਂ ਸਣੇ ਤਿੰਨ ਭਾਈ-ਭੈਣਾ, ਜਿਨ੍ਹਾਂ ਵਿਚ 45 ਸਾਲਾ ਸਿਹਤ ਕਰਮਚਾਰੀ ਨਾਹਿਦ ਮੁਬਾਰਕ, 22 ਮਹੀਨਿਆਂ ਦੇ ਤੈਮੂਰ, 17 ਅਤੇ 11 ਸਾਲਾ ਦੋ ਭੈਣਾਂ ਸ਼ਾਮਲ ਹਨ। ਦੱਸ ਦੇਈਏ ਕਿ ਇਹ ਘਟਨਾ ਪਿਛਲੇ ਹਫਤੇ ਲਾਹੌਰ ਦੇ ਕੇਹਨਾ ਇਲਾਕੇ ਦੇ ਕੋਲ ਵਾਪਰੀ ਸੀ। ਨਿਊਜ਼ ਇੰਟਰਨੈਸ਼ਨਲ ਨੇ ਪੁਲਿਸ ਬੁਲਾਰੇ ਦੇ ਹਵਾਲੇ ਨਾਲ ਕਿਹਾ, "ਅਲੀ ਜ਼ੈਨ ਨੇ 19 ਜਨਵਰੀ, 2022 ਨੂੰ ਆਪਣੀ ਮਾਂ, ਦੋ ਭੈਣਾਂ ਅਤੇ ਇੱਕ ਭਰਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਪਿਸਤੌਲ ਛੁਪਾ ਲਿਆ ਸੀ।" Also Read: ਜਲਦ ਹੀ ਮੁੜ ਖੁੱਲ੍ਹ ਸਕਦੇ ਨੇ ਸਕੂਲ, ਕੇਂਦਰ ਵਲੋਂ ਤਿਆਰੀਆਂ ਜਾਰੀ ਪਾਕਿਸਤਾਨ ਪੁਲਿਸ ਨੇ ਪੰਜਾਬ ਸੂਬੇ ਦੇ ਲਾਹੌਰ ਜ਼ਿਲੇ 'ਚ ਵਾਪਰੀ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਚੀਨੀ PUBG ਗੇਮ ਸਮੇਤ ਖਤਰਨਾਕ ਵੀਡੀਓ ਗੇਮਾਂ 'ਤੇ ਪਾਬੰਦੀ ਲਗਾਉਣ ਲਈ ਸੂਬਾਈ ਅਤੇ ਸੰਘੀ ਸਰਕਾਰਾਂ ਨੂੰ ਸਿਫਾਰਿਸ਼ਾਂ ਭੇਜਣ ਦਾ ਫੈਸਲਾ ਕੀਤਾ ਹੈ। Also Read: ਭਾਰਤੀ ਕਿਸਾਨ ਯੂਨੀਅਨ MSP 'ਤੇ ਕਮੇਟੀ ਲਈ 31 ਨੂੰ ਦੇਵੇਗੀ ਧਰਨਾ, ਰਾਕੇਸ਼ ਟਿਕੈਤ BJP 'ਤੇ ਦੋਸ਼ ਪੰਜਾਬ ਪੁਲਿਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀਪੰਜਾਬ ਪੁਲਿਸ ਦੇ ਬੁਲਾਰੇ ਅਨੁਸਾਰ ਗੋਲੀਬਾਰੀ ਅਤੇ ਹਿੰਸਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਖਤਰਨਾਕ ਵੀਡੀਓ ਗੇਮਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ PUBG ਗੇਮ 'ਚ ਵਾਰ-ਵਾਰ ਹਾਰਨ ਕਾਰਨ ਵਧਦੇ ਤਣਾਅ ਕਾਰਨ ਦੋਸ਼ੀ ਅਲੀ ਜੈਨ ਨੇ ਪਰਿਵਾਰਕ ਮੈਂਬਰਾਂ ਨੂੰ ਇਹ ਸੋਚ ਕੇ ਗੋਲੀ ਮਾਰ ਦਿੱਤੀ ਕਿ ਹਰ ਕੋਈ ਇਕ ਗੇਮ ਵਾਂਗ ਜ਼ਿੰਦਗੀ 'ਚ ਵਾਪਸ ਆ ਜਾਵੇਗਾ।...
ਇਸਲਾਮਾਬਾਦ : ਪਾਕਿਸਤਾਨ ਵਿਚ ਲਾਹੌਰ ਦੇ ਮੋਮਿਨਪੁਰਾ ਇਲਾਕੇ ਵਿਚ ਛੱਤ ਡਿੱਗਣ ਕਾਰਨ 1 ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਵਾਪਰੇ ਹਾਦਸੇ ਵਿਚ ਸਾਰੇ 4 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੇ ਤੁਰੰਤ ਬਾਅਦ ਬਚਾਅ ਦਸਤਾ ਮੌਕੇ ’ਤੇ ਪਹੁੰਚ ਗਿਆ ਅਤੇ ਮਲਬੇ ਵਿਚੋਂ ਲਾਸ਼ਾਂ ਨੂੰ ਕੱਢਿਆ। ਅਧਿਕਾਰੀਆਂ ਨੇ ਇਕ ਜ਼ਖ਼ਮੀ ਬੱਚੇ ਨੂੰ ਬਚਾਇਆ। ਬਚਾਅ ਮੁਹਿੰਮ ਅਜੇ ਵੀ ਜਾਰੀ ਹੈ ਅਤੇ ਮਲਬੇ ਵਿਚ ਦੱਬੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸਲਾਮਾਬਾਦ : ਦੱਖਣੀ-ਪੱਛਮੀ ਬਲੋਚਿਸਤਾਨ (Balochistan) ਸੂਬੇ ਦੇ ਕੇਚ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਚੌਕੀ 'ਤੇ ਹਮਲਾ ਕੀਤਾ। ਇਸ ਹਮਲੇ 'ਚ 10 ਪਾਕਿਸਤਾਨੀ ਫੌਜੀ ਮਾਰੇ ਗਏ ਸਨ। ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਅੱਤਵਾਦੀ ਹਮਲੇ ਦੀ ਜਾਣਕਾਰੀ ਦਿੱਤੀ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨ (ISPR) ਨੇ ਇੱਕ ਬਿਆਨ ਵਿੱਚ ਕਿਹਾ ਕਿ 25-26 ਜਨਵਰੀ ਦੀ ਦਰਮਿਆਨੀ ਰਾਤ ਨੂੰ ਅੱਤਵਾਦੀਆਂ ਨੇ ਇੱਕ ਸੁਰੱਖਿਆ ਚੌਕੀ 'ਤੇ ਹਮਲਾ ਕੀਤਾ। Also Read : ਦਿੱਲੀ 'ਚ NCC ਰੈਲੀ 'ਚ ਪਹੁੰਚੇ PM ਮੋਦੀ, ਦਿੱਤਾ ਗਿਆ ਗਾਰਡ ਆਫ਼ ਆਨਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਹੋਏ ਅੱਤਵਾਦੀ ਹਮਲੇ 'ਚ 10 ਪਾਕਿਸਤਾਨੀ ਫੌਜੀ ਮਾਰੇ ਗਏ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਆਈਐਸਪੀਆਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਬਲੋਚਿਸਤਾਨ ਦੇ ਕੇਚ ਜ਼ਿਲ੍ਹੇ ਵਿੱਚ 25-26 ਜਨਵਰੀ ਦੀ ਦਰਮਿਆਨੀ ਰਾਤ ਨੂੰ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਚੌਕੀ 'ਤੇ ਹਮਲਾ ਕੀਤਾ। ਇਸ ਦੌਰਾਨ ਅੱਤਵਾਦੀਆਂ ਵਲੋਂ ਭਾਰੀ ਗੋਲੀਬਾਰੀ ਕੀਤੀ ਗਈ, ਜਿਸ 'ਚ 10 ਪਾਕਿਸਤਾਨੀ ਫੌਜੀ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਕਈ ਹੋਰ ਪਾਕਿਸਤਾਨੀ ਫੌਜੀ ਜ਼ਖਮੀ ਹੋ ਗਏ ਹਨ। ਇਸ ਦੌਰਾਨ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਇੱਕ ਅੱਤਵਾਦੀ ਵੀ ਮਾਰਿਆ ਗਿਆ। ਅਜੇ ਤੱ...
ਦੁਬਈ : ਦੁਬਈ ਤੋਂ ਭਾਰਤ ਦੇ 13 ਸ਼ਹਿਰਾਂ ਦੀ ਯਾਤਰਾ ਹੁਣ ਹੋਰ ਕਿਫਾਇਤੀ ਹੋਣ ਜਾ ਰਹੀ ਹੈ। ਸ਼ਾਰਜਾਹ-ਅਧਾਰਤ ਘੱਟ ਲਾਗਤ ਵਾਲੇ ਕੈਰੀਅਰ (Low cost carriers) ਏਅਰ ਅਰੇਬੀਆ ਨੇ ਭਾਰਤ ਦੇ 13 ਸ਼ਹਿਰਾਂ ਲਈ ਵਿਸ਼ੇਸ਼ ਇੱਕ ਤਰਫਾ ਹਵਾਈ ਕਿਰਾਏ ਸ਼ੁਰੂ ਕੀਤੇ ਹਨ, ਜੋ ਕਿ 250 ਦਿਰਹਮ (ਸੰਯੁਕਤ ਅਰਬ ਅਮੀਰਾਤ ਦੀ ਮੁਦਰਾ) ਤੋਂ ਸ਼ੁਰੂ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਭਾਰਤ ਦੇ ਇਨ੍ਹਾਂ ਸ਼ਹਿਰਾਂ 'ਚ ਆਉਣ ਲਈ ਸਿਰਫ 5 ਹਜ਼ਾਰ ਰੁਪਏ ਦੇਣੇ ਹੋਣਗੇ। ਇਕ ਰਿਪੋਰਟ ਮੁਤਾਬਕ ਏਅਰ ਅਰੇਬੀਆ ਨੇ ਇਹ ਉਡਾਣ ਦਿੱਲੀ, ਮੁੰਬਈ, ਹੈਦਰਾਬਾਦ, ਜੈਪੁਰ, ਬੈਂਗਲੁਰੂ, ਅਹਿਮਦਾਬਾਦ, ਗੋਆ, ਕਾਲੀਕਟ, ਕੋਚੀ, ਤ੍ਰਿਵੇਂਦਰਮ, ਚੇਨਈ, ਕੋਇੰਬਟੂਰ ਅਤੇ ਨਾਗਪੁਰ ਲਈ ਉਪਲਬਧ ਕਰਵਾਈ ਹੈ। Also Read : ਏਅਰ ਇੰਡੀਆ ਨੂੰ ਕੇਂਦਰ ਸਰਕਾਰ ਅੱਜ ਕਰੇਗੀ 'TATA' ਏਅਰ ਅਰੇਬੀਆ (Air Arabia) ਨੇ ਰਾਸ ਅਲ ਖੈਮਾਹ ਅਤੇ ਸ਼ਾਰਜਾਹ ਹਵਾਈ ਅੱਡੇ ਵਿਚਕਾਰ ਆਪਣੀ ਸ਼ਟਲ ਬੱਸ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਕਿਰਾਇਆ 30 ਦਿਰਹਮ ਯਾਨੀ ਲਗਭਗ 610 ਰੁਪਏ ਪ੍ਰਤੀ ਯਾਤਰੀ ਹੈ।ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ, 17 ਜਨਵਰੀ ਤੋਂ ਦੁਬਈ ਸਮੇਤ ਯੂਏਈ (UAE) ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੁਣ ਮਹਾਰਾਸ਼ਟਰ ਵਿੱਚ ਲਾਜ਼ਮੀ ਸੱਤ ਦਿਨਾਂ ਦੇ ਘਰੇਲੂ ਕੁਆਰੰਟੀਨ ਤੋਂ ਛੋਟ ਦਿੱਤੀ ਗਈ ਹੈ। ਯਾਤਰੀਆਂ ਨੂੰ ਹੁਣ ਪਹੁੰਚਣ 'ਤੇ ਪੀਸੀਆਰ ਟੈਸਟ ਕਰਵਾਉਣ ਦੀ ਵੀ ਲੋੜ ਨਹੀਂ ਪਵੇਗੀ। 7 ਜਨਵਰੀ ਨੂੰ, ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਘੋਸ਼ਣਾ ਕੀਤੀ ਸੀ ਕਿ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਭਾਰਤ ਪਹੁੰਚਣ 'ਤੇ ਸੱਤ ਦਿਨਾਂ ਲਈ ਲਾਜ਼ਮੀ ਘਰੇਲੂ ਕੁਆਰੰਟੀਨ ਵਿੱਚੋਂ ਲੰਘਣਾ ਪਏਗਾ, ਪਰ ਹੁਣ ਇਸ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ। Also Read : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਰਾਹੁਲ ਗਾਂਧੀ ਦੁਬਈ ਵਿੱਚ ਟਰੈਵਲ ਏਜੰਟਾਂ (Travel agents) ਨੇ ਹਾਲ ਹੀ ਵਿੱਚ ਰਿਪੋਰਟ ਦਿੱਤੀ ਹੈ ਕਿ ਭਾਰਤ ਸਰਕਾਰ ਦੁਆਰਾ ਅੰਤਰਰਾਸ਼ਟਰੀ ਯਾਤਰੀਆਂ ਲਈ ਘਰੇਲੂ ਕੁਆਰੰਟੀਨ ਦੀ ਘੋਸ਼ਣਾ ਕਰਨ ਤੋਂ ਬਾਅਦ ਯੂਏਈ ਤ...
ਇਸਤਾਂਬੁਲ : ਇਸਤਾਂਬੁਲ (Istanbul) ਵਿੱਚ ਯੂਰਪ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਪੂਰਬੀ ਭੂਮੱਧ ਸਾਗਰ ਵਿੱਚ ਬਰਫੀਲੇ ਤੂਫਾਨ ਕਾਰਨ ਸੋਮਵਾਰ ਨੂੰ ਬੰਦ ਕਰ ਦਿੱਤਾ ਗਿਆ। ਜਦੋਂ ਕਿ ਏਥਨਜ਼ (Athens) ਵਿੱਚ ਸਕੂਲ ਅਤੇ ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਗਏ ਹਨ। ਬਰਫੀਲੇ ਤੂਫਾਨ ਕਾਰਨ ਬਲੈਕਆਊਟ ਅਤੇ ਟਰੈਫਿਕ ਦੀ ਸਮੱਸਿਆ ਪੈਦਾ ਹੋ ਗਈ ਹੈ। ਇਸਤਾਂਬੁਲ ਹਵਾਈ ਅੱਡੇ 'ਤੇ, ਜਿੱਥੇ ਭਾਰੀ ਬਰਫਬਾਰੀ ਕਾਰਨ ਕਾਰਗੋ ਟਰਮੀਨਲ ਦੀ ਛੱਤ ਡਿੱਗ ਗਈ। ਹਾਲਾਂਕਿ ਇਸ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਟਰੈਵਲਜ਼ ਦੇ ਅਧਿਕਾਰੀਆਂ ਦੇ ਅਨੁਸਾਰ, ਤੁਰਕੀ ਏਅਰਲਾਈਨਜ਼ ਲਈ ਨਵੇਂ ਹੱਬ ਵਜੋਂ ਵਿਕਸਤ ਕੀਤੇ ਜਾਣ ਤੋਂ ਬਾਅਦ ਇਸਤਾਂਬੁਲ ਹਵਾਈ ਅੱਡੇ ਨੂੰ 2019 ਤੋਂ ਬਾਅਦ ਪਹਿਲੀ ਵਾਰ ਬੰਦ ਕੀਤਾ ਗਿਆ ਸੀ।Also Read : 73ਵਾਂ ਗਣਤੰਤਰ ਦਿਵਸ : ਝਾਕੀਆਂ 'ਚ ਦੇਖਣ ਨੂੰ ਮਿਲਿਆ ਆਜ਼ਾਦੀ ਦੇ ਸੰਘਰਸ਼ 'ਚ ਪੰਜਾਬ ਦਾ ਯੋਗਦਾਨ ਬਰਫੀਲੇ ਤੂਫਾਨ ਕਾਰਨ ਇਸਤਾਬੁਲ ਹਵਾਈ ਅੱਡਾ ਬੰਦ ਇਸ ਸਾਲ ਸਰਦੀਆਂ ਦੀ ਪਹਿਲੀ ਬਰਫਬਾਰੀ 'ਚ ਇਸਤਾਂਬੁਲ ਦੀਆਂ ਪ੍ਰਾਚੀਨ ਮਸਜਿਦਾਂ ਦੇ ਚੌਕਾਂ ਨੇੜੇ ਵੀ ਸੁਹਾਵਣਾ ਮਾਹੌਲ ਦੇਖਣ ਨੂੰ ਮਿਲਿਆ। ਜਿਥੇ ਵੱਚੇ ਸਨੋਮੈਨ ਬਣਾਉਂਦੇ ਨਜ਼ਰ ਆਏ ਅਤੇ ਦੂਜੇ ਪਾਸੇ ਲੋਕ ਸੈਲਫਿਆਂ ਲੈ ਰਹੇ ਸੀ ਪਰ ਭਾਰੀ ਬਰਫਬਾਰੀ ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਦੇ 16 ਮਿਲੀਅਨ ਨਿਵਾਸੀਆਂ ਲਈ ਵੱਡੀ ਸਿਰਦਰਦੀ ਸਾਬਤ ਹੋਈ ਹੈ। ਜਿੱਥੇ ਕਾਰਾਂ ਆਪਸ ਵਿੱਚ ਟਕਰਾਉਂਦੀਆਂ ਨਜ਼ਰ ਆਈਆਂ, ਉੱਥੇ ਹੀ ਸੜਕ ਅਤੇ ਹਾਈਵੇਅ ਪਾਰਕਿੰਗ ਵਿੱਚ ਬਦਲ ਗਏ। ਇਸਤਾਂਬੁਲ ਦੇ ਗਵਰਨਰ ਦਫਤਰ ਨੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਥਰੇਸ ਤੋਂ ਸ਼ਹਿਰ ਵਿੱਚ ਦਾਖਲ ਨਹੀਂ ਹੋ ਸਕਣਗੇ। ਥਰੇਸ ਤੁਰਕੀ ਦੇ ਯੂਰਪੀ ਹਿੱਸੇ ਵਿੱਚ ਇੱਕ ਖੇਤਰ ਹੈ ਜੋ ਬੁਲਗਾਰੀਆ ਅਤੇ ਗ੍ਰੀਸ ਦੇ ਨਾਲ ਇਸਦੀ ਪੱਛਮੀ ਸਰਹੱਦ ਤੱਕ ਫੈਲਿਆ ਹੋਇਆ ਹੈ। Also Read : ਪੰਜਾਬ CM ਚੰਨੀ ਨੇ ਗਣਤੰਤਰ ਦਿਹਾੜੇ ਦੀ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ ਕਈ ਮਾਲ ਬੰਦ ਅਤੇ ਸੜਕਾਂ ਵੀ ਬੰਦ ਬਰਫੀਲੇ ਤੂਫਾਨ ਕਾਰਨ ਕਈ ਸ਼ਾਪਿੰਗ ਮਾਲ ਬੰਦ ਹੋ ਗਏ, ਫੂਡ ਡਿਲੀਵਰੀ ਸੇਵਾਵਾਂ ਵਿੱਚ ਵਿਘਨ ਪਿਆ। ਬਰਫੀਲੇ ਤੂਫਾਨ ਨੇ ਗੁਆਂਢੀ ਸੀਰੀਆ ਨੂੰ ਪਾਰ ਕਰਨ ਤੋਂ ਪਹਿਲਾਂ ਮੱਧ ਅਤੇ ਦੱਖਣ-ਪੂਰਬੀ ਤੁਰਕੀ ਦੀਆਂ ਸੜਕਾਂ ਨੂੰ ਰੋਕ ਦਿੱਤਾ। ਯੁੱਧ-ਗ੍ਰਸਤ ਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿਚ ਹੋਰ ਸਮੱਸਿਆਵਾਂ ਪੈਦਾ ਹੋਈਆਂ। ਇਸਤਾਂਬੁਲ ਹਵਾਈ ਅੱਡੇ ਨੇ ਪਿਛਲੇ ਸਾਲ 37 ਮਿਲੀਅਨ ਤੋਂ ਵੱਧ ਯਾਤਰੀਆਂ ਦੀ ਸੇਵਾ ਕੀਤੀ ਹੈ ਅਤੇ ਦੁਨੀਆ...
ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਨਵੇਂ-ਨਵੇਂ ਵੇਰੀਐਂਟਾਂ ਨੇ ਗਲੋਬਲ ਪੱਧਰ 'ਤੇ ਤਬਾਹੀ ਮਚਾਈ ਹੋਈ ਹੈ। ਇਸ ਵਿਚਕਾਰ ਇਕ ਚੰਗੀ ਖ਼ਬਰ ਹੈ। ਤੇਜ਼ੀ ਨਾਲ ਫੈਲਣ ਵਾਲੇ ਓਮੀਕਰੋਨ ਵੇਰੀਐਂਟ ਨੂੰ ਲੈਕੇ ਸਿਹਤ ਮਾਹਰ ਲਗਾਤਾਰ ਨਵੇਂ-ਨਵੇਂ ਉਪਾਅ ਲੱਭਣ ਵਿਚ ਜੁਟੇ ਹੋਏ ਹਨ। ਇਸ ਦੌਰਾਨ ਅਮਰੀਕੀ ਦਵਾਈ ਕੰਪਨੀ ਫਾਈਜ਼ਰ ਨੇ ਕੋਵਿਡ-19 ਨਾਲ ਲੜਨ ਲਈ ਤਿਆਰ ਕੀਤੀ ਗਈ ਆਪਣੀ ਮੂਲ ਵੈਕਸੀਨ ਅਤੇ ਓਮੀਕਰੋਨ ਲਈ ਬਣਾਈ ਵੈਕਸੀਨ 'ਤੇ ਰਿਸਰਚ ਸ਼ੁਰੂ ਕਰ ਦਿੱਤੀ ਹੈ। ਫਾਈਜ਼ਰ ਅਤੇ ਉਸ ਦੇ ਹਿੱਸੇਦਾਰ ਬਾਇਓਨਟੇਕ ਨੇ ਇਹ ਜਾਣਕਾਰੀ ਦਿੱਤੀ। Also Read: 6 ਸਾਲਾ ਬੱਚੀ ਦੇ ਢਿੱਡ 'ਚ ਸੀ ਡੇਢ ਕਿੱਲੋ ਵਾਲਾਂ ਦਾ ਗੁੱਛਾ, ਡਾਕਟਰਾਂ ਨੇ ਆਪ੍ਰੇਸ਼ਨ ਕਰ ਬਚਾਈ ਜਾਨ ਇੱਥੇ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਵੈਕਸੀਨ ਨਿਰਮਾਤਾ ਓਮੀਕਰੋਨ ਨਾਲ ਮੁਕਾਬਲਾ ਕਰਨ ਲਈ ਆਪਣੇ ਟੀਕੇ ਵਿਚ ਤਬਦੀਲੀ ਕਰ ਰਹੇ ਹਨ ਤਾਂ ਜੋ ਗਲੋਬਲ ਪੱਧਰ 'ਤੇ ਜ਼ਰੂਰੀ ਬਦਲਾਅ ਦਾ ਫ਼ੈਸਲਾ ਆਉਣ ਦੀ ਸਥਿਤੀ ਵਿਚ ਤਿਆਰ ਰਿਹਾ ਜਾ ਸਕੇ। ਇਕ ਅਧਿਐਨ ਮੁਤਾਬਕ ਡੈਲਟਾ ਵੇਰੀਐਂਟ ਦੀ ਤੁਲਨਾ ਵਿਚ ਓਮੀਕਰੋਨ ਨਾਲ ਉਹਨਾਂ ਲੋਕਾਂ ਵਿਚ ਵੀ ਇਨਫੈਕਸ਼ਨ ਦੀ ਵੱਧ ਸੰਭਾਵਨਾ ਹੈ ਜਿਹਨਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਪਰ ਹੁਣ ਤੱਕ ਇਹ ਸਪੱਸ਼ਟ ਨਹੀਂ ਹੈ ਕੀ ਵੈਕਸੀਨ ਵਿਚ ਬਦਲਾਅ ਦੀ ਲੋੜ ਹੈ। ਅਮਰੀਕਾ ਵਿਚ ਹੋਏ ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਮੌਜੂਦਾ ਵੈਕਸੀਨ ਲੋਕਾਂ ਨੂੰ ਕੋਰੋਨਾ ਦੇ ਗੰਭੀਰ ਲੱਛਣ ਅਤੇ ਮੌਤ ਤੋਂ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਨਾਲ ਹੀ ਅਮਰੀਕਾ ਅਤੇ ਹੋਰ ਥਾਵਾਂ 'ਤੇ ਹੋਏ ਅਧਿਐਨ ਇਹ ਸਪੱਸ਼ਟ ਕਰਦੇ ਹਨ ਕਿ ਬੂਸਟਰ ਡੋਜ਼ ਨਾਲ ਸੁਰੱਖਿਆ ਕਵਚ ਮਜ਼ਬੂਤ ਹੁੰਦਾ ਹੈ ਅਤੇ ਇਨਫੈਕਸ਼ਨ ਦੇ ਹਲਕੇ ਲੱਛਣ ਤੋਂ ਬਚਣ ਦੀ ਸੰਭਾਵਨਾ ਵੱਧਦੀ ਹੈ। Also Read: ਦੇਸੀ ਸ਼ਰਾਬ ਪੀਣ ਕਾਰਨ ਮਹਿਲਾ ਸਣੇ 6 ਲੋਕਾਂ ਦੀ ਮੌਤ ਟ੍ਰਾਇਲ ਵਿਚ 18-55 ਸਾਲ ਦੇ ਉਮਰ ਵਰਗ ਦੇ 1,420 ਲੋਕਫਾਈਜ਼ਰ ਦੀ ਵੈਕਸੀਨ ਰਿਸਰਚ ਚੀਫ ਕੈਥਰੀਨ ਜੈਨਸਨ ਨੇ ਦੱਸਿਆ ਕਿ ਸਾਨੂੰ ਸਮੇਂ ਦੇ ਨਾਲ ਵੈਕਸੀਨ ਤੋਂ ਮਿਲੀ ਇਮਿਊਨਟੀ ਦੇ ਘੱਟ ਹੋਣ ਅਤੇ ਭਵਿੱਖ ਵਿਚ ਓਮੀਕਰੋਨ ਅਤੇ ਨਵੇਂ ਵੇਰੀਐਂਟਾਂ ਨਾਲ ਨਜਿੱਠਣ ਵਿਚ ਮਦਦ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ। ਨਵੇਂ ਅਮਰੀਕੀ ਅਧਿਐਨ ਲਈ 18 ਤੋਂ 55 ਸਾਲ ਦੇ 1,420 ਸਿਹਤਮੰਦ ਲੋਕਾਂ ਦਾ ਰਜਿਸਟ੍ਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਜੋ ਅਪਡੇਟ ਕੀਤੀ ਗਈ ਵੈਕਸੀਨ ਦਾ ਬੂਸਟਰ ਦੇ ਤੌਰ 'ਤੇ ਪਰੀਖਣ ਕੀਤਾ ਜਾ ਸਕੇ। ਇਸ ਦੌਰਾਨ ਅਧਿਐਨ ਕਰਨ ਵਾਲੇ ਟੀਕਾ ਸੁਰੱਖਇਆ ਵਿਚ ਆਉਣ ਵਾਲੀ ਕਮੀ ਦੀ ਜਾਂਚ ਕਰਨਗੇ ਅਤੇ ਪਤਾ ਲਗਾਉਣਗੇ ਕਿ ਮੂਲ ਵੈਕਸੀਨ ਦੀ ਤੁਲਨਾ ਵਿਚ ਅਪਡੇਟ ਕੀਤੀ ਗਈ ਵੈਕਸੀਨ ਪ੍ਰਤੀਰੋਧਕ ਸਮਰੱਥਾ ਜਾ ਇਮਿਊਨ ਸਿਸਟਮ ਨੂੰ ਕਿਵੇਂ ਵਧਾਉਂਦੀ ਹੈ। Also Read: SAD ਪ੍ਰਧਾਨ ਸੁਖਬੀਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਅਧਿਐਨ ਦੌਰਾਨ ਪਹਿਲੇ ਗਰੁੱਪ ਵਿਚ ਕਰੀਬ 600 ਵਾਲੰਟੀਅਰ ਹਨ, ਜਿਹਨਾਂ ਨੂੰ ਤਿੰਨ ਤੋਂ ਛੇ ਮਹੀਨੇ ਪਹਿਲਾਂ ਫਾਈਜ਼ਰ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ। ਉਹਨਾਂ ਨੂੰ ਇਕ ਜਾਂ ਦੋ ਓਮੀਕਰੋਨ ਆਧਾਰਿਤ ਬੂਸਟਰ ਡੋਜ਼ ਦਿੱਤੀਆਂ ਜਾਣਗੀਆਂ। ਜਦਕਿ ਦੂਜੇ ਸਮੂਹ ਵਿਚ ਅਜਿਹੇ 600 ਲੋਕ ਹਨ, ਜਿਹਨਾਂ ਨੂੰ ਪਹਿਲਾਂ ਹੀ ਤਿੰਨ ਲਗਾਤਾਰ ਖੁਰਾਕਾਂ ਦਿੱਤੀਆਂ ਗਈਆਂ ਹਨ, ਉਹਨਾਂ ਨੂੰ ਚੌਥੀ ਖੁਰਾਕ ਦੇ ਤਹਿਤ ਵੈਕਸੀਨ ਜਾਂ ਓਮੀਕੋਰਨ ਆਧਾਰਿਤ ਟੀਕੇ ਦੀ ਖੁਰਾਕ ਦਿੱਤੀ ਜਾਵੇਗੀ। ਇਸ ਵਿਚ ਕੁਝ ਵੈਕਸੀਨ ਨਾ ਲਗਵਾਉਣ ਵਾਲੇ ਵਾਲੰਟੀਅਰਾਂ ਨੂੰ ਵੀ ਰੱਖਿਆ ਜਾਵੇਗਾ ਜੋ ਕਿ ਓਮੀਕਰੋਨ ਲਈ ਬਣਾਈ ਗਈ ਵੈਕਸੀਨ ਦੀਆਂ ਤਿੰਨ ਖੁਰਾਕਾਂ ਲੈਣਗੇ।ਆਸ ਹੈ ਕਿ ਇਸ ਦੇ ਨਤੀਜੇ ਸਕਾਰਾਤਮਕ ਆਉਣਗੇ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर