LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਗਿਆਨ ਦੀ ਲੰਬੀ ਛਾਲ: 9 ਮਹੀਨਿਆਂ ਤੱਕ ਬੱਚੇ ਨੂੰ ਗਰਭ 'ਚ ਰੱਖਣ ਦੀ ਨਹੀਂ ਹੋਵੇਗੀ ਲੋੜ

2f baby

ਬੀਜਿੰਗ- ਬੱਚੇ ਦੇ ਜਨਮ ਤੋਂ ਲੈ ਕੇ ਵੱਡਾ ਹੋਣ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਵਿਗਿਆਨਕ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਦਲਣ ਜਾ ਰਹੇ ਹਨ। ਦਰਅਸਲ, ਹਾਲ ਹੀ ਵਿਚ ਚੀਨ ਦੇ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਕੁਝ ਸਾਲਾਂ ਬਾਅਦ ਭਰੂਣ ਬਣਾਉਟੀ ਹੋਵੇਗਾ ਅਤੇ ਉਸਦਾ ਖਿਆਲ ਰੱਖਣ ਲਈ ਰੋਬੋਟ ਦਾਈ ਦਾ ਕਿਰਦਾਰ ਨਿਭਾਏਗਾ।

Also Read: ਪੰਜਾਬ ਚੋਣਾਂ: 117 ਸੀਟਾਂ 'ਤੇ 2,279 ਨਾਮਜ਼ਦਗੀਆਂ, ਮੈਦਾਨ 'ਚ ਸੁਖਬੀਰ, ਕੈਪਟਨ ਤੇ ਭਗਵੰਤ ਜਿਹੇ ਦਿੱਗਜ ਨੇਤਾ

ਦੁਨੀਆ ਦੀ ਸਭ ਤੋਂ ਜ਼ਿਆਦਾ ਸ਼ੰਘਣੀ ਆਬਾਦੀ ਵਾਲਾ ਚੀਨ ਘਟਦੀ ਜਨਮਦਰ ਤੋਂ ਪ੍ਰੇਸ਼ਾਨ ਹੈ। ਇਥੇ ਜਨਮਦਰ ਹਾਲ ਹੀ ਵਿਚ ਦਹਾਕਿਆਂ ਵਿਚ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਇਸੇ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸਮੱਸਿਆ ਨੂੰ ਦੂਰ ਕਰਨ ਲਈ ਵਿਗਿਆਨੀ ਏ. ਆਈ. ਆਧਾਰਿਤ ਤਕਨੀਕ ਵਿਕਸਿਤ ਕਰ ਰਹੇ ਹਨ। ਇਸ ਤਕਨੀਕ ਵਿਚ ਸਭ ਤੋਂ ਖਾਸ ਗੱਲ ਇਹ ਹੈ ਕਿ ਔਰਤ ਨੂੰ 9 ਮਹੀਨਿਆਂ ਤੱਕ ਬੱਚੇ ਨੂੰ ਆਪਣੇ ਗਰਭ ਵਿਚ ਰੱਖਣ ਦੀ ਲੋੜ ਨਹੀਂ ਹੋਵੇਗੀ ਅਤੇ ਇਸ ਤਰ੍ਹਾਂ ਉਸਨੂੰ ਗਰਭ ਦੌਰਾਨ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਸਕੇਗਾ। 

Also Read: ਹੋਰ ਮਜ਼ਬੂਤ ਹੋਇਆ ਭਾਰਤੀ ਪਾਸਪੋਰਟ, ਕਰ ਸਕੋਗੇ 59 ਦੇਸ਼ਾਂ ਦੀ ਬਿਨਾਂ ਵੀਜ਼ਾ ਸੈਰ

ਸਿਰਫ ਇਹੋ ਨਹੀਂ ਸਗੋਂ ਉਹ ਬੱਚੇ ਨੂੰ ਬਣਾਉਟੀ ਭਰੂਣ ਵਿਚ ਵੱਡਾ ਹੁੰਦਾ ਦੇਖ ਸਕੇਗੀ ਅਤੇ ਇਸੇ ਨਾਲ ਹੀ ਭਰੂਣ ’ਤੇ ਨਜ਼ਰ ਰੱਖਣ ਲਈ ਰੋਬੋਟ ਵੀ ਹੋਣਗੇ। ਹਾਲ ਦੀ ਘੜੀ ਇਹ ਪ੍ਰਯੋਗ ਚੂਹਿਆਂ ’ਤੇ ਹੋ ਰਿਹਾ ਹੈ।ਦੂਸਰੇ ਪਾਸੇ ‘ਸਾਊਥ ਚਾਈਨਾ ਮੋਰਨਿੰਗ ਪੋਸਟ’ ਨੇ ਚੀਨੀ ਵਿਗਿਆਨੀਆਂ ਦੇ ਹਵਾਲੇ ਦੱਸਿਆ ਹੈ ਕਿ ਇਹ ਤਕਨੀਕ ਜ਼ਿੰਦਗੀ ਦੇ ਵਿਕਾਸ ਨੂੰ ਸਮਝਣ ਵਿਚ ਮਦਦ ਕਰ ਰਹੀ ਹੈ।

Also Read: PM ਮੋਦੀ ਤੇ ਅਮਿਤ ਸ਼ਾਹ ਜਲਦ ਬਣਨਗੇ ਚੋਣ ਪ੍ਰਚਾਰ ਦਾ ਹਿੱਸਾ, ਸਾਬਕਾ CM ਦਾ ਦਾਅਵਾ

In The Market