LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਰਫੀਲੇ ਤੂਫਾਨ ਕਾਰਨ ਇਸਤਾਂਬੁਲ ਹਵਾਈ ਅੱਡਾ ਬੰਦ, ਕਈ ਸ਼ਾਪਿੰਗ ਮਾਲ ਪ੍ਰਭਾਵਿਤ, ਸੜਕਾਂ ਜਾਮ

s26j snow strom

ਇਸਤਾਂਬੁਲ : ਇਸਤਾਂਬੁਲ (Istanbul) ਵਿੱਚ ਯੂਰਪ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਪੂਰਬੀ ਭੂਮੱਧ ਸਾਗਰ ਵਿੱਚ ਬਰਫੀਲੇ ਤੂਫਾਨ ਕਾਰਨ ਸੋਮਵਾਰ ਨੂੰ ਬੰਦ ਕਰ ਦਿੱਤਾ ਗਿਆ। ਜਦੋਂ ਕਿ ਏਥਨਜ਼ (Athens) ਵਿੱਚ ਸਕੂਲ ਅਤੇ ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਗਏ ਹਨ। ਬਰਫੀਲੇ ਤੂਫਾਨ ਕਾਰਨ ਬਲੈਕਆਊਟ ਅਤੇ ਟਰੈਫਿਕ ਦੀ ਸਮੱਸਿਆ ਪੈਦਾ ਹੋ ਗਈ ਹੈ। ਇਸਤਾਂਬੁਲ ਹਵਾਈ ਅੱਡੇ 'ਤੇ, ਜਿੱਥੇ ਭਾਰੀ ਬਰਫਬਾਰੀ ਕਾਰਨ ਕਾਰਗੋ ਟਰਮੀਨਲ ਦੀ ਛੱਤ ਡਿੱਗ ਗਈ। ਹਾਲਾਂਕਿ ਇਸ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਟਰੈਵਲਜ਼ ਦੇ ਅਧਿਕਾਰੀਆਂ ਦੇ ਅਨੁਸਾਰ, ਤੁਰਕੀ ਏਅਰਲਾਈਨਜ਼ ਲਈ ਨਵੇਂ ਹੱਬ ਵਜੋਂ ਵਿਕਸਤ ਕੀਤੇ ਜਾਣ ਤੋਂ ਬਾਅਦ ਇਸਤਾਂਬੁਲ ਹਵਾਈ ਅੱਡੇ ਨੂੰ 2019 ਤੋਂ ਬਾਅਦ ਪਹਿਲੀ ਵਾਰ ਬੰਦ ਕੀਤਾ ਗਿਆ ਸੀ।Also Read : 73ਵਾਂ ਗਣਤੰਤਰ ਦਿਵਸ : ਝਾਕੀਆਂ 'ਚ ਦੇਖਣ ਨੂੰ ਮਿਲਿਆ ਆਜ਼ਾਦੀ ਦੇ ਸੰਘਰਸ਼ 'ਚ ਪੰਜਾਬ ਦਾ ਯੋਗਦਾਨ

ਬਰਫੀਲੇ ਤੂਫਾਨ ਕਾਰਨ ਇਸਤਾਬੁਲ ਹਵਾਈ ਅੱਡਾ ਬੰਦ 

ਇਸ ਸਾਲ ਸਰਦੀਆਂ ਦੀ ਪਹਿਲੀ ਬਰਫਬਾਰੀ 'ਚ ਇਸਤਾਂਬੁਲ ਦੀਆਂ ਪ੍ਰਾਚੀਨ ਮਸਜਿਦਾਂ ਦੇ ਚੌਕਾਂ ਨੇੜੇ ਵੀ ਸੁਹਾਵਣਾ ਮਾਹੌਲ ਦੇਖਣ ਨੂੰ ਮਿਲਿਆ। ਜਿਥੇ ਵੱਚੇ ਸਨੋਮੈਨ ਬਣਾਉਂਦੇ ਨਜ਼ਰ ਆਏ ਅਤੇ ਦੂਜੇ ਪਾਸੇ ਲੋਕ ਸੈਲਫਿਆਂ ਲੈ ਰਹੇ ਸੀ ਪਰ ਭਾਰੀ ਬਰਫਬਾਰੀ ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਦੇ 16 ਮਿਲੀਅਨ ਨਿਵਾਸੀਆਂ ਲਈ ਵੱਡੀ ਸਿਰਦਰਦੀ ਸਾਬਤ ਹੋਈ ਹੈ। ਜਿੱਥੇ ਕਾਰਾਂ ਆਪਸ ਵਿੱਚ ਟਕਰਾਉਂਦੀਆਂ ਨਜ਼ਰ ਆਈਆਂ, ਉੱਥੇ ਹੀ ਸੜਕ ਅਤੇ ਹਾਈਵੇਅ ਪਾਰਕਿੰਗ ਵਿੱਚ ਬਦਲ ਗਏ। ਇਸਤਾਂਬੁਲ ਦੇ ਗਵਰਨਰ ਦਫਤਰ ਨੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਥਰੇਸ ਤੋਂ ਸ਼ਹਿਰ ਵਿੱਚ ਦਾਖਲ ਨਹੀਂ ਹੋ ਸਕਣਗੇ। ਥਰੇਸ ਤੁਰਕੀ ਦੇ ਯੂਰਪੀ ਹਿੱਸੇ ਵਿੱਚ ਇੱਕ ਖੇਤਰ ਹੈ ਜੋ ਬੁਲਗਾਰੀਆ ਅਤੇ ਗ੍ਰੀਸ ਦੇ ਨਾਲ ਇਸਦੀ ਪੱਛਮੀ ਸਰਹੱਦ ਤੱਕ ਫੈਲਿਆ ਹੋਇਆ ਹੈ। Also Read : ਪੰਜਾਬ CM ਚੰਨੀ ਨੇ ਗਣਤੰਤਰ ਦਿਹਾੜੇ ਦੀ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਕਈ ਮਾਲ ਬੰਦ ਅਤੇ ਸੜਕਾਂ ਵੀ ਬੰਦ

ਬਰਫੀਲੇ ਤੂਫਾਨ ਕਾਰਨ ਕਈ ਸ਼ਾਪਿੰਗ ਮਾਲ ਬੰਦ ਹੋ ਗਏ, ਫੂਡ ਡਿਲੀਵਰੀ ਸੇਵਾਵਾਂ ਵਿੱਚ ਵਿਘਨ ਪਿਆ। ਬਰਫੀਲੇ ਤੂਫਾਨ ਨੇ ਗੁਆਂਢੀ ਸੀਰੀਆ ਨੂੰ ਪਾਰ ਕਰਨ ਤੋਂ ਪਹਿਲਾਂ ਮੱਧ ਅਤੇ ਦੱਖਣ-ਪੂਰਬੀ ਤੁਰਕੀ ਦੀਆਂ ਸੜਕਾਂ ਨੂੰ ਰੋਕ ਦਿੱਤਾ। ਯੁੱਧ-ਗ੍ਰਸਤ ਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿਚ ਹੋਰ ਸਮੱਸਿਆਵਾਂ ਪੈਦਾ ਹੋਈਆਂ। ਇਸਤਾਂਬੁਲ ਹਵਾਈ ਅੱਡੇ ਨੇ ਪਿਛਲੇ ਸਾਲ 37 ਮਿਲੀਅਨ ਤੋਂ ਵੱਧ ਯਾਤਰੀਆਂ ਦੀ ਸੇਵਾ ਕੀਤੀ ਹੈ ਅਤੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਹਵਾਈ ਅੱਡਿਆਂ ਵਿੱਚੋਂ ਇੱਕ ਬਣ ਗਿਆ ਹੈ।

In The Market