LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਾਟਰੀ ਨੇ ਕਰ ਦਿੱਤਾ ਮਾਲਾਮਾਲ, ਆਬੂਧਾਬੀ ਵਿਚ ਭਾਰਤੀ ਮਹਿਲਾ ਨੇ ਜਿੱਤੇ 45 ਕਰੋੜ ਰੁਪਏ

5feb lottery

ਨਵੀਂ ਦਿੱਲੀ : ਇਕ ਪ੍ਰਵਾਸੀ ਭਾਰਤੀ ਮਹਿਲਾ (NRI women) ਨੇ ਆਬੂਧਾਬੀ (Abu Dhabi) ਵਿਚ ਕਰੋੜਾਂ ਰੁਪਏ ਦੀ ਬਿੱਗ ਟਿਕਟ ਲਾਟਰੀ (Big Ticket Lottery) ਜਿੱਤ ਲਈ ਹੈ। ਮੀਡੀਆ ਰਿਪੋਰਟਸ (Media reports) ਵਿਚ ਕਿਹਾ ਗਿਆ ਹੈ ਕਿ ਕੇਰਲ ਦੇ ਤ੍ਰਿਸ਼ੂਰ (Thrissur of Kerala) ਦੀ ਰਹਿਣ ਵਾਲੀ ਲੀਨਾ ਜਲਾਲ (Lina Jalal) ਨਾਮਕ ਮਹਿਲਾ ਨੇ ਬਿਗ ਟਿਕਟ ਆਬੂ ਧਾਬੀ ਵੀਕਲੀ ਡਰਾਅ (Abu Dhabi Weekly Draw) ਵਿਚ 22 ਮਿਲੀਅਨ ਦਿਰਹਮ (22 million dirhams) (ਤਕਰੀਬਨ 44.75 ਕਰੋੜ ਰੁਪਏ) ਜਿੱਤ ਲਏ। ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਤਿੰਨ ਫਰਵਰੀ ਨੂੰ ਇਸ ਲਾਟਰੀ ਦਾ ਡਰਾਅ (Lottery draw) ਕੱਢਿਆ ਗਿਆ। ਇਸ ਵਿਚ ਜਲਾਲ ਨੇ ਇਹ ਲਾਟਰੀ ਜਿੱਤ ਲਈ। ਉਨ੍ਹਾਂ ਦਾ ਟਿਕਟ ਨੰਬਰ 144387 ਸੀ। ਜਲਾਲ ਅਬੂ ਧਾਬੀ ਵਿਚ ਐੱਚ.ਆਰ. ਪ੍ਰੋਫੈਸ਼ਨਲ ਦੇ ਤੌਰ 'ਤੇ ਕੰਮ ਕਰਦੀ ਹੈ। ਜਲਾਲ ਨੇ ਕਿਹਾ ਹੈ ਕਿ ਉਹ ਆਪਣੀ ਟਿਕਟ 10 ਹੋਰ ਲੋਕਾਂ ਦੇ ਨਾਲ ਸ਼ੇਅਰ ਕਰੇਗੀ ਅਤੇ ਉਨ੍ਹਾਂ ਦੀ ਕੁਝ ਪੈਸੇ ਚੈਰਿਟੀ ਵਿਚ ਦੇਣ ਦੀ ਯੋਜਨਾ ਹੈ। ਜਲਾਲ ਨੇ ਗਲਫ ਨਿਊਜ਼ ਨੂੰ ਕਿਹਾ ਮੇਰੇ ਕੋਲ ਕੁਝ ਕਹਿਣ ਲਈ ਸ਼ਬਦ ਨਹੀਂ ਹਨ। ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਬੋਲਣਾ ਚਾਹੀਦਾ ਹੈ। ਮੈਂ ਖੁਸ਼ ਹਾਂ ਅਤੇ ਧੰਨਵਾਦੀ ਹਾਂ। Also Read : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਨਿੱਤਰੀ ਆਰੂਸਾ ਆਲਮ, ਕਹੀ ਇਹ ਵੱਡੀ ਗੱਲ

Kerala woman living in Abu Dhabi wins Big Ticket lottery worth Rs 44.75  crore | Trending & Viral News
ਜਲਾਲ ਤਿੰਨ ਫਰਵਰੀ ਨੂੰ ਬੰਪਰ ਇਨਾਮ ਜਿੱਤਣ ਵਾਲੀ ਇਕੋ ਇਕ ਭਾਰਤੀ ਮਹਿਲਾ ਨਹੀਂ ਸੀ। ਕੇਰਲ ਦੇ ਇਕ ਹੋਰ ਪ੍ਰਵਾਸੀ ਭਾਰਤੀ ਨੇ 10 ਲੱਖ ਦਿਰਹਮ ਯਾਨੀ ਤਕਰੀਬਨ 2.03 ਕਰੋੜ ਰੁਪਏ ਜਿੱਤ ਲਏ। ਉਹ ਮੱਲਪੁਰਮ ਜ਼ਿਲੇ ਤੋਂ ਹੈ ਅਤੇ ਉਹ 29 ਹੋਰ ਲੋਕਾਂ ਦੇ ਨਾਲ ਆਪਣੀ ਪ੍ਰਾਈਜ਼ ਮਨੀ ਸ਼ੇਅਰ ਕਰਨਗੇ। ਉਹ ਇਕ ਇੰਜੀਨੀਅਰ ਦੇ ਤੌਰ 'ਤੇ ਕੰਮ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਕੁਝ ਪੈਸੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੇਣਗੇ ਜਦੋਂ ਕਿ ਕੁਝ ਪੈਸੇ ਆਪਣੀ ਪਤਨੀ ਅਤੇ ਬੱਚੀ ਦੇ ਫਿਊਚਰ ਲਈ ਸੇਵ ਕਰਨਗੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡੀ.ਐੱਚ.22 ਮਿਲੀਅਨ ਸਣੇ ਟੌਪ5 ਨਕਦ ਇਨਾਮ ਭਾਰਤੀਆਂ ਦੇ ਖਾਤੇ ਵਿਚ ਆਏ। ਪਿਛਲੇ ਸਾਲ ਦੁਬਈ ਵਿਚ ਡਰਾਈਵਰ ਵਜੋਂ ਕੰਮ ਕਰਨ ਵਾਲੇ ਕੇਰਲ ਦੇ ਇਕ ਵਿਅਕਤੀ ਨੇ ਯੂ.ਏ.ਈ. ਵਿਚ ਇਕ ਡਰਾਅ ਵਿਚ 20 ਮਿਲੀਅਨ ਦਿਰਹਮ (ਤਕਰੀਬਨ 40 ਕਰੋੜ ਰੁਪਏ) ਜਿੱਤੇ ਸਨ। ਰੰਜੀਤ ਸੋਮਾਰੰਜਨ ਅਤੇ ਉਨ੍ਹਾਂ ਦੇ 9 ਹੋਰ ਸਹਿਯੋਗੀਆਂ ਨੂੰ ਜੁਆਇੰਟ ਵਿਨਰ ਐਲਾਨ ਦਿੱਤਾ ਗਿਆ ਸੀ।

In The Market