LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PUBG ਦੀ ਆਦਤ ਕਾਰਨ ਆਪਣੇ ਹੀ ਪਰਿਵਾਰ ਦੇ 4 ਮੈਂਬਰਾਂ ਦੀ ਕੀਤੀ ਹੱਤਿਆ, ਦੇਸ਼ 'ਚ ਉੱਠੀ ਬੈਨ ਦੀ ਮੰਗ

29j pakkk

ਲਾਹੌਰ: ਹਰ ਦਿਨ ਦੁਨੀਆ ਭਰ ਵਿੱਚ ਤਕਨਾਲੋਜੀ ਵਿੱਚ ਤਰੱਕੀ ਹੋ ਰਹੀ ਹੈ। ਮੋਬਾਈਲ ਅਤੇ ਇੰਟਰਨੈੱਟ ਦੇ ਇਸ ਆਧੁਨਿਕ ਯੁੱਗ ਵਿੱਚ ਬਹੁਤ ਕੁਝ ਬਦਲ ਗਿਆ ਹੈ। ਇੱਕ ਪਾਸੇ, ਤਕਨਾਲੋਜੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ। ਦੂਜੇ ਪਾਸੇ ਇਸ ਦੇ ਖਤਰਨਾਕ ਨਤੀਜੇ ਸਾਹਮਣੇ ਆ ਰਹੇ ਹਨ। ਹਾਈ-ਟੈਕ ਸੁਵਿਧਾਵਾਂ ਨਾਲ ਲੈਸ ਵੀਡੀਓ ਗੇਮਾਂ ਜਿੰਨਾ ਬੱਚਿਆਂ ਅਤੇ ਨੌਜਵਾਨਾਂ ਨੂੰ ਲੁਭਾਉਂਦੀਆਂ ਹਨ, ਇਸ ਦੇ ਮਾੜੇ ਪ੍ਰਭਾਵ ਵੀ ਓਨੇ ਹੀ ਘਾਤਕ ਸਾਬਤ ਹੋ ਰਹੇ ਹਨ।

Also Read: ਪਾਕਿਸਤਾਨ ’ਚ ਛੱਤ ਡਿੱਗਣ ਕਾਰਨ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ

14 ਸਾਲਾ ਲੜਕੇ ਨੇ 'PUBG ਪ੍ਰਭਾਵ' ਤਹਿਤ ਪੂਰੇ ਪਰਿਵਾਰ ਨੂੰ ਮਾਰੀ ਗੋਲੀ
28 ਜਨਵਰੀ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਨੇ ਇਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਮੀਡੀਆ ਸਾਹਮਣੇ ਰੱਖਿਆ, ਜਿਸ ਨੂੰ ਸੁਣ ਕੇ ਹਰ ਕਿਸੇ ਦੇ ਹੋਸ਼ ਉੱਡ ਗਏ। ਪੁਲਿਸ ਨੇ ਕਿਹਾ ਕਿ ਪਾਕਿਸਤਾਨ ਦੇ ਇੱਕ 14 ਸਾਲਾ ਲੜਕੇ ਨੇ PUBG ਗੇਮ ਦੇ ਪ੍ਰਭਾਵ ਵਿੱਚ ਆਪਣੇ ਪੂਰੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ। ਲੜਕੇ ਨੇ ਆਪਣੀ ਮਾਂ ਸਣੇ ਤਿੰਨ ਭਾਈ-ਭੈਣਾ, ਜਿਨ੍ਹਾਂ ਵਿਚ 45 ਸਾਲਾ ਸਿਹਤ ਕਰਮਚਾਰੀ ਨਾਹਿਦ ਮੁਬਾਰਕ, 22 ਮਹੀਨਿਆਂ ਦੇ ਤੈਮੂਰ, 17 ਅਤੇ 11 ਸਾਲਾ ਦੋ ਭੈਣਾਂ  ਸ਼ਾਮਲ ਹਨ। ਦੱਸ ਦੇਈਏ ਕਿ ਇਹ ਘਟਨਾ ਪਿਛਲੇ ਹਫਤੇ ਲਾਹੌਰ ਦੇ ਕੇਹਨਾ ਇਲਾਕੇ ਦੇ ਕੋਲ ਵਾਪਰੀ ਸੀ। ਨਿਊਜ਼ ਇੰਟਰਨੈਸ਼ਨਲ ਨੇ ਪੁਲਿਸ ਬੁਲਾਰੇ ਦੇ ਹਵਾਲੇ ਨਾਲ ਕਿਹਾ, "ਅਲੀ ਜ਼ੈਨ ਨੇ 19 ਜਨਵਰੀ, 2022 ਨੂੰ ਆਪਣੀ ਮਾਂ, ਦੋ ਭੈਣਾਂ ਅਤੇ ਇੱਕ ਭਰਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਪਿਸਤੌਲ ਛੁਪਾ ਲਿਆ ਸੀ।"

Also Read: ਜਲਦ ਹੀ ਮੁੜ ਖੁੱਲ੍ਹ ਸਕਦੇ ਨੇ ਸਕੂਲ, ਕੇਂਦਰ ਵਲੋਂ ਤਿਆਰੀਆਂ ਜਾਰੀ

ਪਾਕਿਸਤਾਨ ਪੁਲਿਸ ਨੇ ਪੰਜਾਬ ਸੂਬੇ ਦੇ ਲਾਹੌਰ ਜ਼ਿਲੇ 'ਚ ਵਾਪਰੀ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਚੀਨੀ PUBG ਗੇਮ ਸਮੇਤ ਖਤਰਨਾਕ ਵੀਡੀਓ ਗੇਮਾਂ 'ਤੇ ਪਾਬੰਦੀ ਲਗਾਉਣ ਲਈ ਸੂਬਾਈ ਅਤੇ ਸੰਘੀ ਸਰਕਾਰਾਂ ਨੂੰ ਸਿਫਾਰਿਸ਼ਾਂ ਭੇਜਣ ਦਾ ਫੈਸਲਾ ਕੀਤਾ ਹੈ।

Also Read: ਭਾਰਤੀ ਕਿਸਾਨ ਯੂਨੀਅਨ MSP 'ਤੇ ਕਮੇਟੀ ਲਈ 31 ਨੂੰ ਦੇਵੇਗੀ ਧਰਨਾ, ਰਾਕੇਸ਼ ਟਿਕੈਤ BJP 'ਤੇ ਦੋਸ਼

ਪੰਜਾਬ ਪੁਲਿਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ
ਪੰਜਾਬ ਪੁਲਿਸ ਦੇ ਬੁਲਾਰੇ ਅਨੁਸਾਰ ਗੋਲੀਬਾਰੀ ਅਤੇ ਹਿੰਸਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਖਤਰਨਾਕ ਵੀਡੀਓ ਗੇਮਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ PUBG ਗੇਮ 'ਚ ਵਾਰ-ਵਾਰ ਹਾਰਨ ਕਾਰਨ ਵਧਦੇ ਤਣਾਅ ਕਾਰਨ ਦੋਸ਼ੀ ਅਲੀ ਜੈਨ ਨੇ ਪਰਿਵਾਰਕ ਮੈਂਬਰਾਂ ਨੂੰ ਇਹ ਸੋਚ ਕੇ ਗੋਲੀ ਮਾਰ ਦਿੱਤੀ ਕਿ ਹਰ ਕੋਈ ਇਕ ਗੇਮ ਵਾਂਗ ਜ਼ਿੰਦਗੀ 'ਚ ਵਾਪਸ ਆ ਜਾਵੇਗਾ।

In The Market